15 rescued – D5 News https://punjabi.newsd5.in Truth Seeking News Network. Fri, 12 Aug 2022 04:54:40 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png 15 rescued – D5 News https://punjabi.newsd5.in 32 32 ਯਮੁਨਾ ਨਦੀ ‘ਚ ਕਿਸ਼ਤੀ ਡੁੱਬਣ ਕਾਰਨ 4 ਲੋਕਾਂ ਦੀ ਮੌਤ, 17 ਲਾਪਤਾ https://punjabi.newsd5.in/%e0%a8%af%e0%a8%ae%e0%a9%81%e0%a8%a8%e0%a8%be-%e0%a8%a8%e0%a8%a6%e0%a9%80-%e0%a8%9a-%e0%a8%95%e0%a8%bf%e0%a8%b6%e0%a8%a4%e0%a9%80-%e0%a8%a1%e0%a9%81%e0%a9%b1%e0%a8%ac%e0%a8%a3-%e0%a8%95%e0%a8%be/ Fri, 12 Aug 2022 04:54:40 +0000 https://punjabi.newsd5.in/?p=171271 ਲਖਨਊ : ਬਾਂਦਾ ਤੋਂ ਫਤਿਹਪੁਰ ਜਾ ਰਹੀ ਇਕ ਕਿਸ਼ਤੀ ਯੁਮਨਾ ਨਦੀ ‘ਚ ਡੁੱਬ ਗਈ। ਇਸ ਹਾਦਸੇ ਦੌਰਾਨ ਹੁਣ ਤੱਕ 4 ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ, ਜਦੋਂ ਕਿ 17 ਲੋਕ ਅਜੇ ਵੀ ਲਾਪਤਾ ਹਨ। ਇਸ ਕਿਸ਼ਤੀ ‘ਚ ਕੁੱਲ 34 ਲੋਕ ਸਵਾਰ ਸੀ, ਜਿਨ੍ਹਾਂ ‘ਚੋਂ 13 ਲੋਕਾਂ ਦੀ ਜਾਨ ਬਚਾ ਲਈ ਗਈ ਹੈ। ਮੌਕੇ ‘ਤੇ ਮੌਜੂਦਾ ਡੀ. ਐੱਮ. ਅਨੁਰਾਗ ਪਟੇਲ ਨੇ ਦੱਸਿਆ ਕਿ ਰੈਸਕਿਊ ਆਪਰੇਸ਼ਨ ਜਾਰੀ ਹੈ ਅਤੇ ਹੁਣ ਤੱਕ 13 ਲੋਕਾਂ ਦਾ ਰੈਸਕਿਊ ਕੀਤਾ ਜਾ ਚੁੱਕਾ ਹੈ।

VC ਮਾਮਲੇ ’ਚ ਮਾਨ ਦਾ ਵੱਡਾ ਐਕਸ਼ਨ! ਬਾਦਲ ਦੀ ਪ੍ਰਧਾਨਗੀ ਨੇ ਤੋੜੀ ਸ਼੍ਰੋਮਣੀ ਅਕਾਲੀ ਦਲ? ਮੂਸੇਵਾਲਾ ਮਾਮਲੇ ’ਚ ਨਵਾਂ ਮੋੜ

ਉਨ੍ਹਾਂ ਦੱਸਿਆ ਕਿ ਜਿਹੜੇ ਲੋਕ ਲਾਪਤਾ ਹਨ, ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਸਥਾਨਕ ਵਾਸੀ ਵਿਜੇ ਸ਼ੰਕਰ ਨੇ ਦੱਸਿਆ ਕਿ ਹਰ ਸਾਲ ਰੱਖੜੀ ਵਾਲੇ ਦਿਨ ਯਮੁਨਾ ਨਦੀ ਦੇ ਕੰਢੇ ਮੇਲਾ ਲੱਗਦਾ ਹੈ ਅਤੇ ਯਮੁਨਾ ਨਦੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਮੇਲੇ ਨੂੰ ਨਵੀ ਮੇਲਾ ਕਹਿੰਦੇ ਹਨ, ਜਿਸ ‘ਚ ਪਿੰਡ ਦੇ ਸਾਰੇ ਲੋਕ ਸ਼ਾਮਲ ਹੁੰਦੇ ਹਨ ਅਤੇ ਨਾਚ-ਗਾਣੇ ਦਾ ਪ੍ਰੋਗਰਾਮ ਚੱਲਦਾ ਹੈ ਪਰ ਦੁਪਹਿਰ ਦੇ ਸਮੇਂ ਕਿਸ਼ਤੀ ਡੁੱਬ ਜਾਣ ਕਾਰਨ ਮੇਲੇ ਦਾ ਆਯੋਜਨ ਨਹੀਂ ਕੀਤਾ ਗਿਆ।

]]>