advertisements – D5 News https://punjabi.newsd5.in Truth Seeking News Network. Tue, 10 Aug 2021 10:51:37 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png advertisements – D5 News https://punjabi.newsd5.in 32 32 ਹਿਮਾਚਲ ਪ੍ਰਦੇਸ਼ ਸਰਕਾਰ ਨੇ ਮੁਫ਼ਤ ਕੋਵਿਡ ਟੀਕਾਕਰਣ ਦੇ ਇਸ਼ਤਿਹਾਰਾਂ ‘ਤੇ ਖਰਚ ਕੀਤੇ ਲੱਖਾਂ ਰੁਪਏ  https://punjabi.newsd5.in/%e0%a8%b9%e0%a8%bf%e0%a8%ae%e0%a8%be%e0%a8%9a%e0%a8%b2-%e0%a8%aa%e0%a9%8d%e0%a8%b0%e0%a8%a6%e0%a9%87%e0%a8%b6-%e0%a8%b8%e0%a8%b0%e0%a8%95%e0%a8%be%e0%a8%b0-%e0%a8%a8%e0%a9%87-%e0%a8%ae%e0%a9%81/ Tue, 10 Aug 2021 10:51:14 +0000 https://punjabi.newsd5.in/?p=116272 ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਮੰਗਲਵਾਰ ਯਾਨੀ ਕਿ ਅੱਜ ਸੂਬਾ ਸਰਕਾਰ ਨੇ ਕੋਵਿਡ-19 ਟੀਕਾਕਰਣ ਨਾਲ ਜੁੜੇ ਇਸ਼ਤਿਹਾਰਾਂ ’ਤੇ 78 ਲੱਖ ਰੁਪਏ ਖਰਚ ਕੀਤੇ ਹਨ। ਸੂਬਾ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਸਦਨ ਵਿਚ ਕਾਂਗਰਸ ਮੈਂਬਰ ਜਗਤ ਸਿੰਘ ਨੇਗੀ ਦੇ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਨਾਲ ਜੁੜੇ ਇਸ਼ਤਿਹਾਰਾਂ ’ਤੇ ਇਸ ਸਾਲ 30 ਜੂਨ ਤੱਕ ਕੁੱਲ 78,04,165 ਰੁਪਏ ਖਰਚ ਕੀਤੇ ਗਏ।

Vicky Middukhera Case : Vicky Middukhera ਮਾਮਲੇ ਨਾਲ ਜੁੜੀ ਵੱਡੀ Update, Report ਆਈ ਸਾਹਮਣੇ |

ਮੁੱਖ ਮੰਤਰੀ ਠਾਕੁਰ ਨੇ ਕਿਹਾ ਕਿ ਅਖ਼ਬਾਰਾਂ ਅਤੇ ਮੈਗਜ਼ੀਨ ’ਚ ਇਸ਼ਤਿਹਾਰ ’ਤੇ 48,15,185 ਰੁਪਏ, ਸਮਾਚਾਰ ਵੈੱਬਸਾਈਟ ਅਤੇ ਵੈੱਬ ਪੋਰਟਲ ’ਤੇ 9,70,000 ਰੁਪਏ ਅਤੇ 228 ਹੋਰਡਿੰਗ ’ਤੇ 20,18,980 ਰੁਪਏ ਖਰਚ ਕੀਤੇ ਗਏ।

]]>
ਹੁਣ ਅਸਮਾਨ ‘ਚ ਚੰਨ ਦੀ ਤਰ੍ਹਾਂ ਚਮਕਣਗੇ ਇਸ਼ਤਿਹਾਰ, ਰੂਸੀ ਸਟਾਰਟਅੱਪ ਬਣਾ ਰਹੀ ਹੈ ਇਹ ਯੋਜਨਾ https://punjabi.newsd5.in/%e0%a8%b9%e0%a9%81%e0%a8%a3-%e0%a8%85%e0%a8%b8%e0%a8%ae%e0%a8%be%e0%a8%a8-%e0%a8%9a-%e0%a8%9a%e0%a9%b0%e0%a8%a8-%e0%a8%a6%e0%a9%80-%e0%a8%a4%e0%a8%b0%e0%a9%8d%e0%a8%b9%e0%a8%be%e0%a8%82-%e0%a8%9a/ Wed, 23 Jan 2019 06:17:46 +0000 https://punjabi.newsd5.in/?p=41789 ਆਉਣ ਵਾਲੇ ਸਮੇਂ ਵਿੱਚ ਸੰਭਵ ਹੈ ਕਿ ਅਸਮਾਨ ਵਿੱਚ ਚੰਨ ਦੀ ਤਰ੍ਹਾਂ ਚਮਕ ਰਹੀ ਕੋਈ ਚੀਜ ਕਿਸੇ ਕੰਪਨੀ ਦਾ ਵਿਗਿਆਨ ਹੋਵੇ। ਵੱਡੀਆਂ–ਵੱਡੀਆਂ ਬਹੁ–ਕੌਮੀ ਕੰਪਨੀਆਂ ਟੀ.ਵੀ., ਅਖ਼ਬਾਰ ਅਤੇ ਇੰਟਰਨੈੱਟ ਤੋਂ ਬਾਅਦ ਹੁਣ ਆਪਣੇ ਉਤਪਾਦਾਂ ਦੇ ਇਸ਼ਤਿਹਾਰ ਲਈ ਨਵੇਂ ਰਾਹ ਲੱਭ ਰਹੀ ਹੈ। ਇਸ ਲਈ ਇੱਕ ਰੂਸੀ ਸਟਾਰਟਅੱਪ ਨੇ ਨਵੀਂ ਯੋਜਨਾ ਪੇਸ਼ ਕੀਤੀ ਹੈ। ਇਸ ਯੋਜਨਾ ਤਹਿਤ ਤੁਹਾਨੂੰ ਅਸਮਾਨ ਵਿੱਚ ਚੰਨ–ਤਾਰਿਆਂ ਵਾਂਗ ਇਸ਼ਤਿਹਾਰ ਨਜ਼ਰ ਆ ਸਕਦੇ ਹਨ।

ਇਸ ਰੂਸੀ ਸਟਾਰਟ–ਅੱਪ ਦਾ ਨਾਂਅ ਸਟਾਰ–ਰਾਕੇਟ ਕੰਪਨੀ ਹੈ। ਕੰਪਨੀ ਮੁਤਾਬਕ ਜਿਵੇਂ ਲੋਕ ਆਕਾਸ਼ ਵਿੱਚ ਚੰਨ ਨੂੰ ਦੇਖਦੇ ਹਨ, ਉਸੇ ਤਰ੍ਹਾਂ ਹੁਣ ਇਸ਼ਤਿਹਾਰ ਵੀ ਵੇਖੇ ਜਾ ਸਕਣਗੇ। ਇਸ ਲਈ ਰਾਕੇਟ ਰਾਹੀਂ ਨਿੱਕੇ–ਨਿੱਕੇ ਸੈਟੇਲਾਇਟ ਭੇਜੇ ਜਾਣਗੇ, ਜੋ ਧਰਤੀ ਉੱਤੇ 400 ਕਿਲੋਮੀਟਰ ਦੀ ਉਚਾਈ ਉੱਤੇ ਚੱਕਰ ਲਾਉਣਗੇ। ਇਨ੍ਹਾਂ ਸੈਟੇਲਾਇਟ ਨੂੰ ਕਿਊਬਸੈੱਟ ਕਿਹਾ ਜਾਂਦਾ ਹੈ ਅਤੇ ਇਹ ਟਿਸ਼ੂ–ਬਾਕਸ ਦੇ ਆਕਾਰ ਦੇ ਹੁੰਦੇ ਹਨ। ਇਸ਼ਤਿਹਾਰਾਂ ਨੂੰ ਧਰਤੀ ’ਤੇ ਰਹਿਣ ਵਾਲੇ ਕਰੋੜਾਂ ਲੋਕ ਇੱਕੋ ਵੇਲੇ ਵੇਖ ਸਕਣਗੇ। ਇਹ ਦਿਨ ਵਿੱਚ 10 ਜਾਂ ਇਸ ਤੋਂ ਵੱਧ ਵਾਰ ਵਿਖਾਈ ਦੇਵੇਗਾ।

Read Also ਕਿਉਂ ਇਸ ਰੂਸੀ ਵਿਗਿਆਨੀ ਦਾ ਦਿਮਾਗ ਕੀਤਾ ਗਿਆ ਫ਼੍ਰੀਜ਼?

ਸਟਾਰ – ਰਾਕੇਟ ਕੰਪਨੀ ਦੇ ਸੀਈਓ ਦੇ ਵਲਾਦਿਨ ਸਿਤਨਿਕੋਵ ਮੁਤਾਬਕ ਸੈਟੇਲਾਇਟ ਸੂਰਜ ਦੀ ਰੌਸ਼ਨੀ ਨਾਲ ਚਮਕਣਗੇ, ਜਿਸ ਨਾਲ ਇਸ਼ਤਿਹਾਰ ਦੇ ਸ਼ਬਦਜਾਂ ਲੋਕਾਂ ਦੀ ਸ਼ਕਲ ਵਿਖਾਈ ਦੇਵੇਗੀ। ਉਨ੍ਹਾਂ ਆਪਣੀ ਕੰਪਨੀ ਦੇ ਇਸ ਪ੍ਰੋਜੈਕਟ ਨੂੰ ਐਲਨ ਮਸਕ ਅਤੇ ਪੀਟਰ ਬੇਕ ਦੀਆਂ ਯੋਜਨਾਵਾਂ ਦੇ ਸਮਾਨ ਦੱਸਿਆ ਹੈ। ਕੰਪਨੀ ਆਪਣਾ ਟੈਸਟ ਪ੍ਰੋਜੈਕਟ 2021 ਤੱਕ ਲਾਂਚ ਕਰੇਗੀ। ਇਨ੍ਹਾਂ ਇਸ਼ਤਿਹਾਰਾਂ ਦੀ ਚਮਕ ਦੀ ਗੱਲ ਕੀਤੀ ਜਾਵੇ, ਤਾਂ ਇਹ –8 ਮੈਗਨੀਚਿਊਡ ਦੇ ਹੋਣਗੇ। ਇੱਥੇ ਇਹ ਦੱਸਣਾ ਯੋਗ ਹੋਵੇਗਾ ਕਿ ਪੂਰਨਮਾਸ਼ੀ ਦਾ ਚੰਨ –13 ਅਤੇ ਸੂਰਜ –27 ਮੈਗਨੀਚਿਊਡ ਦੀ ਚਮਕ ਦਿੰਦਾ ਹੈ।

ਮਸਕ ਦੇ ਸਪੇਸ – ਐਕਸ ਪ੍ਰੋਜੇਕਟ ਦੀ ਸਫ਼ਲਤਾ ਤੋਂ ਉਤਸ਼ਾਹਿਤ ਸਿਤਲਿਕੋਵ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਤੋਂ ਕਾਫ਼ੀ ਪ੍ਰੇਰਣਾ ਮਿਲੀ ਹੈ। ਉਨ੍ਹਾਂ ਨੂੰ ਲੱਗਾ ਕਿ ਕੁਝ ਵੀ ਸੰਭਵ ਹੈ। ਜਨਵਰੀ 2018 ’ਚ ਇੱਕ ਹੋਰ ਅਮਰੀਕੀ ਕੰਪਨੀ ਰਾਕੇਟ ਲੈਪ ਨੇ ਵੀ ਡਿਸਕੋ ਬਾਲ ਨੂੰ ਪੁਲਾੜ ਵਿੱਚ ਲਾਂਚ ਕੀਤਾ ਸੀ। ਇਹੋ ਉਹ ਪ੍ਰੋਜੈਕਟ ਸੀ, ਜਿਸ ਦੇ ਬਾਅਦ ਸਿਤਲਿਕੋਵ ਨੇ ਪੁਲਾੜ ਵਿੱਚ ਬਿਲਬੋਰਡ ਲਾਉਣ ਦਾ ਫ਼ੈਸਲਾ ਕੀਤਾ ਸੀ। ਭਾਵੇਂ ਵਾਤਾਵਰਣ ਖੇਤਰ ਨਾਲ ਜੁੜੇ ਕੁਝ ਸਮੂਹ ਉਨ੍ਹਾਂ ਦੇ ਇਸ ਪ੍ਰੋਜੈਕਟ ਦਾ ਵਿਰੋਧ ਵੀ ਕਰ ਰਹੇ ਹਨ।

ਪੁਲਾੜ ਵਿੱਚ ਕੂੜਾ – ਕਰਕਟ ਬਾਰੇ ਸਾਲ 2000 ਤੋਂ ਅਧਿਐਨ ਕਰਨ ਵਾਲੇ ਤੇ ਯੂਨੀਵਰਸਿਟੀ ਆਫ਼ ਮਿਸ਼ੀਗਨ ਵਿਖੇ ਖਗੋਲ–ਵਿਗਿਆਨ ਦੇ ਪ੍ਰੋਫ਼ੈਸਰ ਪੈਟ੍ਰਿਕ ਸੀਟਜ਼ਰ ਦਾ ਕਹਿਣਾ ਹੈ ਕਿ ਪੁਲਾੜ ਵਿੱਚ ਕੂੜਾ ਵਧਦਾ ਜਾ ਰਿਹਾ ਹੈ। ਅਮਰੀਕੀ ਹਵਾਈ ਫ਼ੌਜ ਮੁਤਾਬਕ ਪੁਲਾੜ ਵਿੱਚ ਇਸ ਵੇਲੇ ਲਗਭਗ 20,000 ਵਸਤਾਂ ਚੱਕਰ ਕੱਟ ਰਹੀਆਂ ਹਨ; ਇਨ੍ਹਾਂ ਵਿੱਚੋਂ ਸਿਰਫ਼ 10 ਫ਼ੀ ਸਦੀ ਸਰਗਰਮ ਸੈਟੇਲਾਇਟ ਹਨ; ਬਾਕੀ ਦੇ ਗ਼ੈਰ–ਸਰਗਰਮ ਸੈਟੇਲਾਇਟ ਹਨ ਜਾਂ ਪੁਰਾਣੇ ਰਾਕੇਟਾਂ ਜਾਂ ਸਪੇਸਕ੍ਰਾਫ਼ਟਸ ਦੇ ਹਿੱਸੇ ਹਨ।

]]>