Acid – D5 News https://punjabi.newsd5.in Truth Seeking News Network. Sun, 21 Apr 2019 07:06:13 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Acid – D5 News https://punjabi.newsd5.in 32 32 ਮਾਂ ਨੂੰ ਪਿਸਤੌਲ ਦੀ ਨੋਕ ‘ਤੇ ਰੱਖ 4 ਗੁੰਡਿਆਂ ਨੇ ਵਿਦਿਆਰਥਣ ਨੁਹਾ ਦਿੱਤੀ ਤੇਜ਼ਾਬ ਨਾਲ, ਫਿਰ ਪਿਘਲ ਗਿਆ ਸਰੀਰ https://punjabi.newsd5.in/%e0%a8%ae%e0%a8%be%e0%a8%82-%e0%a8%a8%e0%a9%82%e0%a9%b0-%e0%a8%aa%e0%a8%bf%e0%a8%b8%e0%a8%a4%e0%a9%8c%e0%a8%b2-%e0%a8%a6%e0%a9%80-%e0%a8%a8%e0%a9%8b%e0%a8%95-%e0%a8%a4%e0%a9%87-%e0%a8%b0%e0%a9%b1/ Sun, 21 Apr 2019 07:06:13 +0000 https://punjabi.newsd5.in/?p=47469 ਪਟਨਾ : ਬਿਹਾਰ ਦੇ ਭਾਗਲਪੁਰ ‘ਚ ਹੋਈ ਐਸਿਡ ਅਟੈਕ ਦੀ ਘਟਨਾ ਦੇ ਨਾਲ ਪੂਰਾ ਸ਼ਹਿਰ ਸਹਿਮਿਆ ਹੋਇਆ ਹੈ। ਬਬਰਗੰਜ ਥਾਣੇ ਦੇ ਅਲੀਗੰਜ ਸਥਿਤ ਗੰਗਾ ਵਿਹਾਰ ਕਾਲੋਨੀ ਦੇ ਵਿੱਚ ਇੱਕ ਘਰ ‘ਚ ਵੜਕੇ ਮੁਲਜ਼ਮਾਂ ਨੇ 12ਵੀਂ ‘ਚ ਪੜ੍ਹਨ ਵਾਲੀ ਕੁੜੀ ਨਾਲ ਛੇੜਛਾੜ ਦੀ ਕੋਸ਼ਿਸ਼ ਤੋਂ ਬਾਅਦ ਉਸਨੂੰ ਤੇਜ਼ਾਬ ਨਾਲ ਨੁਹਾ ਦਿੱਤਾ। ਜਿਸਦੇ ਨਾਲ ਵਿਦਿਆਰਥਣ ਦਾ ਸਰੀਰ ਇਸ ਕਦਰ ਜ਼ਖ਼ਮੀ ਹੋ ਗਿਆ ਕਿ ਉਹ ਹੁਣ ਤੱਕ ਜਿੰਦਗੀ ਦੀ ਜੰਗ ਲੜ ਰਹੀ ਹੈ।

Read Also ਕੀ ਤੇਜ਼ਾਬ ਸੁੱਟਣ ਵਾਲਿਆਂ ਲਈ ਇਹ ਸਜ਼ਾ ਠੀਕ ਹੈ..? ਵਿਚਾਰ ਦਿਓ

ਮੁਲਜ਼ਮਾਂ ਨੇ ਇਸ ਘਟਨਾ ਨੂੰ ਜਿਸ ਸਮੇਂ ਅੰਜ਼ਾਮ ਦਿੱਤਾ, ਉਸ ਸਮੇਂ ਪੀੜਿਤਾ ਦੀ ਮਾਂ ਵੀ ਘਰ ਵਿੱਚ ਮੌਜੂਦ ਸੀ ਪਰ ਮੁਲਜਮਾਂ ਨੇ ਪੀੜਤਾ ਦੀ ਮਾਂ ਨੂੰ ਹਥਿਆਰ ਦੀ ਨੋਕ ‘ਤੇ ਰੋਕੀ ਰੱਖਿਆ। ਪ੍ਰਾਪਤ ਜਾਣਕਾਰੀ ਮੁਤਾਬਕ ਘਟਨਾ ਸ਼ੁੱਕਰਵਾਰ ਸ਼ਾਮ ਦੀ ਹੈ ਜਦ ਲੜਕੀ ਤੇ ਉਸ ਦੀ ਮਾਂ ਘਰ ਦੀ ਰਸੋਈ ਵਿੱਚ ਕੰਮ ਕਰ ਰਹੀਆਂ ਸਨ। ਪੁਲਿਸ ਨੇ ਦੱਸਿਆ ਕਿ ਅਲੀਗੰਜ ਮੁਹੱਲੇ ਸਥਿਤ ਇਸ ਘਰ ਵਿੱਚ ਚਾਰ ਸਿਰਫਿਰੇ ਨੌਜਵਾਨ ਦਾਖ਼ਲ ਹੋ ਗਏ ਅਤੇ ਕੁੜੀ ਨਾਲ ਜ਼ਬਰਦਸਤੀ ਕਰਨ ਲੱਗੇ। ਇਸ ਦਾ ਕੁੜੀ ਦੀ ਮਾਂ ਨੇ ਵਿਰੋਧ ਕੀਤਾ ਤਾਂ ਉਸ ਨੂੰ ਹਥਿਆਰ ਦੀ ਨੋਕ ‘ਤੇ ਪਰ੍ਹਾਂ ਕਰ ਦਿੱਤਾ।

ਵਿਰੋਧ ਕਰ ਰਹੀ ਵਿਦਿਆਰਥਣ ‘ਤੇ ਉਕਤ ਚਾਰ ਨੌਜਵਾਨਾਂ ਨੇ ਤੇਜ਼ਾਬ ਸੁੱਟ ਦਿੱਤਾ। ਤੇਜ਼ਾਬ ਕਾਰਨ ਕੁੜੀ ਦਾ ਚਿਹਰਾ, ਛਾਤੀ ਤੇ ਢਿੱਡ ਦਾ ਜ਼ਿਆਦਾਤਰ ਹਿੱਸਾ ਬੁਰੀ ਤਰ੍ਹਾਂ ਸੜ ਗਿਆ। ਪੀੜਤਾ ਦੀ ਮਾਂ ਨੇ ਦੱਸਿਆ ਕਿ ਨੌਜਵਾਨ ਆਪਣੇ ਨਾਲ ਹਥਿਆਰ ਤੇ ਤੇਜ਼ਾਬ ਲੈ ਕੇ ਆਏ ਸਨ। ਉਨ੍ਹਾਂ ਖ਼ੂਬ ਰੌਲਾ ਪਾਇਆ ਤਾਂ ਆਸ ਗੁਆਂਢ ਵੀ ਇਕੱਠਾ ਹੋ ਗਿਆ ਤੇ ਕੁੜੀ ਨੂੰ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਨੇ ਮਾਮਲੇ ‘ਚ ਮੁੱਖ ਮੁਲਜ਼ਮ ਪ੍ਰਿੰਸ ਨਾਂਅ ਦੇ ਨੌਜਵਾਨ ਤੇ ਉਸ ਦੇ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐਸਆਈਟੀ ਅਗਲੇਰੀ ਜਾਂਚ ਕਰ ਰਹੀ ਹੈ।

]]>