already – D5 News https://punjabi.newsd5.in Truth Seeking News Network. Fri, 29 May 2020 12:33:45 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png already – D5 News https://punjabi.newsd5.in 32 32 ਰੇਲਵੇ ਦੀ ਅਪੀਲ : ਇਹ ਲੋਕ ਸ਼ਰਮਿਕ ਟ੍ਰੇਨਾਂ ‘ਚ ਸਫਰ ਕਰਨ ਤੋਂ ਬਚਣ ! https://punjabi.newsd5.in/%e0%a8%b0%e0%a9%87%e0%a8%b2%e0%a8%b5%e0%a9%87-%e0%a8%a6%e0%a9%80-%e0%a8%85%e0%a8%aa%e0%a9%80%e0%a8%b2-%e0%a8%87%e0%a8%b9-%e0%a8%b2%e0%a9%8b%e0%a8%95-%e0%a8%b6%e0%a8%b0%e0%a8%ae%e0%a8%bf%e0%a8%95/ Fri, 29 May 2020 12:33:45 +0000 https://punjabi.newsd5.in/?p=67901 ਨਵੀਂ ਦਿੱਲੀ : ਲੋਕਡਾਊਨ ਕਾਰਨ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਤੱਕ ਪਹੁੰਚਾਉਣ ਲਈ ਸ਼ਰਮਿਕ ਟ੍ਰੇਨਾਂ ਚਲਾਈਆਂ ਗਈਆਂ ਹਨ ਪਰ ਹੁਣ ਇਨ੍ਹਾਂ ਸ਼ਰਮਿਕ ਟਰੇਨਾਂ ਵੱਲੋਂ ਯਾਤਰੀਆਂ ਨੂੰ ਅਪੀਲ ਕੀਤੀ ਗਈ ਹੈ। ਭਾਰਤੀ ਰੇਲਵੇ ਨੇ ਹਾਈ ਬਲੱਡ ਪ੍ਰੈਸ਼ਰ,ਸ਼ੂਗਰ, ਕੈਂਸਰ, ਦਿਲ ਦੇ ਮਰੀਜ਼ ਅਤੇ ਹੋਰ ਆਦਿ ਬੀਮਾਰੀਆਂ ਨਾਲ ਗ੍ਰਸਤ ਲੋਕਾਂ, ਗਰਭਵਤੀ ਔਰਤਾਂ, 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਬਹੁਤ ਜ਼ਰੂਰੀ ਨਾ ਹੋਣ ‘ਤੇ ਸ਼ਰਮਿਕ ਸਪੈਸ਼ਲ ਅਤੇ ਹੋਰ ਵਿਸ਼ੇਸ਼ ਟ੍ਰੇਨਾਂ ‘ਚ ਯਾਤਰਾ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ।

Sukhpal Khaira Live-ਜ਼ਬਰੀ ਫ਼ੀਸ ਵਸੂਲਣ ਵਾਲੇ ਸਕੂਲਾਂ ਖਿਲਾਫ ਖਹਿਰਾ ਨੇ ਚੁੱਕਿਆ ਝੰਡਾ, ਕੀਤੇ ਵੱਡੇ ਖੁਲਾਸੇ

ਰੇਲ ਮੰਤਰਾਲੇ ਨੇ ਜਾਰੀ ਇੱਕ ਮੈਸੇਜ ‘ਚ ਕਿਹਾ ਕਿ ਭਾਰਤੀ ਰੇਲਵੇ ਦੇਸ਼ ਭਰ ਵਿੱਚ ਨਿੱਤ ਕਈ ਸ਼ਰਮਿਕ ਸਪੈਸ਼ਲ ਟ੍ਰੇਨਾਂ ਚਲਾ ਰਿਹਾ ਹੈ ਤਾਂ ਕਿ ਪ੍ਰਵਾਸੀਆਂ ਆਪਣੇ ਘਰਾਂ ਨੂੰ ਵਾਪਸੀ ਘਰ ਕਰ ਸਕਣ। ਇਹ ਦੇਖਿਆ ਜਾ ਰਿਹਾ ਹੈ ਕਿ ਕੁਝ ਅਜਿਹੇ ਲੋਕ ਵੀ ਸ਼ਰਮਿਕ ਸਪੈਸ਼ਲ ਟ੍ਰੇਨਾਂ ਵਿੱਚ ਯਾਤਰਾ ਕਰ ਰਹੇ ਹਨ ਜੋ ਪਹਿਲਾਂ ਤੋਂ ਹੀ ਅਜਿਹੀਆਂ ਬਿਮਾਰੀਆਂ ਨਾਲ ਪੀੜਿਤ ਹਨ ਜਿਨ੍ਹਾਂ ਨੂੰ Covid – 19 ਮਹਾਂਮਾਰੀ ਦੇ ਦੌਰਾਨ ਉਨ੍ਹਾਂ ਦੀ ਸਿਹਤ ਨੂੰ ਖ਼ਤਰਾ ਵੱਧ ਜਾਂਦਾ ਹੈ। ਯਾਤਰਾ ਦੌਰਾਨ ਸਾਬਕਾ ਗ੍ਰਸਤ ਬਿਮਾਰੀਆਂ ਨਾਲ ਲੋਕਾਂ ਦੀ ਮੌਤ ਹੋਣ ਦੇ ਕੁਝ ਬਦਕਿਸਮਤੀ ਭਰੇ ਮਾਮਲੇ ਵੀ ਮਿਲੇ ਹਨ।

Sukhpal Khaira Live-ਜ਼ਬਰੀ ਫ਼ੀਸ ਵਸੂਲਣ ਵਾਲੇ ਸਕੂਲਾਂ ਖਿਲਾਫ ਖਹਿਰਾ ਨੇ ਚੁੱਕਿਆ ਝੰਡਾ, ਕੀਤੇ ਵੱਡੇ ਖੁਲਾਸੇ

ਰੇਲ ਮੰਤਰਾਲੇ ਨੇ ਕਿਹਾ ਕਿ ਅਜਿਹੇ ਕੁਝ ਲੋਕਾਂ ਦੀ ਸੁਰੱਖਿਆ ਦੀ ਖਾਤਰ ਰੇਲ ਮੰਤਰਾਲਾ ਅਪੀਲ ਕਰਦਾ ਹੈ ਕਿ ਆਪਣੀ ਸਿਹਤ ਅਤੇ ਸੁਰੱਖਿਆ ਦੇ ਲਈ, ਜਦੋਂ ਤੱਕ ਬਹੁਤ ਜਰੂਰੀ ਨਾ ਹੋਵੇ ਰੇਲ ਯਾਤਰਾ ਕਰਨ ਤੋਂ ਬਚਣ। ਰੇਲ ਮੰਤਰਾਲੇ ਨੇ ਕਿਹਾ ਕਿ ਅਸੀ ਸਮਝ ਸਕਦੇ ਹਾਂ ਕਿ ਦੇਸ਼ ਦੇ ਕਈ ਨਾਗਰਿਕ ਇਸ ਸਮੇਂ ਰੇਲ ਯਾਤਰਾ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਸੁਰੱਖਿਅਤ ਰੇਲ ਸੇਵਾ ਮਿਲਦੀ ਰਹੇ, ਇਸਦੇ ਲਈ ਭਾਰਤੀ ਰੇਲਵੇ ਦਾ ਪਰਿਵਾਰ 24 ਘੰਟੇ, ਸੱਤੇ ਦਿਨ ਕੰਮ ਕਰ ਰਿਹਾ ਹੈ।

ਉਥੇ ਹੀ ਮੁਸਾਫਰਾਂ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਪਹਿਲ ਹੈ ਅਤੇ ਇਸਦੇ ਲਈ ਸਾਰੇ ਦੇਸ਼ ਵਾਸੀਆਂ ਦੇ ਸਹਿਯੋਗ ਦੀ ਲੋੜ ਹੈ।ਰੇਲ ਮੰਤਰਾਲੇ ਨੇ ਕਿਹਾ ਕਿ ਯਾਤਰੀ ਕਿਸੇ ਵੀ ਕਠਿਨਾਈ ਜਾਂ ਮੁਸ਼ਕਿਲ ਪੈਣ ‘ਤੇ ਕ੍ਰਿਪਾ ਕਰਕੇ ਆਪਣੇ ਰੇਲ ਪਰਿਵਾਰ ਨਾਲ ਸੰਪਰਕ ਕਰਨ ਤੋਂ ਹਿਚਕਿਚਾਉਣ ਨਾ। ਭਾਰਤੀ ਰੇਲਵੇ ਤੁਹਾਡੀ ਸੇਵਾ ‘ਚ ਹਮੇਸ਼ਾ ਦੀ ਤਰ੍ਹਾਂ ਤਤਪਰ ਹੈ। ਲੋਕ ਰੇਲਵੇ ਦੇ ਹੈਲਪਲਾਇਨ ਨੰਬਰ – 139 ਅਤੇ 138 ‘ਤੇ ਸੰਪਰਕ ਕਰ ਸਕਦੇ ਹਨ।

]]>