ਭਾਰਤੀ ਜਨਤਾ ਪਾਰਟੀ – D5 News https://punjabi.newsd5.in Truth Seeking News Network. Wed, 12 Oct 2022 13:03:06 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png ਭਾਰਤੀ ਜਨਤਾ ਪਾਰਟੀ – D5 News https://punjabi.newsd5.in 32 32 ਕੇਜਰੀਵਾਲ ਆਪਣੀ ਸਿਆਸੀ ਰੰਜਿਸ਼ ਕਾਰਨ ਝੂਠੇ ਕੇਸ ਦਰਜ ਕਰਵਾ ਰਿਹੈ, ਮਾਨਯੋਗ ਹਾਈਕੋਰਟ ਨੇ ‘ਆਪ’ ਸਰਕਾਰ ਨੂੰ ਦਿਖਾਇਆ ਸੱਚ ਦਾ ਸ਼ੀਸ਼ਾ : ਜੀਵਨ ਗੁਪਤਾ https://punjabi.newsd5.in/%e0%a8%95%e0%a9%87%e0%a8%9c%e0%a8%b0%e0%a9%80%e0%a8%b5%e0%a8%be%e0%a8%b2-%e0%a8%86%e0%a8%aa%e0%a8%a3%e0%a9%80-%e0%a8%b8%e0%a8%bf%e0%a8%86%e0%a8%b8%e0%a9%80-%e0%a8%b0%e0%a9%b0%e0%a8%9c%e0%a8%bf/ Wed, 12 Oct 2022 13:03:06 +0000 https://punjabi.newsd5.in/?p=180276 ਚੰਡੀਗੜ੍ਹ (ਬਿੰਦੂ ਸਿੰਘ) : ਮਾਨਯੋਗ ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਆਪ ਨੇਤਾ ਤੇ ਕਵੀ ਕੁਮਾਰ ਵਿਸ਼ਵਾਸ ਅਤੇ ਭਾਜਪਾ ਆਗੂ ਤਜਿੰਦਰ ਪਾਲ ਸਿੰਘ ਬੱਗਾ ਖਿਲਾਫ ਦਰਜ ਐਫ.ਆਈ.ਆਰ. ਨੂੰ ਰੱਦ ਕੀਤੇ ਜਾਣ ਦੇ ਦਿੱਤੇ ਫੈਸਲੇ ਦਾ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਜੀਵਨ ਗੁਪਤਾ ਨੇ ਸਵਾਗਤ ਕਰਦਿਆਂ ਕਿਹਾ ਕਿ ਜਦੋਂ ਤੋਂ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣੀ ਹੈ, ਉਦੋਂ ‘ਤੋਂ ਅੱਜ ਤੱਕ ਮੁੱਖ ਮੰਤਰੀ ਭਗਵੰਤ ਮਾਨ ਕੇਜਰੀਵਾਲ ਦੇ ਹੁਕਮਾਂ ਨੂੰ ਸੰਵਿਧਾਨਕ ਹੁਕਮ ਮੰਨ ਕੇ ਵਿਰੋਧੀ ਧਿਰਾਂ ਖ਼ਿਲਾਫ਼ ਦਮਨਕਾਰੀ ਨੀਤੀਆਂ ਅਪਣਾ ਕੇ ਉਹਨਾਂ ਦੇ ਆਗੂਆਂ ‘ਤੇ ਝੂਠੇ ਕੇਸ ਦਰਜ ਕਰਵਾ ਰਹੇ ਹਨ।

Lawrence Bishnoi ਨੂੰ ਅਦਾਲਤ ਦਾ ਵੱਡਾ ਝਟਕਾ, ਕਸੂਤਾ ਫਸਿਆ Goldy Brar | D5 Channel Punjabi

ਮਾਣਯੋਗ ਹਾਈਕੋਰਟ ਵੱਲੋਂ ਸੁਣਾਇਆ ਗਿਆ ਫੈਸਲਾ ਭਗਵੰਤ ਮਾਨ ਅਤੇ ਕੇਜਰੀਵਾਲ ਨੂੰ ਸੱਚ ਦਾ ਸ਼ੀਸ਼ਾ ਦਿਖਾ ਦਿੱਤਾ ਹੈ। ਭਗਵੰਤ ਮਾਨ ਅਤੇ ਕੇਜਰੀਵਾਲ ਦੀ ਇਸ ਹਰਕਤ ਨੇ ਪੰਜਾਬ ਸਰਕਾਰ ਦਾ ਸਿਰ ਸ਼ਰਮ ਨਾਲ ਝੁਕਾਇਆ ਹੈ, ਪਰ ਇੰਨੀ ਨਮੋਸ਼ੀ ਤੋਂ ਬਾਅਦ ਵੀ ਲੱਗਦਾ ਹੈ ਕਿ ਭਗਵੰਤ ਮਾਨ ਸਰਕਾਰ ਅਤੇ ਆਮ ਆਦਮੀ ਪਾਰਟੀ ਨੂੰ ਬਿਲਕੁਲ ਵੀ ਸ਼ਰਮ ਨਹੀਂ ਆਵੇਗੀ। ਜੀਵਨ ਗੁਪਤਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਜਰੀਵਾਲ ਦੋਵਾਂ ਵੱਲੋਂ ਆਪਣੀ ਸਿਆਸੀ ਰੰਜਿਸ਼ ਕਾਰਨ ਆਪਣੇ ਵਿਰੋਧੀਆਂ ‘ਤੇ ਝੂਠੇ ਕੇਸ ਦਰਜ ਕਰਵਾਏ ਜਾ ਰਹੇ ਹਨ। ਜਿਸ ‘ਤੇ ਮਾਣਯੋਗ ਅਦਾਲਤ ਵੱਲੋਂ ‘ਦੂਧ ਦਾ ਦੁੱਧ ਤੇ ਪਾਣੀ ਦਾ ਪਾਣੀ’ ਕਰ ਕੇ ਪੀੜਤਾਂ ਨੂੰ ਇਨਸਾਫ਼ ਦਿੱਤਾ ਗਿਆ ਹੈ।

Police ਤੇ Gangsters ਵਿਚਕਾਰ ਚੱਲੀਆਂ ਗੋਲ਼ੀਆਂ, Bishnoi ਦੇ ਬੰਦਿਆਂ ਨੂੰ ਕੀਤਾ ਕਾਬੂ || D5 Channel Punjabi

ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ ਤੋਂ ਹੀ ‘ਆਪ’ ਸਰਕਾਰ ਦੇ ਵਿਰੋਧੀਆਂ ਨੂੰ ਧਮਕੀਆਂ ਮਿਲਣ ਅਤੇ ਝੂਠੇ ਕੇਸ ਦਰਜ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਆਮ ਆਦਮੀ ਪਾਰਟੀ ਵਲੋਂ ਭਾਜਪਾ ਖਿਲਾਫ਼ ਚਲਾਇਆ ਗਿਆ ਓਪਰੇਸ਼ਨ ਲੋਟਸ ਭਾਜਪਾ ਦੀ ਪੰਜਾਬ ਵਿੱਚ ਦਿਨ-ਬ-ਦਿਨ ਵਧਦੀ ਲੋਕਪ੍ਰਿਅਤਾ ਨੂੰ ਰੋਕਣ ਲਈ ਅਤੇ ਭਗਵੰਤ ਮਾਨ ਨੂੰ ਮੁਖਮੰਤਰੀ ਦੇ ਔਹਦੇ ‘ਤੋਂ ਹਟਾਉਣ ਲਈ ਹੈI ਪਰ ਵਿਰੋਧੀ ਧਿਰ ਅਜਿਹੀਆਂ ਘਿਨਾਉਣੀਆਂ ਹਰਕਤਾਂ ਤੋਂ ਡਰਨ ਵਾਲੀ ਨਹੀਂ ਹਨ।

BIG News : Kotkapura GoliKand ਮਾਮਲੇ ’ਚ ਬਾਦਲਾਂ ਦਾ ਹੱਥ? ਕਸੂਤੇ ਫਸੇ ਅਕਾਲੀ! SIT ਨੇ ਕੀਤੇ ਸਿੱਧੇ ਸਵਾਲ

ਦੱਸਣਯੋਗ ਹੈ ਕਿ ਪੰਜਾਬ ਪੁਲਿਸ ਵਲੋਂ ਭਾਜਪਾ ਆਗੂ ਤਜਿੰਦਰ ਪਾਲ ਬੱਗਾ ਨੂੰ ਦਿੱਲੀ ਤੋਂ ਗ੍ਰਿਫਤਾਰ ਕਰਨ ਸਮੇਂ ਕਾਫੀ ਡਰਾਮਾ ਰਚਿਆ ਗਿਆ ਸੀ। ਜਦੋਂ ਪੰਜਾਬ ਪੁਲਿਸ ਬੱਗਾ ਨੂੰ ਗ੍ਰਿਫਤਾਰ ਕਰਕੇ ਪੰਜਾਬ ਲਿਆ ਰਹੀ ਸੀ ਤਾਂ ਵਿਚਕਾਰ ਹੀ ਹਰਿਆਣਾ ਪੁਲਿਸ ਨੇ ਪੰਜਾਬ ਪੁਲਿਸ ਨੂੰ ਰੋਕ ਕੇ ਬੱਗਾ ਨੂੰ ਛੁਡਵਾਇਆ ਅਤੇ ਬਾਅਦ ਵਿੱਚ ਦਿੱਲੀ ਪੁਲਿਸ ਤਜਿੰਦਰ ਪਾਲ ਬੱਗਾ ਨੂੰ ਵਾਪਸ ਦਿੱਲੀ ਲੈ ਗਈ। ਦੂਜੇ ਪਾਸੇ ‘ਆਪ’ ਦੇ ਸਾਬਕਾ ਨੇਤਾ ਕੁਮਾਰ ਵਿਸ਼ਵਾਸ ‘ਤੇ ਕੇਜਰੀਵਾਲ ਖਿਲਾਫ ਟਿੱਪਣੀ ਕਰਨ ‘ਤੇ ਝੂਠਾ ਅਤੇ ਬੇਬੁਨਿਆਦ ਮਾਮਲਾ ਦਰਜ ਕੀਤਾ ਗਿਆ ਸੀ।

]]>
ਅਸ਼ਵਨੀ ਸ਼ਰਮਾ ਨੇ ਪੀ.ਪੀ.ਐਸ.ਈ. ਦੀ ਪ੍ਰੀਖਿਆ ਤਹਿਤ ਨਿਯੁਕਤ ਨਾਇਬ ਤਹਿਸੀਲਦਾਰਾਂ ਦੀ ਭਰਤੀ ਪ੍ਰਕਿਰਿਆ ‘ਤੇ ਚੁੱਕੇ ਸਵਾਲI https://punjabi.newsd5.in/%e0%a8%85%e0%a8%b8%e0%a8%bc%e0%a8%b5%e0%a8%a8%e0%a9%80-%e0%a8%b8%e0%a8%bc%e0%a8%b0%e0%a8%ae%e0%a8%be-%e0%a8%a8%e0%a9%87-%e0%a8%aa%e0%a9%80-%e0%a8%aa%e0%a9%80-%e0%a8%90%e0%a8%b8-%e0%a8%88-%e0%a8%a6/ Wed, 12 Oct 2022 12:55:10 +0000 https://punjabi.newsd5.in/?p=180272 ਚੰਡੀਗੜ੍ਹ (ਬਿੰਦੂ ਸਿੰਘ) : ਭਗਵੰਤ ਮਾਨ ਸਰਕਾਰ ਵੱਲੋਂ ਹਾਲ ਹੀ ਵਿੱਚ ਕਰਵਾਈ ਗਈ ਪੀ.ਪੀ.ਐਸ.ਈ ਪ੍ਰੀਖਿਆ ਤਹਿਤ ਨਿਯੁਕਤ ਨਾਇਬ ਤਹਿਸੀਲਦਾਰਾਂ ਦੀ ਭਰਤੀ ਪ੍ਰਕਿਰਿਆ ‘ਤੇ ਸਵਾਲ ਚੁੱਕਦਿਆਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਆਪਣੀਆਂ ਜੇਬਾਂ ਭਰਨ ਲਈ ਇਸ ਭਰਤੀ ਪ੍ਰਕਿਰਿਆ ਬਹੁਤ ਵੱਡਾ ਘੋਟਾਲਾ ਕੀਤਾ ਹੈ। ਇਸ ਭਰਤੀ ਪ੍ਰਕਿਰਿਆ ਵਿੱਚ ਘਪਲੇ ਦੇ ਸ਼ਰਮਾ ਨੇ ਇਸ ਘੁਟਾਲੇ ਦੀ ਸੀਬੀਆਈ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਕਲਰਕ ਦੀ ਪ੍ਰੀਖਿਆ ਪਾਸ ਨਾ ਕਰ ਸਕਣ ਵਾਲਾ ਵਿਅਕਤੀ ਇਸ ਭਰਤੀ ਪ੍ਰਕਿਰਿਆ ਵਿੱਚ ਟਾਪਰ ਕਿਵੇਂ ਬਣ ਗਿਆ? ਇਸ ਤੋਂ ਸਪੱਸ਼ਟ ਹੈ ਕਿ ਭਗਵੰਤ ਮਾਨ ਸਰਕਾਰ ਨੇ ਪਿਛਲੇ ਦਰਵਾਜ਼ੇ ਤੋਂ ਪੈਸੇ ਲੈ ਕੇ ਇਹ ਨਿਯੁਕਤੀਆਂ ਕੀਤੀਆਂ ਹਨ।

Lawrence Bishnoi ਨੂੰ ਅਦਾਲਤ ਦਾ ਵੱਡਾ ਝਟਕਾ, ਕਸੂਤਾ ਫਸਿਆ Goldy Brar | D5 Channel Punjabi

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੀ.ਪੀ.ਐਸ.ਈ ਦੀ ਪ੍ਰੀਖਿਆ ਵਿੱਚ ਨਾ ਸਿਰਫ਼ ਬੇਨਿਯਮੀਆਂ ਹੋਈਆਂ ਹਨ, ਸਗੋਂ ਭਗਵੰਤ ਮਾਨ ਸਰਕਾਰ ਵੱਲੋਂ ਵੱਡਾ ਘਪਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਾਇਬ ਤਹਿਸੀਲਦਾਰ ਭਰਤੀ ਘੁਟਾਲਾ ਪੰਜਾਬ ਦੇ ਇਤਿਹਾਸ ਵਿੱਚ ਆਪਣੀ ਕਿਸਮ ਦਾ ਸਭ ਤੋਂ ਵੱਡਾ ਘੁਟਾਲਾ ਹੈ। ਉਨ੍ਹਾਂ ਦੱਸਿਆ ਕਿ ਇਸ ਵਿੱਚ ਪੰਜਾਬ ਦੇ ਮੂਨਕ ਅਤੇ ਪਤਾਰਾ ਵਿਧਾਨ ਸਭਾ ਹਲਕਿਆਂ ਤੋਂ ਜਨਰਲ ਵਰਗ ਦੇ 19 ਵਿੱਚੋਂ 11 ਵਿਦਿਆਰਥੀ ਚੁਣੇ ਗਏ ਹਨ। ਜਿਨ੍ਹਾਂ ਵਿੱਚੋਂ ਤਿੰਨ ਉਮੀਦਵਾਰ ਇੱਕ ਦੂਜੇ ਨਾਲ ਰਿਸ਼ਤੇਦਾਰ ਹਨ। ਇੰਨਾ ਹੀ ਨਹੀਂ ਭਗਵੰਤ ਮਾਨ ਸਰਕਾਰ ਨੇ ਪ੍ਰੀਖਿਆ ‘ਚ ਬੈਠਣ ਵਾਲੇ 70 ਹਜ਼ਾਰ ਉਮੀਦਵਾਰਾਂ ਨਾਲ ਵੀ ਵੱਡੇ ਪੱਧਰ ‘ਤੇ ਧੋਖਾ ਕੀਤਾ ਹੈ।

Police ਤੇ Gangsters ਵਿਚਕਾਰ ਚੱਲੀਆਂ ਗੋਲ਼ੀਆਂ, Bishnoi ਦੇ ਬੰਦਿਆਂ ਨੂੰ ਕੀਤਾ ਕਾਬੂ || D5 Channel Punjabi

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪ੍ਰੀਖਿਆ ਦੇ ਟਾਪਰ ਜਸਵੀਰ ਸਿੰਘ ਨੇ ਕੁਝ ਮਹੀਨੇ ਪਹਿਲਾਂ ਵਿਧਾਨ ਸਭਾ ਵਿੱਚ ਸਵੀਪਰ ਦੀ ਅਸਾਮੀ ਲਈ ਅਪਲਾਈ ਕੀਤਾ ਸੀ ਅਤੇ ਪਟਵਾਰੀ ਦੇ ਨਾਲ-ਨਾਲ ਕਲਰਕ-ਕਮ ਡਾਟਾ ਐਂਟਰੀ ਆਪਰੇਟਰ ਦੀ ਪੋਸਟ ਲਈ ਹੋਈ ਪ੍ਰੀਖਿਆ ਪਾਸ ਕਰਨ ‘ਚ ਵੀ ਅਸਫਲ ਰਿਹਾ ਸੀ। ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਨਤਾ ਦੇ ਸਾਹਮਣੇ ਇਹ ਸਪੱਸ਼ਟ ਕਰਨਾ ਹੋਵੇਗਾ ਕਿ ਇੱਕ ਵਿਧਾਨ ਸਭਾ ‘ਤੋਂ ਹੀ ਮੈਂਬਰਾਂ ਨੂੰ ਪ੍ਰੀਖਿਆ ਵਿਚ ਕਿਉਂ ਅਤੇ ਕਿਵੇਂ ਚੁਣਿਆ ਗਿਆ? ਕੀ ਕਿਸੇ ਹੋਰ ਵਿਧਾਨ ਸਭਾ ਦੇ ਪ੍ਰੀਖਿਆਰਥੀ ਇਸ ਦੇ ਕਾਬਿਲ ਨਹੀਂ ਸਨ? ਸ਼ਰਮਾ ਨੇ ਪੰਜਾਬ ਸਰਕਾਰ ਵੱਲੋਂ ਪੇਪਰਾਂ ਦੇ ਨਤੀਜੇ ਜਲਦ ਜਾਰੀ ਕੀਤੇ ਜਾਣ ‘ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਇਸੇ ਤਰ੍ਹਾਂ ਦੇ ਇੱਕ ਮਾਮਲੇ ਵਿੱਚ ਹਾਈ ਕੋਰਟ ਵਿੱਚ ਪਹਿਲਾਂ ਹੀ ਇੱਕ ਰਿੱਟ ਪੈਂਡਿੰਗ ਹੈ। ਸ਼ਰਮਾ ਨੇ ਸਵਾਲ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਵਾਸੀਆਂ ਨੂੰ ਸਰਕਾਰੀ ਨੌਕਰੀਆਂ ਵਿੱਚ ਤਰਜੀਹ ਦੇਣ ਦੇ ਵਾਅਦੇ ਦੀ ਪਾਲਣਾ ਕਿਉਂ ਨਹੀਂ ਕੀਤੀ ਜਾ ਰਹੀ? ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬੀ ਵਿੱਚ ਪੇਪਰ ਕਿਉਂ ਨਹੀਂ ਲਿਆ ਗਿਆ?

]]>