SFS ਦੀ ਕਨੂੰਪ੍ਰਿਆ ਬਣੀ ਪੰਜਾਬ ਯੂਨੀਵਰਸਿਟੀ ਕੌਂਸਲ ਦੀ ਪਹਿਲੀ ਮਹਿਲਾ ਪ੍ਰਧਾਨ

Girl in a jacket
Like
Like Love Haha Wow Sad Angry

ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ‘ਚ ਬੀਤੇ ਦਿਨੀਂ ਵਿਦਿਆਰਥੀ ਕੌਂਸਲ ਦੀਆਂ ਹੋਈਆਂ ਚੋਣਾਂ ‘ਚ ਐਸਐਫਐਸ ਦੀ ਉਮੀਦਵਾਰ ਕਨੂੰਪ੍ਰਿਆ ਪੰਜਾਬ ਯੂਨੀਵਰਸਿਟੀ ਕੌਂਸਲ ਦੀ ਪਹਿਲੀ ਮਹਿਲਾ ਪ੍ਰਧਾਨ ਬਣੀ ਹੈ। ਇਸ ਤੋਂ ਇਲਾਵਾ ਪਿਯੂ ਨਾਲ ਸੰਬੰਧਤ 11 ਕਾਲਜਾਂ ਵਿੱਚ ਵੀ ਵੋਟਿੰਗ ਹੋਈ। ਲਗਭਗ ਇੱਕ ਘੰਟੇ ‘ਚ ਵਿਦਿਆਰਥੀਆਂ ਨੇ ਵੋਟਾਂ ਪਾਈਆਂ ਇਨ੍ਹਾਂ 11 ਕਾਲਜਾਂ ਵਿੱਚ 31 ਹਜ਼ਾਰ ਵੋਟਰ ਹਨ। ਉਥੇ ਹੀ ਪੰਜਾਬ ਯੂਨੀਵਰਸਿਟੀ ਵਿੱਚ 15281 ਵੋਟਰ ਹਨ।

Read Also ਪੰਜਾਬ ਯੂਨੀਵਰਸਿਟੀ ਦੀ ‘ਪੰਜਾਬੀ ਮਾਂ ਬੋਲੀ’ ਖ਼ਿਲਾਫ਼ ਸਾਜਿਸ਼ !

ਕਨੂੰਪ੍ਰਿਆ ਨੂੰ 2802 ਵੋਟਾਂ, ਏ.ਬੀ.ਵੀ.ਪੀ ਦੇ ਉਮੀਦਵਾਰ ਅਸ਼ੀਸ਼ ਰਾਣਾ ਨੂੰ 2083 ਵੋਟਾਂ, ਐਸ.ਓ.ਆਈ. ਦੇ ਉਮੀਦਵਾਰ ਇਕਬਾਲਪ੍ਰੀਤ ਸਿੰਘ ਨੂੰ1987 ਵੋਟਾਂ ਤੇ ਐਨ.ਐਸ.ਯੂ.ਆਈ ਦੇ ਉਮੀਦਵਾਰ ਅਨੁਜ ਸਿੰਘ ਨੂੰ 1583 ਵੋਟਾਂ ਮਿਲੀਆਂ। ਕਨੂਪ੍ਰਿਆ ਨੇ ਕੁੱਲ 719 ਵੋਟਾਂ ਦੇ ਫਰਕ ਨਾਲ ਏ.ਬੀ.ਵੀ.ਪੀ ਤੇ ਐਸ.ੳ.ਆਈ ਤੋਂ ਜਿੱਤ ਹਾਸਲ ਕੀਤੀ। ਵਾਈਸ ਪ੍ਰੈਜ਼ੀਡੈਂਟ ਦੇ ਅਹੁਦੇ ਲਈ ਐਸਓਆਈ ਦੇ ਉਮੀਦਵਾਰ ਦਲੇਰ ਸਿੰਘ 3155 ਵੋਟਾਂ ਨਾਲ ਜਿੱਤੇ ਜਦਕਿ ਇਸ ਅਹੁਦੇ ਲਈ ਪਰਦੀਪ ਸਿੰਘ ਨੂੰ 2227 ਵੋਟਾਂ ਮਿਲੀਆ।

Like
Like Love Haha Wow Sad Angry
Girl in a jacket

LEAVE A REPLY