amrinder singh – D5 News https://punjabi.newsd5.in Truth Seeking News Network. Thu, 15 Sep 2022 07:07:23 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png amrinder singh – D5 News https://punjabi.newsd5.in 32 32 ਪੰਜਾਬ ਨੂੰ ਫਿਰ ਅੱਗ ਲਾਉਣ ਦੀ ਤਿਆਰੀ ! https://punjabi.newsd5.in/%e0%a8%aa%e0%a9%b0%e0%a8%9c%e0%a8%be%e0%a8%ac-%e0%a8%a8%e0%a9%82%e0%a9%b0-%e0%a8%ab%e0%a8%bf%e0%a8%b0-%e0%a8%85%e0%a9%b1%e0%a8%97-%e0%a8%b2%e0%a8%be%e0%a8%89%e0%a8%a3-%e0%a8%a6%e0%a9%80-%e0%a8%a4/ Thu, 15 Sep 2022 07:07:23 +0000 https://punjabi.newsd5.in/?p=175932 ਅਮਰਜੀਤ ਸਿੰਘ ਵੜੈਚ (94178-01988)

ਪੰਜਾਬ ਦੇ ਮੌਜੂਦਾ ਹਾਲਾਤ ਡਰ ਵਾਲੇ ਬਣਦੇ ਜਾ ਰਹੇ ਹਨ : ਪਿਛਲੇ ਦੋ ਤਿੰਨ ਸਾਲਾਂ ਤੋਂ ਹੌਲ਼ੀ-ਹੌਲ਼ੀ ਹਾਲਤ ਇੰਜ ਬਦਲਦੇ ਗਏ ਕਿ ਅੱਜ ਪੰਜਾਬ ‘ਚ ਓਹ ਸਾਰੇ ਮੁੱਦੇ ਇਕੱਠੇ ਹੋ ਗਏ ਹਨ ਜਿਨ੍ਹਾਂ ਨਾਲ ਪੰਜਾਬ ਪਿਛਲੇ 50 ਸਾਲਾਂ ‘ਚ 1970 ਦੀ ਨਕਸਲਬਾੜੀ ਲਹਿਰ ਤੋਂ ਹੁਣ ਤੱਕ ਦੋ-ਚਾਰ ਹੁੰਦਾ ਰਿਹਾ ਹੈ। ਸੰਤਾਲੀ ਦੇ ਹੱਲਿਆਂ ਤੋਂ ਹੀ ਪੰਜਾਬ ‘ਚ ਹਰ ਦਸ ਬਾਰਾਂ ਸਾਲਾਂ ਮਗਰੋਂ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ : 1947 ਮਗਰੋਂ ਪੰਜਾਬੀ ਸੂਬੇ ਦੀ ਹਲਚੱਲ ਸ਼ੁਰੂ ਹੋ ਗਈ ਤੇ ਇਹ ਪੰਜਾਬ ਨੂੰ 1966 ‘ਚ ਤੋੜਨ ਮਗਰੋਂ ਠੰਡੀ ਹੋਈ  ਪਰ ਇਸ ਦੇ ਨਾਲ਼ ਹੀ 1967 ‘ਚ ਨਕਸਲਬਾੜੀ ਲਹਿਰ ਵੀ ਪੰਜਾਬ ‘ਚ ਆ ਗਈ  ਤੇ ਇਸ ਦੇ ਨਾਲ ਹੀ 1975 ‘ਚ ਐਮਰਜੈਂਸੀ ਦੇ ਨਾਲ ਹੀ ਪੰਜਾਬ ‘ਚ ਹਲਚੱਲ ਸ਼ੁਰੂ ਹੋ ਗਈ। ਸਾਲ 1978  ਦੀ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ‘ਚ ਨਿਰੰਕਾਰੀ ਤੇ ਸਿਖਾਂ ਦਰਮਿਆਨ ਹੋਈ ਲੜਾਈ ਨੇ ਪੰਜਾਬ ‘ਚ ਅੱਤਵਾਦ ਨੂੰ ਹਵਾ ਦਿੱਤੀ ਤੇ ਇਹ ਅੱਗ 1996 ਤੱਕ ਬਲਦੀ ਰਹੀ।

ਲੋਕਾਂ ਨੇ ਥੋੜਾ ਸੁੱਖ ਦਾ ਸਾਹ ਲਿਆ ਸੀ ਕਿ ਨਾਲ ਦੀ ਨਾਲ ਹੀ ਪੰਜਾਬ ‘ਚ ਨਸ਼ਿਆਂ ਦਾ ਦੌਰ ਚੱਲ ਪਿਆ ਤੇ ਸੈਂਕੜਿਆਂ ਦੀ ਗਿਣਤੀ ‘ਚ ਨੌਜਵਾਨ ਇਸ ਦੀ ਬਲੀ ਚੜ੍ਹ ਗਏ ਤੇ ਹੁਣ ਵੀ ਅਣਜਾਈ ਜਾਨਾਂ ਜਾ ਰਹੀਆਂ ਹਨ। ਇਸੇ ਦੌਰਾਨ ਖੇਤੀ ਵੱਡੇ ਸੰਕਟ ‘ਚ ਫਸਾ ਦਿੱਤੀ ਗਈ ਤੇ ਕਿਸਾਨਾਂ ਨੇ ਖੁਦਕੁਸ਼ੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਹੁਣ ਪੰਜਾਬ ‘ਚ ਗੈਂਗਸਟਰਾਂ ਦੀ ਦਹਿਸ਼ਤ ਨੇ ਆਮ ਨਾਗਰਿਕਾਂ ਦੇ ਵੀ ਸਾਹ ਸੂਤ ਦਿੱਤੇ ਹਨ। ਲੋਕ ਆਪਣੇ ਵਿਦੇਸ਼ੀ ਬੈਠੇ ਬੱਚਿਆਂ, ਰਿਸ਼ਤੇਦਾਰਾਂ ਤੇ ਦੋਸਤਾਂ ਮਿੱਤਰਾਂ ਨੂੰ ਕਹਿ ਰਹੇ ਹਨ ਕਿ ਇੱਥੇ ਨਾ ਆਉਣਾ ਹਾਲਾਤ ਵਿਗੜ ਚੁੱਕੇ ਹਨ। ਕਈ ਮਾਪੇ ਆਪਣੇ ਬੱਚਿਆਂ ਨੂੰ ਇਸ ਦਹਿਸ਼ਤ ਕਾਰਨ ਵਿਦੇਸ਼ਾਂ ‘ਚ ਧੱਕਣ ਲਈ ਮਜ਼ਬੂਰ ਕੀਤੇ ਜਾ ਰਹੇ ਹਨ।

ਚੰਡੀਗੜ੍ਹ ਤੇ ਐੱਸਵਾਈਐੱਲ ਦਾ ਮੁੱਦਾ ਸੁਲਝਾਉਣ ਦੀ ਥਾਂ ਸਿਆਸੀ ਤੌਰ ‘ਤੇ ਭੜਕਾਉਣ ਦੀ ਚਾਲ ਚੱਲੀ ਜਾ ਰਹੀ ਹੈ ਤਾਂ ਕਿ ਪੰਜਾਬ ਦੇ ਮਾਹੌਲ ‘ਚ ਅੱਗ ਲਾਈ ਜਾ ਸਕੇ। ਸਾਰੀਆਂ ਹੀ ਪਾਰਟੀਆਂ ਵਾਲੇ ਆਪਣੇ ਆਪ ਨੂੰ ‘ਦੇਸ਼ ਭਗਤ’ ਤੇ ‘ਪੰਜਾਬ ਹਿਤੈਸ਼ੀ’ ਬਣਨ ਦੇ ਸਾਂਗ ਰਚ ਰਹੇ ਹਨ ਤੇ ਲੀਡਰ ਲੋਕਾਂ ਦਾ ਖੂਨ ਵਹਾਕੇ ਸੱਤ੍ਹਾ ਦਾ ਸੁਆਦ ਮਾਨਣ ਲਈ ਬੁੱਲ੍ਹਾਂ ‘ਤੇ ਜੀਭਾਂ ਫੇਰ ਰਹੇ ਹਨ। ਨਕਸਲਬਾੜੀ ਲਹਿਰ ਤੇ ਅੱਤਵਾਦ ਦੌਰਾਨ ਸੁਰੱਖਿਆਂ ਬਲਾਂ ਨੇ ਸੁੱਕੇ ਦੇ ਨਾਲ ਗਿਲੇ ਨੂੰ ਵੀ ਬਲਦੀ ਦੇ ਬੂਥੇ ਡਾਹਕੇ ਘਰਾਂ ਦੇ ਘਰ ਤਬਾਹ ਕਰ ਦਿੱਤੇ ਸਨ ਪਰ ‘ਸਿਆਸਤ ਦੀ ਸ਼ਤਰੰਜ ਦੇ ਖਿਡਾਰੀਆਂ’ ਨੂੰ ਸੇਕ ਵੀ ਨਹੀਂ ਲੱਗਾ : ਇਹ ‘ਖਿਡਾਰੀ’ ਪੰਜਾਬੀਆਂ ਦੇ ਭੋਗਾਂ ਤੇ ਜਾ ਜਾ ਕੇ ਸੱਤਾ ਦੇ ਜਸ਼ਨ ਮਨਾਉਂਦੇ ਰਹੇ। ਵਿਦੇਸ਼ਾਂ ‘ਚ ਬੈਠੇ ਕਈ ਸ਼ਰਾਰਤੀ, ਪੰਜਾਬੀਆਂ ਨੂੰ ਖਾਲਿਸਤਾਨ ਦੇ ਸੁਪਨੇ ਦਿਖਾ-ਦਿਖਾ ਕੇ ਜਾਇਦਾਦਾਂ ਬਣ ਰਹੇ ਹਨ ਪਰ ਪੰਜਾਬ  ਆਉਣ ਦਾ ਹੀਆ ਨਹੀਂ ਕਰਦੇ। ਪੰਜਾਬ ਨੂੰ ਬਲ਼ਦਾ ਰੱਖਣ ਲਈ ਪੰਜਾਬ ਵਿਰੋਧੀ ਸ਼ਕਤੀਆਂ ਹਰ ਹਰਬਾ ਵਰਤਣ ਤੋਂ ਗੁਰੇਜ਼ ਨਹੀਂ ਕਰਦੀਆਂ। ਹਿੰਦੂ-ਸਿੱਖ ਫ਼ਸਾਦ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਵਿੱਚ ਇਹ ਸ਼ਕਤੀਆਂ ਸਫ਼ਲ ਵੀ ਹੋਈਆਂ  ਹੁਣ ਵੀ ਇਸ ਤਰ੍ਹਾਂ ਦੀਆਂ ਚਾਲਾਂ ਸ਼ੁਰੂ ਕਰ ਦਿੱਤੀਆਂ ਗਈ ਹਨ।

ਅੱਜ ਪੰਜਾਬ ਦੀ ਸਥਿਤੀ ਹੈ ਇਹ ਹੈ ਕਿ ਹੁਣ ਅੱਤਵਾਦ ਦੇ ਸੁੱਤੇ ਦੈਂਤ ਨੂੰ ਫਿਰ ਜਗਾਉਣ ਦੀ ਚਾਲ ਚੱਲੀ ਜਾ ਰਹੀ ਹੈ, ਨਸ਼ਿਆਂ ਦੇ ਸੌਦਾਗਰਾਂ ਨੂੰ ‘ਵਪਾਰ’ ਕਰਨ ਦੀ ਪੂਰੀ ਖੁੱਲ੍ਹ ਹੈ ਤੇ ਹੁਣ ਤਾਂ ਕੁੜੀਆਂ ਵੀ ਇਸ ਦਲਦਲ ‘ਚ ਧੱਸਣ ਲੱਗ ਪਈਆਂ ਹਨ। ਕਿਸਾਨਾਂ ਦੀਆਂ ਖੁਦਕੁਸ਼ੀਆਂ ਹੋ ਰਹੀਆਂ ਹਨ ਤੇ ਗੈਂਗਸਟਰ ਬਿਨਾਂ ਕਿਸੇ ਖੌਫ਼ ਦੇ ਆਪਣੀਆਂ ਕਾਰਵਾਈਆਂ ਕਰ ਰਹੇ ਹਨ, ਜੇਲ੍ਹਾਂ ‘ਚੋਂ ਨਸ਼ੇ ਤੇ ਮੁਬਾਇਲ ਫ਼ੋਨ ਮਿਲ ਰਹੇ ਹਨ। ਜਿਸ ਤਰ੍ਹਾਂ ਸ਼ਰੇਆਮ ਅੰਮ੍ਰਿਤਸਰ ‘ਚ ਇਕ ਵਿਅਕਤੀ ਦਾ ਕਤਲ ਹੋਇਆ, ਅੰਮ੍ਰਿਤਸਰ ‘ਚ ਹੀ ਇਕ ਪੁਲਿਸ ਵਾਲੇ ਦੀ ਜੀਪ ‘ਚ ਬੰਬ ਫਿਟ ਕੀਤਾ ਗਿਆ , ਦੁਕਾਨਾਂ ‘ਚ ਚੋਰੀਆਂ ਹੋ ਰਹੀਆਂ ਹਨ, ਏਟੀਐੱਮ ਤੋੜੇ ਜਾ ਰਹੇ ਹਨ ਤੇ ਹਾਲ ਹੀ ਵਿੱਚ ਤਰਨਤਾਰਨ ਦੇ ਪਿੰਡ ਗੱਗੋਬੋਆ ‘ਚ ਜਿਵੇਂ ਨਸ਼ੇ ਦੇ ਵਪਾਰੀਆਂ ਨੇ ਇਕ ਮਾਂ-ਪੁੱਤ ਦੀ ਸਾਰੇ ਪਿੰਡ ਦੇ ਸਾਹਮਣੇ ਅਰਧ-ਨਗਨ ਕਰਕੇ ਕੁੱਟਮਾਰ ਕੀਤੀ ਹੈ ਇਸ ਤੋਂ ਲਗਦਾ ਹੈ ਕਿ ਪੰਜਾਬ ‘ਚੋਂ ਪੁਲਿਸ ਦਾ ਡਰ ਖਤਮ ਹੀ ਹੋ ਗਿਆ ਹੈ। ਸਾਡੇ ਵਰਗੇ ਆਮ ਲੋਕ ਟ੍ਰੈਫ਼ਿਕ ਲਾਈਟਾਂ ਤੇ ਵੀ ਗ਼ਲਤੀ ਕਰਨ ਤੋਂ ਤ੍ਰਭਕਦੇ ਹਨ ਤੇ ਪੁਲਿਸ ਵਾਲੇ ਨੂੰ ਵੇਖ ਕਿ ਡਰ ਲੱਗਣ ਲੱਗਦਾ ਹੈ ਪਰ ਸ਼ਰਾਰਤੀ ਲੋਕ ਦਨਦਨਾਉਂਦੇ ਫਿਰ ਰਹੇ ਹਨ।

ਇਹ ਸਥਿਤੀ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਲਈ ਇਕ ਤਕੜੀ ਚੁਣੌਤੀ ਹੈ ਜੋ ਕੌਮਾਂਤਰੀ ਪੱਧਰ ਦਾ ਨਿਵੇਸ਼ ਲਿਆਉਣ ਲਈ ਜਰਮਨ ਗਏ ਹਨ। ਕੀ ਮਾਨ ਸਰਕਾਰ ਪੰਜਾਬ ਨੂੰ ਗੁਰੂਆਂ ਪੀਰਾਂ ਵਾਲੀ ਧਰਤੀ ਬਣਾਉਣ ‘ਚ ਕਾਮਯਾਬ ਹੁੰਦੇ ਹਨ ਜਾਂ ਫਿਰ ਵਿਗੜ ਰਹੇ ਮਾਹੌਲ ਦੀ ਤੋਹਮਤ ਵਿਰੋਧੀ ਧਿਰਾਂ ‘ਤੇ ਲਾਕੇ ਆਪਣਾ ਪੱਲਾ ਝਾੜ ਲੈਣਗੇ ? ਪੰਜਾਬ ਦੇ ਦੁਸ਼ਮਣਾਂ ਦੀਆਂ ਚਾਲਾਂ ਨੂੰ ਫ਼ੇਲ ਕਰਨ ‘ਚ ਆਮ ਲੋਕਾਂ, ਧਾਰਮਿਕ ਆਗੂਆਂ, ਸਮਾਜਿਕ ਸੰਸਥਾਵਾਂ ਤੇ ਮੀਡੀਆ ਦਾ ਬਹੁਤ ਵੱਡਾ ਰੋਲ ਹੋ ਸਕਦਾ ਹੈ। ਸਿਆਸਤਦਾਨਾਂ ਤੋਂ ਇਹ ਆਸ ਰੱਖਣੀ ਵੱਡੀ ਨਲਾਇਕੀ ਹੋਏਗੀ। ਆਓ ਰਲ਼ ਕੇ ਪੰਜਾਬ ਨੂੰ ਲਹੂ-ਲੁਹਾਣ ਤੋਂ ਬਚਾਈਏ !

 

 

 

 

]]>
ਕੈਪਟਨ ‘ਤੇ ਸਿੱਧੂ ਦੇ ਸਲਾਹਕਾਰ ਦਾ ਵਾਰ, ‘ਤੁਹਾਡੇ ਪਾਪਾਂ ਦੇ ਸਬੂਤ ਮੇਰੇ ਕੋਲ’ https://punjabi.newsd5.in/%e0%a8%95%e0%a9%88%e0%a8%aa%e0%a8%9f%e0%a8%a8-%e0%a8%a4%e0%a9%87-%e0%a8%b8%e0%a8%bf%e0%a9%b1%e0%a8%a7%e0%a9%82-%e0%a8%a6%e0%a9%87-%e0%a8%b8%e0%a8%b2%e0%a8%be%e0%a8%b9%e0%a8%95%e0%a8%be%e0%a8%b0/ Sun, 19 Sep 2021 07:56:31 +0000 https://punjabi.newsd5.in/?p=122519 ਨਵੀਂ ਦਿੱਲੀ : ਕੈਪਟਨ ਅਮਰਿੰਦਰ ਸਿੰਘ ਨੇ ਮੁੱਖਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਸ਼ਨੀਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ। ਅਸਤੀਫੇ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੂੰ ਗਲਤ ਵਿਅਕਤੀ ਦੱਸਿਆ। ਉਨ੍ਹਾਂ ਨੇ ਸਿੱਧੂ ‘ਤੇ ਪਾਕਿਸਤਾਨ ਪ੍ਰੇਮ ਦਾ ਵੀ ਇਲਜ਼ਾਮ ਲਗਾਇਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿੱਧੂ ਦੇ ਸਬੰਧ ਇਮਰਾਨ ਖਾਨ ਨਾਲ ਹਨ। ਫੌਜ ਮੁਖੀ ਕਮਰ ਜਾਵੇਦ ਬਾਜਵਾ ਨਾਲ ਵੀ ਸਿੱਧੂ ਪ੍ਰੇਮ ਸਬੰਧ ਰੱਖਦੇ ਹਨ।  ਜੇਕਰ ਨਵਜੋਤ ਸਿੰਘ ਸਿੱਧੂ ਦੇ ਹੱਥ ‘ਚ ਪੰਜਾਬ ਦੀ ਕਮਾਨ ਆ ਗਈ ਤਾਂ ਉਹ ਉਸਨੂੰ ਬਰਬਾਦ ਕਰ ਦੇਣਗੇ। ਪੰਜਾਬ ਦੇ ਸਾਬਕਾ ਸੀਐਮ ਅਮਰਿੰਦਰ ਸਿੰਘ ਦੇ ਬਿਆਨ ਨੂੰ ਲੈ ਕੇ ਸਿੱਧੂ ਦੇ ਸਲਾਹਕਾਰ ਮੋਹੰਮਦ ਮੁਸਤਫਾ ਨੇ ਵਾਰ ਕੀਤਾ ਹੈ।

ਜਥੇਬੰਦੀਆਂ ਦਾ ਖੱਟਰ ਸਰਕਾਰ ਨੂੰ ਕੋਰਾ ਜਵਾਬ! ਹੋਰ ਭਖਿਆ ਕਿਸਾਨ ਅੰਦੋਲਨ || D5 Channel Punjabi

ਮੁਹੰਮਦ ਮੁਸਤਫਾ ਨੇ ਟਵੀਟ ਕਰਕੇ ਕਿਹਾ, ਕੈਪਟਨ ਸਰ, ਅਸੀ ਲੰਬੇ ਸਮੇਂ ਤੋਂ ਪਰਿਵਾਰਿਕ ਫਰੈਂਡ ਰਹੇ ਹਾਂ। ਮੈਨੂੰ ਆਪਣਾ ਮੂੰਹ ਖੋਲ੍ਹਣ ਲਈ ਮਜ਼ਬੂਰ ਨਾ ਕਰੋ। ਮੈਨੂੰ ਪਤਾ ਹੈ ਕਿ ਤੁਹਾਡੇ ਕੋਲ ਸਿੱਧੇ ਚਿਹਰੇ ਦੇ ਨਾਲ ਖੁੱਲ੍ਹੇ ਝੂਠ ਬੋਲਣ ਦੀ ਅਸੀਮ ਸਮਰੱਥਾ ਹੈ। ਐਨਐਸਐਸ ਦੇ ਦਿਨ ਨੂੰ ਸਾਰੇ ਤਰੀਕਿਆਂ ਨਾਲ ਰਾਜਨੀਤਿਕ ਤੌਰ ‘ਤੇ ਅਟੈਕ ਕਰੋ, ਪਰ ਉਸ ਦੇ ਦੇਸ਼ ਭਗਤ/ਰਾਸ਼ਟਰਵਾਦ ਨੂੰ ਸਵਾਲ ਕਰਨ ਲਈ ਤੁਹਾਡੇ ਮੂੰਹ ਵਿੱਚ ਝੂਠ ਨਹੀਂ ਹੈ।

Punjab Congress Crisis :ਨਵਜੋਤ ਸਿੱਧੂ ਬਣੇਗਾ ਮੁੱਖ ਮੰਤਰੀ ? ਹਾਈਕਮਾਨ ਕਰੇਗੀ ਫੈਸਲਾ

ਇੰਨਾ ਹੀ ਨਹੀਂ ਮੁਸਤਫਾ ਨੇ ਅਮਰਿੰਦਰ ਸਿੰਘ ‘ਤੇ ਆਈਐਸਆਈ ਏਜੰਟ ਦੇ ਨਾਲ ਸੰਬੰਧ ਹੋਣ ਦਾ ਇਲਜ਼ਾਮ ਵੀ ਲਗਾਇਆ। ਮੁਸਤਫਾ ਨੇ ਕਿਹਾ ਕਿ 14 ਸਾਲ ਤੱਕ ਤੁਸੀਂ ਆਈਐਸਆਈ ਏਜੰਟ ਦੇ ਨਾਲ ਰਹੇ। ਤੁਸੀਂ ਉਸਦੇ ਸਰਕਾਰ ‘ਚ ਦਖ਼ਲਅੰਦਾਜ਼ੀ ਦੇ ਬਾਰੇ ‘ਚ ਜਿਕਰ ਨਹੀਂ ਕੀਤਾ।  ਦੁਨੀਆ ਭਰ ਦਾ ਪੈਸਾ ਤੁਸੀਂ ਵਿਦੇਸ਼ੀ ਅਕਾਊਂਟ ‘ਚ ਰਖਵਾਇਆ। ਰਾਸ਼ਟਰਵਾਦ ‘ਤੇ ਭਾਸ਼ਣ ਦੇਣਾ ਤੁਹਾਨੂੰ ਸ਼ੋਭਾ ਨਹੀਂ ਦਿੰਦਾ ਹੈ।

ਵੱਡੀ ਖ਼ਬਰ, ਨਵੇਂ CM ‘ਤੇ ਫਸਿਆ ਪੇਚ, ਵਿਧਾਇਕ ਦਲ ਦੀ ਮੀਟਿੰਗ ਟਲੀ D5 Channel Punjabi

ਉਨ੍ਹਾਂ ਨੇ ਅੱਗੇ ਕਿਹਾ ਕਿ ਤੁਸੀਂ ਜੋ ਜਾਣਦੇ ਹੋ ਉਹ ਮੈਂ ਜਾਣਦਾ ਹਾਂ। ਮੇਰੇ ਕੋਲ ਤੁਹਾਡੇ ਪਾਪਾਂ ਦਾ ਪੂਰਾ ਸਬੂਤ ਹੈ। ਇਸਦੇ ਨਾਲ ਹੀ ਮੁਸਤਫਾ ਨੇ ਕਿਹਾ ਕਿ ਤੁਸੀਂ ਜੋ ਨਹੀਂ ਜਾਣਦੇ, ਉਹ ਇਹ ਹੈ ਕਿ ਮੈਂ ਵਾਅਦੇ ਦਾ ਸਨਮਾਨ ਕਰਨ ਲਈ ਤੁਹਾਡੇ ਖਿਲਾਫ ਕੁਝ ਵੀ ਸਾਰਵਜਨਿਕ ਨਹੀਂ ਹੋਣ ਦਿੱਤਾ ਇੱਥੇ ਤੱਕ ​​ਕਿ ਜਦੋਂ ਤੁਸੀਂ ਮੈਨੂੰ ਸਭ ਤੋਂ ਨੀਤੀ-ਵਿਰੁੱਧ ਰੂਪ ਨਾਲ ਯੂਪੀਐਸਸੀ ਦੇ ਮਾਧਿਅਮ ਨਾਲ ਅਰੋੜਾ ਦੇ ਨਾਲ ਗਠਜੋੜ ‘ਚ ਰੱਖਿਆ ਤਾਂ ਮੈਂ ਖੁੱਲ੍ਹੇ ਤੌਰ ‘ਤੇ ਰਾਹੁਲ ਗਾਂਧੀ ਦੇ ਨਾਲ ਸਾਂਝਾ ਕਰਨ ਤੋਂ ਮਨਾਹੀ ਕਰ ਦਿੱਤੀ। ਇਹੀ ਮੇਰੇ ਚਰਿੱਤਰ ਦੀ ਤਾਕਤ ਹੈ ਸਰ ਜੀ।

ਕਾਂਗਰਸ ਹਾਈਕਮਾਨ ਦਾ ਵੱਡਾ ਫੈਸਲਾ ! ਮਿਲਿਆ ਨਵਾਂ ਮੁੱਖ ਮੰਤਰੀ ! ਨਾਮ ‘ਤੇ ਮੋਹਰ ਲੱਗਣੀ ਬਾਕੀ ! D5 Channel Punjabi

ਇਸ ਤੋਂ ਪਹਿਲਾਂ ਸਿੱਧੂ ਦੇ ਸਲਾਹਕਾਰ ਮੋਹੰਮਦ ਮੁਸਤਫਾ ਨੇ ਟਵੀਟ ਕਰ ਕਿਹਾ ਸੀ ਕਿ 2017 ‘ਚ ਪੰਜਾਬ ਨੇ ਸਾਨੂੰ 80 ਵਿਧਾਇਕ ਦਿੱਤੇ ਪਰ ਦੁਖਦ ਇਹ ਹੈ ਕਿ ਕਾਂਗਰਸ ਪਾਰਟੀ ਇੱਕ ਚੰਗਾ ਮੁੱਖਮੰਤਰੀ ਪੰਜਾਬ ਨੂੰ ਨਹੀਂ ਦੇ ਪਾਈ। ਪੰਜਾਬ ਦੇ ਦੁੱਖ ਅਤੇ ਦਰਦ ਨੂੰ ਸਮਝਦੇ ਹੋਏ ਹੁਣ ਸਮਾਂ ਆ ਗਿਆ ਹੈ ਕਿ ਮੁੱਖਮੰਤਰੀ ਦਾ ਚਿਹਰਾ ਬਦਲਿਆ ਜਾਵੇ।

]]>
ਕੋਰੋਨਾ ਦੇ ਲਗਾਤਾਰ ਵੱਧਦੇ ਮਾਮਲਿਆਂ ਦੇ ਚੱਲਦਿਆਂ ਕਣਕ ਦੀ ਖਰੀਦ 10 ਅਪ੍ਰੈਲ ਤੋਂ ਹੋਵੇਗੀ ਸ਼ੁਰੂ https://punjabi.newsd5.in/%e0%a8%95%e0%a9%8b%e0%a8%b0%e0%a9%8b%e0%a8%a8%e0%a8%be-%e0%a8%a6%e0%a9%87-%e0%a8%b2%e0%a8%97%e0%a8%be%e0%a8%a4%e0%a8%be%e0%a8%b0-%e0%a8%b5%e0%a9%b1%e0%a8%a7%e0%a8%a6%e0%a9%87-%e0%a8%ae%e0%a8%be/ Fri, 19 Mar 2021 11:03:35 +0000 https://punjabi.newsd5.in/?p=96311 ਪਟਿਆਲਾ : ਕੋਰੋਨਾ ਵਾਇਰਸ ਦਾ ਕਹਿਰ ਤੇਜੀ ਨਾਲ ਵੱਧ ਰਿਹਾ ਹੈ। ਪੰਜਾਬ ਉਨ੍ਹਾਂ ਪੰਜ ਰਾਜਾਂ ‘ਚ ਸ਼ਾਮਿਲ ਹੈ, ਜਿੱਥੇ ਦੇਸ਼ ‘ਚ ਸਭ ਤੋਂ ਜ਼ਿਆਦਾ ਕੋਵਿਡ – 19 ਪੌਜ਼ੀਟਿਵ ਮਰੀਜ਼ ਮਿਲ ਰਹੇ ਹਨ। ਇਹੀ ਵਜ੍ਹਾ ਹੈ ਕਿ ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਕਣਕ ਦੀ ਖਰੀਦ ਹੁਣ 10 ਅਪ੍ਰੈਲ ਤੋਂ ਸ਼ੁਰੂ ਕਰੇਗੀ। ਪਹਿਲਾਂ ਸਰਕਾਰ ਕਣਕ ਖਰੀਦ ਲਈ ਕੋਰੋਨਾ ਮੁਤਾਬਕ ਪ੍ਰੋਟੋਕਾਲ ਜਾਰੀ ਕਰੇਗੀ, ਉਸ ਤੋਂ ਬਾਅਦ ਕਿਸਾਨਾਂ ਵੱਲੋਂ ਕਣਕ ਦੀ ਖਰੀਦ ਕੀਤੀ ਜਾਵੇਗੀ।

ਲਓ ਸਰਕਾਰ ਕਿਸਾਨਾਂ ਦੀ ਗੱਲ ਮੰਨਣ ਨੂੰ ਤਿਆਰ!ਜਥੇਬੰਦੀਆਂ ਨੇ ਸਟੇਜ ਤੋਂ ਸੁਣਾਈ ਵੱਡੀ ਖੁਸ਼ਖਬਰੀ

ਦਰਅਸਲ  ਪੰਜਾਬ  ਦੇ ਸੀਐਮ ਕੈਪਟਨ ਅਮਰਿੰਦਰ ਸਿੰਘ  ਨੇ ਸ਼ੁੱਕਰਵਾਰ ਨੂੰ ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਨੇ ਵਿੱਦਿਅਕ ਸੰਸਥਾਵਾਂ ਨੂੰ 31 ਮਾਰਚ ਤੱਕ ਬੰਦ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ ਅਤੇ ਸਿਨੇਮਾ ਹਾਲ ਦੀ ਕੈਪੇਸਿਟੀ ਨੂੰ 50 ਫੀਸਦੀ ਤੱਕ ਕਰ ਦਿੱਤਾ। ਇਸ ਤੋਂ ਇਲਾਵਾ 11 ਸਭ ਤੋਂ ਜ਼ਿਆਦਾ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਨਾਇਟ ਕਰਫਿਊ  ਦੇ ਨਾਲ ਹੀ ਸੋਸ਼ਲ ਇਕੱਠ ‘ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾ ਦਿੱਤੀ ਹੈ।

]]>
ਪੰਜਾਬ ਦੇ ਲੋਕਾਂ ਨਾਲ ਧੋਖਾ ਕਰਨ ਵਾਲੇ ਕੈਪਟਨ ਅਮਰਿੰਦਰ ਮੁੱਖ ਮੰਤਰੀ ਪਦ ਤੋਂ ਅਸਤੀਫਾ ਦੇ ਕੇ ਬੇਚਿੰਤ ਆਪਣੇ ਫਾਰਮਹਾਊਸ ਵਿੱਚ ਬੈਠਣ – ਭਗਵੰਤ ਮਾਨ https://punjabi.newsd5.in/%e0%a8%aa%e0%a9%b0%e0%a8%9c%e0%a8%be%e0%a8%ac-%e0%a8%a6%e0%a9%87-%e0%a8%b2%e0%a9%8b%e0%a8%95%e0%a8%be%e0%a8%82-%e0%a8%a8%e0%a8%be%e0%a8%b2-%e0%a8%a7%e0%a9%8b%e0%a8%96%e0%a8%be-%e0%a8%95%e0%a8%b0/ Fri, 08 Jan 2021 04:32:19 +0000 https://punjabi.newsd5.in/?p=85796 ਪੁਲਿਸ ਅਧਿਕਾਰੀਆ ਰਾਹੀਂ ਕਿਸਾਨ ਆਗੂਆਂ ਉੱਤੇ  ਦਬਾਅ ਪਾ ਕੇ ਅੰਦੋਲਨ ਨੂੰ ਕੁਚਲਣ ਦੀ ਕੋਸ਼ਿਸ਼ ਕਰ ਰਹੇ ਹਨ ਕੈਪਟਨ : ਆਪ

ਪੁੱਤਰ ਨੂੰ ਈ. ਡੀ. ਕੇਸਾਂ ਤੋਂ ਬਚਾਉਣ ਦੀ ਨੀਅਤ ਨਾਲ ਕੈਪਟਨ ਵੱਲੋਂ ਕਿਸਾਨਾਂ ਦੇ ਹੱਕਾਂ ਉੱਤੇ ਡਾਕਾ ਮਾਰਨ ਦਾ ਯਤਨ : ਭਗਵੰਤ ਮਾਨ

ਕਿਸਾਨ ਆਗੂ ਰੁਲਦੂ ਸਿੰਘ ਵੱਲੋਂ ਕੈਪਟਨ ਸਰਕਾਰ ਉੱਤੇ  ਲਗਾਏ ਇਲਜਾਮ ਸਹੀ ਸਾਬਤ ਹੋਏ

ਚੰਡੀਗੜ੍ਹ : ਖੇਤੀ ਬਾਰੇ ਨਵੇਂ ਕੇਂਦਰੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ਨੂੰ ਸ਼ੁਰੂ ਤੋਂ ਹੀ ਕਮਜ਼ੋਰ ਕਰਨ ਦੇ ਇਰਾਦੇ ਨਾਲ ਕੰਮ ਕਰ ਰਹੇ ਕੈਪਟਨ ਅਮਰਿੰਦਰ ਸਿੰਘ ਦੁਬਾਰਾ ਹੁਣ ਇਸ ਅੰਦੋਲਨ ਨੂੰ ਕੁਚਲਣ ਲਈ ਕਿਸਾਨਾਂ ਉੱਤੇ ਵੱਖ ਵੱਖ ਤਰ੍ਹਾਂ ਦੇ ਦਬਾਅ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਵਿੱਚ ਆਈਆਂ ਖਬਰਾਂ ਦੇ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਨਾਲ ਸਬੰਧਤ  2 ਆਈ ਪੀ ਐਸ  ਦੀ ਡਿਊਟੀ ਲਗਾਈ ਹੈ ਕਿ ਉਹ ਕਿਸਾਨ ਆਗੂਆਂ ਨਾਲ ਤਾਲਮੇਲ ਕਰਕੇ ਉਨ੍ਹਾਂ ਨੂੰ ਕਿਸੇ ਵੀ ਤਰੀਕੇ ਨਾਲ ਅਮਿਤ ਸ਼ਾਹ ਅਤੇ ਮੋਦੀ ਅੱਗੇ ਝੁਕਣ ਲਈ ਤਿਆਰ ਕਰਨ। ਪਾਰਟੀ ਹੈੱਡ ਕੁਆਰਟਰ ਤੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਇਹ ਗੱਲ ਜੱਗ ਜ਼ਾਹਿਰ ਹੋ ਗਈ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਪੁੱਤਰ ਨੂੰ ਈਡੀ ਦੇ ਕੇਸਾਂ ਤੋਂ ਬਚਾਉਣ ਲਈ ਕਿਸਾਨਾਂ ਦੇ ਹਿੱਤਾਂ ਦਾ ਸੌਦਾ ਕਰ ਚੁੱਕੇ ਹਨ ਇਸੇ ਨੀਤੀ ਦੇ ਤਹਿਤ ਹੀ ਉਹ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਦੇ ਮਨਸੂਬੇ ਨਾਲ ਕਾਰਜ ਕਰ ਰਹੇ ਹਨ।

ਕੇਂਦਰ ਨਾਲ ਮੀਟਿੰਗ ਤੋਂ ਪਹਿਲਾਂ ਮੋਦੀ ਨੂੰ ਝਟਕਾ,ਹਾਈਕੋਰਟ ਦੇ ਵਕੀਲ ਨੇ ਹਿਲਾਤੀ ਸਰਕਾਰ || Gal Sachi Hai

ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਤੋਂ ਪਿੱਛੋਂ ਹਰਕਤ ਵਿੱਚ ਆਉਂਦਿਆਂ ਅਮਿਤ ਸ਼ਾਹ ਦੇ ਹੁਕਮਾਂ ਦੀ ਪਾਲਣਾ ਕਰਨ ਦੇ ਇਰਾਦੇ ਨਾਲ ਕਿਸਾਨ ਅੰਦੋਲਨ ਨੂੰ ਖਤਮ ਕਰਨ ਦੀਆਂ ਵੱਖ ਵੱਖ ਚਾਲਾਂ ਚੱਲੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਨੂੰ ਤਾਰਪੀਡੋ ਕਰਨ ਦੇ ਮਨਸੂਬੇ ਨਾਲ ਪਹਿਲਾਂ ਦਿੱਲੀ ਦੇ ਜੰਤਰ ਮੰਤਰ ਤੇ ਕਾਂਗਰਸ ਦੇ ਸੰਸਦ ਮੈਂਬਰਾਂ ਕੋਲੋਂ ਧਰਨਾ ਲਗਵਾ ਕੇ ਸੰਸਦ ਮੈਂਬਰ ਰਵਨੀਤ ਬਿੱਟੂ ਕੋਲੋਂ ਕਿਸਾਨ ਆਗੂਆਂ ਨੂੰ ਬੁਰਾ ਭਲਾ ਕਹਾਇਆ  ਅਤੇ ਹੁਣ ਉਹ ਬਿਲਕੁਲ ਥੱਲੜੀ ਦਰਜੀ ਦੀ ਰਾਜਨੀਤੀ ਕਰਦੇ ਹੋਏ ਇਨ੍ਹਾਂ ਕਿਸਾਨ ਆਗੂਆਂ ਨੂੰ ਡਰਾਉਣ ਧਮਕਾਉਣ ਦਾ ਯਤਨ ਕਰ ਰਹੇ ਹਨ। ਅਮਿਤ ਸ਼ਾਹ ਦੀ ਕਿਸਾਨਾਂ ਨਾਲ ਮੀਟਿੰਗ ਵਾਲੇ ਦਿਨ ਕਿਸਾਨ ਆਗੂ ਰੁਲਦੂ ਸਿੰਘ ਨੂੰ ਮੀਟਿੰਗ ਤੋਂ ਪਹਿਲਾਂ ਜਦੋਂ ਪ੍ਰਸ਼ਾਸਨ ਇੱਧਰਓਧਰ ਘੁੰਮਾਉਂਦਾ ਹੋਇਆ ਪ੍ਰੇਸ਼ਾਨ ਕਰਦਾ ਰਿਹਾ ਤਾਂ ਉਨ੍ਹਾਂ ਕਿਹਾ ਸੀ ਕਿ ਪੰਜਾਬ ਪੁਲਿਸ ਦੇ ਦੋ ਪੁਲਿਸ ਅਧਿਕਾਰੀ ਵੀ ਇਥੇ ਹਾਜ਼ਰ ਸਨ, ਜੋ ਗੱਲ ਹੁਣ ਸਾਬਤ ਹੋ ਗਈ ਹੈ।

ਚਲਦੇ ਜਹਾਜ਼ ‘ਚ ਵੱਜੇ ਕਿਸਾਨੀ ਅੰਦੋਲਨ ਦੇ ਨਾਅਰੇ,ਫੇਰ ਏਅਰ ਹੋਸਟਸ ਲੱਗੀ ਰੋਕਣ,ਤਾਂ ਅੱਗੇ ਤੋਂ ਕਿਸਾਨ ਦੇਖੋ ਕਿ ਕਹਿੰਦਾ..

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਨਾਲ ਪੈਰ-ਪੈਰ ਉੱਤੇ ਗਦਾਰੀ ਕਰ ਰਹੇ ਹਨ, ਪਹਿਲਾਂ ਹਾਈ ਪਾਵਰ ਕਮੇਟੀ ਵਿੱਚ ਸਹਿਮਤੀ ਦਿੱਤੀ, ਫਿਰ ਕਾਲੇ ਕਾਨੂੰਨ ਪੰਜਾਬ ‘ਚ ਲਾਗੂ ਕਰਕੇ ਝੋਨੇ ਦੀ ਫਸਲ ਇਸੇ ਕਾਨੂੰਨ ਦੇ ਅਧੀਨ ਖਰੀਦੀ ਅਤੇ ਹੁਣ ਆਪਣੇ ਅਧਿਕਾਰੀਆਂ ਰਾਹੀਂ ਕਿਸਾਨਾਂ ਉੱਤੇ ਦਬਾਅ ਪਾਉਣ ਦੀਆਂ ਚਾਲਾਂ ਚਲ ਰਹੇ ਹਨ। ਉਨ੍ਹਾਂ ਹੈਰਾਨੀ ਪ੍ਰਗਟਾਉਂਦੇ ਹੋਏ ਕਿਹਾ ਕਿ ਕੈਪਟਨ ਬਾਦਲ ਵਾਂਗ ਪੁੱਤ ਮੋਹ ਵਿੱਚ ਕਿੰਨੇ ਡੁੱਬ ਗਏ ਹਨ ਕਿ ਕਾਂਗਰਸ ਦੇ ਕੇਂਦਰੀ ਆਗੂਆਂ ਦੀ ਵੀ ਗੱਲ ਨਹੀਂ ਸੁਣ ਰਹੇ ਅਤੇ ਆਪਣੇ ਆਕਾ ਅਮਿਤ ਸ਼ਾਹ ਨੂੰ ਖੁਸ਼ ਕਰਨ ਲਈ ਆਪਣੇ ਅਧਿਕਾਰੀਆਂ ਰਾਹੀਂ ਕਿਸਾਨਾਂ ਨੂੰ ਮੋਦੀ ਸਰਕਾਰ ਅੱਗੇ ਝੁਕਣ ਲਈ ਮਜ਼ਬੂਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਡਰਾਮੇਬਾਜ਼ ਕੈਪਟਨ ਬਿਆਨਬਾਜ਼ੀ ਕਰਕੇ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਬਣ ਰਹੇ ਹਨ ਜਦੋਂ ਕਿ ਅਸਲ ਵਿੱਚ ਉਹ ਆਪਣੇ ਪਰਿਵਾਰ ਨੂੰ ਬਚਾਉਣ ਲਈ ਪੂਰੇ ਸੂਬੇ ਨਾਲ ਧ੍ਰੋਹ ਕਮਾ ਰਹੇ ਹਨ।

ਦਿੱਲੀ ਬਾਰਡਰ ‘ਤੇ ਆਇਆ ਅਨੌਖਾ ਬਾਬਾ,ਬਾਬੇ ਨੂੰ ਦੇਖ ਕਿਸਾਨਾਂ ਨੇ ਪਾਇਆ ਘੇਰਾ,ਫੇਰ ਬਾਬੇ ਨੇ ਦਿੱਤਾ ਚਮਤਕਾਰੀ ਪਰਸ਼ਾਦ

ਕੈਪਟਨ ਅਮਰਿੰਦਰ ਸਿੰਘ ਇਸ ਗੱਲ ਦਾ ਧਿਆਨ ਰੱਖਣ ਕਿ ਲੋਕਾਂ ਨੇ ਆਪਣੇ ਹੱਕਾਂ ਦੀ ਰਾਖੀ ਕਰਨ ਵਾਸਤੇ ਉਹਨਾ ਨੂੰ ਮੁੱਖ ਮੰਤਰੀ ਚੁਣਿਆ ਸੀ, ਨਾ ਕਿ ਉਨ੍ਹਾਂ ਨਾਲ ਹੀ ਧੋਖੇਬਾਜ਼ੀ ਕਰਨ ਵਾਸਤੇ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਨੂੰ ਕੁਚਲਣ ਦੇ ਯਤਨਾਂ ਦਾ ਪਰਦਾਫਾਸ਼ ਹੋਣ ਜਾਣ ਤੋਂ ਬਾਅਦ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਹੱਕ ਨਹੀਂ ਕਿ ਉਹ ਪੰਜਾਬ ਦੇ ਲੋਕਾਂ ਵੱਲੋਂ ਦਿੱਤੀ ਗਈ ਮੁੱਖ ਮੰਤਰੀ ਦੀ ਕੁਰਸੀ ਉੱਤੇ ਬੈਠਣ। ਉਨ੍ਹਾਂ ਕਿਹਾ ਕਿ ਸਾਰੇ ਮੁਹਾਰਾਂ ਤੇ ਫੇਲ੍ਹ ਹੋਣ ਵਾਲੇ ਕੈਪਟਨ ਅਮਰਿੰਦਰ ਸਿੰਘ ਤੁਰੰਤ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਬੇਚਿੰਤ ਆਪਣੇ ਫਾਰਮ ਹਾਊਸ ਵਿੱਚ ਬੈਠਣ ਅਤੇ ਆਪਣੇ ਕਾਲੇ ਕਾਰਨਾਮਿਆਂ ਲਈ ਪੰਜਾਬ ਚ ਲੋਕਾਂ ਤੋਂ ਮੁਆਫੀ ਮੰਗਣ।

]]>
ਪੰਜਾਬ ‘ਚ ਫਿਰ ਲੱਗ ਸਕਦੈ ਲਾਕਡਾਊਨ, ਕੈਪਟਨ ਨੇ ਦਿੱਤੇ ਸੰਕੇਤ https://punjabi.newsd5.in/%e0%a8%aa%e0%a9%b0%e0%a8%9c%e0%a8%be%e0%a8%ac-%e0%a8%9a-%e0%a8%ab%e0%a8%bf%e0%a8%b0-%e0%a8%b2%e0%a9%b1%e0%a8%97-%e0%a8%b8%e0%a8%95%e0%a8%a6%e0%a9%88-%e0%a8%b2%e0%a8%be%e0%a8%95%e0%a8%a1%e0%a8%be/ Mon, 15 Jun 2020 08:00:11 +0000 https://punjabi.newsd5.in/?p=68995 ਜਲੰਧਰ : ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸੂਬੇ ਵਿੱਚ ਪਾਬੰਦੀਆਂ ‘ਚ ਛੋਟ ਦੇਣ ਤੋਂ ਬਾਅਦ ਕੋਵਿਡ – 19 ਦੇ ਮਾਮਲਿਆਂ ‘ਚ ਭਾਰੀ ਉਛਾਲ ਦੇਖਿਆ ਜਾ ਰਿਹਾ ਹੈ। ਜਿਸ ਕਾਰਨ ਫਿਰ ਲਾਕਡਾਊਨ ਅਤੇ ਪਾਬੰਦੀਆਂ ਦੀ ਸੰਭਾਵਨਾ ਤੋਂ ਮਨਾਹੀ ਨਹੀਂ ਕੀਤੀ ਜਾ ਸਕਦੀ। ਮੁੱਖਮੰਤਰੀ ਨੇ ਕਿਹਾ ਕਿ ਕੋਵਿਡ – 19 ਮਹਾਮਾਰੀ ਦੇ ਪ੍ਰਸਾਰ ‘ਤੇ ਰੋਕ ਲਗਾਉਣ ਲਈ ਰਾਸ਼ਟਰੀ ਲਾਕਡਾਊਨ ਦੇ ਨਾਲ ਨਹੀਂ ਸਿਰਫ਼ ਦੇਸ਼ ਦੀ ਅਰਥ-ਵਿਵਸਥਾ ਵਿੱਚ ਵੀ ਰੁਕਾਵਟ ਆਈ ਹੈ, ਸਗੋਂ ਇਸ ਦੇ ਨਾਲ ਲੋਕਾਂ ਦੀ ਆਮਦਨੀ ਅਤੇ ਬੱਚਤ ਵੀ ਪ੍ਰਭਾਵਿਤ ਹੋਈ ਹੈ।

ਕਾਂਗਰਸੀ MLA ‘ਤੇ ਲੱਗੇ ਗੰਭੀਰ ਇਲਜ਼ਾਮ,ਸੁਣਕੇ ਅੱਖਾਂ ਰਹਿ ਜਾਣਗੀਆਂ ਟੱਡੀਆਂ,ਹੁਣ ਕੈਪਟਨ ਨੂੰ ਕਰਨੀ ਪਊ ਕਾਰਵਾਈ?

ਪੰਜਾਬ ਦੇ ਮੁੱਖਮੰਤਰੀ ਕੈ. ਅਮਰਿੰਦਰ ਸਿੰਘ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਕੋਵਿਡ ਸੰਕਟ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦਾ ਮੁਨਾਫ਼ਾ 6 ਮਹੀਨੇ ਹੋਰ ਵਧਾਉਣ ਦੀ ਅਪੀਲ ਕੀਤੀ ਹੈ ਤਾਂ ਕਿ ਰਾਸ਼ਟਰੀ ਖਾਧ ਸੁਰੱਖਿਆ ਯੋਜਨਾ ਦੇ ਲਾਭਰਥੀਆਂ ਨੂੰ ਮੁਫ਼ਤ ਕਣਕ ਅਤੇ ਦਾਲਾਂ ਦੀ ਸਹੂਲਤ ਉਪਲੱਬਧ ਕਰਵਾਈ ਜਾ ਸਕੇ। ਇਹ ਵਿਸਥਾਰ ਯਕੀਨੀ ਬਣਾਏਗਾ ਕਿ ਗਰੀਬ ਅਤੇ ਜ਼ਰੂਰਤਮੰਦ ਭੁੱਖੇ ਢਿੱਡ ਨਾ ਸੌਣ ਅਤੇ ਗੁਜਾਰਾ ਕਰਨ ਲਾਇਕ ਵੀ ਬਣਾਇਆ ਜਾ ਸਕੇਗਾ।

Khalistan ਵਾਲੇ ਬਿਆਨ ਤੋਂ Jathedar Harpreet Singh ਦਾ u-turn

ਮੁੱਖਮੰਤਰੀ ਨੇ ਇਸ ਯੋਜਨਾ ਦੇ ਮੁਨਾਫ਼ੇ ਦਾ ਵਿਸਥਾਰ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਲਾਕਡਾਊਨ ਨੂੰ ਹੁਣ ਕਰੀਬ 3 ਮਹੀਨੇ ਪੂਰੇ ਹੋਣ ਜਾ ਰਹੇ ਹਨ ਅਤੇ ਲੋਕ ਵਿਸ਼ੇਸ਼ ਤੌਰ ‘ਤੇ ਗਰੀਬਾਂ ਦੀ ਆਰਥਿਕ ਹਾਲਤ ‘ਚ ਕੋਈ ਸੁਧਾਰ ਨਹੀਂ ਹੋ ਰਿਹਾ ਹੈ, ਚਾਹੇ ਦੂਜੇ ਪਾਸੇ ਉਦਯੋਗਿਕ ਗਤੀਵਿਧੀਆਂ ਨੂੰ ਫਿਰ ਸ਼ੁਰੂ ਵੀ ਕਰ ਦਿੱਤਾ ਗਿਆ ਹੈ। ਸੂਬੇ ‘ਚ 2.60 ਲੱਖ ਉਦਯੋਗਕ ਇਕਾਈਆਂ ‘ਚ 2.32 ਲੱਖ ਇਕਾਈਆਂ ‘ਚ ਫਿਰ ਕੰਮ ਧੰਦਾ ਸ਼ੁਰੂ ਹੋ ਚੁੱਕਿਆ ਹੈ ਪਰ ਪਿਛਲੇ ਕੁਝ ਮਹੀਨੀਆਂ ਦੌਰਾਨ ਮਜ਼ਦੂਰੀ ‘ਚ ਕਟੌਤੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ, ਕਿਉਂਕਿ ਇਸ ਦੇ ਨਾਲ ਲੋਕਾਂ ਦੀ ਖਰੀਦ ਸ਼ਕਤੀ ਪ੍ਰਭਾਵਿਤ ਹੋਈ ਹੈ।

]]>
Captain Amarinder Singh ਨੇ ਵਿਧਾਇਕਾਂ ਨੂੰ ਮਾਰੀ ਬੜ੍ਹਕ!, ਦੇਖੋ ਕਿਵੇਂ ਬਿਆਨਾਂ ਤੋਂ ਮੁੱਕਰੇ MLA https://punjabi.newsd5.in/captain-amarinder-singh-%e0%a8%a8%e0%a9%87-%e0%a8%b5%e0%a8%bf%e0%a8%a7%e0%a8%be%e0%a8%87%e0%a8%95%e0%a8%be%e0%a8%82-%e0%a8%a8%e0%a9%82%e0%a9%b0-%e0%a8%ae%e0%a8%be%e0%a8%b0%e0%a9%80-%e0%a8%ac%e0%a9%9c/ Fri, 29 Nov 2019 07:03:24 +0000 https://punjabi.newsd5.in/?p=56767

]]>
ਜਗਮੇਲ ਕਤਲ ਕੇਸ ਦੀ ਤਿੰਨ ਮਹੀਨਿਆਂ ਅੰਦਰ ਹੋਵੇਗੀ ਜਾਂਚ-ਕੈਪਟਿਨ ਅਮਰਿੰਦਰ ਸਿੰਘ https://punjabi.newsd5.in/%e0%a8%9c%e0%a8%97%e0%a8%ae%e0%a9%87%e0%a8%b2-%e0%a8%95%e0%a8%a4%e0%a8%b2-%e0%a8%95%e0%a9%87%e0%a8%b8-%e0%a8%a6%e0%a9%80-%e0%a8%a4%e0%a8%bf%e0%a9%b0%e0%a8%a8-%e0%a8%ae%e0%a8%b9%e0%a9%80%e0%a8%a8/ Mon, 18 Nov 2019 06:35:11 +0000 https://punjabi.newsd5.in/?p=56428 ਪੰਜਾਬ ਦੇ ਮੁੱਖ ਮੰਤਰੀ ਕੈਪਟਿਨ ਅਮਰਿੰਦਰ ਸਿੰਘ ਨੇ ਮ੍ਰਿਤਕ ਜਗਮੇਲ ਸਿੰਘ ਦੀ ਮੌਤ ਦੇ ਲਈ ਜੋ ਲੋਕ ਵੀ ਜ਼ਿੰਮੇਵਾਰ ਹਨ ਉਹਨਾਂ ਖਿਲਾਫ਼ ਤਿੰਨ ਮਹੀਨਿਆਂ ਅੰਦਰ ਜਾਂਚ ਤੇ ਟਰਾਇਲ ਕਰਨ ਦੇ ਸੀ.ਐਸ. ਅਤੇ ਡੀਜੀਪੀ ਨੂੰ ਆਦੇਸ਼ ਦਿੱਤੇ ਹਨ।ਉਹਨਾਂ ਨੇ ਕਿਹਾ ਕਿ ਮੇਰੇ ਲਈ ਹਰ ਵਰਗ ਦੇ ਲੋਕ ਖ਼ਾਸ ਹਨ| ਉਨ੍ਹਾਂ ਨਾਲ ਹੁੰਦੀ ਧੱਕੇਸ਼ਾਹੀ ਕਿਸੇ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਜਗਮੇਲ ਦੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ।

ਇਸਨੂੰ ਵੀ ਦੇਖੋ….. ਦਲਿਤ ਕਾਂਡ ‘ਚ ਸਰਕਾਰ ਨੇ ਕੀਤਾ ਐਲਾਨ |

ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਪੁਲਿਸ ਨੇ 4 ਮੁਲਜ਼ਮਾਂ ਨੂੰ ਗਿਫ਼ਤਾਰ ਕਰ ਲਿਆ ਹੈ |ਮੁਲਜ਼ਮਾਂ ਵਿਰੁੱਧ ਲਹਿਰਾ ਪੁਲਸ ਥਾਣੇ ‘ਚ ਆਈ.ਪੀ.ਸੀ. ਦੀ ਧਾਰਾ 302 ਤਹਿਤ ਕੇਸ ਦਰਜ ਕੀਤਾ ਜਾ ਚੁੱਕਾ ਹੈ। ਦੋਸ਼ੀਆਂ ਵਿਰੁੱਧ ਅਗਵਾ, ਗਲਤ ਢੰਗ ਨਾਲ ਹਿਰਾਸਤ ‘ਚ ਰੱਖਣ ਅਤੇ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ (ਅੱਤਿਆਚਾਰ ਰੋਕਣ) ਐਕਟ ਦੀਆਂ ਧਾਰਾਵਾਂ ਹੇਠ ਵੀ ਮਾਮਲਾ ਦਰਜ ਕੀਤਾ ਗਿਆ ਹੈ।

Published by : Lovepreet kaur

]]>
ਕਿਸਾਨਾਂ ਲਈ ਖੁਸ਼ਖਬਰੀ ,ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਮਿਲੇਗਾ ਮੁਆਵਜ਼ਾ -2500 ਪ੍ਰਤੀ ਏਕੜ https://punjabi.newsd5.in/%e0%a8%95%e0%a8%bf%e0%a8%b8%e0%a8%be%e0%a8%a8%e0%a8%be%e0%a8%82-%e0%a8%b2%e0%a8%88-%e0%a8%96%e0%a9%81%e0%a8%b6%e0%a8%96%e0%a8%ac%e0%a8%b0%e0%a9%80-%e0%a8%aa%e0%a8%b0%e0%a8%be%e0%a8%b2%e0%a9%80/ Thu, 14 Nov 2019 06:12:01 +0000 https://punjabi.newsd5.in/?p=56319 ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ‘ਤੇ ਪੰਜਾਬ ਸਰਕਾਰ ਨੇ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 2500 ਰੁਪਏ ਮੁਆਵਜ਼ਾ ਦੇਣ ਦਾ ਫ਼ੈਸਲਾ ਕੀਤਾ ਹੈ।
ਖੇਤੀਬਾੜੀ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਗ਼ੈਰ-ਬਾਸਮਤੀ ਝੋਨਾ ਲਾਉਣ ਵਾਲੇ ਪੰਜ ਏਕੜ ਤੱਕ ਦੀ ਮਾਲਕੀ
ਵਾਲੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਬਦਲੇ 2500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਮਿਲੇਗਾ।

ਉਨ੍ਹਾਂ ਦੱਸਿਆ ਕਿ ਇਸ ਮੁਆਵਜ਼ੇ ਦਾ ਹੱਕਦਾਰ ਉਹ ਕਿਸਾਨ ਹੋਵੇਗਾ ਜਿਸ ਕੋਲ ਆਪਣੇ, ਪਤਨੀ ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਨਾਂ ‘ਤੇ ਕੁੱਲ 5 ਏਕੜ ਤੱਕ ਹੀ ਜ਼ਮੀਨ ਦੀ ਮਾਲਕੀ ਹੈ ਅਤੇ ਇਸ ਜ਼ਮੀਨ ਜਾਂ ਇਸ ਦੇ ਕਿਸੇ ਹਿੱਸੇ ਵਿੱਚ ਗ਼ੈਰ-ਬਾਸਮਤੀ ਝੋਨੇ ਦੀ ਖੇਤੀ ਕਰਦਾ ਹੋਵੇ ਤੇ ਖੇਤ ਦੇ ਕਿਸੇ ਵੀ ਹਿੱਸੇ ਵਿੱਚ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਈ ਹੋਵੇ।
ਇਹ ਮੁਆਵਜ਼ਾ ਹਾਸਲ ਕਰਨ ਸਬੰਧੀ ਵਿਸਥਾਰ ਵਿੱਚ ਦੱਸਦਿਆਂ ਸ੍ਰੀ ਪੰਨੂੰ ਨੇ ਦੱਸਿਆ ਕਿ ਉਕਤ ਸ਼ਰਤਾਂ ਪੂਰੀਆਂ ਕਰਦੇ ਕਿਸਾਨ ਪਰਿਵਾਰ ਦੇ ਮੁਖੀ ਵੱਲੋਂ ਪਿੰਡ ਦੀ ਪੰਚਾਇਤ ਕੋਲ ਉਪਲਬਧ ਸਵੈ-ਘੋਸ਼ਣਾ ਪੱਤਰ ਵਿੱਚ ਮੰਗੀ ਜਾਣਕਾਰੀ ਭਰ ਕੇ 30 ਨਵੰਬਰ, 2019 ਤੱਕ ਪੰਚਾਇਤ ਨੂੰ ਦਿੱਤੀ ਜਾਵੇ ਜਿਸ ਦੀ ਤਸਦੀਕ ਕਰਨ ਉਪਰੰਤ ਮੁਆਵਜ਼ੇ ਦੀ ਰਾਸ਼ੀ ਯੋਗ ਕਿਸਾਨ ਦੇ ਖਾਤੇ ਵਿੱਚ ਆਵੇਗੀ |

Published by : Lovepreet kaur

]]>
ਕਰਤਾਰਪੁਰ ਲਾਂਘੇ ਲਈ PM ਮੋਦੀ ਨੇ ਕੀਤਾ ਇਮਰਾਨ ਖ਼ਾਨ ਦਾ ਧੰਨਵਾਦ https://punjabi.newsd5.in/%e0%a8%95%e0%a8%b0%e0%a8%a4%e0%a8%be%e0%a8%b0%e0%a8%aa%e0%a9%81%e0%a8%b0-%e0%a8%b2%e0%a8%be%e0%a8%82%e0%a8%98%e0%a9%87-%e0%a8%b2%e0%a8%88-pm-%e0%a8%ae%e0%a9%8b%e0%a8%a6%e0%a9%80-%e0%a8%a8%e0%a9%87/ Sat, 09 Nov 2019 09:19:01 +0000 https://punjabi.newsd5.in/?p=56251 ਸਿੱਖਾਂ ਲਈ ਅੱਜ ਦਾ ਦਿਨ ਇਤਿਹਾਸਕ ਦਿਨ ਹੈ |ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ ਤੋਂ ਪਹਿਲਾਂ ਪੰਜਾਬ ਦੀ ਸਿੱਖ ਸੰਗਤ ਦੇ ਨਾਲ–ਨਾਲ ਰਾਸ਼ਟਰ ਨੂੰ ਸੰਬੋਧਨ ਕੀਤਾ।
ਇਥੇ ਹੀ PM ਮੋਦੀ ਨੇ ਇਸ ਉਦਘਾਟਨ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਇਹ ਲਾਂਘਾ ਖੁੱਲ੍ਹਣ ਨਾਲ ਹੁਣ ਕਰਤਾਰਪੁਰ ਸਾਹਿਬ ਸਥਿਤ ਗੁਰੂਘਰ ਦੇ ਦਰਸ਼ਨ ਸੁਖਾਲ਼ੇ ਹੋ ਜਾਣਗੇ।

ਇਸ ਸਮਾਗਮ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ,ਸੰਸਦ ਮੈਂਬਰ ਸੰਨੀ ਦਿਓਲ, ਗੋਬਿੰਦ ਸਿੰਘ ਲੋਂਗੋਵਾਲ, ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੋਰ, ਹਰਸਿਮਰਤ ਕੌਰ ਬਾਦਲ, ਪੰਜਾਬ ਬੀਜੇਪੀ ਪ੍ਰਧਾਨ ਸ਼ਵੇਤ ਮਲਿਕ ਸਟੇਜ ‘ਤੇ ਮੌਜੂਦ ਸਨ। ਪੀਐਮ ਮੋਦੀ ਨੇ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਸਿੱਕਾ ਅਤੇ ਟਿਕਟ ਜਾਰੀ ਕੀਤਾ।

ਇਸ ਉਪਰੰਤ ਸ੍ਰੀ ਮੋਦੀ ਨੇ ਲੰਗਰ ਹਾਲ ਵਿੱਚ ਬਹਿ ਕੇ ਆਮ ਸੰਗਤ ਨਾਲ ਲੰਗਰ ਛਕਿਆ। ਅਤੇ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪਾਠ ਪੜਾਇਆ| ਨਰਿੰਦਰ ਮੋਦੀ ਨੇ ਪੂਰੇ ਦੇਸ਼ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ |

Published by: Lovepreet kaur

]]>
PM ਮੋਦੀ ਨੇ ਕੀਤਾ ਤੈਅ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਰਨਗੇ ਪਹਿਲੇ ਜਥੇ ਦੀ ਅਗਵਾਈ https://punjabi.newsd5.in/pm-%e0%a8%ae%e0%a9%8b%e0%a8%a6%e0%a9%80-%e0%a8%a8%e0%a9%87-%e0%a8%95%e0%a9%80%e0%a8%a4%e0%a8%be-%e0%a8%a4%e0%a9%88%e0%a8%85-%e0%a8%9c%e0%a8%a5%e0%a9%87%e0%a8%a6%e0%a8%be%e0%a8%b0-%e0%a8%97%e0%a8%bf/ Fri, 08 Nov 2019 10:11:12 +0000 https://punjabi.newsd5.in/?p=56224 ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਪਹਿਲੇ ਜੱਥੇ ਦੀ ਅਗਵਾਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਰਨਗੇ।ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਹਿ ਕੀਤਾ ਹੈ |
ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸ਼ੁੱਕਰਵਾਰ ਨੂੰ ਟਵੀਟ ਕਰਦਿਆਂ ਲਿਖਿਆ ਹੈ ਕਿ ਐਨ.ਡੀ.ਏ. ਸਰਕਾਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਦਾ ਦੌਰਾ ਕਰਨ ਵਾਲੇ ਪਹਿਲੇ ਭਾਰਤੀ ਜਥੇ ਦਾ ਆਗੂ ਐਲਾਨਦਿਆਂ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦਾ ਸਨਮਾਨ ਕੀਤਾ ਹੈ। ਇਸ ਫੈਸਲੇ ਦਾ ਪੂਰੇ ਵਿਸ਼ਵ ਵਿਚ ਸਨਮਾਨ ਕੀਤਾ ਗਿਆ ਹੈ |
ਕਰਤਾਰਪੁਰ ਲਾਂਘੇ ਦੇ ਦਰਸ਼ਨਾਂ ਲਈ ਪਹਿਲੇ ਜੱਥੇ ਦੀ ਅਗਵਾਈ ਕੌਣ ਕਰੇਗਾ ਪਹਿਲਾ ਇਸ ਗੱਲ ਦੀ ਕੋਈ ਸਾਫ਼ ਪੁਸ਼ਟੀ ਨਹੀਂ ਕੀਤੀ ਗਈ ਸੀ। ਸਿਆਸਤਦਾਨਾਂ ਦੇ ਇਕ ਵਰਗ ਦਾ ਕਹਿਣਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਜੱਥੇ ਦੀ ਅਗਵਾਈ ਕਰਨਗੇ| ਦੂਜੇ ਵਰਗ ਦਾ ਕਹਿਣਾ ਸੀ ਕਿ ਭਾਰਤ ਦੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਜੱਥੇ ਦੀ ਅਗਵਾਈ ਕਰਨਗੇ।
ਇਸ ਕਰਕੇ ਨਰਿੰਦਰ ਮੋਦੀ ਨੇ ਫੈਸਲਾ ਲੈਂਦਿਆਂ ਕਿਹਾ ਕਿ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਇਸ ਜੱਥੇ ਦੀ ਅਗਵਾਈ ਕਰਨਗੇ। ਸਿੱਖ ਸੰਗਤਾਂ ਵਲੋਂ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ ਹੈ |

Published by : Lovepreet kaur

]]>