amitabh bachchan 50 lakh rupees ngo – D5 News https://punjabi.newsd5.in Truth Seeking News Network. Sat, 08 Dec 2018 07:53:52 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png amitabh bachchan 50 lakh rupees ngo – D5 News https://punjabi.newsd5.in 32 32 ਅਮਿਤਾਭ ਬੱਚਨ ਨੇ ਨਿਭਾਇਆ ਆਪਣਾ ਵਾਅਦਾ, NGO ਨੂੰ ਦਾਨ ਕੀਤੇ 50 ਲੱਖ https://punjabi.newsd5.in/amitabh-bachchan-50-lakh-rupees-ngo/ Sat, 08 Dec 2018 07:53:52 +0000 https://punjabi.newsd5.in/?p=37669 ਮੁੰਬਈ : ਬਾਲੀਵੁੱਡ ਦੇ ਮਹਾਂਨਾਇਕ ਅਮਿਤਾਭ ਬੱਚਨ ਦੀ ਦਰਿਆਦਿਲੀ ਜਗ ਜ਼ਾਹਰ ਹੈ। ਅਕਸਰ ਉਹ ਜਰੂਰਤ ਮੰਦਾਂ ਦੀ ਮਦਦ ਕਰਕੇ ਖਬਰਾਂ ਵਿਚ ਛਾਏ ਰਹਿੰਦੇ ਹਨ। ਹਾਲ ਹੀ ਵਿਚ ਉਨ੍ਹਾਂ ਨੇ ਬੰਧਵਾੜੀ ਪਿੰਡ ਸਥਿਤ NGO ਨੂੰ 50 ਲੱਖ ਰੁਪਏ ਦੀ ਰਾਸ਼ੀ ਦਾਨ ਕੀਤੀ। ਇਸ NGO ਦੇ ਸੰਸਥਾਪਕ ਰਵੀ ਕਾਲੜਾ ਹਨ, ਜੋ ਕਿ ਕੇ.ਬੀ.ਸੀ ਦੇ ਆਖਰੀ ਕਰਮਵੀਰ ਐਪੀਸੋਡ ਦਾ ਹਿੱਸਾ ਬਣੇ ਸਨ। ਦ ਮਤਲਬ ਸੇਵੀਅਰਸ ਫਾਊਂਡੇਸ਼ਨ NGO ਗੁਰੁਗ੍ਰਾਮ ਦੇ ਬੰਧਵਾੜੀ ਪਿੰਡ ਵਿਚ ਸਥਿਤ ਹੈ। ਬਿੱਗ.ਬੀ ਦੀ ਮਦਦ ਲੈ ਕੇ NGO ਵਿਚ ਰਹਿਣ ਵਾਲੇ ਸਾਰੇ 450 ਬੇਸਹਾਰਾ, ਬਜ਼ੁਰਗ, ਅਪਾਹਜ, ਬੀਮਾਰ ਲੋਕ ਅਤੇ ਸਟਾਫ ਕਰਮਚਾਰੀ ਖੁਸ਼ੀ ਨਾਲ ਝੂਮ ਉਠੇ। ਪਿੰਡ ਵਾਸੀਆਂ ਵਿਚ ਖੁਸ਼ੀ ਦੀ ਲਹਿਰ ਦੇ ਨਾਲ ਤਿਉਹਾਰ ਵਰਗਾ ਮਾਹੌਲ ਬਣ ਗਿਆ ਹੈ।

Read Also ਕੌਣ ਬਣੇਗਾ ਕਰੋੜਪਤੀ ਦਾ ਅਸਲ ਸੱਚ

ਸਾਰੀਆਂ ਨੇ ਮਿਲ ਕੇ ਅਮਿਤਾਭ ਬੱਚਨ ਅਤੇ KBC ਟੀਮ ਦਾ ਧੰਨਵਾਦ ਕੀਤਾ। ਰਵੀ ਕਾਲੜਾ ਬੰਧਵਾੜੀ ਪਿੰਡ ਵਿਚ ਸਥਿਤ ਅਨਾਥ ਬਜ਼ੁਰਗ ਬੇਸਹਾਰਾ ਲੋਕਾਂ ਲਈ NGO ਚਲਾਉਦੇ ਹਨ। KBC ਦੇ ਇਸ ਸ਼ੋਅ ਦਾ ਪ੍ਰਸਾਰਣ 26 ਨਵੰਬਰ ਨੂੰ ਹੋਇਆ ਸੀ। ਸ਼ੋਅ ਵਿਚ ਰਵੀ ਕਾਲੜਾ ਦਾ ਸਾਥ ਦੇਣ ਲਈ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੂੰ ਵੀ ਬੁਲਾਇਆ ਗਿਆ ਸੀ। ਰਵੀ ਕਾਲੜਾ ਨੇ ਦੱਸਿਆ ਕਿ KBC ਸ਼ੋਅ ਦੀ ਰਿਕਾਰਡਿੰਗ ਦੇ ਦੌਰਾਨ ਅਮਿਤਾਭ ਬੱਚਨ ਬਹੁਤ ਭਾਵੁਕ ਹੋ ਗਏ ਸਨ। ਉਨ੍ਹਾਂ ਨੇ ਅਪਣੇ ਅਤੇ ਪਰਵਾਰ ਦੇ ਵਲੋਂ ਰਾਸ਼ੀ NGO ਨੂੰ ਦਾਨ ਵਿਚ ਦੇਣ ਦੀ ਘੋਸ਼ਣਾ ਕੀਤੀ ਸੀ। ਅਦਾਕਾਰ ਨੇ ਅਪਣਾ ਵਾਅਦਾ ਨਿਭਾਇਆ।

ਉਨ੍ਹਾਂ ਨੇ ਅਪਣੇ, ਜਿਆ ਬੱਚਨ , ਅਭਿਸ਼ੇਕ ਬੱਚਨ, ਐਸ਼ਵਰਿਆ ਰਾਏ ਬੱਚਨ ਅਤੇ ਆਰਾਧਿਆ ਦੇ ਵਲੋਂ 50 ਲੱਖ ਰੁਪਏ ਦੀ ਰਾਸ਼ੀ NGO ਨੂੰ ਭੇਂਟ ਵਿਚ ਦਿਤੀ। KBC ਦੇ ਆਖਰੀ ਸ਼ੋਅ ਵਿਚ ਰਵੀ ਕਾਲੜਾ ਨੇ ਕਪਿਲ ਸ਼ਰਮਾ ਦੀ ਮਦਦ ਨਾਲ 25 ਲੱਖ ਦੀ ਰਾਸ਼ੀ ਜਿੱਤੀ ਸੀ। ਰਵੀ ਨੇ ਦੱਸਿਆ ਇਹ ਰਾਸ਼ੀ NGO ਦੇ 450 ਬੇਸਹਾਰਾ ਲੋਕਾਂ ਲਈ ਭੋਜਨ, ਦਵਾਈ ਅਤੇ ਇਲਾਜ ਲਈ ਲਗਾਈ ਜਾਵੇਗੀ। ਇਸ ਦੇ ਨਾਲ ਆਸ਼ਰਮ ਦੇ ਕਮਰਿਆਂ ਦੀ ਮੁਰੰਮਤ ਅਤੇ NGO ਵਿਚ ਹਸਪਤਾਲ ਦੀ ਉਸਾਰੀ ਅਤੇ ਬੰਧਵਾੜੀ ਪਿੰਡ ਦੇ ਵਿਕਾਸ ਲਈ ਲਗਾਈ ਜਾਵੇਗੀ। KBC ਦਾ ਇਹ ਕਰਮਵੀਰ ਸ਼ੋਅ ਜਨਤਾ ਲਈ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਰਿਹਾ। ਹਜਾਰਾਂ ਭਾਰਤੀਆਂ ਨੇ ਅਮਰੀਕਾ, ਕੈਨੇਡਾ, ਦੁਬਈ, ਅਫਰੀਕਾ, ਆਸਟਰੇਲਿਆ, ਇੰਗਲੈਂਡ ਅਤੇ ਯੂਰੋਪ ਤੋਂ ਫੋਨ ਕਰਕੇ ਰਵੀ ਕਾਲੜਾ ਨੂੰ ਸੰਪਰਕ ਕੀਤਾ। ਅਣਗਿਣਤ ਜਵਾਨ ਬੱਚੀਆਂ ਨੇ ਫੋਨ ਉਤੇ ਰੋਂਦੇ ਹੋਏ ਸੌਹ ਖਾਈ ਕਿ ਉਹ ਅਪਣੇ ਬਜ਼ੁਰਗ ਮਾਤਾ ਪਿਤਾ ਉਤੇ ਹੁਣ ਹੱਥ ਨਹੀਂ ਉਠਾਏਗਾ ਅਤੇ ਉਨ੍ਹਾਂ ਦੀ ਸੇਵਾ ਕਰਨਗੇ।

]]>