Affects – D5 News https://punjabi.newsd5.in Truth Seeking News Network. Tue, 29 Jan 2019 06:46:43 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Affects – D5 News https://punjabi.newsd5.in 32 32 ਇੱਕ ਬਲੱਡ ਟੈਸਟ ਨਾਲ 16 ਸਾਲ ਪਹਿਲਾਂ ਇਸ ਖਤਰਨਾਕ ਬਿਮਾਰੀ ਦਾ ਲੱਗ ਜਾਵੇਗਾ ਪਤਾ https://punjabi.newsd5.in/%e0%a8%87%e0%a9%b1%e0%a8%95-%e0%a8%ac%e0%a8%b2%e0%a9%b1%e0%a8%a1-%e0%a8%9f%e0%a9%88%e0%a8%b8%e0%a8%9f-%e0%a8%a8%e0%a8%be%e0%a8%b2-16-%e0%a8%b8%e0%a8%be%e0%a8%b2-%e0%a8%aa%e0%a8%b9%e0%a8%bf%e0%a8%b2/ Tue, 29 Jan 2019 06:46:43 +0000 https://punjabi.newsd5.in/?p=42291 ਵਾਸ਼ਿੰਗਟਨ : ਹੁਣ ਤੁਹਾਡਾ ਇੱਕ ਬਲੱਡ ਟੈਸਟ ਹੋਣ ਨਾਲ ਹੀ ਸਮੇਂ ਤੋਂ ਪਹਿਲਾਂ ਹੀ ਇੱਕ ਖਤਰਨਾਕ ਬਿਮਾਰੀ ਅਲਜ਼ਾਈਮਰ ਦਾ ਪਤਾ ਲੱਗ ਜਾਵੇਗਾ। ਹੈਰਾਨ ਕਰ ਦੇਣ ਵਾਲੀ ਗੱਲ ਤਾਂ ਇਹ ਹੈ ਕਿ ਵੱਧਦੀ ਉਮਰ ਨਾਲ ਭੁੱਲਣ ਦੀ ਇਕ ਬੀਮਾਰੀ ਦਾ ਪਤਾ 16 ਸਾਲ ਪਹਿਲਾਂ ਹੀ ਚਲ ਜਾਏਗਾ। ਇਕ ਹਾਲੀਆ ਅਧਿਐਨ ਮੁਤਾਬਕ ਸਾਧਾਰਨ ਬਲੱਡ ਟੈਸਟ ਰਾਹੀਂ ਬੀਮਾਰੀ ਦੇ ਲੱਛਣ ਦਿਸਣ ਨਾਲ 16 ਸਾਲ ਪਹਿਲਾਂ ਹੀ ਰੋਗ ਦੀ ਜਾਂਚ ਕੀਤੀ ਜਾ ਸਕੇਗੀ। ਇਸ ਤਰ੍ਹਾਂ ਉਸ ਦਾ ਪਹਿਲਾਂ ਹੀ ਸਮੇਂ ਸਿਰ ਇਲਾਜ ਕੀਤਾ ਜਾ ਸਕੇਗਾ। ਦਰਅਸਲ, ਖੋਜਕਾਰ ਲੰਬੇ ਸਮੇਂ ਤੋਂ ਇਹ ਜਾਣਦੇ ਹਨ ਕਿ ਅਲਜ਼ਾਈਮਰ ਦੀ ਬੀਮਾਰੀ ’ਚ ਇਕ ਪ੍ਰੋਟੀਨ ਦੀ ਮਾਤਰਾ ਵੱਧ ਜਾਂਦੀ ਹੈ, ਜੋ ਦਿਮਾਗ ਦੀਆਂ ਕੋਸ਼ਿਕਾਵਾਂ ’ਚ ਲੀਕ ਹੋਣ ਤੋਂ ਬਾਅਦ ਸੇਰੇਬ੍ਰੋਸਪਾਈਨਲ ਫਲੂਡ ’ਚ ਚਲਾ ਜਾਂਦਾ ਹੈ ਪਰ ਇਸ ਪ੍ਰੋਟੀਨ ਨੂੰ ਕਿਸ ਤਰ੍ਹਾਂ ਨਾਪਿਆ ਜਾਵੇ, ਇਸ ਬਾਰੇ ਪਤਾ ਨਹੀਂ ਲਾ ਸਕੇ ਸਨ ਪਰ ਵਿਗਿਆਨੀਆਂ ਦਾ ਕਹਿਣਾ ਹੈ ਕਿ ਉਹ ਖੂਨ ਦੀ ਜਾਂਚ ’ਚ ਹੁਣ ਇਸ ਪ੍ਰੋਟੀਨ ਨੂੰ ਡਿਟੈਕਟ ਕਰ ਸਕਦੇ ਹਨ। ਇੰਨਾ ਹੀ ਨਹੀਂ ਇਸ ਪ੍ਰੋਟੀਨ ਦੇ ਪੱਧਰ ਦੇ ਨਾਲ ਹੀ ਉਸ ਦੇ ਵਧਣ ਦੀ ਸਪੀਡ ਦੀ ਵੀ ਜਾਂਚ ਕੀਤੀ ਜਾ ਸਕਦੀ ਹੈ।

Read Also ਹੁਣ ਬਲੱਡ ਟੈਸਟ ਦੀ ਨਹੀਂ ਪਵੇਗੀ ਜ਼ਰੂਰਤ, ਕੁੱਤਾ ਸੁੰਘ ਕੇ ਹੀ ਦੱਸ ਦੇਵੇਗਾ ਕੀ ਮਲੇਰੀਆ ਹੈ ਜਾਂ ਨਹੀਂ !

ਸਸਤਾ, ਸੌਖਾ ਅਤੇ ਚੰਗਾ ਹੈ ਬਲੱਡ ਟੈਸਟ
ਸੇਂਟਲੁਈ ’ਚ ਵਾਸ਼ਿੰਗਟਨ ਯੂਨੀਵਰਸਿਟੀ ਸਕੂਲ ਆਫ ਮੈਡੀਕਲ ਦੀ ਟੀਮ ਵਲੋਂ ਕੀਤੇ ਗਏ ਇਸ ਅਧਿਐਨ ਤੋਂ ਬਾਅਦ ਵਿਗਿਆਨੀਆਂ ਦਾ ਕਹਿਣਾ ਹੈ ਕਿ ਬਲੱਡ ਟੈਸਟ ਬੇਹੱਦ ਆਸਾਨ ਹੈ। ਇਸ ਦੇ ਨਤੀਜੇ ਚੰਗੇ ਹਨ, ਫਾਸਟ ਹਨ ਅਤੇ ਸਭ ਤੋਂ ਵੱਡੀ ਗੱਲ ਇਹ ਸਸਤਾ ਹੈ।
ਸ਼ੁਰੂਆਤੀ ਲੱਛਣਾਂ ਦਾ ਪਤਾ ਲਾਇਆ ਜਾ ਸਕੇਗਾ। ਵਿਗਿਆਨੀਆਂ ਨੂੰ ਉਮੀਦ ਹੈ ਕਿ ਇਹ ਪ੍ਰੀਖਣ ਅਲਜ਼ਾਈਮਰ ਦੇ ਸ਼ੁਰੂਆਤੀ ਲੱਛਣਾਂ ਅਤੇ ਹੋਰ ਨਿਊਰੋਡੀਜੈਨੇਰੇਟਿਵ ਡਿਸਆਰਡਰ ਦਾ ਪਤਾ ਲਾਉਣ ’ਚ ਮਦਦਗਾਰ ਸਾਬਤ ਹੋਵੇਗਾ। ਕੁਝ ਸਾਲਾਂ ’ਚ ਇਸ ਨੂੰ ਕਲੀਨਿਕ ’ਚ ਇਸਤੇਮਾਲ ਹੁੰਦੇ ਦੇਖਿਆ ਜਾ ਸਕੇਗਾ।

ਲਾਇਲਾਜ ਹੈ ਬੀਮਾਰੀ
ਅਨੁਮਾਨ ਦੇ ਹਿਸਾਬ ਨਾਲ ਹਰੇਕ ਉਮਰ ਦੇ ਲੱਗਭਗ 5.7 ਅਮਰੀਕੀ 2019 ’ਚ ਅਲਜ਼ਾਈਮਰ ਨਾਲ ਪੀੜਤ ਹੋਏ। ਅਲਜ਼ਾਈਮਰ ਐਸੋਸੀਏਸ਼ਨ ਮੁਤਾਬਕ 2050 ਤੱਕ ਇਹ ਅੰਕੜਾ 1.4 ਕਰੋੜ ਤੱਕ ਹੋਣ ਦੀ ਸੰਭਾਵਨਾ ਹੈ। ਇਸ ਵਿਚ ਰੋਗੀ ਦੀ ਯਾਦਦਾਸ਼ਤ ’ਚ ਕਮੀ ਆ ਜਾਂਦੀ ਹੈ।

ਨਿਊਰਾਨ ’ਚ ਕਮੀ ਦਿਸੀ
ਅਧਿਐਨ ’ਚ ਹਿੱਸਾ ਲੈਣ ਵਾਲੇ ਉਮੀਦਵਾਰਾਂ ’ਚ ਦੋਸ਼ਪੂਰਨ ਜੀਨ ਵੇਰੀਐਂਟ ਵਾਲੇ 40 ਲੱਖ ਲੋਕ ਸਨ। ਆਪਣੀ ਪਿਛਲੀ ਕਲੀਨਿਕਲ ਜਾਂਚ ਦੇ 2 ਸਾਲ ਬਾਅਦ ਉਨ੍ਹਾਂ ਦਾ ਬ੍ਰੇਨ ਸਕੈਨ ਅਤੇ ਪ੍ਰੀਖਿਆ ’ਚ ਵੀ ਉਕਤ ਨਿਊਰਾਨ ’ਚ ਕਮੀ ਦਿਸੀ।

]]>
ਚੰਡੀਗੜ੍ਹ ਪੁਲਿਸ ਦੇ ਵੱਡੇ ਅਫ਼ਸਰਾਂ ਦੇ ਖੁੱਲ੍ਹੇ ਭੇਦ ਦੇਖੋ ਫ਼ਰਜ਼ੀ ਟ੍ਰੈਵਲ ਏਜੰਟ ਨੂੰ ਕਿਵੇਂ ਪਈ ਬਿਪਤਾ https://punjabi.newsd5.in/%e0%a8%9a%e0%a9%b0%e0%a8%a1%e0%a9%80%e0%a8%97%e0%a9%9c%e0%a9%8d%e0%a8%b9-%e0%a8%aa%e0%a9%81%e0%a8%b2%e0%a8%bf%e0%a8%b8-%e0%a8%a6%e0%a9%87-%e0%a8%b5%e0%a9%b1%e0%a8%a1%e0%a9%87-%e0%a8%85%e0%a8%ab/ Sun, 21 Oct 2018 17:01:43 +0000 https://punjabi.newsd5.in/?p=32652

]]>