ਸ਼ੁਰੂ – D5 News https://punjabi.newsd5.in Truth Seeking News Network. Wed, 06 May 2020 12:07:15 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png ਸ਼ੁਰੂ – D5 News https://punjabi.newsd5.in 32 32 ਚੰਗੀ ਖ਼ਬਰ, ਕੋਵਿਡ ਕੇਅਰ ਆਈਸੋਲੇਸ਼ਨ ਸੈਂਟਰ ਤੋਂ ਲੋਕਾਂ ਨੂੰ ਪਿੰਡਾਂ ਵਿੱਚ ਭੇਜਣਾ ਸ਼ੁਰੂ https://punjabi.newsd5.in/%e0%a8%9a%e0%a9%b0%e0%a8%97%e0%a9%80-%e0%a9%99%e0%a8%ac%e0%a8%b0-%e0%a8%95%e0%a9%8b%e0%a8%b5%e0%a8%bf%e0%a8%a1-%e0%a8%95%e0%a9%87%e0%a8%85%e0%a8%b0-%e0%a8%86%e0%a8%88%e0%a8%b8%e0%a9%8b%e0%a8%b2/ Wed, 06 May 2020 12:07:15 +0000 https://punjabi.newsd5.in/?p=66401 -ਹੁਣ ਆਪਣੇ ਪਿੰਡਾਂ ਵਿੱਚ ਰਹਿਣਗੇ ਇਕਾਂਤਵਾਸ-ਸੰਯਮ ਅਗਰਵਾਲ
-ਆਪਣਿਆਂ ਕੋਲ ਰਹਿਣ ਲਈ ਉਤਾਵਲੇ ਨੇ ਲੋਕ, ਸਰਕਾਰ ਦੇ ਉਪਰਾਲੇ ਦੀ ਸ਼ਲਾਘਾ
ਲੁਧਿਆਣਾ, 6 ਮਈ (000)-ਸਥਾਨਕ ਮੈਰੀਟੋਰੀਅਸ ਵਿਦਿਆਰਥੀਆਂ ਦੇ ਸਕੂਲ ਵਿਖੇ ਆਈਸੋਲੇਸ਼ਨ ਵਿੱਚ ਰੱਖੇ ਗਏ ਸ਼ੱਕੀ ਮਰੀਜ਼ਾਂ ਨੂੰ ਹੁਣ ਉਨ•ਾਂ ਦੇ ਪਿੰਡਾਂ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ ਗਿਆ ਹੈ। ਜਿੱਥੇ ਉਹ ਇਕਾਂਤਵਾਸ ਰਹਿਣਗੇ। ਇਸ ਮੌਕੇ ਅੱਜ ਪੰਜ ਵਿਅਕਤੀਆਂ ਨੂੰ ਨਗਰ ਨਿਗਮ ਦੇ ਵਧੀਕ ਕਮਿਸ਼ਨਰ-ਕਮ-ਨੋਡਲ ਅਫ਼ਸਰ ਸ੍ਰੀ ਸੰਯਮ ਅਗਰਵਾਲ ਦੀ ਹਾਜ਼ਰੀ ਵਿੱਚ ਉਨ•ਾਂ ਦੇ ਪਿੰਡ ਜੁਗਿਆਣਾ ਲਈ ਰਵਾਨਾ ਕੀਤਾ। ਇਸ ਮੌਕੇ ਐੱਸ. ਡੀ. ਐÎੱਮ. ਸ੍ਰ. ਅਮਰਿੰਦਰ ਸਿੰਘ ਮੱਲ•ੀ ਅਤੇ ਹੋਰ ਵੀ ਹਾਜ਼ਰ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਅਗਰਵਾਲ ਨੇ ਦੱਸਿਆ ਕਿ ਇਸ ਆਈਸੋਲੇਸ਼ਨ ਵਿੱਚ ਹੁਣ ਤੱਕ ਹੁਣ ਤੱਕ ਬਹੁਤ ਘੱਟ ਲੱਛਣਾਂ ਵਾਲੇ 247 ਸ਼ੱਕੀ ਮਰੀਜ਼ਾਂ ਨੂੰ ਲਿਆਂਦਾ ਗਿਆ ਸੀ, ਜਿਨ•ਾਂ ਵਿੱਚੋਂ 22 ਸਿੱਖਿਆਰਥੀ (ਜੋ ਕੋਟਾ ਤੋਂ ਲਿਆਂਦੇ ਗਏ ਸਨ) ਉਨ•ਾਂ ਨੂੰ ਸਥਾਨਕ ਪਾਰਕਰ ਹਾਊਸ ਪੀ. ਏ. ਯੂ. ਵਿਖੇ ਇਕਾਂਤਵਾਸ ਲਈ ਭੇਜਿਆ ਗਿਆ ਹੈ, ਉਸ ਤੋਂ ਇਲਾਵਾ 40 ਹੋਰ ਵਿਅਕਤੀਆਂ ਨੂੰ ਉਨ•ਾਂ ਦੇ ਪਿੰਡਾਂ ਵਿੱਚ ਹੀ ਭੇਜਿਆ ਜਾ ਚੁੱਕਾ ਹੈ। ਇਨ•ਾਂ ਵਿਅਕਤੀਆਂ ਦੇ ਨਮੂਨੇ ਆਦਿ ਇਥੇ ਹੀ ਲਏ ਗਏ ਸਨ ਅਤੇ ਇਹ ਨਮੂਨੇ ਨੈਗੇਟਿਵ ਆਏ ਹਨ। ਹੁਣ ਇਨ•ਾਂ ਵਿਅਕਤੀਆਂ ਨੂੰ 14 ਦਿਨ ਦਾ ਇਕਾਂਤਵਾਸ ਪੂਰਾ ਕਰਨ ਲਈ ਉਨ•ਾਂ ਦੇ ਪਿੰਡਾਂ ਵਿੱਚ ਹੀ ਭੇਜਿਆ ਜਾ ਰਿਹਾ ਹੈ, ਤਾਂ ਜੋ ਇਹ ਆਪਣੇ ਪਰਿਵਾਰਾਂ ਦੇ ਨਜ਼ਦੀਕ ਰਹਿ ਕੇ ਮਾਨਸਿਕ ਤੌਰ ‘ਤੇ ਵੀ ਬਲਵਾਨ ਹੋਣ।
ਦੱਸਣਯੋਗ ਹੈ ਕਿ ਇਨ•ਾਂ ਲੋਕਾਂ ਬਾਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਦੇਸ਼ ਦਿੱਤੇ ਸਨ ਕਿ ਦੂਜੇ ਸੂਬਿਆਂ ਤੋਂ ਆਉਣ ਵਾਲਿਆਂ ਨੂੰ ਪਿੰਡ ਪੱਧਰ ‘ਤੇ ਏਕਾਂਤਵਾਸ ਵਜੋਂ ਐਲਾਨੀਆਂ ਇਮਾਰਤਾਂ ਵਿੱਚ ਰੱਖਿਆ ਜਾਵੇ। ਉਨ•ਾਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਸਨ ਕਿ ਉਹ ਸਰਪੰਚਾਂ ਨਾਲ ਮਿਲ ਕੇ ਪਿੰਡਾਂ ਵਿੱਚ ਏਕਾਂਤਵਾਸ ਲਈ ਸਕੂਲਾਂ ਅਤੇ ਹੋਰਨਾਂ ਇਮਾਰਤਾਂ ਦੀ ਸ਼ਨਾਖਤ ਕਰਨ। ਮੁੱਖ ਮੰਤਰੀ ਨੇ ਸਰਪੰਚਾਂ ਅਤੇ ਪੰਚਾਇਤਾਂ ਨੂੰ ਵੀ ਅਪੀਲ ਕੀਤੀ ਕਿ ਇਸ ਮਹਾਮਾਰੀ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਪਿੰਡ ਪੱਧਰ ‘ਤੇ ਚੌਕਸੀ ਵਧਾ ਦੇਣ।
ਅੱਜ ਪਿੰਡ ਜੁਗਿਆਣਾ ਨੂੰ ਰਵਾਨਾ ਕਰਨ ਮੌਕੇ ਸ੍ਰੀ ਅਗਰਵਾਲ ਨੇ ਇਨ•ਾਂ ਵਿਅਕਤੀਆਂ ਨੂੰ ਸੁਨਹਿਰੇ ਅਤੇ ਤੰਦਰੁਸਤ ਜੀਵਨ ਲਈ ਸ਼ੁੱਭ ਇਛਾਵਾਂ ਦਿੱਤੀਆਂ।
ਇਸ ਮੌਕੇ ਜਾਣ ਵਾਲੇ ਲੋਕਾਂ ਵਿੱਚੋਂ ਇੱਕ ਵਿਅਕਤੀ ਨੇ ਦੱਸਿਆ ਕਿ ਇਸ ਸੈਂਟਰ ਵਿੱਚ ਉਨ•ਾਂ ਦੀ ਬਹੁਤ ਵਧੀਆ ਸੰਭਾਲ ਕੀਤੀ ਗਈ। ਹਰ ਸਹੂਲਤ ਮੁਹੱਈਆ ਕਰਵਾਈ ਗਈ। ਇਸ ਮੌਕੇ ਉਨ•ਾਂ ਪੰਜਾਬ ਸਰਕਾਰ ਅਤੇ ਜ਼ਿਲ•ਾ ਪ੍ਰਸਾਸ਼ਨ ਦਾ ਧੰਨਵਾਦ ਕੀਤਾ।

]]>
ਕੋਵਿਡ-19 ਦੇ ਮੱਦੇਨਜ਼ਰ ਪਟਿਆਲਾ ‘ਚ ਅਦਾਲਤਾਂ ਨੇ ਜ਼ਰੂਰੀ ਕੇਸਾਂ ਦੀ ਸੁਣਵਾਈ ਕੀਤੀ ਵੀਡੀਉ ਕਾਨਫਰੰਸਿੰਗ ਰਾਹੀਂ ਸ਼ੁਰੂ https://punjabi.newsd5.in/%e0%a8%95%e0%a9%8b%e0%a8%b5%e0%a8%bf%e0%a8%a1-19-%e0%a8%a6%e0%a9%87-%e0%a8%ae%e0%a9%b1%e0%a8%a6%e0%a9%87%e0%a8%a8%e0%a9%9b%e0%a8%b0-%e0%a8%aa%e0%a8%9f%e0%a8%bf%e0%a8%86%e0%a8%b2%e0%a8%be-%e0%a8%9a/ Sat, 02 May 2020 12:00:16 +0000 https://punjabi.newsd5.in/?p=66130 -ਵਕੀਲ ਆਪਣੇ ਦਫ਼ਤਰ ਜਾ ਘਰ ਤੋਂ ਹੀ ਘਰ ਸਕਦੇ ਹਨ ਕੇਸ ਦੀ ਪੈਰਵਾਈ : ਜ਼ਿਲ੍ਹਾ ਤੇ ਸੈਸ਼ਨ ਜੱਜ
-ਵਕੀਲਾਂ ਦੀ ਸਹੂਲਤ ਲਈ ਕੋਰਟ ‘ਚ ਵੀ ਬਣਾਇਆ ਆਨਲਾਈਨ ਵੀਡੀਉ ਕਾਨਫਰੰਸਿੰਗ ਲਈ ਇਕ ਵੱਖਰਾ ਰੂਮ
ਪਟਿਆਲਾ, 2 ਮਈ (d5 ਬਯੂਰੋ) : ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਰਾਜਿੰਦਰ ਅਗਰਵਾਲ ਨੇ ਦੱਸਿਆ ਕੋਵਿਡ-19 ਮਹਾਂਮਾਰੀ ਤੋਂ ਬਚਾਅ ਲਈ ਪਿਛਲੇ ਸਮੇਂ ਦੌਰਾਨ ਅਦਾਲਤਾਂ ਵਿੱਚ ਕੰਮ ਰੋਕ ਦਿੱਤਾ ਗਿਆ ਸੀ ਪਰ ਜ਼ਿਲ੍ਹਾ ਕਚਹਿਰੀਆਂ ਵੱਲੋਂ ਹੁਣ ਨਵੀਂ ਪਹਿਲ ਕਦਮੀ ਕਰਦਿਆ ਜ਼ਰੂਰੀ ਕੇਸਾਂ ਦੀ ਸੁਣਵਾਈ ਹੁਣ ਵੀਡੀਉ ਕਾਨਫਰੰਸਿੰਗ ਰਾਹੀਂ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ।
ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਦੱਸਿਆ ਕਿ ਵੀਡੀਉ ਕਾਨਫਰੰਸਿੰਗ ਰਾਹੀਂ ਰੋਜ਼ਾਨਾ ਜ਼ਰੂਰੀ ਕੇਸਾਂ ਦੀ ਸੁਣਵਾਈ ਕੀਤੀ ਜਾਵੇਗੀ ਅਤੇ ਵਕੀਲ ਆਪਣੇ ਦਫ਼ਤਰ ਜਾ ਘਰ ਤੋਂ ਹੀ ਕੇਸ ਦੀ ਪੈਰਵਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵਕੀਲਾਂ ਦੀ ਸਹੂਲਤ ਲਈ ਜਿਨ੍ਹਾਂ ਪਾਸ ਦਫ਼ਤਰ ਜਾ ਘਰ ਵਿੱਚ ਵੀਡੀਉ ਕਾਨਫ਼ਰੰਸ ਕਰਨ ਲਈ ਜ਼ਰੂਰੀ ਉਪਕਰਨ ਨਹੀਂ ਹਨ ਉਨ੍ਹਾਂ ਲਈ ਕੋਰਟ ਕੰਪਲੈਕਸ ਵਿਖੇ ਵੀ ਇਕ ਵੱਖਰਾ ਰੂਮ ਤਿਆਰ ਕੀਤਾ ਗਿਆ ਹੈ ਜਿੱਥੋਂ ਉਹ ਵੀਡੀਉ ਕਾਨਫ਼ਰੰਸ ਰਾਹੀਂ ਆਪਣੇ ਕੇਸ ਦੀ ਪੈਰਵਾਈ ਕਰ ਸਕਣਗੇ।
ਸ੍ਰੀ ਰਾਜਿੰਦਰ ਅਗਰਵਾਲ ਨੇ ਦੱਸਿਆ ਕਿ ਕੋਵਿਡ-19 ਤੋਂ ਬਚਾਅ ਲਈ ਕੋਰਟ ਕੰਪਲੈਕਸ ਵਿਖੇ ਵੀ ਢੁਕਵੇਂ ਪ੍ਰਬੰਧ ਕੀਤੇ ਗਏ ਹਨ ਜਿਸ ਤਹਿਤ ਕੰਪਲੈਕਸ ਵਿੱਚ ਦਾਖਲ ਹੋਣ ਸਮੇਂ ਪੈਰ ਨਾਲ ਚੱਲਣ ਵਾਲੇ ਵਾਟਰ ਕੂਲਰ ਨੂੰ ਲਗਾਇਆ ਗਿਆ ਹੈ ਅਤੇ ਸਾਬਣ ਤੇ ਸੈਨੇਟਾਈਜ਼ਰ ਦੀ ਉਪਲਬਧਤਾ ਗੇਟ ‘ਤੇ ਯਕੀਨੀ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਅਤੇ ਚੇਅਰਮੈਨ ਜੇਲ ਕਮੇਟੀ ਜਸਟਿਸ ਰਾਜਨ ਗੁਪਤਾ ਦੇ ਨਿਰਦੇਸ਼ਾਂ ‘ਤੇ ਪਟਿਆਲਾ ਦੀ ਕੇਂਦਰੀ ਜੇਲ ਵਿਖੇ ਕੈਦੀਆਂ ਪਾਸੋਂ ਮਾਸਕ ਬਣਾਉਣ ਦੇ ਪ੍ਰੋਜੈਕਟ ਦੀ ਵੀ ਕੱਲ ਜਸਟਿਸ ਰਾਜਨ ਗੁਪਤਾ ਵੱਲੋਂ ਵੀਡੀਉ ਕਾਨਫਰੰਸਿੰਗ ਰਾਹੀਂ ਸ਼ੁਰੂਆਤ ਕਰਵਾਈ ਗਈ ਹੈ ਅਤੇ ਇਹ ਮਾਸਕ ਜਿਥੇ ਲੋੜਵੰਦਾਂ ਲੋਕਾਂ ਨੂੰ ਮੁਫ਼ਤ ਮੁਹੱਈਆ ਕਰਵਾਏ ਜਾਣਗੇ ਉਥੇ ਹੀ ਕੋਰਟ ਵਿੱਚ ਆਉਣ ਵਾਲੇ ਲੋੜਵੰਦਾਂ ਨੂੰ ਵੀ ਦਿੱਤੇ ਜਾਣਗੇ।
ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਕਿਹਾ ਕਿ ਇਸ ਮਹਾਂਮਾਰੀ ਸਮੇਂ ਆਮ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆ ਜ਼ਿਲ੍ਹਾ ਕਚਹਿਰੀਆਂ ਵੱਲੋਂ ਢੁਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ ਉਨ੍ਹਾਂ ਦੱਸਿਆ ਕਿ ਜਦ ਕਰਫਿਊ ਤੋਂ ਬਾਅਦ ਕੋਰਟ ਆਮ ਵਾਂਗ ਲੱਗੇਗਾ ਤਾਂ ਕੰਪਲੈਕਸ ਵਿਖੇ ਆਉਣ ਵਾਲੇ ਵਿਅਕਤੀਆਂ ਨੂੰ ਸੈਨੇਟਾਈਜ਼ ਕਰਕੇ ਕੰਪਲੈਕਸ ਵਿੱਚ ਦਾਖਲ ਕਰਵਾਇਆ ਜਾਵੇਗਾ।
ਕੈਪਸ਼ਨ: ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਰਾਜਿੰਦਰ ਅਗਰਵਾਲ ਵੀਡੀਉ ਕਾਨਫਰੰਸਿੰਗ ਰਾਹੀਂ ਕੇਸ ਦੀ ਸੁਣਵਾਈ ਕਰਦੇ ਹੋਏ।

]]>
ਜਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਬੇਰੋਜਗਾਰ ਪ੍ਰਾਰਥੀਆਂ ਲਈ ਆਨਲਾਈਨ ਕਰੀਅਰ ਕਾਊਂਸਲਿੰਗ ਦੀ ਸੁਵਿਧਾ ਸ਼ੁਰੂ https://punjabi.newsd5.in/%e0%a8%9c%e0%a8%bf%e0%a8%b2%e0%a8%be-%e0%a8%b0%e0%a9%8b%e0%a9%9b%e0%a8%97%e0%a8%be%e0%a8%b0-%e0%a8%85%e0%a8%a4%e0%a9%87-%e0%a8%95%e0%a8%be%e0%a8%b0%e0%a9%8b%e0%a8%ac%e0%a8%be%e0%a8%b0-%e0%a8%ac/ Mon, 27 Apr 2020 14:23:39 +0000 https://punjabi.newsd5.in/?p=65772 -ਕਾਉਂਸਲਿੰਗ ਸੇਵਾਵਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਮੁਹੱਈਆ ਕਰਵਾਈਆਂ ਜਾਣਗੀਆਂ
ਲੁਧਿਆਣਾ, 27 ਅਪ੍ਰੈਲ (d5 ਬਯੂਰੋ)-ਕਰਫਿਊ/ਲੌਕਡਾਉੂਨ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਦੀ ਘਰ-ਘਰ ਰੋਜਗਾਰ ਸਕੀਮ ਅਧੀਨ ਜ਼ਿਲ•ਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਵੱਲੋਂ ਬੇਰੋਜਗਾਰ ਪ੍ਰਾਰਥੀਆਂ ਲਈ ਆਨਲਾਈਨ ਕਰੀਅਰ ਕਾਊਂਸਲਿੰਗ ਦੀ ਸੁਵਿਧਾ ਉਪਲੱਬਧ ਕਰਵਾਈ ਗਈ ਹੈ ਤਾਂ ਜੋ ਪ੍ਰਾਰਥੀ ਘਰ ਬੈਠ ਕੇ ਹੀ ਅਪਣਾਏ ਜਾ ਸਕਣ ਵਾਲੇ ਵੱਖ-ਵੱਖ ਕੈਰੀਅਰ ਸੰਬੰਧੀ ਜਾਣਕਾਰੀ ਲੈ ਸਕਣ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਪਰਦੀਪ ਕੁਮਾਰ ਅਗਰਵਾਲ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਦੱਸਿਆ ਗਿਆ ਕਿ ਕੋਵਿਡ-19 ਜਿਹੀ ਭਿਆਨਕ ਮਹਾਂਮਾਰੀ ਨਾਲ ਨਿਜੱਠਣ ਲਈ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਕਰਫਿਊ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ•ਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਵੱਲੋਂ ਪ੍ਰਾਰਥੀਆਂ ਲਈ ਆਨਲਾਈਨ ਕਾਊਂਸਲਿੰਗ ਦਾ ਸੈਸ਼ਨ ਸੁਰੂ ਕੀਤਾ ਗਿਆ ਹੈ ਜਿਸ ਰਾਂਹੀ ਪ੍ਰਾਰਥੀ ਘਰ ਬੈਠ ਕੇ ਕੈਰੀਅਰ ਕਾਉਂਸਲਿੰਗ ਲੈਣ ਦੀ ਸਹੂਲਤ ਲੈ ਸਕਦੇ ਹਨ। ਇਸ ਤੋਂ ਇਲਾਵਾ ਕਰੀਅਰ ਕਾਊਂਸਲਰਾਂ ਵੱਲੋਂ ਸਵੈ ਰੋਜ਼ਗਾਰ ਸਕੀਮਾਂ ਅਤੇ ਵਿਭਾਗ ਵੱਲੋਂ ਦਿੱਤੀਆਂ ਜਾਣ ਵਾਲੀਆਂ ਹੋਰ ਸਹੂਲਤਾਂ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਵੇਗੀ।
ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸ੍ਰੀਮਤੀ ਮਿਨਾਕਸ਼ੀ ਸ਼ਰਮਾ, ਡਿਪਟੀ ਡਾਇਰੈਕਟਰ, ਜ਼ਿਲ•ਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਵੱਲੋਂ ਦੱਸਿਆ ਗਿਆ ਕਿ ਆਨਲਾਈਨ ਕਾਊਂਸਲਿੰਗ ਦੇ ਇਛੁੱਕ ਪ੍ਰਾਰਥੀ ਜ਼ਿਲ•ਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਲੁਧਿਆਣਾ ਦੇ ਕਰੀਅਰ ਕਾਊਂਸਲਰ ਸ੍ਰੀਮਤੀ ਨਿਧੀ ਸਿੰਘੀ ਨਾਲ ਉਨ•ਾਂ ਦੇ ਮੋਬਾਇਲ ਨੰਬਰ 9872808647 ਉਪਰ ਸੰਪਰਕ ਕਰ ਸਕਦੇ ਹਨ। ਉਨ•ਾਂ ਵੱਲੋਂ ਦੱਸਿਆ ਗਿਆ ਕਿ ਕਾਉਂਸਲਿੰਗ ਦੀਆਂ ਸੇਵਾਵਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਮੁਹੱਈਆ ਕਰਵਾਈਆਂ ਜਾਣਗੀਆਂ।

]]>