ਸਾਧੂ ਸਿੰਘ ਧਰਮਸੋਤ – D5 News https://punjabi.newsd5.in Truth Seeking News Network. Thu, 28 Nov 2019 06:32:57 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png ਸਾਧੂ ਸਿੰਘ ਧਰਮਸੋਤ – D5 News https://punjabi.newsd5.in 32 32 45 ਸਾਲਾਂ ਬਾਅਦ ਸਰਕਾਰੀ ਪ੍ਰਿੰਟਿੰਗ ਪ੍ਰੈੱਸਾਂ ਦਾ ਹੋਵੇਗਾ ਆਧੁਨਿਕੀਕਰਨ https://punjabi.newsd5.in/45-%e0%a8%b8%e0%a8%be%e0%a8%b2%e0%a8%be%e0%a8%82-%e0%a8%ac%e0%a8%be%e0%a8%85%e0%a8%a6-%e0%a8%b8%e0%a8%b0%e0%a8%95%e0%a8%be%e0%a8%b0%e0%a9%80-%e0%a8%aa%e0%a9%8d%e0%a8%b0%e0%a8%bf%e0%a9%b0%e0%a8%9f/ Thu, 28 Nov 2019 06:17:51 +0000 https://punjabi.newsd5.in/?p=56721 ਪੰਜਾਬ ਦੇ ਪ੍ਰਿੰਟਿੰਗ ਤੇ ਸਟੇਸ਼ਨਰੀ ਵਿਭਾਗ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅੱਜ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ |ਇਸ ‘ਚ ਉਹਨਾਂ ਨੇ ਪ੍ਰਗਟਾਵਾ ਕੀਤਾ ਕਿ ਪੰਜਾਬ ਦੀਆਂ ਸਰਕਾਰੀ ਪ੍ਰਿੰਟਿੰਗ ਪ੍ਰੈਸਾਂ ਨੂੰ ਆਧੁਨਿਕ ਬਣਾਇਆ ਜਾਵੇਗਾ ਤਾਂ ਜੋ ਇਨ੍ਹਾਂ ਨੂੰ ਸਮੇਂ ਦਾ ਹਾਣੀ ਬਣਾਇਆ ਜਾ ਸਕੇ।
ਧਰਮਸੋਤ ਨੇ ਅਧਿਕਾਰੀਆਂ ਨੂੰ ਸਰਕਾਰੀ ਪ੍ਰੈਸਾਂ ਦਾ ਆਧੁਨਿਕੀਕਰਨ ਕਰਨ ਲਈ ਐਕਸ਼ਨ ਪਲਾਨ ਤਿਆਰ ਕਰਨ ਦੀ ਹਦਾਇਤ ਦਿੰਦਿਆਂ ਕਿਹਾ ਕਿ ਉਨ੍ਹਾਂ ਖਰੀਦ ਤੇ ਛਪਾਈ ਨਾਲ ਸਬੰਧਤ ਨਿਯਮਾਂ ਨੂੰ ਵੀ ਮੁੜ ਸੋਧਿਆ ਜਾਵੇ ਜੋ ਅੱਜ ਦੇ ਸਮੇਂ ਸਾਰਥਕ ਨਹੀਂ ਰਹੇ।ਉਨ੍ਹਾਂ ਕਿਹਾ ਕਿ ਸਾਲ 1975 ‘ਚ ਪ੍ਰਿੰਟਿੰਗ ਤੇ ਸਟੇਸ਼ਨਰੀ ਸਬੰਧੀ ਨਿਯਮਾਂ ਨੂੰ ਮੁੜ ਸੋਧਣ ਲਈ ਕਾਰਵਾਈ ਅਮਲ ‘ਚ ਲਿਆਂਦੀ ਜਾਵੇ ਤਾਂ ਜੋ ਪੁਰਾਣੀ ਪ੍ਰਕਿਰਿਆ ਨੂੰ ਅਜੋਕੇ ਸਮੇਂ ਦੇ ਹਿਸਾਬ ਨੂੰ ਅਧਿਸੂਚਿਤ ਕੀਤਾ ਜਾ ਸਕੇ।

ਇਹ ਵੀ ਦੇਖੋ….. Bikram Majithia-Sukhjinder Randhawa ਦੀ ਜੰਗ ‘ਚ IG Kunwar Vijay Partap ਦੀ ਹੋਈ ਇੰਟਰੀ
ਇਸ ਦੌਰਾਨ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਛਪਾਈ ਅਤੇ ਹੋਰ ਸਮੱਗਰੀ ਖਰੀਦਣ ਸਬੰਧੀ ਕੀਤੇ ਟੈਂਡਰਾਂ ‘ਚ ਨਿਯਮਾਂ ਦੀ ਸਮੁੱਚੀ ਜਾਣਕਾਰੀ ਦੇਣੀ ਅਤੇ ਟੈਂਡਰਾਂ ਦਾ ਜਨਤਕ ਪੱਧਰ ‘ਤੇ ਪ੍ਰਚਾਰ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਜਿਸ ਵਿਭਾਗ ਨਾਲ ਸਬੰਧਤ ਟੈਂਡਰ ਜਾਰੀ ਕੀਤਾ ਜਾਣਾ ਹੈ, ਟੈਂਡਰ ਨਾਲ ਸਬੰਧਤ ਕਮੇਟੀ ‘ਚ ਸਬੰਧਤ ਵਿਭਾਗ ਦਾ ਇੱਕ ਨੁਮਾਇੰਦਾ ਵੀ ਸ਼ਾਮਲ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ  ਫਲੈਟ ਰੇਟ/ਰੇਟ ਕੰਟਰੈਕਟ ਕਰਨ ਸਮੇਂ ਇਹ ਯਕੀਨੀ ਬਣਾਇਆ ਜਾਵੇ ਕਿ ਇਹ ਇੱਕੋ ਸਮੇਂ 5-6 ਫਰਮਾਂ ਨਾਲ ਕੀਤਾ ਜਾਵੇ ਤਾਂ ਜੋ ਐਮਰਜੈਂਸੀ ਸਥਿਤੀ ‘ਚ ਛਪਾਈ ਆਦਿ ਦਾ ਕਾਰਜ ਛੇਤੀ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਫਲੈਟ ਰੇਟ/ਰੇਟ ਕੰਟਰੈਕਟ ਮਾਰਕੀਟ ਰੇਟ ਤੋਂ ਵੱਧ ਨਹੀਂ ਹੋਣਾ ਚਾਹੀਦਾ |

Published by : Lovepreet kaur

]]>