ਕਿਸਾਨ-ਮਜ਼ਦੂਰ ਸੰਘਰਸ਼ ਯੂਨੀਅਨ – D5 News https://punjabi.newsd5.in Truth Seeking News Network. Tue, 03 Dec 2019 10:18:11 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png ਕਿਸਾਨ-ਮਜ਼ਦੂਰ ਸੰਘਰਸ਼ ਯੂਨੀਅਨ – D5 News https://punjabi.newsd5.in 32 32 ਕਿਸਾਨ-ਮਜ਼ਦੂਰ ਸੰਘਰਸ਼ ਯੂਨੀਅਨ ਨੇ ਰੇਲਵੇ ਲਾਈਨ ‘ਤੇ ਲਾਇਆ ਧਰਨਾ https://punjabi.newsd5.in/%e0%a8%95%e0%a8%bf%e0%a8%b8%e0%a8%be%e0%a8%a8-%e0%a8%ae%e0%a8%9c%e0%a8%bc%e0%a8%a6%e0%a9%82%e0%a8%b0-%e0%a8%b8%e0%a9%b0%e0%a8%98%e0%a8%b0%e0%a8%b8%e0%a8%bc-%e0%a8%af%e0%a9%82%e0%a8%a8%e0%a9%80/ Tue, 03 Dec 2019 10:18:11 +0000 https://punjabi.newsd5.in/?p=56952 ਅੰਮ੍ਰਿਤਸਰ : ਕਿਸਾਨ-ਮਜ਼ਦੂਰ ਸੰਘਰਸ਼ ਯੂਨੀਅਨ ਵੱਲੋਂ ਵੱਖ-ਵੱਖ ਮੰਗਾਂ ਨੂੰ ਲੈ ਕੇ ਅੱਜ ਰਈਆ ਨੇੜੇ ਨਿਰੰਜਨ ਪੁਰ ਵਿਖੇ ਅੰਮ੍ਰਿਤਸਰ-ਦਿੱਲੀ ਰੇਲਵੇ ਲਾਈਨ ‘ਤੇ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਕਿਸਾਨਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਕਿਸਾਨਾਂ-ਮਜ਼ਦੂਰਾਂ ਦੀਆਂ ਮੰਗਾਂ ਨੂੰ ਲਾਗੂ ਨਾ ਕੀਤਾ ਗਿਆ, ਉਕਤ ਧਰਨਾ ਜਾਰੀ ਰਹੇਗਾ।

ਜ਼ਿਕਰਯੋਗ ਹੈ ਕਿ ਅੱਜ ਤੜਕਸਾਰ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਕਿਸਾਨ ਆਗੂਆਂ ਦੀ ਇਸ ਧਰਨੇ ਦੀ ਚਿਤਾਵਨੀ ਦੇ ਚੱਲਦਿਆਂ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਇਸ ਤੋਂ ਇਲਾਵਾ ਹੋਰਨਾਂ ਜ਼ਿਲਿਆਂ ‘ਚ ਵੀ ਕਿਸਾਨਾਂ ਵੱਲੋਂ ਰੇਲ ਲਾਈਨਾਂ ‘ਤੇ ਜਾਮ ਲਗਾਇਆ ਗਿਆ ਹੈ।

Read also… ਮੰਡੀਆਂ ‘ਚ ਆੜ੍ਹਤੀਏ ਲਾ ਰਹੇ ਨੇ ਕਿਸਾਨਾਂ ਨੂੰ ਚੂਨਾ ?

ਅੰਮ੍ਰਿਤਸਰ ਸਟੇਸ਼ਨ ਤੋਂ ਗਈ ‘ਫਲਾਇੰਗ ਐਕਸਪ੍ਰੈੱਸ’ ਜਿਸ ਨੂੰ ਸ਼ਹੀਦ ਐਕਸਪ੍ਰੈੱਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਗੱਡੀ ਰਈਆ ਸਟੇਸ਼ਨ ਤੇ ਰੋਕੀ ਗਈ ਅਤੇ ਕਈ ਸਵਾਰੀਆਂ ਅੱਧ ਵਿਚਾਲੇ ਉੱਤਰੀਆਂ।ਇਸ ਦੌਰਾਨ ਸਵਾਰੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ |

Published by : Lovepreet kaur

]]>