accepting – D5 News https://punjabi.newsd5.in Truth Seeking News Network. Mon, 07 Feb 2022 06:41:39 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png accepting – D5 News https://punjabi.newsd5.in 32 32 Hyatt Regency ਜਾ ਰਹੇ Rahul Gandhi ਦੇ ਮੂੰਹ ‘ਤੇ ਨੌਜਵਾਨ ਨੇ ਸੁੱਟਿਆ ਝੰਡਾ https://punjabi.newsd5.in/hyatt-regency-%e0%a8%9c%e0%a8%be-%e0%a8%b0%e0%a8%b9%e0%a9%87-rahul-gandhi-%e0%a8%a6%e0%a9%87-%e0%a8%ae%e0%a9%82%e0%a9%b0%e0%a8%b9-%e0%a8%a4%e0%a9%87-%e0%a8%a8%e0%a9%8c%e0%a8%9c%e0%a8%b5%e0%a8%be/ Mon, 07 Feb 2022 06:41:39 +0000 https://punjabi.newsd5.in/?p=144547 ਲੁਧਿਆਣਾ/ਨਵੀਂ ਦਿੱਲੀ : ਸ਼ਹਿਰ ਦੇ Hyatt Regency ਹੋਟਲ ਜਾ ਰਹੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਉਸ ਸਮੇਂ ਘਬਰਾ ਗਏ ਜਦੋਂ ਇੱਕ ਨੌਜਵਾਨ ਨੇ ਕਾਂਗਰਸ ਪਾਰਟੀ ਦਾ ਝੰਡਾ ਉਨ੍ਹਾਂ ਦੇ ਵੱਲ ਸੁੱਟ ਦਿੱਤਾ ਜੋ ਸਿੱਧਾ ਉਨ੍ਹਾਂ ਦੇ ਮੂੰਹ ‘ਤੇ ਲੱਗਿਆ। ਦੱਸਿਆ ਜਾ ਰਿਹਾ ਹੈ ਕਿ ਸੰਗਠਨ ਦੇ ਕਿਸੇ ਮੈਂਬਰ ਨੇ ਜੋਸ਼ ‘ਚ ਇਹ ਝੰਡਾ ਰਾਹੁਲ ਗਾਂਧੀ ਦੇ ਵੱਲ ਸੁੱਟਿਆ ਸੀ।

Sukhbir Badal ਤੇ Bunty Romana ’ਤੇ FIR ਦਰਜ, ਚੋਣਾਂ ਤੋਂ ਪਹਿਲਾ ਕੀਤੀ ਵੱਡੀ ਗਲ਼ਤੀ | D5 Channel Punjabi

ਨੌਜਵਾਨ ਦੀ ਪਹਿਚਾਣ NSUI ਕਰਮਚਾਰੀ ਨਦੀਮ ਖਾਨ ਦੇ ਰੂਪ ‘ਚ ਹੋਈ ਹੈ। ਇਸ ਮਾਮਲੇ ‘ਚ ਦਾਖਾ ਪੁਲਿਸ ਨੇ ਨੌਜਵਾਨ ਨੂੰ ਰਾਊਂਡਅੱਪ ਕਰ ਪੁੱਛਗਿਛ ਕੀਤੀ। ਉਸਨੇ ਦੱਸਿਆ ਕਿ ਇਹ ਸਭ ਅਚਾਨਕ ਹੋਇਆ। ਉਸਨੂੰ ਖੁਦ ਨੂੰ ਸਮਝ ਨਹੀਂ ਆਇਆ ਕਿ ਇਹ ਗਲਤੀ ਕਿਵੇਂ ਹੋ ਗਈ। ਫਿਲਹਾਲ ਨਦੀਮ ਨੂੰ ਛੱਡ ਦਿੱਤਾ ਗਿਆ ਹੈ।

 

]]>
ਵਿਜੀਲੈਂਸ ਬਿਊਰੋ ਵੱਲੋਂ ਸੱਤ ਪੁਲਿਸ ਮੁਲਾਜ਼ਮਾਂ ਵਿਰੁੱਧ ਕੇਸ ਦਰਜ, 65000 ਰੁਪਏ ਦੀ ਰਿਸ਼ਵਤ ਲੈਣ ਵਾਲੇ 4 ਪੁਲਿਸ ਮੁਲਾਜ਼ਮ ਗ੍ਰਿਫ਼ਤਾਰ https://punjabi.newsd5.in/%e0%a8%b5%e0%a8%bf%e0%a8%9c%e0%a9%80%e0%a8%b2%e0%a9%88%e0%a8%82%e0%a8%b8-%e0%a8%ac%e0%a8%bf%e0%a8%8a%e0%a8%b0%e0%a9%8b-%e0%a8%b5%e0%a9%b1%e0%a8%b2%e0%a9%8b%e0%a8%82-%e0%a8%b8%e0%a9%b1%e0%a8%a4/ Wed, 02 Dec 2020 05:04:58 +0000 https://punjabi.newsd5.in/?p=81340 ਚੰਡੀਗੜ੍ਹ : ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਸ਼ਾਮਲ ਪੁਲਿਸ ਮੁਲਾਜ਼ਮਾਂ ਖਿਲਾਫ ਸਖਤ ਕਾਰਵਾਈ ਕਰਦਿਆਂ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਵੀਡੀਓ ਸਬੂਤਾਂ ਦੇ ਅਧਾਰ ‘ਤੇ ਅੰਮ੍ਰਿਤਸਰ ਜ਼ਿਲੇ ਦੇ ਚਾਟੀਵਿੰਡ ਥਾਣੇ ਦੇ ਸੱਤ ਪੁਲਿਸ ਮੁਲਾਜ਼ਮਾਂ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਤੇ ਅਪਰਾਧਿਕ ਸਾਜਿਸ਼ ਰਚਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਹੈ ਅਤੇ ਦੋਸ਼ੀ ਪੁਲਿਸ ਮੁਲਾਜ਼ਮਾਂ ਵਿਚੋਂ ਚਾਰ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਿਊਰੋ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਹ ਕੇਸ ਅੰਮ੍ਰਿਤਸਰ ਰੇਂਜ ਵੱਲੋਂ ਕੀਤੀ ਗਈ ਜਾਂਚ ਉਪਰੰਤ ਦਰਜ ਕੀਤਾ ਗਿਆ ਹੈ।

🔴LIVE || ਬੀਜੇਪੀ ਦੀ ਟੁੱਟੇਗੀ ਸਰਕਾਰ? ਮੋਦੀ ਨੂੰ ਝਟਕਾ, ਪ੍ਰਧਾਨ ਮੰਤਰੀ ਕਰਵਾਊ ਕਾਨੂੰਨ ਰੱਦ, ਕਿਸਾਨਾਂ ਦੀ ਵੱਡੀ ਜਿੱਤ

ਉਨ੍ਹਾਂ ਦੱਸਿਆ ਕਿ ਚਾਟੀਵਿੰਡ ਪਿੰਡ ਦੇ ਰਹਿਣ ਵਾਲੇ ਅਵਤਾਰ ਸਿੰਘ ਅਤੇ ਕੰਵਲਪ੍ਰੀਤ ਸਿੰਘ ਰਾਜ ਖਾਲਸਾ ਖੇਤੀ ਸਟੋਰ ਚਲਾ ਰਹੇ ਹਨ ਤੇ 22 ਅਗਸਤ, 2018 ਨੂੰ ਇਸੇ ਪਿੰਡ ਦੇ ਇਕ ਵਿਅਕਤੀ ਗੁਰਹਰਪ੍ਰੀਤ ਸਿੰਘ ਨੇ ਉਨਾਂ ਦੀ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਨੂੰ ਖ਼ਰਾਬ ਕਰ ਦਿੱਤਾ ਸੀ। ਇਸ ਮਗਰੋਂ ਕੰਵਲਪ੍ਰੀਤ ਸਿੰਘ ਬਲਦੇਵ ਸਿੰਘ, ਸੁਖਵੰਤ ਸਿੰਘ ਆਦਿ ਦੋਸ਼ੀ ਗੁਰਹਰਪ੍ਰੀਤ ਸਿੰਘ ਦੇ ਘਰ ਦੇ ਬਾਹਰ ਜਾ ਪਹੁੰਚੇ। ਇਸ ਤੋਂ ਬਾਅਦ ਗੁਰਹਰਪ੍ਰੀਤ ਸਿੰਘ ਨੇ ਆਪਣੇ ਹੋਰ ਸਾਥੀਆਂ ਨਾਲ ਕੰਵਲਪ੍ਰੀਤ ਸਿੰਘ, ਬਲਦੇਵ ਸਿੰਘ ਅਤੇ ਸੁਖਵੰਤ ਸਿੰਘ ‘ਤੇ ਹਮਲਾ ਕਰ ਦਿੱਤਾ ਅਤੇ ਉਹਨਾਂ ਨੂੰ ਜ਼ਖਮੀ ਕਰਕੇ ਮੌਕੇ ਤੋਂ ਫਰਾਰ ਹੋ ਗਏ।

ਹਰਿਆਣਾ ਦੇ ਕਿਸਾਨਾਂ ਨੇ ਲੱਭਿਆ ਖੇਤੀ ਕਾਨੂੰਨ ਰੱਦ ਕਰਨ ਦਾ ਹੱਲ,ਪਿੰਡਾਂ ਦੇ ਪਿੰਡ ਕਰਲੇ ਇਕੱਠੇ?

ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਕੇਸ ਵਿੱਚ ਪੁਲਿਸ ਵੱਲੋਂ ਗੁਰਹਰਪ੍ਰੀਤ ਅਤੇ ਹੋਰਨਾਂ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 323, 324, 427, 148, 149 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਤੇ ਪੜਤਾਲ ਦੌਰਾਨ ਪੁਲਿਸ ਵਲੋਂ ਉਕਤ ਮਾਮਲੇ ਵਿੱਚ ਦੋਸ਼ੀਆਂ ਵਿਰੁੱਧ ਆਈ.ਪੀ.ਸੀ. ਦੀ ਧਾਰਾ 326 ਵੀ ਜੋੜ ਦਿੱਤੀ ਗਈ। ਬਾਅਦ ਵਿੱਚ ਇਹ ਦੋਸ਼ੀ ਪੁਲਿਸ ਮੁਲਾਜ਼ਮਾਂ ਵਿੱਚ ਏ.ਐਸ.ਆਈ. ਮਹਿੰਦਰ ਸਿੰਘ, ਏ.ਐਸ.ਆਈ. ਕੁਲਦੀਪ ਸਿੰਘ (ਹੁਣ ਮ੍ਰਿਤਕ), ਹੌਲਦਾਰ ਪਲਵਿੰਦਰ ਸਿੰਘ, ਹੌਲਦਾਰ ਰਾਮ ਸਿੰਘ, ਸਿਪਾਹੀ ਰਾਜਬੀਰ ਸਿੰਘ, ਸਿਪਾਹੀ ਹਰਪਿੰਦਰ ਸਿੰਘ, ਸਿਪਾਹੀ ਪਲਵਿੰਦਰ ਸਿੰਘ ਅਤੇ ਪੰਜਾਬ ਹੋਮ ਗਾਰਡ ਲਾਟਾ ਸਿੰਘ ਨੇ ਸ਼ਿਕਾਇਤਕਰਤਾ ਬਲਦੇਵ ਦੇ ਭਰਾ ਸੁਖਦੇਵ ਸਿੰਘ ਕੋਲੋਂ ਵੱਖ ਵੱਖ ਮੌਕਿਆਂ ‘ਤੇ 65,000 ਰੁਪਏ ਦੀ ਰਿਸ਼ਵਤ ਲਈ ਸੀ ਤੇ ਉਸ ਕੋਲ ਦੋਸ਼ੀ ਪੁਲਿਸ ਮੁਲਾਜ਼ਮਾਂ ਖਿਲਾਫ ਵੀਡੀਓ ਸਬੂਤ ਹਨ।

ਕਿਸਾਨਾਂ ਲਈ ਆਈ ਖੁਸ਼ੀ ਦੀ ਖ਼ਬਰ,ਅਸਟ੍ਰੇਲੀਆਂ ਤੋਂ ਪੰਜਾਬੀਆਂ ਦੇ ਜਹਾਜ਼ ਭਰ-ਭਰ ਆਉਣਗੇ ਪੰਜਾਬ?

ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤਕਰਤਾ ਵਲੋਂ ਕੀਤੀ ਸ਼ਿਕਾਇਤ ‘ਤੇ ਜਾਂਚ ਦੌਰਾਨ ਉਪਰੋਕਤ ਪੁਲਿਸ ਕਰਮਚਾਰੀਆਂ ਖਿਲਾਫ ਰਿਸ਼ਵਤਖੋਰੀ ਦੇ ਦੋਸ਼ ਸਹੀ ਪਾਏ ਗਏ ਅਤੇ ਬਿਊਰੋ ਨੇ ਹੌਲਦਾਰ ਰਾਮ ਸਿੰਘ, ਸਿਪਾਹੀ ਪਲਵਿੰਦਰ ਸਿੰਘ, ਸਿਪਾਹੀ ਹਰਪਿੰਦਰ ਸਿੰਘ ਅਤੇ ਪੰਜਾਬ ਹੋਮ ਗਾਰਡ ਦੇ ਲਾਟਾ ਸਿੰਘ ਨੂੰ ਖਿਲਾਫ ਕੇਸ ਦਰਜ ਕਰਨ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ ਜਦਕਿ ਬਾਕੀ ਮੁਲਾਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ। ਦੋਸ਼ੀਆਂ ਖਿਲਾਫ ਵਿਭਾਗੀ ਕਾਰਵਾਈ ਦੀ ਸਿਫ਼ਾਰਸ਼ ਵੀ ਕੀਤੀ ਜਾਵੇਗੀ।

]]>
ਕਿਸਾਨਾਂ ਦੇ ਹੱਕ ‘ਚ ਨਿੱਤਰੇ ਸੰਨੀ ਦਿਓਲ ! https://punjabi.newsd5.in/sunny-deol-tweet-on-farmers/ Thu, 12 Nov 2020 05:51:59 +0000 https://punjabi.newsd5.in/?p=80162 ਗੁਰਦਾਸਪੁਰ : ਗੁਰਦਾਸਪੁਰ ਤੋਂ ਸਾਂਸਦ ਅਤੇ ਅਦਾਕਾਰ ਸੰਨੀ ਦਿਓਲ ਨੇ ਖੇਤੀ ਕਾਨੂੰਨਾਂ ਤੋਂ ਨਾਰਾਜ਼ ਚੱਲ ਰਹੀਆਂ ਕਿਸਾਨ ਜਥੇਬੰਦੀਆਂ ਦੇ ਨਾਂ ਖੁੱਲ੍ਹਾ ਪੱਤਰ ਲਿਖਿਆ ਹੈ। ਜਿਸ ‘ਚ ਉਨ੍ਹਾਂ ਨੇ ਸਾਰੀ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ 13 ਨਵੰਬਰ ਨੂੰ ਕਿਸਾਨ ਆਗੂਆਂ ਤੇ ਕੇਂਦਰੀ ਮੰਤਰੀਆਂ ਵਿਚਾਲੇ ਦਿੱਲੀ ‘ਚ ਹੋਣ ਵਾਲੀ ਗੱਲਬਾਤ ‘ਚ ਹਿੱਸਾ ਜ਼ਰੂਰ ਲੈਣ। ਉਨ੍ਹਾਂ ਕਿਹਾ ਕਿ ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਦੇ ਸੱਦੇ ‘ਤੇ ਫੈਸਲਾ ਲੈਣ ਲਈ ਕਿਸਾਨ ਸੰਗਠਨਾਂ ਨੇ ਬੈਠਕ ਬੁਲਾਈ ਹੈ।

ਉਨ੍ਹਾਂ ਲਿਖਿਆ ਕਿ ਪੰਜਾਬ ਦੇ ਹਾਲਾਤ ਨੂੰ ਧਿਆਨ ‘ਚ ਰੱਖਦੇ ਹੋਏ ਸੰਗਠਨਾਂ ਦੇ ਆਗੂ ਇਸ ਸੱਦੇ ਨੂੰ ਸਵੀਕਾਰ ਕਰਨ ਅਤੇ ਬੈਠਕ ‘ਚ ਜ਼ਰੂਰ ਹਿੱਸਾ ਲੈਣ। ਉਨ੍ਹਾਂ ਲਿਖਿਆ ਕਿ ਇਤਿਹਾਸ ਗਵਾਹ ਹੈ ਕਿ ਵੱਡੀ ਤੋਂ ਵੱਡੀ ਸਮੱਸਿਆ, ਵਿਵਾਦ ਤੇ ਮੰਗਾਂ ਦਾ ਹੱਲ ਗੱਲਬਾਤ ਨਾਲ ਹੀ ਨਿਕਲਿਆ ਹੈ। ਇਸ ਲਈ ਕਿਸਾਨ ਇਸ ਸੱਦੇ ਨੂੰ ਅਸਵੀਕਾਰ ਨਾ ਕਰਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਦੇ ਹਿੱਤ ਚਿੰਤਕ ਹਨ।

]]>