5 lakh – D5 News https://punjabi.newsd5.in Truth Seeking News Network. Sun, 02 Jan 2022 06:56:43 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png 5 lakh – D5 News https://punjabi.newsd5.in 32 32 ਅਫ਼ਗਾਨਿਸਤਾਨ ਨੂੰ ਭਾਰਤ ਵੱਲੋਂ 5 ਲੱਖ ਐਂਟੀ-ਕੋਵੈਕਸੀਨ ਦੀਆਂ ਖੁਰਾਕਾਂ ਦੀ ਸਪਲਾਈ https://punjabi.newsd5.in/%e0%a8%85%e0%a8%ab%e0%a8%bc%e0%a8%97%e0%a8%be%e0%a8%a8%e0%a8%bf%e0%a8%b8%e0%a8%a4%e0%a8%be%e0%a8%a8-%e0%a8%a8%e0%a9%82%e0%a9%b0-%e0%a8%ad%e0%a8%be%e0%a8%b0%e0%a8%a4-%e0%a8%b5%e0%a9%b1%e0%a8%b2/ Sun, 02 Jan 2022 06:56:43 +0000 https://punjabi.newsd5.in/?p=140530 ਨਵੀਂ ਦਿੱਲੀ/ਕਾਬੁਲ : ਭਾਰਤ ਵੱਲੋਂ ਅਫ਼ਗਾਨਿਸਤਾਨ ਨੂੰ ਐਂਟੀ-ਕੋਵੈਕਸੀਨ ਟੀਕੇ ਦੀਆਂ 5 ਲੱਖ ਖੁਰਾਕਾਂ ਦੀ ਸਪਲਾਈ ਕੀਤੀ ਗਈ ਹੈ। ਜੰਗ ਪ੍ਰਭਾਵਿਤ ਅਫ਼ਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਇਹ ਦੂਜੀ ਖੇਪ ਹੈ। ਵਿਦੇਸ਼ ਮੰਤਰਾਲੇ ਦੇ ਬਿਆਨ ਅਨੁਸਾਰ ਆਉਣ ਵਾਲੇ ਹਫ਼ਤੇ ‘ਚ ਅਫ਼ਗਾਨਿਸਤਾਨ ਨੂੰ ਟੀਕੇ ਦੀਆਂ 5 ਲੱਖ ਵਾਧੂ ਖੁਰਾਕਾਂ ਦੀ ਸਪਲਾਈ ਕੀਤੀ ਜਾਵੇਗੀ। ਇਸ ‘ਚ ਕਿਹਾ ਗਿਆ ਹੈ ਕਿ ‘ਅੱਜ ਭਾਰਤ ਨੇ ਅਫ਼ਗਾਨਿਸਤਾਨ ਨੂੰ ਮਨੁੱਖੀ ਸਹਾਇਤਾ ਤਹਿਤ ਐਂਟੀ-ਕੋਵੈਕਸੀਨ ਟੀਕੇ ਦੀਆਂ 5 ਲੱਖ ਖੁਰਾਕਾਂ ਦੀ ਸਪਲਾਈ ਕੀਤੀ ਹੈ। ਇਸ ਨੂੰ ਕਾਬੁਲ ਦੇ ਇੰਦਰਾ ਗਾਂਧੀ ਹਸਪਤਾਲ ਨੂੰ ਸੌਂਪ ਦਿੱਤਾ ਗਿਆ।’

ਅਕਾਲੀਆਂ ਦਾ ਚੰਨੀ ਸਰਕਾਰ ਨੂੰ ਚੈਲੰਜ, ਮਜੀਠੀਆ ਦੀਆਂ ਤਸਵੀਰਾਂ ਨੇ ਛੇੜੀ ਚਰਚਾ, ਅਸਲ ਸੱਚ ਪੁਲਿਸ ਵੀ ਹੈਰਾਨ

ਵਿਦੇਸ਼ ਮੰਤਰਾਲਾ ਨੇ ਦੱਸਿਆ ਕਿ ਭਾਰਤ, ਅਫ਼ਗਾਨਿਸਤਾਨ ਦੇ ਲੋਕਾਂ ਨੂੰ ਮਨੁੱਖੀ ਸਹਾਇਤਾ ਵਜੋਂ ਅਨਾਜ, ਕੋਵਿਡ ਰੋਧੀ ਟੀਕੇ ਦੀਆਂ 10 ਲੱਖ ਖੁਰਾਕਾਂ ਅਤੇ ਜੀਵਨ ਰੱਖਿਅਕ ਦਵਾਈਆਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਬਿਆਨ ‘ਚ ਕਿਹਾ ਗਿਆ ਹੈ ਕਿ ਆਉਣ ਵਾਲੇ ਹਫ਼ਤੇ ਵਿਚ ਭਾਰਤ ਕਣਕ ਦੀ ਸਪਲਾਈ ਕਰੇਗਾ ਅਤੇ ਬਾਕੀ ਡਾਕਟਰੀ ਸਹਾਇਤਾ ਪ੍ਰਦਾਨ ਕਰੇਗਾ। ਬਿਆਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਸ ਸਬੰਧ ਵਿਚ ਅਸੀਂ ਆਵਾਜਾਈ ਲਈ ਰੋਡਮੈਪ ਨੂੰ ਅੰਤਿਮ ਰੂਪ ਦੇਣ ਲਈ ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਅਤੇ ਹੋਰਾਂ ਨਾਲ ਸੰਪਰਕ ਵਿਚ ਹਾਂ।

ਕਿਸਾਨਾਂ ਦੇ ਫੈਸਲੇ ਨੇ ਹਿਲਾਈ ਸਰਕਾਰ ! ਮੋਦੀ ਸਰਕਾਰ ਨੂੰ ਛਿੜੀ ਬਿਪਤਾ, ਕਾਂਗਰਸ ਨੂੰ ਝਟਕਾ || D5 Channel Punjabi

ਜ਼ਿਕਰਯੋਗ ਹੈ ਕਿ ਭਾਰਤ ਪਹਿਲਾਂ ਹੀ ਪਾਕਿਸਤਾਨ ਦੇ ਰਸਤੇ ਸੜਕ ਰਾਹੀਂ ਅਫ਼ਗਾਨਿਸਤਾਨ ਨੂੰ 50 ਹਜ਼ਾਰ ਮੀਟ੍ਰਿਕ ਟਨ ਕਣਕ ਅਤੇ ਦਵਾਈ ਭੇਜਣ ਦਾ ਐਲਾਨ ਕਰ ਚੁੱਕਾ ਹੈ। ਭਾਰਤ ਅਤੇ ਪਾਕਿਸਤਾਨ ਆਵਾਜਾਈ ਨਾਲ ਸਬੰਧਤ ਰੋਡਮੈਪ ਨੂੰ ਅੰਤਿਮ ਰੂਪ ਦੇ ਰਹੇ ਹਨ। ਭਾਰਤ ਨੇ ਅਫ਼ਗਾਨਿਸਤਾਨ ਵਿਚ ਮਨੁੱਖੀ ਸੰਕਟ ਨਾਲ ਨਜਿੱਠਣ ਲਈ ਨਿਰਵਿਘਨ ਮਨੁੱਖੀ ਸਹਾਇਤਾ ਦੀ ਵਕਾਲਤ ਕੀਤੀ ਹੈ। ਹਾਲਾਂਕਿ ਭਾਰਤ ਨੇ ਅਫ਼ਗਾਨਿਸਤਾਨ ਵਿਚ ਮੌਜੂਦਾ ਸ਼ਾਸਨ ਨੂੰ ਮਾਨਤਾ ਨਹੀਂ ਦਿੱਤੀ ਹੈ ਅਤੇ ਉੱਥੇ ਸਹੀ ਅਰਥ ਵਿਚ ਸਮਾਵੇਸ਼ੀ ਸਰਕਾਰ ‘ਤੇ ਜ਼ੋਰ ਦਿੰਦਾ ਹੈ।

]]>
ਕੈਪਟਨ ਸਰਕਾਰ ਵੱਲੋਂ ਨੰਨ੍ਹੀ ਟਿਕ-ਟਾਕ ਸਟਾਰ ਨੂਰ ਨੂੰ ਇੱਕ ਹੋਰ ਵੱਡਾ ਤੋਹਫ਼ਾ https://punjabi.newsd5.in/%e0%a8%95%e0%a9%88%e0%a8%aa%e0%a8%9f%e0%a8%a8-%e0%a8%b8%e0%a8%b0%e0%a8%95%e0%a8%be%e0%a8%b0-%e0%a8%b5%e0%a9%b1%e0%a8%b2%e0%a9%8b%e0%a8%82-%e0%a8%a8%e0%a9%b0%e0%a8%a8%e0%a9%8d%e0%a8%b9%e0%a9%80/ Sat, 06 Jun 2020 07:21:47 +0000 https://punjabi.newsd5.in/?p=68400 ਮੋਗਾ : ਬੀਤੇ ਦਿਨ ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਅਤੇ ਉਪ ਮੰਡਲ ਮੈਜਿਸਟ੍ਰੇਟ ਮੋਗਾ ਸਤਵੰਤ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਮੋਗਾ ਦੇ ਪਿੰਡ ਭਿੰਡਰ ਕਲਾਂ ਦੀ ਟਿਕ ਟਾਕ ਸਟਾਰ ਬੱਚੀ ਨੂਰ ਦਾ ਮਨੋਬਲ ਉੱਚਾ ਚੁੱਕਣ ਅਤੇ ਉਸਦੇ ਪਰਿਵਾਰ ਦੀ ਆਰਥਿਕ ਸਹਾਇਤਾ ਵਜੋ 5 ਲੱਖ ਰੁਪਏ ਦਾ ਚੈਕ ਭੇਟ ਕੀਤਾ। ਨੂਰ ਦੇ ਪਿਤਾ ਸ. ਸਤਨਾਮ ਸਿੰਘ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਇਸ ਸਹਾਇਤਾ ਲਈ ਧੰਨਵਾਦ ਕੀਤਾ।

Tik-Tok ਸਟਾਰ ਤੇ ਬੀਜੇਪੀ ਦੀ ਲੀਡਰ ਸੋਨਾਲੀ ਫੋਗਾਟ ਨਾਲ ਅਫਸਰ ਨੇ ਕੀਤੀ ਛੇੜਛਾੜ ਫਿਰ ਸਭ ਦੇ ਸਾਹਮਣੇ ਕੀਤੀ ਛਿੱਤਰਪਰੇਡ

ਇਸ ਮੌਕੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਕਿਹਾ ਕਿ ਨੂਰ ਅਤੇ ਇਸਦੀ ਟੀਮ ਦੇ ਮੈਂਬਰਾਂ ਨੇ ਕਰੋਨਾ ਕਾਰਨ ਲਗਾਏ ਗਏ ਕਰਫਿਊ ਅਤੇ ਲਾਕਡਾਊਨ ਦੌਰਾਨ ਆਪਣੀਆਂ ਹਾਸ-ਰਸ ਭਰੀਆਂ ਵੀਡੀਓ ਨਾਲ ਮਨੋਰੰਜਨ ਕੀਤਾ ਅਤੇ ਕਈ ਸਿਖਿਆਵਾਂ ਵੀ ਦਿੱਤੀਆਂ। ਨੂਰ ਨੇ ਆਪਣੀਆਂ ਇਨ੍ਹਾਂ ਵੀਡੀਓਜ਼ ਨਾਲ ਲੋਕਾਂ ਨੂੰ ਆਪਣਾ ਸਮਾਂ ਘਰ ਵਿੱਚ ਹੀ ਗੁਜ਼ਾਰਨ ਵਿੱਚ ਕੋਈ ਮੁਸ਼ਕਿਲ ਪੇਸ਼ ਨਹੀ ਆਉਣ ਦਿੱਤੀ। ਇਸੇ ਕਾਰਣ ਹੀ ਛੋਟੀ ਬੱਚੀ ਨੂਰ ਦੇ ਸ਼ੁਭਚਿੰਤਕਾਂ ਦੀ ਲਾਇਨ ਦਿਨ ਬ ਦਿਨ ਲੰਬੀ ਹੁੰਦੀ ਜਾ ਰਹੀ ਹੈ।

ਕਿਸਾਨਾਂ ਨੂੰ ਹੁਣ ਘਬਰਾਉਣ ਦੀ ਲੋੜ ਨਹੀਂ!, ਦੇਖੋ ਆਹ ਪੂਰਾ ਵੀਡੀਓ

ਐਨਾ ਹੀ ਨਹੀ ਇਸ ਛੋਟੀ ਬੱਚੀ ਨੂਰ ਅਤੇ ਇਸਦੀ ਟੀਮ ਦੇ ਮੈਬਰਾਂ ਨੇ ਲੋਕਾਂ ਵਿੱਚ ਕਰੋਨਾ ਦੇ ਸੰਕਰਮਣ ਤੋ ਬਚਣ ਲਈ ਵਰਤੀਆਂ ਜਾਣ ਵਾਲੀਆ ਸਾਵਧਾਨੀਆਂ ਨੂੰ ਅਪਣਾਉਣ, ਸਿਹਤ ਅਤੇ ਪੁਲਿਸ ਵਿਭਾਗ ਵੱਲੋ ਜਾਰੀ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਨ ਦਾ ਸੰਦੇਸ਼ ਦਿੰਦੀਆਂ ਵੀਡੀਓਜ਼ ਬਣਾ ਕੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਕਰੋਨਾ ਨੂੰ ਹਰਾਉਣ ਲਈ ਵਿੱਢੇ ਮਿਸ਼ਨ ਫਤਿਹ ਨੂੰ ਕਾਮਯਾਬ ਬਣਾਉਣ ਵਿੱਚ ਸਹਿਯੋਗ ਦਿੱਤਾ ਅਤੇ ਸਰਕਾਰ, ਪ੍ਰਸ਼ਾਸਨ, ਪੁਲਿਸ ਦੇ ਹਰ ਇੱਕ ਮਹੱਤਵਪੂਰਨ ਸੰਦੇਸ਼ ਜਿਹੜਾ ਕਿ ਕਰੋਨਾ ਤੋ ਬਚਣ ਲਈ ਦਿੱਤਾ ਜਾਂਦਾ ਸੀ ਨੂੰ ਘਰ ਘਰ ਤੱਕ ਪਹੁੰਚਾਉਣ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੀ ਮੱਦਦ ਕੀਤੀ।

Manpreet Badal ਨਿਕਲੇ Bathinda ਬਾਜ਼ਾਰ ‘ਚ. ਬੂਟ ਪਾਲਿਸ਼ ਕਰਨ ਵਾਲੇ ਨੇ ਸੁਣਾਈਆਂ ਖਰੀਆਂ-ਖਰੀਆਂ

ਇਸ ਮੌਕੇ ਮੌਜੂਦ ਉਪ ਮੰਡਲ ਮੈਜਿਸਟ੍ਰੇਟ ਮੋਗਾ ਸਤਵੰਤ ਸਿੰਘ ਨੇ ਕਿਹਾ ਕਿ ਨੂਰ ਨੇ ਇੱਕ ਮਿਸਾਲ ਕਾਇਮ ਕਰਕੇ ਦਿਖਾ ਦਿੱਤੀ ਹੈ ਕਿ ਕੁਝ ਵੀ ਚੰਗਾ ਲੋਕਾਂ ਵਿੱਚ ਫੈਲਾਉਣ ਲਈ ਉਮਰ ਮਾਇਨੇ ਨਹੀ ਰੱਖਦੀ ਸਗੋ ਆਪਣੇ ਅੰਦਰ ਹੀ ਕੁਝ ਚੰਗਾ ਕਰਨ ਦਾ ਜ਼ਜਬਾ ਛੁਪਿਆ ਹੋਣਾ ਚਾਹੀਦਾ ਹੈ।

]]>