after 14 days – D5 News https://punjabi.newsd5.in Truth Seeking News Network. Tue, 08 Mar 2022 04:12:24 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png after 14 days – D5 News https://punjabi.newsd5.in 32 32 Bikram Majithia ਦੀ ਮੋਹਾਲੀ ਕੋਰਟ ‘ਚ ਪੇਸ਼ੀ ਅੱਜ https://punjabi.newsd5.in/bikram-majithia-%e0%a8%a6%e0%a9%80-%e0%a8%ae%e0%a9%8b%e0%a8%b9%e0%a8%be%e0%a8%b2%e0%a9%80-%e0%a8%95%e0%a9%8b%e0%a8%b0%e0%a8%9f-%e0%a8%9a-%e0%a8%aa%e0%a9%87%e0%a8%b8%e0%a8%bc%e0%a9%80-%e0%a8%85/ Tue, 08 Mar 2022 04:12:24 +0000 https://punjabi.newsd5.in/?p=148252 ਚੰਡੀਗੜ੍ਹ : ਡਰੱਗ ਮਾਮਲੇ ‘ਚ ਫਸੇ ਸ਼੍ਰੋਮਣੀ ਅਕਾਲੀ ਦਲ (Akali Dal) ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਦੀ ਜੁਡੀਸ਼ੀਅਲ ਕਸਟਡੀ ਖ਼ਤਮ ਹੋ ਗਈ ਹੈ ਅਤੇ ਉਨ੍ਹਾਂ ਨੂੰ ਅੱਜ ਮੁੜ ਮੋਹਾਲੀ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਦੱਸ ਦਈਏ ਕਿ 25 ਫਰਵਰੀ ਨੂੰ ਮੋਹਾਲੀ (Mohali Court) ਦੀ ਸਥਾਨਕ ਅਦਾਲਤ ਨੇ ਜ਼ਮਾਨਤ ਅਰਜ਼ੀ (Bail Cancel) ਖਾਰਜ ਕਰਦਿਆਂ 8 ਮਾਰਚ ਤੱਕ ਜੇਲ੍ਹ ਭੇਜ ਦਿੱਤਾ ਸੀ।

ਯੂਕਰੇਨ ਦੇ ਹੱਕ ‘ਚ ਕੈਨੇਡਾ ਦੇ ਡਾਕਟਰ,ਚੁੱਕਿਆ ਵੱਡਾ ਕਦਮ, ਰੂਸ ਸਣੇ ਹੋਰ ਦੇਸ਼ ਵੀ ਹੈਰਾਨ! || D5 Channel Punjabi

ਜ਼ਿਕਰਯੋਗ ਹੈ ਕਿ ਡਰੱਗ ਮਾਮਲੇ ‘ਚ ਫਸੇ ਸੀਨੀਅਰ ਅਕਾਲੀ ਆਗੂ ਵੱਲੋਂ 24 ਫਰਵਰੀ ਨੂੰ ਮੋਹਾਲੀ ਅਦਾਲਤ ‘ਚ ਆਤਮ ਸਮਰਪਣ ਕੀਤਾ ਗਿਆ ਸੀ ਅਤੇ ਮੋਹਾਲੀ ਅਦਾਲਤ ਨੇ ਮਜੀਠੀਆ ਵੱਲੋਂ ਲਾਈ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਸੀ। ਇਸ ਦੌਰਾਨ ਮਜੀਠੀਆ ਕੋਲੋਂ ਸਟੇਟ ਕ੍ਰਾਈਮ ਬ੍ਰਾਂਚ ਵੱਲੋਂ ਕਈ ਘੰਟੇ ਪੁੱਛਗਿੱਛ ਵੀ ਕੀਤੀ ਗਈ ਸੀ। ਉਧਰ ਸਟੇਟ ਕ੍ਰਾਈਮ ਬ੍ਰਾਂਚ ਦੇ ਸੂਤਰਾਂ ਅਨੁਸਾਰ ਉਸ ਵੱਲੋਂ ਅੱਜ ਮੋਹਾਲੀ ਅਦਾਲਤ ਵਿੱਚ ਮਜੀਠੀਆ ਦੀ ਮੁੜ ਪੇਸ਼ੀ ਦੌਰਾਨ ਜੁਡੀਸ਼ੀਅਲ ਰਿਮਾਂਡ ਦੀ ਅਰਜ਼ੀ ਲਾਈ ਜਾਵੇਗੀ। ਜਦਕਿ ਦੂਜੇ ਪਾਸੇ ਮਜੀਠੀਆ ਦੇ ਵਕੀਲਾਂ ਵੱਲੋਂ ਵੀ ਜ਼ਮਾਨਤ ਅਰਜ਼ੀ ਲਾਈ ਜਾਵੇਗੀ।

 

 

 

]]>