ਜੀਵਨ ਗੁਪਤਾ – D5 News https://punjabi.newsd5.in Truth Seeking News Network. Wed, 12 Oct 2022 13:03:06 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png ਜੀਵਨ ਗੁਪਤਾ – D5 News https://punjabi.newsd5.in 32 32 ਕੇਜਰੀਵਾਲ ਆਪਣੀ ਸਿਆਸੀ ਰੰਜਿਸ਼ ਕਾਰਨ ਝੂਠੇ ਕੇਸ ਦਰਜ ਕਰਵਾ ਰਿਹੈ, ਮਾਨਯੋਗ ਹਾਈਕੋਰਟ ਨੇ ‘ਆਪ’ ਸਰਕਾਰ ਨੂੰ ਦਿਖਾਇਆ ਸੱਚ ਦਾ ਸ਼ੀਸ਼ਾ : ਜੀਵਨ ਗੁਪਤਾ https://punjabi.newsd5.in/%e0%a8%95%e0%a9%87%e0%a8%9c%e0%a8%b0%e0%a9%80%e0%a8%b5%e0%a8%be%e0%a8%b2-%e0%a8%86%e0%a8%aa%e0%a8%a3%e0%a9%80-%e0%a8%b8%e0%a8%bf%e0%a8%86%e0%a8%b8%e0%a9%80-%e0%a8%b0%e0%a9%b0%e0%a8%9c%e0%a8%bf/ Wed, 12 Oct 2022 13:03:06 +0000 https://punjabi.newsd5.in/?p=180276 ਚੰਡੀਗੜ੍ਹ (ਬਿੰਦੂ ਸਿੰਘ) : ਮਾਨਯੋਗ ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਆਪ ਨੇਤਾ ਤੇ ਕਵੀ ਕੁਮਾਰ ਵਿਸ਼ਵਾਸ ਅਤੇ ਭਾਜਪਾ ਆਗੂ ਤਜਿੰਦਰ ਪਾਲ ਸਿੰਘ ਬੱਗਾ ਖਿਲਾਫ ਦਰਜ ਐਫ.ਆਈ.ਆਰ. ਨੂੰ ਰੱਦ ਕੀਤੇ ਜਾਣ ਦੇ ਦਿੱਤੇ ਫੈਸਲੇ ਦਾ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਜੀਵਨ ਗੁਪਤਾ ਨੇ ਸਵਾਗਤ ਕਰਦਿਆਂ ਕਿਹਾ ਕਿ ਜਦੋਂ ਤੋਂ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣੀ ਹੈ, ਉਦੋਂ ‘ਤੋਂ ਅੱਜ ਤੱਕ ਮੁੱਖ ਮੰਤਰੀ ਭਗਵੰਤ ਮਾਨ ਕੇਜਰੀਵਾਲ ਦੇ ਹੁਕਮਾਂ ਨੂੰ ਸੰਵਿਧਾਨਕ ਹੁਕਮ ਮੰਨ ਕੇ ਵਿਰੋਧੀ ਧਿਰਾਂ ਖ਼ਿਲਾਫ਼ ਦਮਨਕਾਰੀ ਨੀਤੀਆਂ ਅਪਣਾ ਕੇ ਉਹਨਾਂ ਦੇ ਆਗੂਆਂ ‘ਤੇ ਝੂਠੇ ਕੇਸ ਦਰਜ ਕਰਵਾ ਰਹੇ ਹਨ।

Lawrence Bishnoi ਨੂੰ ਅਦਾਲਤ ਦਾ ਵੱਡਾ ਝਟਕਾ, ਕਸੂਤਾ ਫਸਿਆ Goldy Brar | D5 Channel Punjabi

ਮਾਣਯੋਗ ਹਾਈਕੋਰਟ ਵੱਲੋਂ ਸੁਣਾਇਆ ਗਿਆ ਫੈਸਲਾ ਭਗਵੰਤ ਮਾਨ ਅਤੇ ਕੇਜਰੀਵਾਲ ਨੂੰ ਸੱਚ ਦਾ ਸ਼ੀਸ਼ਾ ਦਿਖਾ ਦਿੱਤਾ ਹੈ। ਭਗਵੰਤ ਮਾਨ ਅਤੇ ਕੇਜਰੀਵਾਲ ਦੀ ਇਸ ਹਰਕਤ ਨੇ ਪੰਜਾਬ ਸਰਕਾਰ ਦਾ ਸਿਰ ਸ਼ਰਮ ਨਾਲ ਝੁਕਾਇਆ ਹੈ, ਪਰ ਇੰਨੀ ਨਮੋਸ਼ੀ ਤੋਂ ਬਾਅਦ ਵੀ ਲੱਗਦਾ ਹੈ ਕਿ ਭਗਵੰਤ ਮਾਨ ਸਰਕਾਰ ਅਤੇ ਆਮ ਆਦਮੀ ਪਾਰਟੀ ਨੂੰ ਬਿਲਕੁਲ ਵੀ ਸ਼ਰਮ ਨਹੀਂ ਆਵੇਗੀ। ਜੀਵਨ ਗੁਪਤਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਜਰੀਵਾਲ ਦੋਵਾਂ ਵੱਲੋਂ ਆਪਣੀ ਸਿਆਸੀ ਰੰਜਿਸ਼ ਕਾਰਨ ਆਪਣੇ ਵਿਰੋਧੀਆਂ ‘ਤੇ ਝੂਠੇ ਕੇਸ ਦਰਜ ਕਰਵਾਏ ਜਾ ਰਹੇ ਹਨ। ਜਿਸ ‘ਤੇ ਮਾਣਯੋਗ ਅਦਾਲਤ ਵੱਲੋਂ ‘ਦੂਧ ਦਾ ਦੁੱਧ ਤੇ ਪਾਣੀ ਦਾ ਪਾਣੀ’ ਕਰ ਕੇ ਪੀੜਤਾਂ ਨੂੰ ਇਨਸਾਫ਼ ਦਿੱਤਾ ਗਿਆ ਹੈ।

Police ਤੇ Gangsters ਵਿਚਕਾਰ ਚੱਲੀਆਂ ਗੋਲ਼ੀਆਂ, Bishnoi ਦੇ ਬੰਦਿਆਂ ਨੂੰ ਕੀਤਾ ਕਾਬੂ || D5 Channel Punjabi

ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ ਤੋਂ ਹੀ ‘ਆਪ’ ਸਰਕਾਰ ਦੇ ਵਿਰੋਧੀਆਂ ਨੂੰ ਧਮਕੀਆਂ ਮਿਲਣ ਅਤੇ ਝੂਠੇ ਕੇਸ ਦਰਜ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਆਮ ਆਦਮੀ ਪਾਰਟੀ ਵਲੋਂ ਭਾਜਪਾ ਖਿਲਾਫ਼ ਚਲਾਇਆ ਗਿਆ ਓਪਰੇਸ਼ਨ ਲੋਟਸ ਭਾਜਪਾ ਦੀ ਪੰਜਾਬ ਵਿੱਚ ਦਿਨ-ਬ-ਦਿਨ ਵਧਦੀ ਲੋਕਪ੍ਰਿਅਤਾ ਨੂੰ ਰੋਕਣ ਲਈ ਅਤੇ ਭਗਵੰਤ ਮਾਨ ਨੂੰ ਮੁਖਮੰਤਰੀ ਦੇ ਔਹਦੇ ‘ਤੋਂ ਹਟਾਉਣ ਲਈ ਹੈI ਪਰ ਵਿਰੋਧੀ ਧਿਰ ਅਜਿਹੀਆਂ ਘਿਨਾਉਣੀਆਂ ਹਰਕਤਾਂ ਤੋਂ ਡਰਨ ਵਾਲੀ ਨਹੀਂ ਹਨ।

BIG News : Kotkapura GoliKand ਮਾਮਲੇ ’ਚ ਬਾਦਲਾਂ ਦਾ ਹੱਥ? ਕਸੂਤੇ ਫਸੇ ਅਕਾਲੀ! SIT ਨੇ ਕੀਤੇ ਸਿੱਧੇ ਸਵਾਲ

ਦੱਸਣਯੋਗ ਹੈ ਕਿ ਪੰਜਾਬ ਪੁਲਿਸ ਵਲੋਂ ਭਾਜਪਾ ਆਗੂ ਤਜਿੰਦਰ ਪਾਲ ਬੱਗਾ ਨੂੰ ਦਿੱਲੀ ਤੋਂ ਗ੍ਰਿਫਤਾਰ ਕਰਨ ਸਮੇਂ ਕਾਫੀ ਡਰਾਮਾ ਰਚਿਆ ਗਿਆ ਸੀ। ਜਦੋਂ ਪੰਜਾਬ ਪੁਲਿਸ ਬੱਗਾ ਨੂੰ ਗ੍ਰਿਫਤਾਰ ਕਰਕੇ ਪੰਜਾਬ ਲਿਆ ਰਹੀ ਸੀ ਤਾਂ ਵਿਚਕਾਰ ਹੀ ਹਰਿਆਣਾ ਪੁਲਿਸ ਨੇ ਪੰਜਾਬ ਪੁਲਿਸ ਨੂੰ ਰੋਕ ਕੇ ਬੱਗਾ ਨੂੰ ਛੁਡਵਾਇਆ ਅਤੇ ਬਾਅਦ ਵਿੱਚ ਦਿੱਲੀ ਪੁਲਿਸ ਤਜਿੰਦਰ ਪਾਲ ਬੱਗਾ ਨੂੰ ਵਾਪਸ ਦਿੱਲੀ ਲੈ ਗਈ। ਦੂਜੇ ਪਾਸੇ ‘ਆਪ’ ਦੇ ਸਾਬਕਾ ਨੇਤਾ ਕੁਮਾਰ ਵਿਸ਼ਵਾਸ ‘ਤੇ ਕੇਜਰੀਵਾਲ ਖਿਲਾਫ ਟਿੱਪਣੀ ਕਰਨ ‘ਤੇ ਝੂਠਾ ਅਤੇ ਬੇਬੁਨਿਆਦ ਮਾਮਲਾ ਦਰਜ ਕੀਤਾ ਗਿਆ ਸੀ।

]]>
ਪੰਜਾਬ ‘ਚ ਕਾਨੂੰਨ ਵਿਵਸਥਾ ਸੁਧਾਰਨ ਦੀ ਬਜਾਏ ਭਗਵੰਤ ਮਾਨ ਵੀਵੀਆਈਪੀ ਸੁਰੱਖਿਆ ਦਾ ਮਜੇ ਲੈਣ ‘ਚ ਮਸਤ: ਜੀਵਨ ਗੁਪਤਾ https://punjabi.newsd5.in/%e0%a8%aa%e0%a9%b0%e0%a8%9c%e0%a8%be%e0%a8%ac-%e0%a8%9a-%e0%a8%95%e0%a8%be%e0%a8%a8%e0%a9%82%e0%a9%b0%e0%a8%a8-%e0%a8%b5%e0%a8%bf%e0%a8%b5%e0%a8%b8%e0%a8%a5%e0%a8%be-%e0%a8%b8%e0%a9%81%e0%a8%a7-2/ Mon, 05 Sep 2022 14:50:56 +0000 https://punjabi.newsd5.in/?p=174507 ਚੰਡੀਗੜ੍ਹ: ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਪੰਜਾਬ ਦੇ ਲੋਕਾਂ ਨੂੰ ਸੁਰੱਖਿਆ ਨਾ ਦੇਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਭਗਵੰਤ ਮਾਨ ਅਤੇ ਉਨ੍ਹਾਂ ਦੇ ਆਗੂ ਹੁਣ ਆਮ ਲੋਕ ਨਹੀਂ ਬਲਕਿ ਵੀਵੀਆਈਪੀ ਬਣ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੇ ਮੰਤਰੀ, ਜੋ ਕਿ ਚੌਵੀ ਘੰਟੇ ਪੁਲਿਸ ਦੀ ਕਰੜੀ ਸੁਰੱਖਿਆ ਹੇਠ ਹਨ, ਨੇ ਜਨਤਾ ਨੂੰ ਮਿਲਣਾ ਤਾਂ ਦੂਰ, ਆਪਣੇ ਵਰਕਰਾਂ ਤੋਂ ਵੀ ਮੂੰਹ ਮੋੜ ਲਿਆ ਹੈ। ਪੰਜਾਬ ਪੁਲਿਸ ਦੇ ਸੈਂਕੜੇ ਮੁਲਾਜ਼ਮ ਮੁੱਖ ਮੰਤਰੀ ਭਗਵੰਤ ਮਾਨ ਦੀ ਖਾਲੀ ਕੋਠੀ ਦੀ ਰਾਖੀ ਕਰਨ ਵਿੱਚ ਲੱਗੇ ਹੋਏ ਹਨ, ਭਾਵੇਂ ਉਹ ਉੱਥੇ ਰਹਿੰਦੇ ਹਨ ਜਾਂ ਨਹੀਂ!

ਆਹ ਕੀ ਹੋ ਗਿਆ? ਕੇਂਦਰ ਕੋਲ ਪਹੁੰਚੇ ਪੰਜਾਬ ਦੇ ਵੱਡੇ ਲੀਡਰ, ਅਕਾਲੀ, ਕਾਂਗਰਸੀ ਤੇ ‘ਆਪ’ ਵਾਲੇ ਹੋਏ ਕੱਠੇ!

ਜੀਵਨ ਗੁਪਤਾ ਨੇ ਕਿਹਾ ਕਿ ਭਗਵੰਤ ਮਾਨ ਨੇ 2014 ‘ਚ ਪਹਿਲੀ ਵਾਰ ਸੰਸਦ ਮੈਂਬਰ ਬਣਨ ‘ਤੇ ਸੰਗਰੂਰ ਦੇ ਪਟਿਆਲਾ ਰੋਡ ‘ਤੇ ਸਥਿਤ ਡਰੀਮਲੈਂਡ ਕਾਲੋਨੀ ‘ਚ ਕੋਠੀ ਕਿਰਾਏ ‘ਤੇ ਲਈ ਸੀ, ਜਿੱਥੋਂ ਉਹ ਜਨਤਾ ਨਾਲ ਸਿੱਧਾ ਰਾਬਤਾ ਰੱਖਣਾ ਚਾਹੁੰਦੇ ਸਨ। ਹਾਲਾਂਕਿ ਸੰਗਰੂਰ ਲੋਕ ਸਭਾ ਉਪ ਚੋਣ ਤੋਂ ਬਾਅਦ ਭਗਵੰਤ ਮਾਨ ਕਦੇ ਵੀ ਇਸ ਕੋਠੀ ‘ਚ ਨਹੀਂ ਗਏ। ਪਰ ਭਗਵੰਤ ਮਾਨ ਦੇ ਇਸ ਖਾਲੀ ਪਏ ਕਿਰਾਏ ਦੇ ਮਕਾਨ ਦੀ ਸੁਰੱਖਿਆ ਲਈ ਪੁਲਿਸ ਦੇ ਉੱਚ ਅਧਿਕਾਰੀਆਂ ਸਮੇਤ ਸੈਂਕੜੇ ਪੁਲਿਸ ਮੁਲਾਜ਼ਮ 24 ਘੰਟੇ ਡਿਊਟੀ ਕਰ ਰਹੇ ਹਨI

10 ਹੋਰ ਟੋਲ ਪਲਾਜ਼ੇ ਹੋਣਗੇ ਬੰਦ! ਪੰਜਾਬ ’ਚ ਲੱਗਣਗੇ ਸਮਾਰਟ ਮੀਟਰ, ਪੈਸੇ ਖ਼ਤਮ ਹੁੰਦੇ ਸਾਰ ਬਿਜਲੀ ਠੱਪ |

ਕਲੋਨੀ ਵਿੱਚ ਦਾਖ਼ਲ ਹੋਣ ਵਾਲੀਆਂ ਸੜਕਾਂ ’ਤੇ ਪੁਲੀਸ ਵੱਲੋਂ ਕੀਤੀ ਗਈ ਬੈਰੀਕੇਡਿੰਗ ਕਾਰਨ ਇੱਥੋਂ ਦੇ ਵਸਨੀਕਾਂ ਅਤੇ ਹਰ ਆਉਣ ਜਾਣ ਵਾਲੇ ਨੂੰ ਭਾਰੀ ਪਰੇਸ਼ਾਨੀ ਹੋ ਰਹੀ ਹੈ। ਪੁਲਿਸ ਤੰਤਰ ਦੀ ਨਿੱਤ ਦੀ ਪੁੱਛ-ਗਿੱਛ ਅਤੇ ਪੁਲਿਸ ਦੇ ਰਵੱਈਏ ਤੋਂ ਲੋਕ ਬਹੁਤ ਦੁਖੀ ਹਨ ਅਤੇ ਕਹਿੰਦੇ ਹਨ ਕਿ ਜੇਕਰ ਭਗਵੰਤ ਮਾਨ ਨੇ ਇੱਥੇ ਨਹੀਂ ਰਹਿਣਾ ਤਾਂ ਇੱਥੇ ਸੁਰੱਖਿਆ ਦੀ ਇੰਨਾਂ ਧਾਮਝਾਮ ਕਿਉਂ? ਆਪਣੇ ਆਪ ਨੂੰ ਆਮ ਆਦਮੀ ਕਹਾਉਣ ਵਾਲੇ ਭਗਵੰਤ ਮਾਨ ਨੂੰ ਹੁਣ ਆਮ ਜਨਤਾ ਤੋਂ ਇੰਨਾ ਡਰ ਕਿਉਂ ਲੱਗ ਰਿਹਾ ਹੈ?

Faridkot Court ਪਹੁੰਚਿਆ Dera Sacha Sauda, ਕਸੂਤੀ ਫਸੀ Punjab ਸਰਕਾਰ, ਪਲਟ ਕੇ ਰੱਖਤੀ ਸਾਰੀ ਗੇਮ

ਜੀਵਨ ਗੁਪਤਾ ਨੇ ਕਿਹਾ ਕਿ 25 ਅਗਸਤ ਤੱਕ ਇਸ ਕੋਠੀ ਅੱਗੇ ਵੱਖ-ਵੱਖ ਜਥੇਬੰਦੀਆਂ ਵੱਲੋਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਖ਼ਿਲਾਫ਼ ਧਰਨੇ ਅਤੇ ਮੁਜ਼ਾਹਰੇ ਕੀਤੇ ਜਾ ਰਹੇ ਸਨ। ਪਰ ਹੁਣ ਭਗਵੰਤ ਮਾਨ ਸਰਕਾਰ ਦੇ ਇਸ਼ਾਰੇ ‘ਤੇ ਪੁਲਿਸ ਨੇ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਉਥੋਂ ਭਜਾ ਦਿੱਤਾ ਹੈ ਅਤੇ ਕੋਠੀ ਨੂੰ ਜਾਣ ਵਾਲੇ ਸਾਰੇ ਰਸਤੀਆਂ ਅਤੇ ਕਲੋਨੀ ਦੇ ਬਾਹਰ ਬੈਰੀਕੇਡ ਲਗਾ ਦਿੱਤੇ ਹਨ। ਇਸ ਦੇ ਨਾਲ ਹੀ ਸੰਗਰੂਰ ਪ੍ਰਸ਼ਾਸਨ ਨੇ ਧਾਰਾ-144 ਲਾ ਕੇ ਇੱਥੇ ਕਿਸੇ ਵੀ ਤਰ੍ਹਾਂ ਦੇ ਧਰਨੇ-ਪ੍ਰਦਰਸ਼ਨ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਾ ਦਿੱਤੀ ਹੈ।

Mohali ’ਚ 50 ਫੁੱਟ ਉਚਾਈ ਤੋਂ ਟੁੱਟਿਆ ਝੂਲਾ, ਲੋਕਾਂ ਦੀਆਂ ਟੁੱਟੀਆਂ ਲੱਤਾਂ- ਬਾਹਾਂ | D5 Channel Punjabi

ਜੀਵਨ ਗੁਪਤਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਨੂੰ ਸੁਰੱਖਿਆ ਦੇਣ ਅਤੇ ਸੂਬੇ ਦੀ ਅਮਨ-ਕਾਨੂੰਨ ਦੀ ਵਿਗੜੀ ਸਥਿਤੀ ਨੂੰ ਠੀਕ ਕਰਨ ਦੀ ਬਜਾਏ ਆਪਣੀ ਅਤੇ ਆਪਣੇ ਮੰਤਰੀਆਂ ਦੇ ਘਰਾਂ ਅਤੇ ਪਰਿਵਾਰਾਂ ਦੀ ਸੁਰੱਖਿਆ ਕਰਕੇ ਆਪਣੇ ਵੀ.ਵੀ.ਆਈ.ਪੀ. ਹੋਣ ਦੇ ਮਜੇ ਲੁੱਟ ਰਹੇ ਹਨI

]]>