Breaking NewsD5 specialIndiaNewsPunjab

ਪੰਜਵੀ ਵਾਰ ਸੌਦਾ ਸਾਧ ਨੂੰ ਮਿਲਣ ਪਹੁੰਚੀ ਹਨੀਪ੍ਰੀਤ, 20 ਮਿੰਟ ਤੱਕ ਹੋਈ ਮੁਲਾਕਾਤ

ਰੋਹਤਕ : ਸੌਦਾ ਸਾਧ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਸੋਮਵਾਰ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਫਿਰ ਉਨ੍ਹਾਂ ਨਾਲ ਮੁਲਾਕਾਤ ਕਰਨ ਪਹੁੰਚੀ। ਇੱਥੇ ਕਰੀਬ 20 ਮਿੰਟ ਤੱਕ ਰਾਮ ਰਹੀਮ ਨਾਲ ਮੁਲਾਕਾਤ ਕੀਤੀ। ਅੰਬਾਲਾ ਜੇਲ੍ਹ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਹਨੀਪ੍ਰੀਤ ਪੰਜਵੀ ਵਾਰ ਮੁਲਾਕਾਤ ਕਰਨ ਪਹੁੰਚੀ ਸੀ। ਮਿਲੀ ਜਾਣਕਾਰੀ ਮੁਤਾਬਕ ਸੁਨਾਰੀਆਂ ਜੇਲ੍ਹ ‘ਚ ਹਨੀਪ੍ਰੀਤ ਅਤੇ ਸੌਦਾ ਸਾਧ ਦੇ ਵਿੱਚ ਕਰੀਬ 20 ਮਿੰਟ ਤੱਕ ਗੱਲਬਾਤ ਹੋਈ।

ਹੁਣ ਨੀ Sidhu ਬਣਦਾ ਮੁੱਖ ਮੰਤਰੀ! ਟਕਸਾਲੀਆਂ ‘ਚ ਕੁਰਸੀ ਦਾ ਕਲੇਸ਼, ਰਾਤੋ ਰਾਤ ਸੱਦੀ ਮੀਟਿੰਗ, ਹੋਇਆ ਫ਼ੈਸਲਾ?

ਹਨੀਪ੍ਰੀਤ ਦੇ ਨਾਲ ਸੌਦਾ ਸਾਧ ਦੇ ਕੇਸਾਂ ਦੀ ਪੈਰਵੀ ਕਰਨ ਵਾਲੇ 2 ਵਕੀਲ ਵੀ ਸਨ। ਦੱਸ ਦਈਏ ਕਿ ਪੱਤਰਕਾਰ ਰਾਮਚੰਦਰ ਛੱਤਰਪਤੀ ਦੀ ਹੱਤਿਆ ਅਤੇ ਸਾਧਵੀਆਂ ਦੇ ਯੋਨ ਸ਼ੋਸ਼ਣ ਮਾਮਲੇ ‘ਚ ਸੌਦਾ ਸਾਧ ਉਮਰਕੈਦ ਦੀ ਸਜ਼ਾ ਕੱਟ ਰਿਹਾ ਹੈ। ਪਰਿਵਾਰ ਦੇ ਲੋਕਾਂ ਅਤੇ ਹਨੀਪ੍ਰੀਤ ਦੀਆਂ ਅਲੱਗ – ਅਲੱਗ ਹੋਣ ਵਾਲੀਆਂ ਮੁਲਾਕਾਤਾਂ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਹਨ। ਸਿਰਸਾ ਡੇਰੇ ਦੇ ਅੰਦਰ ਪਾਵਰ ਨੂੰ ਲੈ ਕੇ ਦੋ ਧੜੇ ਬਨਣ ਦੀਆਂ ਵੀ ਚਰਚਾਵਾਂ ਹਨ। ਪਰਿਵਾਰ ਦੇ ਨਾਲ ਹਨੀਪ੍ਰੀਤ ਦਾ ਮੁਲਾਕਾਤ ਲਈ ਨਾ ਆਉਣਾ ਵੀ ਚਰਚਾਵਾਂ ਨੂੰ ਹਵਾ ਦੇ ਰਿਹਾ ਹੈ।

ਇੱਕ ਹੋਰ ਅਕਾਲੀ ਆਗੂ ਕੁਰਬਾਨੀ ਲਈ ਤਿਆਰ, ਭੂੰਦੜ ਦਾ ਵੱਡਾ ਬਿਆਨ, ਅਸਤੀਫੇ ਦੀ ਦਿੱਤੀ ਚਿਤਾਵਨੀ

6 ਨਵੰਬਰ ਨੂੰ ਹਨੀਪ੍ਰੀਤ ਨੂੰ ਮਿਲੀ ਸੀ ਜ਼ਮਾਨਤ
ਹਨੀਪ੍ਰੀਤ ਨੂੰ ਪੰਚਕੂਲਾ ਹਿੰਸਾ ਮਾਮਲੇ ‘ਚ 6 ਨਵੰਬਰ ਨੂੰ ਕੋਰਟ ਤੋਂ ਜ਼ਮਾਨਤ ਮਿਲੀ ਸੀ। ਇਸ ਤੋਂ ਬਾਅਦ ਉਹ ਜੇਲ੍ਹ ਤੋਂ ਬਾਹਰ ਆ ਗਈ ਸੀ। ਇਸਦੇ ਬਾਅਦ ਡੇਰੇ ‘ਚ ਉਸਦਾ ਜ਼ਬਰਦਸ‍ਤ ਸਵਾਗਤ ਕੀਤਾ ਗਿਆ ਸੀ। ਇਸ ਦੌਰਾਨ ਉਸਨੇ ਮੀਡੀਆ ਨੂੰ ਵੀ ਮਿਲਣ ਤੋਂ ਮਨਾ ਕਰ ਦਿੱਤਾ ਸੀ। ਉਸਦੇ ਡੇਰੇ ਪੁੱਜਣ ਦੇ ਅਗਲੇ ਹੀ ਦਿਨ ਹਨੀਪ੍ਰੀਤ ਨੇ ਵਕੀਲਾਂ ਅਤੇ ਆਪਣੇ ਖਾਸ ਰਾਜਦਾਰਾਂ ਦੇ ਨਾਲ ਬੈਠਕ ਵੀ ਕੀਤੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button