ਇੰਡੀਅਨ ਆਇਡਲ 11 – D5 News https://punjabi.newsd5.in Truth Seeking News Network. Fri, 29 Nov 2019 07:28:00 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png ਇੰਡੀਅਨ ਆਇਡਲ 11 – D5 News https://punjabi.newsd5.in 32 32 ਸਲਮਾਨ ਖਾਨ ਦੇ ਰਿਐਲਟੀ ਸ਼ੋਅ ‘ ਬਿਗ ਬੌਸ 13 ‘ ਨੂੰ ਲੱਗਿਆ ਵੱਡਾ ਝਟਕਾ https://punjabi.newsd5.in/%e0%a8%b8%e0%a8%b2%e0%a8%ae%e0%a8%be%e0%a8%a8-%e0%a8%96%e0%a8%be%e0%a8%a8-%e0%a8%a6%e0%a9%87-%e0%a8%b0%e0%a8%bf%e0%a8%90%e0%a8%b2%e0%a8%9f%e0%a9%80-%e0%a8%b6%e0%a9%8b%e0%a8%85-%e0%a8%ac%e0%a8%bf/ Fri, 29 Nov 2019 07:22:24 +0000 https://punjabi.newsd5.in/?p=56771 ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੇ ਰਿਐਲਟੀ ਸ਼ੋਅ ‘ਬਿੱਗ ਬੌਸ 13’ ਨੂੰ ਵੱਡਾ ਝਟਕਾ ਲੱਗਾ ਹੈ। ਇਹ ਸ਼ੋਅ ਟੀ. ਆਰ. ਪੀ. ਦੀ ਦੌੜ ‘ਚ ਪਿੱਛੇ ਹੈ ਅਤੇ  ਟੌਪ 10ਸ਼ੋਅਜ਼ ਦੀ ਲਿਸਟ ਤੋਂ ਬਾਹਰ ਹੋ ਗਿਆ ਹੈ। ਉੱਥੇ ਹੀ ‘ਦਿ ਕਪਿਲ ਸ਼ਰਮਾ ਸ਼ੋਅ’ ਨੇ ਆਪਣੀ ਜਗ੍ਹਾ ਬਰਕਰਾਰ ਰੱਖੀ ਹੈ। ‘ਕੋਨ ਬਨੇਗਾ ਕਰੋੜਪਤੀ 11’ ਵੀ ਇਸ ਲਿਸਟ ‘ਚ ਆਪਣੀ ਜਗ੍ਹਾ ਨਹੀਂ ਬਣਾ ਸਕਿਆ। ਬ੍ਰਾਡਕਾਸਟ ਆਡਿਅੰਸ ਰਿਸਰਚ ਕੌਂਸਲ (BARC) ਨੇ 47ਵੇਂ ਹਫਤੇ ਦੀ ਟੀ. ਆਰ. ਪੀ. ਲਿਸਟ ਜਾਰੀ ਕੀਤੀ ਹੈ। ਇਸ ਸੂਚੀ ਮੁਤਾਬਕ ਸ਼ਹਿਰੀ ਦਰਸ਼ਕਾਂ ਨੇ ਸਭ ਤੋਂ ਜ਼ਿਆਦਾ ਪਿਆਰ ਇਕ ਵਾਰ ਫਿਰ ਜ਼ੀ. ਟੀ. ਵੀ. ਦੇ ਸ਼ੋਅ ‘ਕੁੰਡਲੀ ਭਾਗਿਆ’ ਨੂੰ ਦਿੱਤਾ ਹੈ।

ਇਸਨੂੰ ਵੀ ਦੇਖੋ …Captain Amarinder Singh ਨੇ ਵਿਧਾਇਕਾਂ ਨੂੰ ਮਾਰੀ ਬੜ੍ਹਕ!, ਦੇਖੋ ਕਿਵੇਂ ਬਿਆਨਾਂ ਤੋਂ ਮੁੱਕਰੇ MLA

ਦੂਸਰੇ ਨੰਬਰ ‘ਤੇ ਕਲਰਜ਼ ਦਾ ਸ਼ੋਅ ‘ਸਰਦਾਰਨੀ’ ਹੈ। ਤੀਸਰੇ ਨੰਬਰ ‘ਤੇ ਸਟਾਰ ਪਲੱਸ ਦਾ ਸ਼ੋਅ ‘ਯੇ ਰਿਸ਼ਤਾ ਕਯਾ ਕਹਿਲਾਤਾ’ ਹੈ। ਚੌਥੇ ਨੰਬਰ ‘ਤੇ ‘ਯੇ ਜਾਦੂ ਹੈ ਜਿੰਨ ਕਾ’ ਤੇ ਪੰਜਵੇਂ ਨੰਬਰ ‘ਤੇ ਜ਼ੀ. ਟੀ. ਵੀ. ਦਾ ਹੀ ਸ਼ੋਅ ‘ਕੁਮਕੁਮ ਭਾਗਿਆ’ ਰਿਹਾ। ਸੋਨੀ ਟੀ. ਵੀ. ਦੇ ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਨੇ ਛੇਵੇਂ ਨੰਬਰ ‘ਤੇ ਕਬਜ਼ਾ ਕੀਤਾ ਹੈ। ‘ਦਿ ਕਪਿਲ ਸ਼ਰਮਾ’ ਸ਼ੋਅ ਸੱਤਵੇਂ ਨੰਬਰ ‘ਤੇ ਹੈ। ਪਿਛਲੇ ਹਫਤੇ ਵੀ ‘ਦਿ ਕਪਿਲ ਸ਼ਰਮਾ ਸ਼ੋਅ’ ਟੌਪ 10 ‘ਚ ਸ਼ਾਮਲ ਸੀ। ਸੋਨੀ ਟੀ. ਵੀ. ਦਾ ਸ਼ੋਅ ‘ਇੰਡੀਅਨ ਆਇਡਲ 11’ ਅੱਠਵੇਂ ਨੰਬਰ ‘ਤੇ ਆ ਗਿਆ ਹੈ। ਸਟਾਰ ਪਲੱਸ ਦੇ ਸ਼ੋਅ ‘ਕਹਾਂ ਹਮ ਕਹਾਂ ਤੁਮ’ ਨੇ ਨੌਵੇਂ ਨੰਬਰ ‘ਤੇ ਸ਼ਾਨਦਾਰ ਐਂਟਰੀ ਮਾਰੀ ਹੈ। ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਸ਼ੋਅ ਦਾ ਸਪਿੱਨ ਆਫ ‘ਯੇ ਰਿਸ਼ਤੇ ਹੈਂ ਪਿਆਰ ਕੇ’ 10ਵੇਂ ਨੰਬਰ ‘ਤੇ ਬਣੇ ਰਹਿਣ ‘ਚ ਕਾਮਯਾਬ ਰਿਹਾ।

ਇਸਨੂੰ ਵੀ ਦੇਖੋ …America ‘ਚ ਜਿਹੜੀ ਖੇਤੀ ਬਣੀ ਘਾਤਕ, ਕਿਵੇਂ ਹੋਊ Punjab ਲਈ ਲਾਹੇਵੰਦ?

ਅਮਿਤਾਭ ਬੱਚਨ ਦਾ ਸ਼ੋਅ ‘ਕੌਨ ਬਨੇਗਾ ਕਰੋੜਪਤੀ’ ਯਾਨੀ ‘ਕੇਬੀਸੀ 11’ ਇਸ ਵਾਰ ਟੌਪ 10 ਦੀ ਲਿਸਟ ‘ਚ ਜਗ੍ਹਾ ਨਹੀਂ ਬਣਾ ਸਕਿਆ। 46ਵੇਂ ਹਫਤੇ ‘ਚ ਸ਼ੋਅ ਨੇ ਟੌਪ 10 ‘ਚ ਜਗ੍ਹਾ ਬਣਾਉਣ ‘ਚ ਕਾਮਯਾਬੀ ਹਾਸਲ ਕੀਤੀ ਸੀ। ਜਲਦ ਹੀ ਸ਼ੋਅ ਏਅਰ ਆਫ ਹੋਣ ਵਾਲਾ ਹੈ |

published by :Japsimran kaur

]]>