ਆਸਟ੍ਰੇਲੀਆ – D5 News https://punjabi.newsd5.in Truth Seeking News Network. Sat, 02 Nov 2019 06:36:22 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png ਆਸਟ੍ਰੇਲੀਆ – D5 News https://punjabi.newsd5.in 32 32 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਖ ਸੰਗਤ ਕਰੇਗੀ ਮੂਲ ਮੰਤਰ ਦਾ ਜਾਪ ਪੂਰੀ ਦੁਨੀਆ ‘ਚ https://punjabi.newsd5.in/550%e0%a8%b5%e0%a9%87%e0%a8%82-%e0%a8%aa%e0%a9%8d%e0%a8%b0%e0%a8%95%e0%a8%be%e0%a8%b6-%e0%a8%aa%e0%a9%81%e0%a8%b0%e0%a8%ac-%e0%a8%a8%e0%a9%82%e0%a9%b0-%e0%a8%b8%e0%a8%ae%e0%a8%b0%e0%a8%aa%e0%a8%bf-2/ Sat, 02 Nov 2019 06:36:22 +0000 https://punjabi.newsd5.in/?p=55977 ਸ਼੍ਰੀ ਗੁਰੂ ਨਾਨਕ ਦੇਵ ਜੀ ਦੀ 550ਵੇਂ ਜਨਮ ਸ਼ਤਾਬਦੀ ਨੂੰ ਸਮਰਪਿਤ ਕਰਦੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਮੂਲ ਮੰਤਰ ਦੀ ਸ਼ੁਰੂਆਤ ਕਰਵਾਈ। ਪਹਿਲੀ ਨਵੰਬਰ ਤੋਂ ਲੈ ਕੇ 13 ਨਵੰਬਰ ਤੱਕ ਸਿੱਖ ਸੰਗਤਾਂ ਇਸ ਮੂਲ ਮੰਤਰ ਜਾਪ ਕਰਨਗੀਆਂ।ਇਹ ਮੂਲ ਮੰਤਰ ਦਾ ਜਾਪੁ ਵਿਸ਼ਵ ਦੇ ਕੋਨੇ-ਕੋਨੇ ਵਿੱਚ ਸਥਿਤ ਗੁਰਦੁਆਰਿਆਂ ‘ਚ ਹੋਵੇਗਾ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੂਲ ਮੰਤਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਪੂਰੇ ਵਿਸ਼ਵ ‘ਚ ਵੱਸਦੀ ਸਿੱਖ ਸੰਗਤ 13 ਦਿਨ ਇਸ ਮੂਲ ਮੰਤਰ ਦਾ ਜਾਪ ਕਰੇਗੀ । ਭਾਵੇਂ ਕੋਈ ਸਫ਼ਰ ਕਰ ਰਿਹਾ ਹੋਵੇ ਜਾਂ ਕੰਮ ‘ਚ ਰੁੱਝਿਆ ਹੋਵੇ ਉਸ ਨੂੰ ਦਿਨ ‘ਚ ਤੈਅ ਸਮੇਂ ਮੁਤਾਬਕ ਇਸ ਮੂਲ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ।
ਇਸ ਮੌਕੇ ਸਿੰਘ ਸਾਹਿਬ ਨੇ ਦੱਸਿਆ ਕਿ ਕੇਨੈਡਾ, ਇੰਗਲੈਂਡ, ਅਮਰੀਕਾ, ਕੀਨੀਆ, ਆਸਟ੍ਰੇਲੀਆ, ਸਿੰਘਾਪੁਰ, ਬ੍ਰਾਜੀਲ, ਮਲੇਸ਼ੀਆ, ਦੁਬਈ ਤੇ ਪਾਕਿਸਤਾਨ ਦੇ ਗੁਰਦੁਆਰਿਆਂ ‘ਚ ਵੱਡੇ ਪੱਧਰ ‘ਤੇ ਜਾਪ ਹੋਵੇਗਾ ਜਦਕਿ ਭਾਰਤ ‘ਚ ਸੁਲਤਾਨਪੁਰ ਲੋਧੀ ਅਤੇ ਬਿਧਰ ‘ਚ ਜਾਪ ਹੋਵੇਗਾ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਨਨਕਾਣਾ ਸਾਹਿਬ ਪਾਕਿਸਤਾਨ ਵਿੱਚ ਗੁਰਪੁਰਬ ਵਾਲੇ ਦਿਨ 12 ਨਵੰਬਰ ਨੂੰ ਮੂਲ ਮੰਤਰ ਦਾ ਜਾਪ ਹੋਵੇਗਾ।

]]>