ਸੈਂਟਰ – D5 News https://punjabi.newsd5.in Truth Seeking News Network. Wed, 06 May 2020 12:07:15 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png ਸੈਂਟਰ – D5 News https://punjabi.newsd5.in 32 32 ਚੰਗੀ ਖ਼ਬਰ, ਕੋਵਿਡ ਕੇਅਰ ਆਈਸੋਲੇਸ਼ਨ ਸੈਂਟਰ ਤੋਂ ਲੋਕਾਂ ਨੂੰ ਪਿੰਡਾਂ ਵਿੱਚ ਭੇਜਣਾ ਸ਼ੁਰੂ https://punjabi.newsd5.in/%e0%a8%9a%e0%a9%b0%e0%a8%97%e0%a9%80-%e0%a9%99%e0%a8%ac%e0%a8%b0-%e0%a8%95%e0%a9%8b%e0%a8%b5%e0%a8%bf%e0%a8%a1-%e0%a8%95%e0%a9%87%e0%a8%85%e0%a8%b0-%e0%a8%86%e0%a8%88%e0%a8%b8%e0%a9%8b%e0%a8%b2/ Wed, 06 May 2020 12:07:15 +0000 https://punjabi.newsd5.in/?p=66401 -ਹੁਣ ਆਪਣੇ ਪਿੰਡਾਂ ਵਿੱਚ ਰਹਿਣਗੇ ਇਕਾਂਤਵਾਸ-ਸੰਯਮ ਅਗਰਵਾਲ
-ਆਪਣਿਆਂ ਕੋਲ ਰਹਿਣ ਲਈ ਉਤਾਵਲੇ ਨੇ ਲੋਕ, ਸਰਕਾਰ ਦੇ ਉਪਰਾਲੇ ਦੀ ਸ਼ਲਾਘਾ
ਲੁਧਿਆਣਾ, 6 ਮਈ (000)-ਸਥਾਨਕ ਮੈਰੀਟੋਰੀਅਸ ਵਿਦਿਆਰਥੀਆਂ ਦੇ ਸਕੂਲ ਵਿਖੇ ਆਈਸੋਲੇਸ਼ਨ ਵਿੱਚ ਰੱਖੇ ਗਏ ਸ਼ੱਕੀ ਮਰੀਜ਼ਾਂ ਨੂੰ ਹੁਣ ਉਨ•ਾਂ ਦੇ ਪਿੰਡਾਂ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ ਗਿਆ ਹੈ। ਜਿੱਥੇ ਉਹ ਇਕਾਂਤਵਾਸ ਰਹਿਣਗੇ। ਇਸ ਮੌਕੇ ਅੱਜ ਪੰਜ ਵਿਅਕਤੀਆਂ ਨੂੰ ਨਗਰ ਨਿਗਮ ਦੇ ਵਧੀਕ ਕਮਿਸ਼ਨਰ-ਕਮ-ਨੋਡਲ ਅਫ਼ਸਰ ਸ੍ਰੀ ਸੰਯਮ ਅਗਰਵਾਲ ਦੀ ਹਾਜ਼ਰੀ ਵਿੱਚ ਉਨ•ਾਂ ਦੇ ਪਿੰਡ ਜੁਗਿਆਣਾ ਲਈ ਰਵਾਨਾ ਕੀਤਾ। ਇਸ ਮੌਕੇ ਐੱਸ. ਡੀ. ਐÎੱਮ. ਸ੍ਰ. ਅਮਰਿੰਦਰ ਸਿੰਘ ਮੱਲ•ੀ ਅਤੇ ਹੋਰ ਵੀ ਹਾਜ਼ਰ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਅਗਰਵਾਲ ਨੇ ਦੱਸਿਆ ਕਿ ਇਸ ਆਈਸੋਲੇਸ਼ਨ ਵਿੱਚ ਹੁਣ ਤੱਕ ਹੁਣ ਤੱਕ ਬਹੁਤ ਘੱਟ ਲੱਛਣਾਂ ਵਾਲੇ 247 ਸ਼ੱਕੀ ਮਰੀਜ਼ਾਂ ਨੂੰ ਲਿਆਂਦਾ ਗਿਆ ਸੀ, ਜਿਨ•ਾਂ ਵਿੱਚੋਂ 22 ਸਿੱਖਿਆਰਥੀ (ਜੋ ਕੋਟਾ ਤੋਂ ਲਿਆਂਦੇ ਗਏ ਸਨ) ਉਨ•ਾਂ ਨੂੰ ਸਥਾਨਕ ਪਾਰਕਰ ਹਾਊਸ ਪੀ. ਏ. ਯੂ. ਵਿਖੇ ਇਕਾਂਤਵਾਸ ਲਈ ਭੇਜਿਆ ਗਿਆ ਹੈ, ਉਸ ਤੋਂ ਇਲਾਵਾ 40 ਹੋਰ ਵਿਅਕਤੀਆਂ ਨੂੰ ਉਨ•ਾਂ ਦੇ ਪਿੰਡਾਂ ਵਿੱਚ ਹੀ ਭੇਜਿਆ ਜਾ ਚੁੱਕਾ ਹੈ। ਇਨ•ਾਂ ਵਿਅਕਤੀਆਂ ਦੇ ਨਮੂਨੇ ਆਦਿ ਇਥੇ ਹੀ ਲਏ ਗਏ ਸਨ ਅਤੇ ਇਹ ਨਮੂਨੇ ਨੈਗੇਟਿਵ ਆਏ ਹਨ। ਹੁਣ ਇਨ•ਾਂ ਵਿਅਕਤੀਆਂ ਨੂੰ 14 ਦਿਨ ਦਾ ਇਕਾਂਤਵਾਸ ਪੂਰਾ ਕਰਨ ਲਈ ਉਨ•ਾਂ ਦੇ ਪਿੰਡਾਂ ਵਿੱਚ ਹੀ ਭੇਜਿਆ ਜਾ ਰਿਹਾ ਹੈ, ਤਾਂ ਜੋ ਇਹ ਆਪਣੇ ਪਰਿਵਾਰਾਂ ਦੇ ਨਜ਼ਦੀਕ ਰਹਿ ਕੇ ਮਾਨਸਿਕ ਤੌਰ ‘ਤੇ ਵੀ ਬਲਵਾਨ ਹੋਣ।
ਦੱਸਣਯੋਗ ਹੈ ਕਿ ਇਨ•ਾਂ ਲੋਕਾਂ ਬਾਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਦੇਸ਼ ਦਿੱਤੇ ਸਨ ਕਿ ਦੂਜੇ ਸੂਬਿਆਂ ਤੋਂ ਆਉਣ ਵਾਲਿਆਂ ਨੂੰ ਪਿੰਡ ਪੱਧਰ ‘ਤੇ ਏਕਾਂਤਵਾਸ ਵਜੋਂ ਐਲਾਨੀਆਂ ਇਮਾਰਤਾਂ ਵਿੱਚ ਰੱਖਿਆ ਜਾਵੇ। ਉਨ•ਾਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਸਨ ਕਿ ਉਹ ਸਰਪੰਚਾਂ ਨਾਲ ਮਿਲ ਕੇ ਪਿੰਡਾਂ ਵਿੱਚ ਏਕਾਂਤਵਾਸ ਲਈ ਸਕੂਲਾਂ ਅਤੇ ਹੋਰਨਾਂ ਇਮਾਰਤਾਂ ਦੀ ਸ਼ਨਾਖਤ ਕਰਨ। ਮੁੱਖ ਮੰਤਰੀ ਨੇ ਸਰਪੰਚਾਂ ਅਤੇ ਪੰਚਾਇਤਾਂ ਨੂੰ ਵੀ ਅਪੀਲ ਕੀਤੀ ਕਿ ਇਸ ਮਹਾਮਾਰੀ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਪਿੰਡ ਪੱਧਰ ‘ਤੇ ਚੌਕਸੀ ਵਧਾ ਦੇਣ।
ਅੱਜ ਪਿੰਡ ਜੁਗਿਆਣਾ ਨੂੰ ਰਵਾਨਾ ਕਰਨ ਮੌਕੇ ਸ੍ਰੀ ਅਗਰਵਾਲ ਨੇ ਇਨ•ਾਂ ਵਿਅਕਤੀਆਂ ਨੂੰ ਸੁਨਹਿਰੇ ਅਤੇ ਤੰਦਰੁਸਤ ਜੀਵਨ ਲਈ ਸ਼ੁੱਭ ਇਛਾਵਾਂ ਦਿੱਤੀਆਂ।
ਇਸ ਮੌਕੇ ਜਾਣ ਵਾਲੇ ਲੋਕਾਂ ਵਿੱਚੋਂ ਇੱਕ ਵਿਅਕਤੀ ਨੇ ਦੱਸਿਆ ਕਿ ਇਸ ਸੈਂਟਰ ਵਿੱਚ ਉਨ•ਾਂ ਦੀ ਬਹੁਤ ਵਧੀਆ ਸੰਭਾਲ ਕੀਤੀ ਗਈ। ਹਰ ਸਹੂਲਤ ਮੁਹੱਈਆ ਕਰਵਾਈ ਗਈ। ਇਸ ਮੌਕੇ ਉਨ•ਾਂ ਪੰਜਾਬ ਸਰਕਾਰ ਅਤੇ ਜ਼ਿਲ•ਾ ਪ੍ਰਸਾਸ਼ਨ ਦਾ ਧੰਨਵਾਦ ਕੀਤਾ।

]]>
ਮੈਰੀਟੋਰੀਅਸ ਸਕੂਲ ਵਿਖੇ ਸਥਾਪਤ ਕੋਵਿਡ ਕੇਅਰ ਸੈਂਟਰ ਵਿਖੇ ਕੋਰੋਨਾ ਪਾਜ਼ਿਟਿਵ ਨੂੰ ਦਾਖਲ ਕਰਨ ਬਾਰੇ ਮੌਕ ਡਰਿਲ https://punjabi.newsd5.in/%e0%a8%ae%e0%a9%88%e0%a8%b0%e0%a9%80%e0%a8%9f%e0%a9%8b%e0%a8%b0%e0%a9%80%e0%a8%85%e0%a8%b8-%e0%a8%b8%e0%a8%95%e0%a9%82%e0%a8%b2-%e0%a8%b5%e0%a8%bf%e0%a8%96%e0%a9%87-%e0%a8%b8%e0%a8%a5%e0%a8%be/ Wed, 06 May 2020 10:42:54 +0000 https://punjabi.newsd5.in/?p=66397 -500 ਬਿਸਤਰਿਆਂ ਤੱਕ ਵਧਾਈ ਜਾਵੇਗੀ ਸਮਰੱਥਾ, 100 ਬਿਸਤਰਿਆਂ ਵਾਲਾ ਕੋਵਿਡ ਕੇਅਰ ਸੈਂਟਰ ਤਿਆਰ-ਡਿਪਟੀ ਕਮਿਸ਼ਨਰ
ਪਟਿਆਲਾ, 6 ਮਈ:
ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਪੰਜਾਬੀ ਯੂਨੀਵਰਸਿਟੀ ਨੇੜੇ ਸਥਿਤ ਮੈਰੀਟੋਰੀਅਸ ਸਕੂਲ ਵਿਖੇ 100 ਬਿਸਤਰਿਆਂ ਵਾਲਾ ਕੋਵਿਡ ਕੇਅਰ ਸੈਂਟਰ ਸਥਾਪਤ ਕੀਤਾ ਗਿਆ ਹੈ। ਅੱਜ ਇਸ ਸੈਂਟਰ ਵਿਖੇ ਕੋਰੋਨਾਵਾਇਰਸ ਦੇ ਪਾਜ਼ਿਟਿਵ ਲੱਛਣਾਂ ਵਾਲੇ ਮਰੀਜ ਨੂੰ ਦਾਖਲ ਕਰਨ ਅਤੇ ਉਸਦੇ ਟੈਸਟ ਕਰਨ ਸਬੰਧੀਂ ਇੱਕ ਮੌਕ ਡਰਿਲ ਕੀਤੀ ਗਈ। ਇਸ ਦੌਰਾਨ ਸ਼ੱਕੀ ਮਰੀਜ ਨੂੰ ਐਂਬੂਲੈਂਸ ‘ਚ ਲੈ ਕੇ ਆਉਣਾ, ਉਸਦਾ ਮੁਆਇਨਾ ਕਰਨਾ ਅਤੇ ਉਸਦੇ ਟੈਸਟ ਲਈ ਨਮੂਨੇ ਕਰਨ ਤੋਂ ਬਾਅਦ ਉਸਨੂੰ ਆਈਸੋਲੇਸ਼ਨ ਵਾਰਡ ਵਿੱਚ ਤਬਦੀਲ ਕਰਨ ਦੀ ਡਰਿਲ ਬਾਖੂਬੀ ਕੀਤੀ ਗਈ।


ਇਸ ਡਰਿਲ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਇਸ ਕੋਵਿਡ ਕੇਅਰ ਸੈਂਟਰ ਦੀ ਸਮਰੱਥਾ ਵਧਾ ਕੇ 500 ਬਿਸਤਰਿਆਂ ਤੱਕ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਨਾਲ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਡਾ. ਪ੍ਰੀਤੀ ਯਾਦਵ, ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਕੋਵਿਡ ਕੇਅਰ ਸੈਂਟਰ ਵਿਖੇ ਫਲੂ ਦੇ ਹਲਕੇ ਲੱਛਣਾਂ ਵਾਲੇ ਮਰੀਜਾਂ ਨੂੰ ਦਾਖਲ ਕੀਤਾ ਜਾਵੇਗਾ, ਜਿਨ੍ਹਾਂ ਨੂੰ ਹਸਪਤਾਲ ਵਿਖੇ ਦਾਖਲ ਕਰਨ ਦੀ ਜਰੂਰਤ ਨਹੀਂ ਪੈਂਦੀ ਪਰੰਤੂ ਉਸਦਾ ਇਲਾਜ ਡਾਕਟਰਾਂ ਦੀ ਦੇਖ ਰੇਖ ਹੇਠ ਕੀਤਾ ਜਾਣਾਂ ਹੁੰਦਾ ਹੈ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਜਿਆਦਾ ਗੰਭੀਰ ਮਰੀਜਾਂ ਦੇ ਇਲਾਜ ਲਈ ਸਰਕਾਰੀ ਰਜਿੰਦਰਾ ਹਸਪਤਾਲ ਅਤੇ ਉਸਤੋਂ ਘੱਟ ਗੰਭੀਰ ਮਰੀਜਾਂ ਲਈ ਜ਼ਿਲ੍ਹਾ ਹਸਪਤਾਲ ਮੌਜੂਦ ਹਨ ਅਤੇ ਆਮ ਲੱਛਣਾਂ ਵਾਲੇ ਮਰੀਜਾਂ ਦੀ ਮੁਢਲੀ ਸੰਭਾਲ ਲਈ ਇਹ ਕੋਵਿਡ ਕੇਅਰ ਸੈਂਟਰ ਬਹੁਤ ਜ਼ਿਆਦਾ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਜੇਕਰ ਮਰੀਜ ਠੀਕ ਹੋ ਜਾਵੇ ਤਾਂ ਇਨ੍ਹਾਂ ਨੂੰ ਇੱਥੋਂ ਛੁੱਟੀ ਦੇ ਦਿੱਤੀ ਜਾਵੇਗੀ ਅਤੇ ਜੇਕਰ ਜਿਆਦਾ ਗੰਭੀਰ ਹੋਵੇ ਤਾਂ ਉਨ੍ਹਾਂ ਨੂੰ ਰਜਿੰਦਰਾ ਹਸਪਤਾਲ ਭੇਜਿਆ ਜਾ ਸਕੇਗਾ।
ਇਸ ਮੌਕੇ ਏ.ਡੀ.ਸੀ. ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇੱਥੇ ਮਰੀਜਾਂ ਦਾ ਮੁਆਇਨਾ ਕਰਨ ਲਈ ਅਜਿਹੇ ਪ੍ਰਬੰਧ ਕੀਤੇ ਗਏ ਹਨ ਤਾਂ ਕਿ ਡਾਕਟਰ ਅਤੇ ਮਰੀਜ ਦੀ ਆਪਸੀ ਦੂਰੀ ਜਿਆਦਾ ਹੋਣ ਕਾਰਨ ਪੀਪੀਈ ਕਿਟਾਂ ਵੀ ਘਟ ਵਰਤੋਂ ਵਿੱਚ ਆਉਣ। ਇਸ ਤੋਂ ਬਿਨ੍ਹਾਂ ਮਰੀਜਾਂ ਦੇ ਟੈਸਟ ਕਰਨ ਲਈ ਨਮੂਨੇ ਲੈਣ ਦੇ ਪੁਖ਼ਤਾ ਇੰਤਜਾਮ ਕੀਤੇ ਹਨ।
ਡਾ. ਯਾਦਵ ਨੇ ਦੱਸਿਆ ਕਿ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸ਼ੈਲੀ ਜੇਤਲੀ ਦੀ ਨਿਗਰਾਨੀ ਹੇਠ ਇੱਥੇ 3 ਰੂਰਲ ਮੈਡੀਕਲ ਅਫ਼ਸਰਾਂ ਸਮੇਤ ਹੋਰ ਡਾਕਟਰਾਂ ਤੇ ਪੈਰਾ ਮੈਡੀਕਲ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਮੌਕੇ ਜ਼ਿਲ੍ਹਾ ਸਿਹਤ ਤੇ ਪਰਿਵਾਰ ਭਲਾਈ ਅਫ਼ਸਰ ਡਾ. ਜਤਿੰਦਰ ਕਾਂਸਲ, ਡੀ.ਐਚ.ਓ. ਡਾ. ਸ਼ੈਲੀ ਜੇਤਲੀ ਸਮੇਤ ਹੋਰ ਅਮਲਾ ਮੌਜੂਦ ਸੀ।

]]>