NEET ਅਤੇ IIT/JEE ਪ੍ਰੀਖਿਆ ਦੀ ਤਿਆਰੀ ਲਈ ਮੈਰੀਟੋਰੀਅਸ ਸਕੂਲ, ਮੋਹਾਲੀ ਅਤੇ ਜਲੰਧਰ ਵਿਖੇ ਰਾਜ ਪੱਧਰੀ ਰਿਹਾਇਸ਼ੀ ਸਰਦ ਰੁੱਤ ਕੈਂਪ ਸ਼ੁਰੂ: ਹਰਜੋਤ ਸਿੰਘ ਬੈਂਸ
ਪੰਜਾਬ ਭਰ ਦੇ 12ਵੀਂ ਜਮਾਤ ਦੇ ਵਿਦਿਆਰਥੀ ਮੁਕਾਬਲਾ-ਪੀ੍ਰਖਿਆਂਵਾਂ ਲਈ ਪ੍ਰਾਪਤ ਕਰਨਗੇ ਵਿਸ਼ੇਸ਼ ਸਿਖਲਾਈ: ਸਿੱਖਿਆ ਮੰਤਰੀ
ਚੰਡੀਗੜ੍ਹ, 9 ਦਸੰਬਰ 2024: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵਿਦਿਅਕ ਪਾੜੇ ਨੂੰ ਪੂਰਨ ਅਤੇ ਮਿਆਰੀ ਕੋਚਿੰਗ ਤੱਕ ਪਹੁੰਚ ਨਾ ਕਰ ਸਕਣ ਵਾਲੇ ਵਿਦਿਆਰਥੀਆਂ ਨੂੰ ਮੁਕਾਬਕਲਾ ਪ੍ਰੀਖਿਆਵਾਂ ਲਈ ਢੁਕਵੀਂ ਸਿਖਲਾਈ ਦੇ ਮੌਕੇ ਪ੍ਰਦਾਨ ਕਰਨ ਲਈ ਇੱਕ ਸ਼ਲਾਘਾਯੋਗ ਉਪਰਾਲੇ ਦੀ ਸ਼ੁਰੂਆਤ ਕੀਤੀ ਹੈ। ਸਕੂਲ ਸਿੱਖਿਆ ਵਿਭਾਗ ਵੱਲੋਂ ਐਨ.ਈ.ਈ.ਟੀ. ਅਤੇ ਆਈ.ਆਈ.ਟੀ./ਜੇ.ਈ.ਈ. ਵਰਗੀਆਂ ਮੁਕਾਬਲਾ ਪ੍ਰੀਖਿਆਵਾਂ ਲਈ ਸੂਬਾ ਪੱਧਰੀ ਰਿਹਾਇਸ਼ੀ ਪੇਸ਼ੇਵਰ ਕੋਚਿੰਗ ਕੈਂਪ ਲਗਾਇਆ ਗਿਆ ਹੈ, ਜੋ ਅੱਜ ਸ਼ੁਰੂ ਹੋਇਆ ਹੈ ਅਤੇ ਜਿਸ ਨਾਲ ਪੰਜਾਬ ਭਰ ਤੋਂ ਮੋਹਾਲੀ ਅਤੇ ਜਲੰਧਰ ਦੇ ਸਕੂਲਾਂ ਵਿੱਚ 300-300 ਵਿਦਿਆਰਥੀਆਂ ਲਈ ਲਾਭਕਾਰੀ ਹੋਵੇਗਾ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਹ ਕੈਂਪ 8 ਦਸੰਬਰ ਤੋਂ 29 ਦਸੰਬਰ ਤੱਕ ਜਲੰਧਰ ਅਤੇ ਐਸ.ਏ.ਐਸ.ਨਗਰ ਵਿਖੇ ਚੱਲੇਗਾ। ਸਕੂਲ ਆਫ਼ ਐਮੀਨੈਂਸ ਅਤੇ ਮੈਰੀਟੋਰੀਅਸ ਸਕੂਲਾਂ ਦੇ ਜੇ.ਈ.ਈ ਦੇ ਵਿਦਿਆਰਥੀ 8ਵੀਂ ਤੋਂ ਅਤੇ ਐਨ.ਈ.ਈ.ਟੀ. ਦੇ ਵਿਦਿਆਰਥੀ 15.12.24.24 ਤੋਂ ਸਿਖਲਾਈ ਲਈ ਆਉਣਗੇ।
ਉਦਘਾਟਨ ਵਾਲੇ ਦਿਨ ਵਿਦਿਆਰਥੀਆਂ ਨੇ ਗਿੱਧੇ, ਭੰਗੜੇ ਅਤੇ ਪੰਜਾਬੀ ਬੋਲੀਆਂ ਅਤੇ ਹੋਰ ਕਲਾਤਮਤਕ ਪੇਸ਼ਕਾਰੀਆਂ ਰਾਹੀਂ ਪੰਜਾਬ ਦੇ ਅਮੀਰ ਵਿਰਸੇ ਨੂੰ ਪੇਸ਼ ਕੀਤਾ ਅਤੇ ਕੈਂਪ ਲਈ ਇੱਕ ਊਰਜਾਵਾਨ ਅਤੇ ਸਾਜ਼ਗਾਰ ਮਾਹੌਲ ਸਥਾਪਤ ਕੀਤਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਨਵੇਕਲੀ ਪਹਿਲ ਦਾ ਉਦੇਸ਼ ਸਰਕਾਰੀ ਸਕੂਲਾਂ ਵਿੱਚ ਵਿੱਦਿਅਕ ਮਿਆਰ ਨੂੰ ਉੱਚਾ ਚੁੱਕਣਾ ਹੈ। ਪ੍ਰੋਗਰਾਮ ਇਹ ਯਕੀਨੀ ਬਣਾਏਗਾ ਕਿ ਪ੍ਰਤਿਭਾਵਾਨ ਵਿਦਿਆਰਥੀਆਂ ਨੂੰ ‘ ਫੀਜ਼ਿਕਸ ਵਾਲਾ’ ਦੇ ਮਾਹਿਰ ਫੈਕਲਟੀ ਤੋਂ ਢੁਕਵੀਂ ਕੋਚਿੰਗ ਪ੍ਰਾਪਤ ਹੋਵੇ।
ਉਨ੍ਹਾਂ ਕਿਹਾ ਕਿ ਜਲੰਧਰ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਕੈਂਪ ਦੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਕਰਨਗੇ, ਜਿਸ ਵਿੱਚ 80 ਤੋਂ ਵੱਧ ਸਿੱਖਿਆ ਅਫ਼ਸਰਾਂ ਦੁਆਰਾ ਸੰਚਾਲਨ ਕੀਤਾ ਜਾਵੇਗਾ।
ਸ. ਬੈਂਸ ਨੇ ਕਿਹਾ ਕਿ ‘ਫੀਜ਼ਿਕਸ ਵਾਲਾ’ ਤੋਂ ਉੱਚ ਯੋਗਤਾ ਪ੍ਰਾਪਤ ਸਿੱਖਿਅਕ ਜੇ.ਈ.ਈ. ਮੇਨ, ਜੇ.ਈ.ਈ. ਐਡਵਾਂਸਡ ਅਤੇ ਐਨ.ਈ.ਈ.ਟੀ. ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਵਿਸ਼ੇਸ਼ ਕੋਚਿੰਗ ਪ੍ਰਦਾਨ ਕਰਨਗੇ। ਜ਼ਿਕਰਯੋਗ ਹੈ ਕਿ ਪੂਰੀ ਤਰ੍ਹਾਂ ਵਿਚਾਰ ਕੇ ਤਿਆਰ ਕੀਤਾ ਗਿਆ ਸਿਲੇਬਸ ਬੁਨਿਆਦੀ ਸੰਕਲਪਾਂ ’ਤੇ ਜ਼ੋਰ ਦਿੰਦਾ ਹੈ ਅਤੇ ਵਿਆਪਕ ਕਵਰੇਜ ਕਰਦਾ ਹੈ ਅਤੇ ਇਹ ਯਕੀਨੀ ਬਣਾਉਂਦਾ ਹੈ ਕਿ ਵਿਦਿਆਰਥੀ 21 ਦਿਨਾਂ ਦੀ ਕੋਚਿੰਗ ਦੌਰਾਨ ਡੂੰਘਾਈ ਨਾਲ ਗਿਆਨ ਪ੍ਰਾਪਤ ਕਰਦੇ ਹਨ।
ਸਮਰਪਤ ਪ੍ਰਾਬਲਮ-ਸੌਲਵਿੰਗ ਸੈਸ਼ਨ ਵਿਦਿਆਰਥੀਆਂ ਨੂੰ ਗੁੰਝਲਦਾਰ ਵਿਸ਼ਿਆਂ ਨੂੰ ਸਮਝਣ , ਚੁਣੌਤੀਪੂਰਨ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਪ੍ਰੀਖਿਆ-ਵਿਸ਼ੇਸ਼ ਰਣਨੀਤੀਆਂ ਨੂੰ ਤੇ ਪਕੜ ਬਣਾਉਣ ਵਿੱਚ ਮਦਦ ਕਰਨਗੇ।
ਕੈਬਨਿਟ ਮੰਤਰੀ ਨੇ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਦੁਚਿੱਤੀ ਤੋਂ ਇਸ ਨਵੇਕਲੀ ਪਹਿਲਕਦਮੀ ਤੋਂ ਲਾਭ ਉਠਾਉਣ ਦੀ ਤਾਕੀਦ ਕੀਤੀ ਕਿਉਂਕਿ ਇਸ ਨੂੰ ਭਰਪੂਰ ਅਤੇ ਯਾਦਗਾਰੀ ਬਣਾਉਣ ਲਈ ਤਿਆਰ ਕੀਤਾ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.