Baltej Pannu – D5 News https://punjabi.newsd5.in Truth Seeking News Network. Wed, 06 Jul 2022 05:15:22 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Baltej Pannu – D5 News https://punjabi.newsd5.in 32 32 ਪੱਤਰਕਾਰ ਬਲਤੇਜ ਪੰਨੂ ਨੇ ਡਾਇਰੈਕਟਰ ਮੀਡੀਆ ਰਿਲੇਸ਼ਨ ਦਾ ਅਹੁਦਾ ਸਾਂਭਿਆ https://punjabi.newsd5.in/%e0%a8%aa%e0%a9%b1%e0%a8%a4%e0%a8%b0%e0%a8%95%e0%a8%be%e0%a8%b0-%e0%a8%ac%e0%a8%b2%e0%a8%a4%e0%a9%87%e0%a8%9c-%e0%a8%aa%e0%a9%b0%e0%a8%a8%e0%a9%82-%e0%a8%a8%e0%a9%87-%e0%a8%a1%e0%a8%be%e0%a8%87/ Tue, 05 Jul 2022 17:15:40 +0000 https://punjabi.newsd5.in/?p=165994 ਚੰਡੀਗੜ੍ਹ – ਸੀਨੀਅਰ ਪੱਤਰਕਾਰ  ਬਲਤੇਜ ਪੰਨੂ ਨੂੰ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ  ਡਾਇਰੈਕਟਰ ਮੀਡੀਆ ਰਿਲੇਸ਼ਨ ਦੇ ਅਹੁਦੇ ‘ਤੇ  ਨਿਯੁਕਤ ਕੀਤਾ ਗਿਆ ਹੈ। ਕੌਮਾਂਤਰੀ ਪੱਧਰ ਤੇ  ਪੱਤਰਕਾਰੀ ਦੇ ਖੇਤਰ ਵਿੱਚ  ਆਪਣੀ ਪਹਿਚਾਣ ਬਣਾ ਚੁੱਕੇ ਪੰਨੂ  ਕੌਮਾਂਤਰੀ ਅਤੇ ਕੌਮੀ  ਮੀਡੀਆ  ਵੇਖਣਗੇ।

ਜ਼ਿਕਰਯੋਗ ਹੈ ਕਿ  ਬਲਤੇਜ ਪੰਨੂ  ਕੈਨੇਡਾ ਦੇ ਕਈ ਨਿੱਜੀ  ਪੰਜਾਬੀ ਟੀ ਵੀ ਚੈਨਲਾਂ ਅਤੇ ਰੇਡੀਓ   ਦੇ ਨਾਲ ਕੰਮ ਕਰ ਚੁੱਕੇ ਹਨ। ਉਹ  ਇਕ ਸਰਗਰਮ ਸਮਾਜਿਕ  ਕਾਰਕੁਨ  ਦੇ ਤੌਰ ਤੇ ਵੀ  ਵੱਧ ਚੜ੍ਹ ਕੇ ਆਪਣਾ ਹਿੱਸਾ ਪਾਉਂਦੇ ਰਹੇ ਹਨ। ਇਸ ਦੇ ਨਾਲ ਹੀ  ਉਹ ਹਰ ਗੰਭੀਰ ਤੇ ਉੱਘੇ ਮਸਲੇ ਤੇ  ਵਿਸਤਾਰ ਨਾਲ ਲਿਖਦੇ ਰਹੇ ਹਨ।

ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ  ਕਿਸਾਨੀ ਸੰਘਰਸ਼ ਦੇ ਸਮੇਂ  ਉਹ ਲਗਾਤਾਰ ਨਾ ਸਿਰਫ਼  ਮੋਰਚਿਆਂ ਵਿੱਚ ਜਾ ਕੇ  ਕਿਸਾਨਾਂ ਨਾਲ ਗੱਲਬਾਤ ਕਰਦੇ ਰਹੇ  ਸਗੋਂ  ਕਿਸਾਨੀ ਸੰਘਰਸ਼ ਦੇ ਹਰ ਪੱਖ ਨੂੰ  ਬਹੁਤ ਹੀ ਤਰਤੀਬ ਦੇ ਨਾਲ  ਕਲਮਬੱਧ ਵੀ ਕੀਤਾ।

ਇਸ ਤੋਂ ਇਲਾਵਾ ਬਲਤੇਜ ਪੰਨੂੰ ਨੇ ਆਪਣੇ ਹਮ ਖਿਆਲੀ ਸ਼ਖ਼ਸੀਅਤਾਂ  ਅਤੇ  ਲੋਕਾਂ ਨੂੰ ਨਾਲ ਲੈ ਕੇ ਕੈਪਟਨ ਸਰਕਾਰ ਵੇਲੇ ਸ਼ਾਂਤਮਈ  ਵੱਢੀ  ਮੁਹਿੰਮ  “ਮਰੋ ਜਾਂ ਵਿਰੋਧ ਕਰੋ’ ਛੇੜੀ ਅਤੇ ਨਸ਼ਿਆਂ ਦੇ ਖ਼ਿਲਾਫ਼ ਲਗਾਤਾਰ ਲਿਖਦੇ ਰਹੇ। ਇਸੇ ਤਰ੍ਹਾਂ  ਪੰਜਾਬ ਦੇ ਹਿੱਤਾਂ ਲਈ  ਵੱਖ ਵੱਖ ਮਸਲਿਆਂ ਨੂੰ  ਬੜੇ ਹੀ ਤਫ਼ਸੀਲ ਦੇ ਨਾਲ  ਆਪਣੀਆਂ ਲਿਖਤਾਂ  ਲਿਖਤਾਂ ਅਤੇ ਟੀਵੀ ਸਕਰੀਨ ਜ਼ਰੀਏ ਨਸ਼ਰ ਕਰਦੇ ਰਹਿੰਦੇ ਹਨ।

]]>
ਸੁਖਬੀਰ ਦੀ ਫਿਰ ਫਿਸਲੀ ਜ਼ੁਬਾਨ!, ਹੁਣ ਸਿੱਖ ਇਤਿਹਾਸ ਨਾਲ ਲਿਆ ਪੰਗਾ, ਆਹ ਕੀ ਬੋਲੀ ਜਾਂਦਾ ਸੁਖਬੀਰ https://punjabi.newsd5.in/%e0%a8%b8%e0%a9%81%e0%a8%96%e0%a8%ac%e0%a9%80%e0%a8%b0-%e0%a8%a6%e0%a9%80-%e0%a8%ab%e0%a8%bf%e0%a8%b0-%e0%a8%ab%e0%a8%bf%e0%a8%b8%e0%a8%b2%e0%a9%80-%e0%a8%9c%e0%a8%bc%e0%a9%81%e0%a8%ac%e0%a8%be/ Tue, 28 Jan 2020 03:54:25 +0000 https://punjabi.newsd5.in/?p=59760 ਪਟਿਆਲਾ : ਅਕਸਰ ਹੀ ਸੁਰਖੀਆਂ ‘ਚ ਰਹਿਣ ਵਾਲੇ ਸੁਖਬੀਰ ਸਿੰਘ ਬਾਦਲ ਨੇ ਹੁਣ ਇੱਕ ਹੋਰ ਨਵਾਂ ਵਿਵਾਦ ਛੇੜ ਲਿਆ ਹੈ। ਦੱਸ ਦਈਏ ਕਿ ਬੀਤੇ ਦਿਨ ਸੁਖਬੀਰ ਸਿੰਘ ਬਾਦਲ ਦਾ ਇੱਕ ਵੱਖਰਾ ਹੀ ਬਿਆਨ ਦੇਖਣ ਨੂੰ ਮਿਲਿਆ ਹੈ। ਜਿਸਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ।

ਸੁਖਬੀਰ ਦੀ ਫਿਰ ਫਿਸਲੀ ਜ਼ੁਬਾਨ!, ਹੁਣ ਸਿੱਖ ਇਤਿਹਾਸ ਨਾਲ ਲਿਆ ਪੰਗਾ, ਆਹ ਕੀ ਬੋਲੀ ਜਾਂਦਾ ਸੁਖਬੀਰ

ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਹਰਮਿੰਦਰ ਸਾਹਿਬ ਦਾ ਨੀਂਹ ਪੱਥਰ ਇੱਕ ਅੰਮ੍ਰਿਤਧਾਰੀ ਤੋਂ ਨਾ ਰੱਖਵਾ ਕੇ ਮੁਸਲਮਾਨ ਤੋਂ ਰਖਵਾਇਆ ਗਿਆ ਸੀ। ਯਾਨੀਕਿ ਜਿਹੜੀ ਸ੍ਰੀ ਹਰਮਿੰਦਰ ਸਾਹਿਬ ਦੀ ਨੀਂਹ ਰੱਖਵਾਈ ਗਈ ਸੀ ਉਹ ਇੱਕ ਅੰਮ੍ਰਿਤਧਾਰੀ ਤੋਂ ਨਹੀਂ ਰੱਖਵਾਈ ਗਈ ਉਹ ਮੁਸਲਮਾਨ ਤੋਂ ਰੱਖਵਾਈ ਗਈ ਹੈ। ਜਿਹੜਾ ਕੀ ਇੱਕ ਵਿਵਾਦ ਬਣ ਗਿਆ ਹੈ। ਇਹ ਬਿਆਨ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤਾ ਹੈ।

]]>