Deprecated: Creation of dynamic property Stionic_Admin::$option_onesignal is deprecated in /home/admin1/public_html/punjabi/wp-content/plugins/hostingcrow-core/admin/class-stionic-admin.php on line 30 Deprecated: Creation of dynamic property TieLabs_Instagram_Feed::$helper is deprecated in /home/admin1/public_html/punjabi/wp-content/plugins/tielabs-instagram/tielabs-instagram.php on line 69 Deprecated: Creation of dynamic property TieLabs_Instagram_Feed::$account is deprecated in /home/admin1/public_html/punjabi/wp-content/plugins/tielabs-instagram/tielabs-instagram.php on line 70 Deprecated: Creation of dynamic property TieLabs_Instagram_Feed::$api is deprecated in /home/admin1/public_html/punjabi/wp-content/plugins/tielabs-instagram/tielabs-instagram.php on line 71 Notice: Function _load_textdomain_just_in_time was called incorrectly. Translation loading for the rocket domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/admin1/public_html/punjabi/wp-includes/functions.php on line 6260 Deprecated: Creation of dynamic property WP_Rocket\Engine\Preload\SitemapPreloadSubscriber::$options is deprecated in /home/admin1/public_html/punjabi/wp-content/plugins/wp-rocket/inc/Engine/Preload/SitemapPreloadSubscriber.php on line 26 Deprecated: Creation of dynamic property WP_Rocket\Engine\Preload\SitemapPreloadSubscriber::$sitemap_preload is deprecated in /home/admin1/public_html/punjabi/wp-content/plugins/wp-rocket/inc/Engine/Preload/SitemapPreloadSubscriber.php on line 27 Warning: Cannot modify header information - headers already sent by (output started at /home/admin1/public_html/punjabi/wp-content/plugins/free-comments-for-wordpress-vuukle/free-comments-for-wordpress-vuukle.php:1) in /home/admin1/public_html/punjabi/wp-includes/feed-rss2.php on line 8 D5 News https://punjabi.newsd5.in Truth Seeking News Network. Wed, 21 Oct 2026 01:55:22 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png D5 News https://punjabi.newsd5.in 32 32 ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਅੰਗ 686, 21-10-2026 https://punjabi.newsd5.in/%e0%a8%85%e0%a9%b0%e0%a8%ae%e0%a9%8d%e0%a8%b0%e0%a8%bf%e0%a8%a4-%e0%a8%b5%e0%a9%87%e0%a8%b2%e0%a9%87-%e0%a8%a6%e0%a8%be-%e0%a8%b9%e0%a9%81%e0%a8%95%e0%a8%ae%e0%a8%a8%e0%a8%be%e0%a8%ae%e0%a8%be-36/ Deprecated: Creation of dynamic property Free_Comments_For_Wordpress_Vuukle_Public::$settings is deprecated in /home/admin1/public_html/punjabi/wp-content/plugins/free-comments-for-wordpress-vuukle/public/class-free-comments-for-wordpress-vuukle-public.php on line 142 Wed, 21 Oct 2026 01:55:22 +0000 https://punjabi.newsd5.in/?p=306397 ਧਨਾਸਰੀ ਮਹਲਾ ੫ ਘਰੁ ੬ ਅਸਟਪਦੀ ੴ ਸਤਿਗੁਰ ਪ੍ਰਸਾਦਿ ॥ ਜੋ ਜੋ ਜੂਨੀ ਆਇਓ ਤਿਹ ਤਿਹ ਉਰਝਾਇਓ ਮਾਣਸ ਜਨਮੁ ਸੰਜੋਗਿ ਪਾਇਆ ॥ ਤਾਕੀ ਹੈ ਓਟ ਸਾਧ ਰਾਖਹੁ ਦੇ ਕਰਿ ਹਾਥ ਕਰਿ ਕਿਰਪਾ ਮੇਲਹੁ ਹਰਿ ਰਾਇਆ ॥੧॥ ਅਨਿਕ ਜਨਮ ਭ੍ਰਮਿ ਥਿਤਿ ਨਹੀ ਪਾਈ ॥ ਕਰਉ ਸੇਵਾ ਗੁਰ ਲਾਗਉ ਚਰਨ ਗੋਵਿੰਦ ਜੀ ਕਾ ਮਾਰਗੁ ਦੇਹੁ ਜੀ ਬਤਾਈ ॥੧॥ ਰਹਾਉ ॥ ਅਨਿਕ ਉਪਾਵ ਕਰਉ ਮਾਇਆ ਕਉ ਬਚਿਤਿ ਧਰਉ ਮੇਰੀ ਮੇਰੀ ਕਰਤ ਸਦ ਹੀ ਵਿਹਾਵੈ ॥ ਕੋਈ ਐਸੋ ਰੇ ਭੇਟੈ ਸੰਤੁ ਮੇਰੀ ਲਾਹੈ ਸਗਲ ਚਿੰਤ ਠਾਕੁਰ ਸਿਉ ਮੇਰਾ ਰੰਗੁ ਲਾਵੈ ॥੨॥ ਪੜੇ ਰੇ ਸਗਲ ਬੇਦ ਨਹ ਚੂਕੇ ਮਨ ਭੇਦ ਇਕੁ ਖਿਨੁ ਨ ਧੀਰਹਿ ਮੇਰੇ ਘਰ ਕੇ ਪੰਚਾ ॥ ਕੋਈ ਐਸੋ ਰੇ ਭਗਤੁ ਜੁ ਮਾਇਆ ਤੇ ਰਹਤੁ ਇਕੁ ਅੰਮ੍ਰਿਤ ਨਾਮੁ ਮੇਰੈ ਰਿਦੈ ਸਿੰਚਾ ॥੩॥ ਜੇਤੇ ਰੇ ਤੀਰਥ ਨਾਏ ਅਹੰਬੁਧਿ ਮੈਲੁ ਲਾਏ ਘਰ ਕੋ ਠਾਕੁਰੁ ਇਕੁ ਤਿਲੁ ਨ ਮਾਨੈ ॥ ਕਦਿ ਪਾਵਉ ਸਾਧਸੰਗੁ ਹਰਿ ਹਰਿ ਸਦਾ ਆਨੰਦੁ ਗਿਆਨ ਅੰਜਨਿ ਮੇਰਾ ਮਨੁ ਇਸਨਾਨੈ ॥੪॥ ਸਗਲ ਅਸ੍ਰਮ ਕੀਨੇ ਮਨੂਆ ਨਹ ਪਤੀਨੇ ਬਿਬੇਕਹੀਨ ਦੇਹੀ ਧੋਏ ॥ ਕੋਈ ਪਾਈਐ ਰੇ ਪੁਰਖੁ ਬਿਧਾਤਾ ਪਾਰਬ੍ਰਹਮ ਕੈ ਰੰਗਿ ਰਾਤਾ ਮੇਰੇ ਮਨ ਕੀ ਦੁਰਮਤਿ ਮਲੁ ਖੋਏ ॥੫॥ ਕਰਮ ਧਰਮ ਜੁਗਤਾ ਨਿਮਖ ਨ ਹੇਤੁ ਕਰਤਾ ਗਰਬਿ ਗਰਬਿ ਪੜੈ ਕਹੀ ਨ ਲੇਖੈ ॥ ਜਿਸੁ ਭੇਟੀਐ ਸਫਲ ਮੂਰਤਿ ਕਰੈ ਸਦਾ ਕੀਰਤਿ ਗੁਰ ਪਰਸਾਦਿ ਕੋਊ ਨੇਤ੍ਰਹੁ ਪੇਖੈ ॥੬॥ ਮਨਹਠਿ ਜੋ ਕਮਾਵੈ ਤਿਲੁ ਨ ਲੇਖੈ ਪਾਵੈ ਬਗੁਲ ਜਿਉ ਧਿਆਨੁ ਲਾਵੈ ਮਾਇਆ ਰੇ ਧਾਰੀ ॥ ਕੋਈ ਐਸੋ ਰੇ ਸੁਖਹ ਦਾਈ ਪ੍ਰਭ ਕੀ ਕਥਾ ਸੁਨਾਈ ਤਿਸੁ ਭੇਟੇ ਗਤਿ ਹੋਇ ਹਮਾਰੀ ॥੭॥ ਸੁਪ੍ਰਸੰਨ ਗੋਪਾਲ ਰਾਇ ਕਾਟੈ ਰੇ ਬੰਧਨ ਮਾਇ ਗੁਰ ਕੈ ਸਬਦਿ ਮੇਰਾ ਮਨੁ ਰਾਤਾ ॥ ਸਦਾ ਸਦਾ ਆਨੰਦੁ ਭੇਟਿਓ ਨਿਰਭੈ ਗੋਬਿੰਦੁ ਸੁਖ ਨਾਨਕ ਲਾਧੇ ਹਰਿ ਚਰਨ ਪਰਾਤਾ ॥੮॥ ਸਫਲ ਸਫਲ ਭਈ ਸਫਲ ਜਾਤ੍ਰਾ ॥ ਆਵਣ ਜਾਣ ਰਹੇ ਮਿਲੇ ਸਾਧਾ ॥੧॥ ਰਹਾਉ ॥ ਦੂਜਾ ॥੧॥੩॥

ਅਰਥ: ਹੇ ਗੁਰੂ! ਜੇਹੜਾ ਜੇਹੜਾ ਜੀਵ (ਜਿਸ ਕਿਸੇ) ਜੂਨ ਵਿਚ ਆਇਆ ਹੈ, ਉਹ ਉਸ (ਜੂਨ) ਵਿਚ ਹੀ (ਮਾਇਆ ਦੇ ਮੋਹ ਵਿਚ) ਫਸ ਰਿਹਾ ਹੈ । ਮਨੁੱਖਾ ਜਨਮ (ਕਿਸੇ ਨੇ) ਕਿਸਮਤ ਨਾਲ ਪ੍ਰਾਪਤ ਕੀਤਾ ਹੈ । ਹੇ ਗੁਰੂ! ਮੈਂ ਤਾਂ ਤੇਰਾ ਆਸਰਾ ਤੱਕਿਆ ਹੈ । ਆਪਣੇ ਹੱਥ ਦੇ ਕੇ (ਮੈਨੂੰ ਮਾਇਆ ਦੇ ਮੋਹ ਤੋਂ) ਬਚਾ ਲੈ । ਮੇਹਰ ਕਰ ਕੇ ਮੈਨੂੰ ਪ੍ਰਭੂ-ਪਾਤਿਸ਼ਾਹ ਨਾਲ ਮਿਲਾ ਦੇ ।੧। ਹੇ ਸਤਿਗੁਰੂ! ਅਨੇਕਾਂ ਜੂਨਾਂ ਵਿਚ ਭਟਕ ਭਟਕ ਕੇ (ਜੂਨਾਂ ਤੋਂ ਬਚਣ ਦਾ ਹੋਰ ਕੋਈ) ਟਿਕਾਉ ਨਹੀਂ ਲੱਭਾ । ਹੁਣ ਮੈਂ ਤੇਰੀ ਚਰਨੀਂ ਆ ਪਿਆ ਹਾਂ, ਮੈਂ ਤੇਰੀ ਹੀ ਸੇਵਾ ਕਰਦਾ ਹਾਂ, ਮੈਨੂੰ ਪਰਮਾਤਮਾ (ਦੇ ਮਿਲਾਪ) ਦਾ ਰਸਤਾ ਦੱਸ ਦੇ ।੧।ਰਹਾਉ। ਹੇ ਭਾਈ! ਮੈਂ (ਨਿੱਤ) ਮਾਇਆ ਦੀ ਖ਼ਾਤਰ (ਹੀ) ਅਨੇਕਾਂ ਹੀਲੇ ਕਰਦਾ ਰਹਿੰਦਾ ਹਾਂ, ਮੈਂ (ਮਾਇਆ ਨੂੰ ਹੀ) ਉਚੇਚੇ ਤੌਰ ਤੇ ਆਪਣੇ ਮਨ ਵਿਚ ਟਿਕਾਈ ਰੱਖਦਾ ਹਾਂ, ਸਦਾ ‘ਮੇਰੀ ਮਾਇਆ, ਮੇਰੀ ਮਾਇਆ’ ਕਰਦਿਆਂ ਹੀ (ਮੇਰੀ ਉਮਰ ਬੀਤਦੀ) ਜਾ ਰਹੀ ਹੈ । (ਹੁਣ ਮੇਰਾ ਜੀ ਕਰਦਾ ਹੈ ਕਿ) ਮੈਨੂੰ ਕੋਈ ਅਜੇਹਾ ਸੰਤ ਮਿਲ ਪਏ, ਜੇਹੜਾ (ਮੇਰੇ ਅੰਦਰ ਮਾਇਆ ਵਾਲੀ) ਸਾਰੀ ਸੋਚ ਦੂਰ ਕਰ ਦੇਵੇ, ਤੇ, ਪਰਮਾਤਮਾ ਨਾਲ ਮੇਰਾ ਪਿਆਰ ਬਣਾ ਦੇਵੇ ।੨। ਹੇ ਭਾਈ! ਸਾਰੇ ਵੇਦ ਪੜ੍ਹ ਵੇਖੇ ਹਨ, (ਇਹਨਾਂ ਦੇ ਪੜ੍ਹਨ ਨਾਲ ਪਰਮਾਤਮਾ ਨਾਲੋਂ) ਮਨ ਦੀ ਵਿੱਥ ਨਹੀਂ ਮੁੱਕਦੀ, (ਵੇਦ ਆਦਿਕਾਂ ਦੇ ਪੜ੍ਹਨ ਨਾਲ) ਗਿਆਨ-ਇੰਦ੍ਰੇ ਇਕ ਛਿਨ ਵਾਸਤੇ ਭੀ ਸ਼ਾਂਤ ਨਹੀਂ ਹੁੰਦੇ । ਹੇ ਭਾਈ! ਕੋਈ ਅਜੇਹਾ ਭਗਤ (ਮਿਲ ਪਏ) ਜੇਹੜਾ (ਆਪ) ਮਾਇਆ ਤੋਂ ਨਿਰਲੇਪ ਹੋਵੇ, (ਉਹੀ ਭਗਤ) ਮੇਰੇ ਹਿਰਦੇ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਸਿੰਜ ਸਕਦਾ ਹੈ ।੩। ਹੇ ਭਾਈ! ਜਿਤਨੇ ਭੀ ਤੀਰਥ ਹਨ ਜੇ ਉਹਨਾਂ ਉਤੇ ਇਸ਼ਨਾਨ ਕੀਤਾ ਜਾਏ; ਉਹ ਇਸ਼ਨਾਨ ਸਗੋਂ ਮਨ ਨੂੰ ਹਉਮੈ ਦੀ ਮੈਲ ਲਾ ਦੇਂਦੇ ਹਨ, (ਇਹਨਾਂ ਤੀਰਥ-ਇਸ਼ਨਾਨਾਂ ਨਾਲ) ਪਰਮਾਤਮਾ ਰਤਾ ਭਰ ਭੀ ਪ੍ਰਸੰਨ ਨਹੀਂ ਹੁੰਦਾ । (ਮੇਰੀ ਤਾਂ ਇਹ ਤਾਂਘ ਹੈ ਕਿ) ਮੈਂ ਕਦੇ ਸਾਧ ਸੰਗਤਿ ਪ੍ਰਾਪਤ ਕਰ ਸਕਾਂ, (ਸਾਧ ਸੰਗਤਿ ਦੀ ਬਰਕਤਿ ਨਾਲ ਮਨ ਵਿਚ) ਸਦਾ ਆਤਮਕ ਆਨੰਦ ਬਣਿਆ ਰਹੇ, ਤੇ, ਮੇਰਾ ਮਨ ਗਿਆਨ ਦੇ ਸੁਰਮੇ ਨਾਲ (ਆਪਣੇ ਆਪ ਨੂੰ) ਪਵਿਤ੍ਰ ਕਰ ਲਏ ।੪। ਹੇ ਭਾਈ! ਸਾਰੇ ਹੀ ਆਸ੍ਰਮਾਂ ਦੇ ਧਰਮ ਕਮਾਇਆਂ ਭੀ ਮਨ ਨਹੀਂ ਪਤੀਜਦਾ । ਵਿਚਾਰ-ਹੀਨ ਮਨੁੱਖ ਸਿਰਫ਼ ਸਰੀਰ ਨੂੰ ਹੀ ਸਾਫ਼-ਸੁਥਰਾ ਕਰਦੇ ਰਹਿੰਦੇ ਹਨ । ਹੇ ਭਾਈ! (ਮੇਰੀ ਇਹ ਲਾਲਸਾ ਹੈ ਕਿ) ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਹੋਇਆ, ਪਰਮਾਤਮਾ ਦਾ ਰੂਪ ਕੋਈ ਮਹਾ ਪੁਰਖ ਲੱਭ ਪਏ, ਤੇ, ਉਹ ਮੇਰੇ ਮਨ ਦੀ ਭੈੜੀ ਮਤਿ ਦੀ ਮੈਲ ਦੂਰ ਕਰ ਦੇਵੇ ।੫। ਹੇ ਭਾਈ! ਜੇਹੜਾ ਮਨੁੱਖ (ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ) ਧਾਰਮਿਕ ਕਰਮਾਂ ਵਿਚ ਹੀ ਰੁੱਝਾ ਰਹਿੰਦਾ ਹੈ, ਰਤਾ-ਭਰ ਸਮੇ ਲਈ ਭੀ ਪਰਮਾਤਮਾ ਨਾਲ ਪਿਆਰ ਨਹੀਂ ਕਰਦਾ, (ਉਹ ਇਹਨਾਂ ਕੀਤੇ ਕਰਮਾਂ ਦੇ ਆਸਰੇ) ਮੁੜ ਮੁੜ ਅਹੰਕਾਰ ਵਿਚ ਟਿਕਿਆ ਰਹਿੰਦਾ ਹੈ, (ਇਹਨਾਂ ਕੀਤੇ ਧਾਰਮਿਕ ਕਰਮਾਂ ਵਿਚੋਂ ਕੋਈ ਭੀ ਕਰਮ) ਕਿਸੇ ਕੰਮ ਨਹੀਂ ਆਉਂਦਾ । ਹੇ ਭਾਈ! ਜਿਸ ਮਨੁੱਖ ਨੂੰ ਉਹ ਗੁਰੂ ਮਿਲ ਪੈਂਦਾ ਹੈ ਜੋ ਸਾਰੀਆਂ ਮੁਰਾਦਾਂ ਪੂਰੀਆਂ ਕਰਨ ਵਾਲਾ ਹੈ ਅਤੇ ਜਿਸ ਦੀ ਕਿਰਪਾ ਨਾਲ ਮਨੁੱਖ ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਉਸ ਗੁਰੂ ਦੀ ਕਿਰਪਾ ਨਾਲ ਕੋਈ ਭਾਗਾਂ ਵਾਲਾ ਮਨੁੱਖ ਪਰਮਾਤਮਾ ਨੂੰ ਆਪਣੀਆਂ ਅੱਖਾਂ ਨਾਲ (ਹਰ ਥਾਂ ਵੱਸਦਾ) ਵੇਖ ਲੈਂਦਾ ਹੈ ।੬। ਹੇ ਭਾਈ! ਜੇਹੜਾ ਮਨੁੱਖ ਮਨ ਦੇ ਹਠ ਨਾਲ (ਤਪ ਆਦਿਕ ਘਾਲ) ਕਰਦਾ ਹੈ, (ਪਰਮਾਤਮਾ ਉਸਦੀ ਇਸ ਮੇਹਨਤ ਨੂੰ) ਰਤਾ ਭਰ ਭੀ ਪਰਵਾਨ ਨਹੀਂ ਕਰਦਾ (ਕਿਉਂਕਿ) ਹੇ ਭਾਈ! ਉਹ ਮਨੁੱਖ ਤਾਂ ਬਗੁਲੇ ਵਾਂਗ ਹੀ ਸਮਾਧੀ ਲਾ ਰਿਹਾ ਹੁੰਦਾ ਹੈ; ਆਪਣੇ ਮਨ ਵਿਚ ਉਹ ਮਾਇਆ ਦਾ ਮੋਹ ਹੀ ਟਿਕਾਈ ਰੱਖਦਾ ਹੈ । ਹੇ ਭਾਈ! ਜੇ ਕੋਈ ਅਜੇਹਾ ਆਤਮਕ ਆਨੰਦ-ਦਾਤਾ ਮਿਲ ਪਏ, ਜੇਹੜਾ ਸਾਨੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਗੱਲ ਸੁਣਾਏ, ਤਾਂ ਉਸ ਨੂੰ ਮਿਲ ਕੇ ਸਾਡੀ ਆਤਮਕ ਅਵਸਥਾ ਉੱਚੀ ਹੋ ਸਕਦੀ ਹੈ ।੭। ਹੇ ਭਾਈ! ਜਿਸ ਮਨੁੱਖ ਉਤੇ ਪ੍ਰਭੂ-ਪਾਤਿਸ਼ਾਹ ਦਇਆਲ ਹੁੰਦਾ ਹੈ, (ਗੁਰੂ ਉਸ ਦੇ) ਮਾਇਆ ਦੇ ਬੰਧਨ ਕੱਟ ਦੇਂਦਾ ਹੈ । ਹੇ ਭਾਈ! ਮੇਰਾ ਮਨ (ਭੀ) ਗੁਰੂ ਦੇ ਸ਼ਬਦ ਵਿਚ (ਹੀ) ਮਗਨ ਰਹਿੰਦਾ ਹੈ । ਨਾਨਕ ਜੀ! (ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ) ਸਾਰੇ ਡਰਾਂ ਤੋਂ ਰਹਿਤ ਗੋਬਿੰਦ ਮਿਲ ਪੈਂਦਾ ਹੈ, ਉਸ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ, ਪਰਮਾਤਮਾ ਦੇ ਚਰਨਾਂ ਵਿਚ ਲੀਨ ਰਹਿ ਕੇ ਉਹ ਮਨੁੱਖ ਸਾਰੇ ਸੁਖ ਪ੍ਰਾਪਤ ਕਰ ਲੈਂਦਾ ਹੈ ।੮। (ਹੇ ਭਾਈ! ਗੁਰੂ ਦੇ ਦਰ ਤੇ ਪਿਆਂ) ਮਨੁੱਖਾ ਜੀਵਨ ਵਾਲਾ ਸਫ਼ਰ ਕਾਮਯਾਬ ਹੋ ਜਾਂਦਾ ਹੈ । ਗੁਰੂ ਨੂੰ ਮਿਲ ਕੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ ।੧। ਰਹਾਉ । ਦੂਜਾ ।੧।੩।

]]>
ਐਡਵੋਕੇਟ ਧਾਮੀ ਦੀ ਅਗਵਾਈ ’ਚ ਧਰਮ ਪ੍ਰਚਾਰ ਕਮੇਟੀ ਤੇ ਸਿੱਖ ਇਤਿਹਾਸ ਰੀਸਰਚ ਬੋਰਡ ਦੀ ਹੋਈ ਇਕੱਤਰਤਾ https://punjabi.newsd5.in/%e0%a8%90%e0%a8%a1%e0%a8%b5%e0%a9%8b%e0%a8%95%e0%a9%87%e0%a8%9f-%e0%a8%a7%e0%a8%be%e0%a8%ae%e0%a9%80-%e0%a8%a6%e0%a9%80-%e0%a8%85%e0%a8%97%e0%a8%b5%e0%a8%be%e0%a8%88-%e0%a8%9a-%e0%a8%a7/ Wed, 21 Oct 2026 01:30:09 +0000 https://punjabi.newsd5.in/?p=306394 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਅੱਜ ਧਰਮ ਪ੍ਰਚਾਰ ਕਮੇਟੀ ਅਤੇ ਸਿੱਖ ਇਤਿਹਾਸ ਰੀਸਰਚ ਬੋਰਡ ਦੀਆਂ ਹੋਈਆਂ ਇਕੱਤਰਤਾਵਾਂ ਵਿੱਚ ਅਗਲੇ ਸਾਲ 2027 ਵਿਚ ਆ ਰਹੇ ਅੰਮ੍ਰਿਤਸਰ ਦੇ ਸਥਾਪਨਾ ਦਿਵਸ ਦੀ 450 ਸਾਲਾ ਸ਼ਤਾਬਦੀ ਨੂੰ ਖ਼ਾਲਸਈ ਪ੍ਰੰਪਰਾਵਾਂ ਅਨੁਸਾਰ ਮਨਾਉਣ ਅਤੇ ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ ਅਤੇ ਵੱਖ-ਵੱਖ ਥਾਵਾਂ ’ਤੇ ਕੀਰਤਨ ਸਮਾਗਮ ਆਯੋਜਿਤ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਕੱਤਰਤਾ ਸਬੰਧੀ ਜਾਣਕਾਰੀ ਦਿੰਦਿਆ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ 2027 ’ਚ ਅੰਮ੍ਰਿਤਸਰ ਦੀ ਸਥਾਪਨਾ ਦਾ 450 ਸਾਲਾ ਦਿਹਾੜਾ ਮਨਾਇਆ ਜਾਣਾ ਹੈ, ਜਿਸ ਨੂੰ ਲੈ ਕੇ ਵਿਚਾਰ-ਚਰਚਾ ਹੋਈ। ਉਨ੍ਹਾਂ ਕਿਹਾ ਕਿ ਇਸ ਦਿਹਾੜੇ ਨੂੰ ਯਾਦਗਾਰ ਬਨਾਉਣ ਲਈ ਜਿਥੇ ਵਿਸ਼ੇਸ਼ ਸਮਾਗਮ ਉਲੀਕੇ ਜਾਣਗੇ, ਉਥੇ ਹੀ ਸਿੱਖ ਇਤਿਹਾਸ ਰੀਸਰਚ ਬੋਰਡ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸਥਾਪਨਾ ਨਾਲ ਸਬੰਧਤ ਖੋਜ ਭਰਪੂਰ ਲੇਖਾ ਦੀ ਕਿਤਾਬ ਤਿਆਰ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਵੀ ਫੈਸਲਾ ਕੀਤਾ ਗਿਆ ਕਿ ਹੁਣ ਤੱਕ ਸਿੱਖ ਇਤਿਹਾਸ ਨਾਲ ਮਨਾਈਆਂ ਗਈਆਂ ਸ਼ਤਾਬਦੀਆਂ ਦੇ ਸਮਾਗਮਾਂ, ਇਤਿਹਾਸਕ ਦਸਤਾਵੇਜ਼ਾਂ ਅਤੇ ਵੱਖ-ਵੱਖ ਸਮੇਂ ਹੋਏ ਪੰਥਕ ਇਕੱਠਾਂ ਦੇ ਵੇਰਵਿਆਂ ਨੂੰ ਵੀ ਸਥਾਈ ਤੌਰ ’ਤੇ ਸੰਭਾਲਣ ਲਈ ਵਿਸ਼ੇਸ਼ ਉਪਰਾਲਾ ਕੀਤਾ ਜਾਵੇਗਾ। ਸ਼ਤਾਬਦੀਆਂ ਦੇ ਰਿਕਾਰਡ ਨੂੰ ਇਕੱਤਰ ਕਰਕੇ ਪੁਸਤਕ ਰੂਪ ਵਿਚ ਸੰਭਾਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਖ ਰੈਂਫਰੈਂਸ ਲਾਇਬ੍ਰੇਰੀ ਵਿਚ ਸੰਭਾਲੀਆਂ ਹੋਈਆਂ ਇਤਿਹਾਸਕ ਤਸਵੀਰਾਂ ਨਾਲ ਸਬੰਧਤ ਘਟਨਾ ਦੀ ਮਿਤੀ, ਸਥਾਨ ਅਤੇ ਉਸ ਵਿਚ ਸ਼ਾਮਲ ਸ਼ਖ਼ਸੀਅਤਾਂ ਬਾਰੇ ਜਾਣਕਾਰੀ ਦਰਜ ਕਰਨ ਦੇ ਕਾਰਜ ਨੂੰ ਵੀ ਅਮਲੀ ਰੂਪ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਵਿਚ ਜਿਥੇ ਧਰਮ ਪ੍ਰਚਾਰ ਦੇ ਕਾਰਜਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਗੁਰਬਾਣੀ ਅਤੇ ਗੁਰਮਤਿ ਵਿਚਾਰਧਾਰਾ ਦੇ ਪ੍ਰਚਾਰ-ਪ੍ਰਸਾਰ ਨੂੰ ਵਿਸ਼ੇਸ਼ ਤਰਜੀਹ ਦੇਣ ਦਾ ਫੈਸਲਾ ਕੀਤਾ ਗਿਆ, ਉਥੇ ਹੀ ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਉਨ੍ਹਾਂ ਦੀ ਬਾਣੀ ਅਤੇ ਜੀਵਨ ਫਲਸਫ਼ੇ ਨਾਲ ਸੰਗਤਾਂ ਨੂੰ ਜੋੜਨ ਲਈ ਵਿਸ਼ੇਸ਼ ਸੈਮੀਨਾਰ ਅਤੇ ਕੀਰਤਨ ਸਮਾਗਮ ਕਰਵਾਉਣ ਨੂੰ ਪ੍ਰਵਾਨਗੀ ਵੀ ਦਿੱਤੀ ਗਈ।

]]>
ਪਰਵਿੰਦਰ ਝੋਟਾ ਕਤਲਕਾਂਡ: ਅਮਿਤ ਸ਼ਾਹ ਦੇ ਭਰੋਸੇ ਪਿੱਛੋਂ ਐਕਸ਼ਨ ‘ਚ CBI, ਮਾਨਸਾ ਪਹੁੰਚ ਕੇ ਪੁਲਸ ਤੋਂ ਲਈ ਫਾਈਲ https://punjabi.newsd5.in/%e0%a8%aa%e0%a8%b0%e0%a8%b5%e0%a8%bf%e0%a9%b0%e0%a8%a6%e0%a8%b0-%e0%a8%9d%e0%a9%8b%e0%a8%9f%e0%a8%be-%e0%a8%95%e0%a8%a4%e0%a8%b2%e0%a8%95%e0%a8%be%e0%a8%82%e0%a8%a1-%e0%a8%85%e0%a8%ae%e0%a8%bf/ Tue, 20 Oct 2026 23:43:01 +0000 https://punjabi.newsd5.in/?p=306390 ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਜਾਂਚ ਲਈ ਸੀ.ਬੀ.ਆਈ. ਦੀ ਇੱਕ ਟੀਮ ਮਾਨਸਾ ਪਹੁੰਚ ਗਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮ੍ਰਿਤਕ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਡੂੰਘਾਈ ਨਾਲ ਜਾਂਚ ਦਾ ਭਰੋਸਾ ਦਿੱਤਾ ਸੀ ਅਤੇ ਪੁਸ਼ਟੀ ਕੀਤੀ ਸੀ ਕਿ ਸੀ.ਬੀ.ਆਈ. ਦੀ ਟੀਮ ਜਲਦੀ ਹੀ ਮਾਨਸਾ ਪਹੁੰਚ ਜਾਵੇਗੀ।

ਇਸ ਤੋਂ ਬਾਅਦ ਸੀ.ਬੀ.ਆਈ. ਟੀਮ ਮਾਨਸਾ ਪਹੁੰਚੀ ਅਤੇ ਸਥਾਨਕ ਪੁਲਸ ਅਧਿਕਾਰੀਆਂ ਨਾਲ ਤਾਲਮੇਲ ਕੀਤਾ, ਜਿਨ੍ਹਾਂ ਨੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਨਾਲ ਸਬੰਧਤ ਕੇਸ ਦੀ ਫਾਈਲ ਉਨ੍ਹਾਂ ਨੂੰ ਸੌਂਪ ਦਿੱਤੀ ਹੈ। ਹੁਣ ਸੀ.ਬੀ.ਆਈ. ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰੇਗੀ। ਜਾਂਚ ਦੌਰਾਨ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਸਾਜ਼ਿਸ਼ ਕਿਸ ਨੇ ਰਚੀ ਸੀ ਅਤੇ ਇਸ ਵਿੱਚ ਸ਼ਾਮਲ ਹੋਰ ਸਾਰੇ ਵਿਅਕਤੀ ਕੌਣ ਹਨ। ਇਸ ਤੋਂ ਇਲਾਵਾ ਜਾਂਚ ਵਿੱਚ ਇਹ ਵੀ ਦੇਖਿਆ ਜਾਵੇਗਾ ਕਿ ਮੁੱਖ ਦੋਸ਼ੀ, ਅਸ਼ਵਨੀ ਕੁਮਾਰ ਦੇ ਨਸ਼ਾ ਤਸਕਰੀ ਵਿੱਚ ਸ਼ਾਮਲ ਲੋਕਾਂ ਨਾਲ ਕੀ ਸਬੰਧ ਸਨ ਅਤੇ ਕੀ ਕਿਸੇ ਪੁਲਸ ਅਧਿਕਾਰੀ ਜਾਂ ਕਰਮਚਾਰੀ ਨੇ ਇਸ ਅਪਰਾਧ ਵਿੱਚ ਕੋਈ ਮਦਦ ਕੀਤੀ ਸੀ। ਸੀ.ਬੀ.ਆਈ. ਦੀ ਜਾਂਚ ਤੋਂ ਬਾਅਦ ਇਸ ਕਤਲ ਨਾਲ ਜੁੜੇ ਕਈ ਅਹਿਮ ਸਵਾਲਾਂ ਦੇ ਜਵਾਬ ਸਾਹਮਣੇ ਆਉਣ ਦੀ ਉਮੀਦ ਹੈ। ਫਿਲਹਾਲ, ਸੀ.ਬੀ.ਆਈ. ਟੀਮ ਨੇ ਕੈਮਰੇ ਸਾਹਮਣੇ ਕੋਈ ਵੀ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ

ਪੈਰਿਸ ਤੋਂ ਵਾਪਸੀ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਝੋਟਾ ਦੇ ਕਤਲ ਦੀ ਸੀ.ਬੀ.ਆਈ. ਜਾਂਚ ਕਰਵਾਉਣ ਦਾ ਐਲਾਨ ਕੀਤਾ ਸੀ। ਹੁਣ ਸੀ.ਬੀ.ਆਈ. ਨੇ ਰਸਮੀ ਤੌਰ ‘ਤੇ ਇਸ ਕੇਸ ਦੀ ਜ਼ਿੰਮੇਵਾਰੀ ਸੰਭਾਲ ਲਈ ਹੈ। ਸਰਕਾਰ ਨੇ ਕਿਹਾ ਕਿ ਸੀ.ਬੀ.ਆਈ. ਜਾਂਚ ਦਾ ਫੈਸਲਾ ਪਰਵਿੰਦਰ ਦੇ ਪਰਿਵਾਰ ਦੀ ਮੰਗ ‘ਤੇ ਲਿਆ ਗਿਆ ਹੈ। ਦੂਜੇ ਪਾਸੇ, ਭਾਜਪਾ ਨੇ ਦੋਸ਼ ਲਗਾਇਆ ਹੈ ਕਿ ਭਗਵੰਤ ਮਾਨ ਨੇ ਇਹ ਫੈਸਲਾ ਦਬਾਅ ਹੇਠ ਲਿਆ ਹੈ, ਉਹ ਵੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦੌਰੇ ਤੋਂ ਕੁਝ ਘੰਟੇ ਪਹਿਲਾਂ। ਭਾਜਪਾ ਆਗੂ ਰਵਨੀਤ ਬਿੱਟੂ ਨੇ ਟਿੱਪਣੀ ਕੀਤੀ ਕਿ ਭਾਵੇਂ ਭਗਵੰਤ ਮਾਨ ਨੇ ਅਜੇ ਤੱਕ ਪਰਵਿੰਦਰ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ ਨਹੀਂ ਕੀਤੀ ਸੀ, ਪਰ ਉਨ੍ਹਾਂ ਨੇ ਅਮਿਤ ਸ਼ਾਹ ਦੇ ਆਉਣ ਤੋਂ ਠੀਕ ਪਹਿਲਾਂ ਸੀ.ਬੀ.ਆਈ. ਜਾਂਚ ਦੇ ਹੁਕਮ ਦੇ ਦਿੱਤੇ।

]]>
ਮਾਣਹਾਨੀ ਦੇ ਮਾਮਲੇ ’ਚ ਇਕ ਸਾਲ ਦੀ ਸਜ਼ਾ ਨੂੰ ਅਦਾਲਤ ਵਿਚ ਚੁਣੌਤੀ ਦੇਣਗੇ ਸਿਮਰਜੀਤ ਸਿੰਘ ਬੈਂਸ https://punjabi.newsd5.in/%e0%a8%ae%e0%a8%be%e0%a8%a3%e0%a8%b9%e0%a8%be%e0%a8%a8%e0%a9%80-%e0%a8%a6%e0%a9%87-%e0%a8%ae%e0%a8%be%e0%a8%ae%e0%a8%b2%e0%a9%87-%e0%a8%9a-%e0%a8%87%e0%a8%95-%e0%a8%b8%e0%a8%be%e0%a8%b2/ Tue, 20 Oct 2026 23:22:45 +0000 https://punjabi.newsd5.in/?p=306386
ਕਾਂਗਰਸੀ ਆਗੂ ਅਤੇ ਲੁਧਿਆਣਾ ਦੇ ਆਤਮ ਨਗਰ ਤੋਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਉਹ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਦਰਜ ਕਰਵਾਏ ਗਏ ਮਾਣਹਾਨੀ ਦੇ ਮਾਮਲੇ ਵਿਚ ਮਿਲੀ ਇਕ ਸਾਲ ਜੇਲ੍ਹ ਦੀ ਸਜ਼ਾ ਨੂੰ ਅਦਾਲਤ ਵਿਚ ਚੁਣੌਤੀ ਦੇਣਗੇ। ਉਨ੍ਹਾਂ ਕਿਹਾ ਕਿ ਇਹ ਕਾਨੂੰਨੀ ਲੜਾਈ ਅਜੇ ਖਤਮ ਨਹੀਂ ਹੋਈ ਹੈ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬੈਂਸ ਨੇ ਕਿਹਾ ਕਿ ਉਹ ਅਦਾਲਤ ਦੇ ਫੈਸਲੇ ਤੋਂ ਸੰਤੁਸ਼ਟ ਨਹੀਂ ਹਨ ਅਤੇ ਇਸ ਫੈਸਲੇ ਨੂੰ ਚੁਣੌਤੀ ਦੇਣ ਲਈ ਸੈਸ਼ਨ ਅਦਾਲਤ ਅਤੇ ਉਸ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈਕੋਰਟ ਪਹੁੰਚ ਕਰਨਗੇ। ਉਨ੍ਹਾਂ ਦਾਅਵਾ ਕੀਤਾ ਕਿ ਉਹ ਪੰਜਾਬ ਵਿਚ ਭਿ੍ਰਸ਼ਟਾਚਾਰ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਆਵਾਜ਼ ਚੁੱਕਦੇ ਰਹੇ ਹਨ ਅਤੇ ਅੱਗੇ ਵੀ ਇੰਝ ਹੀ ਕਰਦੇ ਰਹਿਣਗੇ। ਜ਼ਿਕਰਯੋਗ ਹੈ ਕਿ ਪਟਿਆਲਾ ਦੀ ਅਦਾਲਤ ਨੇ ਸਿਮਰਜੀਤ ਸਿੰਘ ਬੈਂਸ ਨੂੰ 8 ਸਾਲ ਪੁਰਾਣੇ ਅਪਰਾਧਿਕ ਮਾਣਹਾਨੀ ਦੇ ਮਾਮਲੇ ਵਿਚ ਇਕ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ।
]]>
ਨਸ਼ਾ ਤਸਕਰਾਂ ਤੋਂ ਪੀੜਤ ਲੜਕੀ ਪਹੁੰਚੀ DGP ਦਫ਼ਤਰ; ਸਬੂਤਾਂ ਸਮੇਤ ਸੌਂਪੀ ਪੈਨ ਡਰਾਈਵ https://punjabi.newsd5.in/%e0%a8%a8%e0%a8%b8%e0%a8%bc%e0%a8%be-%e0%a8%a4%e0%a8%b8%e0%a8%95%e0%a8%b0%e0%a8%be%e0%a8%82-%e0%a8%a4%e0%a9%8b%e0%a8%82-%e0%a8%aa%e0%a9%80%e0%a9%9c%e0%a8%a4-%e0%a8%b2%e0%a9%9c%e0%a8%95%e0%a9%80/ Tue, 20 Oct 2026 23:08:41 +0000 https://punjabi.newsd5.in/?p=306381 ਪੰਜਾਬ ਵਿੱਚ ਨਸ਼ਿਆਂ ਦੇ ਵਧ ਰਹੇ ਜਾਲ ਅਤੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (BJP) ਦੇ ਸੀਨੀਅਰ ਆਗੂ ਅਤੇ ਸਾਬਕਾ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੇ ਸੂਬਾ ਸਰਕਾਰ ਅਤੇ ਪੰਜਾਬ ਪੁਲਿਸ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਅੱਜ ਇੱਕ ਪੀੜਤ ਲੜਕੀ ਨੂੰ ਨਾਲ ਲੈ ਕੇ ਸੁਨੀਲ ਜਾਖੜ ਖ਼ੁਦ ਡਾਇਰੈਕਟਰ ਜਨਰਲ ਆਫ਼ ਪੁਲਿਸ (DGP) ਪੰਜਾਬ ਦੇ ਦਫ਼ਤਰ ਪਹੁੰਚੇ, ਜਿੱਥੇ ਉਨ੍ਹਾਂ ਨੇ ਨਸ਼ਾ ਵੇਚਣ ਵਾਲਿਆਂ ਦੇ ਨਾਮ, ਵੀਡੀਓ ਫੁਟੇਜ ਅਤੇ ਹੋਰ ਜ਼ਰੂਰੀ ਦਸਤਾਵੇਜ਼ਾਂ ਨਾਲ ਭਰੀ ਪੈਨ ਡਰਾਈਵ ਡੀਜੀਪੀ ਨੂੰ ਸੌਂਪੀ ਇਸ ਤੋਂ ਬਾਅਦ ਇੱਕ ਸਾਂਝੀ ਪ੍ਰੈੱਸ ਕਾਨਫ਼ਰੰਸ ਦੌਰਾਨ ਸੁਨੀਲ ਜਾਖੜ ਅਤੇ ਪੀੜਤ ਲੜਕੀ ਨੇ ਪੰਜਾਬ ਦੀ ਆਮ ਆਦਮੀ ਪਾਰਟੀ (AAP) ਸਰਕਾਰ ਅਤੇ ਪੁਲਿਸ ਦੀ ਨਾਕਾਮੀ ਦੀ ਪੋਲ ਖੋਲ੍ਹ ਦਿੱਤੀ। ਪ੍ਰੈੱਸ ਕਾਨਫ਼ਰੰਸ ਦੌਰਾਨ ਪੀੜਤ ਲੜਕੀ ਨੇ ਆਪਣੇ ਨਾਲ ਵਾਪਰੀ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਨਸ਼ਾ ਤਸਕਰਾਂ ਵੱਲੋਂ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਲੜਕੀ ਨੇ ਦੱਸਿਆ ਕਿ ਉਸ ਨੇ ਇੱਕ ਸਾਲ ਪਹਿਲਾਂ ਵੀ ਪੁਲਿਸ ਦੀ ਹੈਲਪਲਾਈਨ ‘ਤੇ ਸ਼ਿਕਾਇਤ ਕੀਤੀ ਸੀ, ਪਰ ਪੁਲਿਸ ਨੇ ਕੋਈ ਕਾਰਵਾਈ ਕਰਨ ਦੀ ਬਜਾਏ ਉਸ ਨੂੰ ਇਹ ਤੱਕ ਕਹਿ ਦਿੱਤਾ ਕਿ “ਤੁਸੀਂ ਆਪ ਨਸ਼ਾ (ਡਰੱਗਜ਼) ਖ਼ਰੀਦ ਕੇ ਲਿਆਓ, ਜਦੋਂ ਉਹ ਤੁਹਾਡੇ ਹੱਥ ‘ਚ ਫੜਾ ਕੇ ਜਾਣਗੇ ਤਾਂ ਅਸੀਂ ਉਨ੍ਹਾਂ ਨੂੰ ਫੜਾਂਗੇ।”
ਲੜਕੀ ਨੇ ਸਵਾਲ ਚੁੱਕਿਆ ਕਿ ਜੇਕਰ ਉਹ ਆਪ ਅਜਿਹਾ ਖ਼ਤਰਾ ਮੁੱਲ ਲਵੇਗੀ ਤਾਂ ਉਸ ਦੇ ਪਰਿਵਾਰ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕੋਈ ਨਹੀਂ ਲਵੇਗਾ। ਲੜਕੀ ਨੇ ਦੋਸ਼ ਲਾਇਆ ਕਿ ਇਲਾਕੇ ਵਿੱਚ ਪੁਲਿਸ ਦੀਆਂ ਗੱਡੀਆਂ ਖ਼ੁਦ ਆਉਂਦੀਆਂ ਹਨ ਅਤੇ ਤਸਕਰਾਂ ਨੂੰ ਸਰਪ੍ਰਸਤੀ ਮਿਲਦੀ ਹੈ। ਇਹ ਪੰਜਾਬ ਪੁਲਿਸ ਲਈ ਇੱਕ ਬਹੁਤ ਹੀ ਸ਼ਰਮਨਾਕ ਸਥਿਤੀ ਹੈ। ਉਸ ਨੇ ਦੱਸਿਆ ਕਿ ਉਸ ਨੇ ਖ਼ੁਦ ਇੱਕ ਮਹੀਨਾ ਮਿਹਨਤ ਕਰਕੇ ਇਲਾਕੇ ਦੇ ਸੀਸੀਟੀਵੀ (CCTV) ਕੈਮਰਿਆਂ, ਪੈਟਰੋਲ ਪੰਪਾਂ ਅਤੇ ਦੁਕਾਨਾਂ ਤੋਂ ਫੁਟੇਜ ਇਕੱਠੀ ਕੀਤੀ, ਪਰ ਪੁਲਿਸ ਨੇ ਮਦਦ ਕਰਨ ਦੀ ਬਜਾਏ ਕਈ ਥਾਵਾਂ ਤੋਂ ਸਬੂਤ ਡਿਲੀਟ ਕਰਵਾ ਦਿੱਤੇ।
ਭਾਜਪਾ ਆਗੂ ਸੁਨੀਲ ਜਾਖੜ ਨੇ ਕਿਹਾ ਕਿ ਉਨ੍ਹਾਂ ਨੇ ਡੀਜੀਪੀ ਨਾਲ ਮੁਲਾਕਾਤ ਕਰਕੇ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਹੈ। ਜਾਖੜ ਨੇ ਦੱਸਿਆ ਕਿ 28 ਮਈ 2025 ਨੂੰ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਜਿਸ ਥਾਣੇ ਦੇ ਇਲਾਕੇ ਵਿੱਚੋਂ ਨਸ਼ਾ ਫੜਿਆ ਜਾਵੇਗਾ, ਉਸ ਦੇ ਐੱਸ.ਐੱਚ.ਓ. (SHO) ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਉਸ ਨੂੰ ਸਸਪੈਂਡ ਕੀਤਾ ਜਾਵੇਗਾ। ਪਰ ਅਸਲੀਅਤ ਵਿੱਚ ਅਜਿਹਾ ਕੁਝ ਨਹੀਂ ਹੋਇਆ। ਜਾਖੜ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਦੇ ਦੌਰਾਨ ਪੰਜਾਬ ਅੰਦਰ ਨਸ਼ਾ ਘਟਣ ਦੀ ਬਜਾਏ ਹੋਰ ਵਧਿਆ-ਫੁੱਲਿਆ ਹੈ।ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨਾ ਸਾਧਦਿਆਂ ਕਿਹਾ, “ਅਖਾਣ ਹੈ ਕਿ ਜਦੋਂ ਰੋਮ ਜਲ ਰਿਹਾ ਸੀ ਤਾਂ ਨੀਰੋ ਬੰਸਰੀ ਵਜਾ ਰਿਹਾ ਸੀ, ਪਰ ਸਾਡੇ ਮੁੱਖ ਮੰਤਰੀ ਤਾਂ ਨੀਰੋ ਤੋਂ ਵੀ ਅੱਗੇ ਨਿਕਲ ਗਏ ਹਨ।” ਉਨ੍ਹਾਂ ਕਿਹਾ ਕਿ ਅੱਜ ਪੂਰੇ ਪੰਜਾਬ ਦੇ ਘਰ-ਘਰ ਵਿੱਚ ਨਸ਼ੇ ਦੀ ਅੱਗ ਲੱਗੀ ਹੋਈ ਹੈ, ਪਰ ਸਰਕਾਰੀ ਨੁਮਾਇੰਦੇ ਮੁੱਦਿਆਂ ਤੋਂ ਭੱਜ ਰਹੇ ਹਨ। ਜਾਖੜ ਨੇ ਅੰਤ ਵਿੱਚ ਕਿਹਾ ਕਿ ਅੱਜ ਉਨ੍ਹਾਂ ਨੇ ਸਾਰੇ ਸਬੂਤ ਡੀਜੀਪੀ ਨੂੰ ਸੌਂਪ ਦਿੱਤੇ ਹਨ ਅਤੇ ਦੇਖਣਾ ਹੋਵੇਗਾ ਕਿ ਕੀ ਪੁਲਿਸ ਪ੍ਰਸ਼ਾਸਨ ਆਪਣੀ ਵਰਦੀ ‘ਤੇ ਲੱਗੇ ਇਸ ਦਾਗ਼ ਨੂੰ ਧੋਣ ਲਈ ਤਸਕਰਾਂ ‘ਤੇ ਕੋਈ ਠੋਸ ਕਾਰਵਾਈ ਕਰਦਾ ਹੈ ਜਾਂ ਨਹੀਂ।

]]>
ਟਰੰਪ ਪ੍ਰਸ਼ਾਸਨ ਵੱਲੋਂ ਪ੍ਰਵਾਸੀ ਬੱਚਿਆਂ ਨੂੰ ਆਪਣੀ ਮਰਜ਼ੀ ਨਾਲ ਦੇਸ਼ ਛੱਡਣ ਲਈ 3 ਹਜ਼ਾਰ ਡਾਲਰ ਦੀ ਪੇਸ਼ਕਸ਼ https://punjabi.newsd5.in/%e0%a8%9f%e0%a8%b0%e0%a9%b0%e0%a8%aa-%e0%a8%aa%e0%a9%8d%e0%a8%b0%e0%a8%b8%e0%a8%bc%e0%a8%be%e0%a8%b8%e0%a8%a8-%e0%a8%b5%e0%a9%b1%e0%a8%b2%e0%a9%8b%e0%a8%82-%e0%a8%aa%e0%a9%8d%e0%a8%b0%e0%a8%b5/ Tue, 20 Oct 2026 23:08:13 +0000 https://punjabi.newsd5.in/?p=306378  ਟਰੰਪ ਪ੍ਰਸ਼ਾਸਨ ਨੇ ਅਮਰੀਕੀ ਸਰਕਾਰ ਦੀ ਹਿਰਾਸਤ ਵਿਚ ਰਹਿ ਰਹੇ ਕੁਝ ਪ੍ਰਵਾਸੀ ਬੱਚਿਆਂ ਨੂੰ ਆਪਣੀ ਮਰਜ਼ੀ ਨਾਲ ਦੇਸ਼ ਛੱਡਣ ਲਈ 3,000 ਡਾਲਰ ਦੇਣ ਦੀ ਪੇਸ਼ਕਸ਼ ਕੀਤੀ ਹੈ। ਹੋਮਲੈਂਡ ਸਕਿਓਰਿਟੀ ਵਿਭਾਗ ਦੇ ਇੱਕ ਅਧਿਕਾਰੀ ਨੇ 13 ਅਕਤੂਬਰ 2026 ਨੂੰ ਇਸ ਯੋਜਨਾ ਦੀ ਪੁਸ਼ਟੀ ਕੀਤੀ।
ਸਰਕਾਰ ਮੁਤਾਬਕ ਇਹ ਪੇਸ਼ਕਸ਼ ਉਨ੍ਹਾਂ ਬੱਚਿਆਂ ਲਈ ਹੈ, ਜਿਹੜੇ ਮਾਪਿਆਂ ਜਾਂ ਕਾਨੂੰਨੀ ਸਰਪ੍ਰਸਤ ਤੋਂ ਬਿਨਾਂ ਅਮਰੀਕਾ ਆਏ ਸਨ ਅਤੇ ਇਸ ਸਮੇਂ ਸਰਕਾਰੀ ਦੇਖਭਾਲ ਹੇਠ ਹਨ। ਅਧਿਕਾਰੀ ਨੇ ਦੱਸਿਆ ਕਿ 14 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਉਹ ਬੱਚੇ ਇਸ ਯੋਜਨਾ ਲਈ ਯੋਗ ਹੋ ਸਕਦੇ ਹਨ, ਜਿਨ੍ਹਾਂ ਦਾ ਕਿਸੇ ਗੈਂਗ ਨਾਲ ਸਬੰਧ ਨਹੀਂ ਹੈ। ਪਿਛਲੇ ਸਾਲ ਅਜਿਹੇ ਬੱਚਿਆਂ ਨੂੰ 2,500 ਡਾਲਰ ਦੀ ਪੇਸ਼ਕਸ਼ ਕੀਤੀ ਗਈ ਸੀ। ਹੁਣ ਇਹ ਰਕਮ 500 ਡਾਲਰ ਵਧਾ ਕੇ 3,000 ਡਾਲਰ ਕਰ ਦਿੱਤੀ ਗਈ ਹੈ।
ਹੋਮਲੈਂਡ ਸਕਿਓਰਿਟੀ ਵਿਭਾਗ ਦਾ ਕਹਿਣਾ ਹੈ ਕਿ ਯੋਜਨਾ ਪੂਰੀ ਤਰ੍ਹਾਂ ਆਪਣੀ ਮਰਜ਼ੀ ਉੱਤੇ ਆਧਾਰਿਤ ਹੈ। ਸਰਕਾਰ ਅਨੁਸਾਰ ਇਸ ਦਾ ਮਕਸਦ ਬੱਚਿਆਂ ਨੂੰ ਆਪਣੇ ਪਰਿਵਾਰਾਂ ਕੋਲ ਸੁਰੱਖਿਅਤ ਢੰਗ ਨਾਲ ਵਾਪਸ ਜਾਣ ਵਿਚ ਮਦਦ ਦੇਣਾ ਅਤੇ ਉਨ੍ਹਾਂ ਨੂੰ ਮਨੁੱਖੀ ਤਸਕਰੀ ਜਾਂ ਹੋਰ ਸ਼ੋਸ਼ਣ ਤੋਂ ਬਚਾਉਣਾ ਹੈ।
ਦੂਜੇ ਪਾਸੇ, ਬੱਚਿਆਂ ਦੇ ਅਧਿਕਾਰਾਂ ਲਈ ਕੰਮ ਕਰਨ ਵਾਲੇ ਵਕੀਲਾਂ ਅਤੇ ਸੰਸਥਾਵਾਂ ਨੇ ਇਸ ਯੋਜਨਾ ਉੱਤੇ ਗੰਭੀਰ ਸਵਾਲ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰੀ ਹਿਰਾਸਤ ਵਿਚ ਰਹਿ ਰਹੇ ਬੱਚੇ 3,000 ਡਾਲਰ ਦੀ ਪੇਸ਼ਕਸ਼ ਕਾਰਨ ਦਬਾਅ ਵਿਚ ਫ਼ੈਸਲਾ ਕਰ ਸਕਦੇ ਹਨ। ਕਈ ਬੱਚਿਆਂ ਦੇ ਅਸਾਇਲਮ, ਮਨੁੱਖੀ ਤਸਕਰੀ ਤੋਂ ਸੁਰੱਖਿਆ ਜਾਂ ਹੋਰ ਕਾਨੂੰਨੀ ਰਾਹਤ ਨਾਲ ਸਬੰਧਤ ਕੇਸ ਚੱਲ ਰਹੇ ਹੋ ਸਕਦੇ ਹਨ। ਦੇਸ਼ ਛੱਡਣ ਦਾ ਫ਼ੈਸਲਾ ਕਰਨ ਨਾਲ ਉਨ੍ਹਾਂ ਦੇ ਕਾਨੂੰਨੀ ਹੱਕ ਪ੍ਰਭਾਵਿਤ ਹੋ ਸਕਦੇ ਹਨ।
ਇਹ ਵੀ ਸਪੱਸ਼ਟ ਨਹੀਂ ਕੀਤਾ ਗਿਆ ਕਿ ਹੁਣ ਤੱਕ ਕਿੰਨੇ ਬੱਚਿਆਂ ਨੂੰ ਇਹ ਪੇਸ਼ਕਸ਼ ਦਿੱਤੀ ਗਈ ਜਾਂ ਕਿੰਨਿਆਂ ਨੇ ਇਸ ਨੂੰ ਸਵੀਕਾਰ ਕੀਤਾ ਹੈ। ਕਿਸੇ ਵੀ ਬੱਚੇ ਜਾਂ ਉਸ ਦੇ ਪਰਿਵਾਰ ਨੂੰ ਫ਼ੈਸਲਾ ਕਰਨ ਤੋਂ ਪਹਿਲਾਂ ਇਮੀਗ੍ਰੇਸ਼ਨ ਵਕੀਲ ਨਾਲ ਸਲਾਹ ਜ਼ਰੂਰ ਕਰਨੀ ਚਾਹੀਦੀ ਹੈ।

]]>
ਟਰੰਪ ਦੇ ਮੌਜੂਦਾ ਕਾਰਜਕਾਲ ਦੌਰਾਨ 6 ਲੱਖ ਤੋਂ ਵੱਧ ਇਮੀਗ੍ਰੇਸ਼ਨ ਗ੍ਰਿਫ਼ਤਾਰੀਆਂ https://punjabi.newsd5.in/%e0%a8%9f%e0%a8%b0%e0%a9%b0%e0%a8%aa-%e0%a8%a6%e0%a9%87-%e0%a8%ae%e0%a9%8c%e0%a8%9c%e0%a9%82%e0%a8%a6%e0%a8%be-%e0%a8%95%e0%a8%be%e0%a8%b0%e0%a8%9c%e0%a8%95%e0%a8%be%e0%a8%b2-%e0%a8%a6%e0%a9%8c/ Tue, 20 Oct 2026 23:06:16 +0000 https://punjabi.newsd5.in/?p=306370 ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੂਜੇ ਕਾਰਜਕਾਲ ਦੌਰਾਨ ਅਮਰੀਕਾ ਅੰਦਰ ਇਮੀਗ੍ਰੇਸ਼ਨ ਗ੍ਰਿਫ਼ਤਾਰੀਆਂ ਵਿਚ ਵੱਡਾ ਵਾਧਾ ਹੋਇਆ ਹੈ। ਸਰਕਾਰ ਵੱਲੋਂ ਹਰ ਮਹੀਨੇ ਪੂਰੇ ਅਤੇ ਵਿਸਥਾਰਪੂਰਵਕ ਅੰਕੜੇ ਜਾਰੀ ਨਾ ਕੀਤੇ ਜਾਣ ਕਾਰਨ ਗ੍ਰਿਫ਼ਤਾਰੀਆਂ ਅਤੇ ਡਿਪੋਰਟੇਸ਼ਨਾਂ ਦੀ ਮੌਜੂਦਾ ਗਿਣਤੀ ਬਾਰੇ ਵੱਖ-ਵੱਖ ਅੰਕੜੇ ਸਾਹਮਣੇ ਆ ਰਹੇ ਹਨ।
ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ, ਯਾਨੀ ਆਈਸ ਵੱਲੋਂ ਸੂਚਨਾ ਦੇ ਅਧਿਕਾਰ ਕਾਨੂੰਨ ਅਧੀਨ ਦਿੱਤੇ ਅੰਕੜਿਆਂ ਦੇ ਵਿਸ਼ਲੇਸ਼ਣ ਮੁਤਾਬਕ, 20 ਜਨਵਰੀ 2025 ਤੋਂ ਜੁਲਾਈ 2026 ਤੱਕ ਲਗਭਗ 5 ਲੱਖ 71 ਹਜ਼ਾਰ 539 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਅਗਸਤ ਵਿਚ ਆਈਸ ਨੇ ਲਗਭਗ 51 ਹਜ਼ਾਰ ਹੋਰ ਗ੍ਰਿਫ਼ਤਾਰੀਆਂ ਕੀਤੀਆਂ। ਦੋਵੇਂ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ ਅਗਸਤ ਦੇ ਅੰਤ ਤੱਕ ਗ੍ਰਿਫ਼ਤਾਰੀਆਂ ਦੀ ਗਿਣਤੀ ਲਗਭਗ 6 ਲੱਖ 22 ਹਜ਼ਾਰ ਬਣਦੀ ਹੈ। ਇਹ ਜੋੜ ਉਪਲਬਧ ਅੰਕੜਿਆਂ ਉੱਤੇ ਆਧਾਰਿਤ ਅੰਦਾਜ਼ਾ ਹੈ, ਸਰਕਾਰ ਵੱਲੋਂ ਜਾਰੀ ਕੀਤਾ ਕੋਈ ਇੱਕ ਅਧਿਕਾਰਤ ਕੁੱਲ ਅੰਕੜਾ ਨਹੀਂ।
ਗ੍ਰਿਫ਼ਤਾਰ ਕੀਤੇ ਸਾਰੇ ਲੋਕ ਇੱਕੋ ਸਮੇਂ ਹਿਰਾਸਤ ਵਿਚ ਨਹੀਂ ਰਹਿੰਦੇ। 5 ਅਗਸਤ 2026 ਨੂੰ ਆਈਸ ਦੀ ਹਿਰਾਸਤ ਵਿਚ ਲਗਭਗ 66 ਹਜ਼ਾਰ 101 ਲੋਕ ਸਨ। ਕੁਝ ਲੋਕਾਂ ਨੂੰ ਅਦਾਲਤੀ ਸੁਣਵਾਈ ਤੱਕ ਰਿਹਾਅ ਕਰ ਦਿੱਤਾ ਜਾਂਦਾ ਹੈ, ਜਦਕਿ ਕੁਝ ਨੂੰ ਨਿਗਰਾਨੀ ਹੇਠ ਰੱਖਿਆ ਜਾਂਦਾ ਹੈ। ਕਈ ਲੋਕ ਲੰਮੇ ਸਮੇਂ ਤੱਕ ਹਿਰਾਸਤ ਵਿਚ ਰਹਿੰਦੇ ਹਨ।ਡਿਪੋਰਟੇਸ਼ਨ ਬਾਰੇ ਹੋਮਲੈਂਡ ਸਕਿਓਰਿਟੀ ਵਿਭਾਗ ਨੇ ਟਰੰਪ ਦੇ ਦੂਜੇ ਕਾਰਜਕਾਲ ਦੇ ਪਹਿਲੇ ਸਾਲ ਦੌਰਾਨ 6 ਲੱਖ 75 ਹਜ਼ਾਰ ਤੋਂ ਵੱਧ ਲੋਕਾਂ ਨੂੰ ਦੇਸ਼ ਤੋਂ ਕੱਢਣ ਦਾ ਦਾਅਵਾ ਕੀਤਾ ਸੀ। ਪਰ ਇਸ ਗਿਣਤੀ ਵਿਚ ਆਈਸ ਵੱਲੋਂ ਅਮਰੀਕਾ ਦੇ ਅੰਦਰੋਂ ਡਿਪੋਰਟ ਕੀਤੇ ਲੋਕਾਂ ਤੋਂ ਇਲਾਵਾ ਸਰਹੱਦ ਜਾਂ ਹਵਾਈ ਅੱਡਿਆਂ ਤੋਂ ਵਾਪਸ ਭੇਜੇ ਗਏ ਲੋਕ ਵੀ ਸ਼ਾਮਲ ਹੋ ਸਕਦੇ ਹਨ। ਇਸ ਲਈ ਇਸ ਨੂੰ ਸਿਰਫ਼ ਆਈਸ ਦੀਆਂ ਅੰਦਰੂਨੀ ਡਿਪੋਰਟੇਸ਼ਨਾਂ ਦੀ ਗਿਣਤੀ ਨਹੀਂ ਮੰਨਿਆ ਜਾ ਸਕਦਾ।
ਸਤੰਬਰ ਵਿਚ ਰਾਇਟਰਜ਼ ਵੱਲੋਂ ਜਾਂਚੇ ਗਏ ਸਰਕਾਰੀ ਅੰਕੜਿਆਂ ਮੁਤਾਬਕ, ਹਰ ਰੋਜ਼ ਔਸਤਨ ਲਗਭਗ 1,200 ਲੋਕ ਡਿਪੋਰਟ ਕੀਤੇ ਜਾ ਰਹੇ ਸਨ। ਗ੍ਰਿਫ਼ਤਾਰੀਆਂ ਵਧਣ ਦੇ ਬਾਵਜੂਦ ਡਿਪੋਰਟੇਸ਼ਨ ਉਸੇ ਰਫ਼ਤਾਰ ਨਾਲ ਨਹੀਂ ਵਧੀਆਂ। ਇਸ ਦਾ ਵੱਡਾ ਕਾਰਨ ਇਹ ਹੈ ਕਿ ਕਈ ਗ੍ਰਿਫ਼ਤਾਰ ਲੋਕਾਂ ਵਿਰੁੱਧ ਅੰਤਿਮ ਡਿਪੋਰਟੇਸ਼ਨ ਹੁਕਮ ਨਹੀਂ ਹੈ। ਕਈਆਂ ਦੇ ਅਸਾਇਲਮ, ਗ੍ਰੀਨ ਕਾਰਡ ਜਾਂ ਹੋਰ ਕਾਨੂੰਨੀ ਕੇਸ ਅਜੇ ਚੱਲ ਰਹੇ ਹਨ। ਜਹਾਜ਼ਾਂ ਦੀ ਘਾਟ ਅਤੇ ਕੁਝ ਦੇਸ਼ਾਂ ਵੱਲੋਂ ਆਪਣੇ ਨਾਗਰਿਕਾਂ ਨੂੰ ਵਾਪਸ ਲੈਣ ਵਿਚ ਦੇਰੀ ਵੀ ਡਿਪੋਰਟੇਸ਼ਨ ਦੀ ਰਫ਼ਤਾਰ ਨੂੰ ਪ੍ਰਭਾਵਿਤ ਕਰ ਰਹੀ ਹੈ।

]]>
ਕੈਲੀਫੋਰਨੀਆ ਵੱਲੋਂ ਅਦਾਲਤਾਂ ਨੇੜੇ ਆਈਸ ਗ੍ਰਿਫ਼ਤਾਰੀਆਂ ਵਿਰੁੱਧ ਮੁਕੱਦਮਾ https://punjabi.newsd5.in/%e0%a8%95%e0%a9%88%e0%a8%b2%e0%a9%80%e0%a8%ab%e0%a9%8b%e0%a8%b0%e0%a8%a8%e0%a9%80%e0%a8%86-%e0%a8%b5%e0%a9%b1%e0%a8%b2%e0%a9%8b%e0%a8%82-%e0%a8%85%e0%a8%a6%e0%a8%be%e0%a8%b2%e0%a8%a4%e0%a8%be%e0%a8%82/ Tue, 20 Oct 2026 23:05:28 +0000 https://punjabi.newsd5.in/?p=306372 ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਬੋਂਟਾ ਨੇ 15 ਅਕਤੂਬਰ ਨੂੰ ਸੰਘੀ ਸਰਕਾਰ ਅਤੇ ਇਮੀਗ੍ਰੇਸ਼ਨ ਵਿਭਾਗ ਆਈਸ ਵਿਰੁੱਧ ਮੁਕੱਦਮਾ ਦਾਇਰ ਕੀਤਾ। ਇਹ ਮੁਕੱਦਮਾ ਰਾਜ ਦੀਆਂ ਅਦਾਲਤਾਂ ਦੇ ਅੰਦਰ ਜਾਂ ਨੇੜੇ ਕੀਤੀਆਂ ਜਾ ਰਹੀਆਂ ਸਿਵਲ ਇਮੀਗ੍ਰੇਸ਼ਨ ਗ੍ਰਿਫ਼ਤਾਰੀਆਂ ਨੂੰ ਚੁਣੌਤੀ ਦਿੰਦਾ ਹੈ।
ਕੈਲੀਫੋਰਨੀਆ ਸਰਕਾਰ ਦਾ ਕਹਿਣਾ ਹੈ ਕਿ ਅਦਾਲਤ ਜਾਣ ਵਾਲੇ ਲੋਕਾਂ ਵਿਚ ਪੀੜਤ, ਗਵਾਹ, ਘਰੇਲੂ ਹਿੰਸਾ ਤੋਂ ਬਚੇ ਲੋਕ ਅਤੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਆਉਣ ਵਾਲੇ ਲੋਕ ਵੀ ਹੋ ਸਕਦੇ ਹਨ। ਜੇ ਉਨ੍ਹਾਂ ਨੂੰ ਡਰ ਹੋਵੇ ਕਿ ਅਦਾਲਤ ਪਹੁੰਚਣ ‘ਤੇ ਆਈਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ, ਤਾਂ ਉਹ ਆਪਣੇ ਕੇਸ ਵਿਚ ਗਵਾਹੀ ਦੇਣ ਜਾਂ ਮਦਦ ਲੈਣ ਤੋਂ ਪਿੱਛੇ ਹਟ ਸਕਦੇ ਹਨ। ਰਾਜ ਦੇ ਅਟਾਰਨੀ ਜਨਰਲ ਦਾ ਦਾਅਵਾ ਹੈ ਕਿ ਇਸ ਨਾਲ ਅਪਰਾਧਾਂ ਦੀ ਜਾਂਚ ਅਤੇ ਅਦਾਲਤੀ ਕਾਰਵਾਈ ਪ੍ਰਭਾਵਿਤ ਹੋ ਸਕਦੀ ਹੈ।
ਕੈਲੀਫੋਰਨੀਆ ਦੇ ਅਟਾਰਨੀ ਜਨਰਲ ਦੇ ਦਫ਼ਤਰ ਮੁਤਾਬਕ, ਮਈ 2025 ਵਿਚ ਆਈਸ ਦੀ ਨੀਤੀ ਬਦਲਣ ਤੋਂ ਬਾਅਦ ਰਾਜ ਦੀਆਂ ਅਦਾਲਤਾਂ ਨੇੜੇ ਗ੍ਰਿਫ਼ਤਾਰੀਆਂ ਦੀ ਔਸਤ ਗਿਣਤੀ ਪਹਿਲਾਂ ਨਾਲੋਂ 550 ਫ਼ੀਸਦੀ ਤੋਂ ਵੱਧ ਵਧੀ। ਰਾਜ ਵੱਲੋਂ ਇਕੱਠੇ ਕੀਤੇ ਅੰਕੜਿਆਂ ਮੁਤਾਬਕ, ਜੂਨ 2026 ਵਿਚ ਅਦਾਲਤਾਂ ‘ਤੇ ਆਈਸ ਦੀਆਂ 34 ਕਾਰਵਾਈਆਂ ਹੋਈਆਂ ਅਤੇ 30 ਲੋਕ ਗ੍ਰਿਫ਼ਤਾਰ ਕੀਤੇ ਗਏ। ਜੁਲਾਈ ਵਿਚ 28 ਕਾਰਵਾਈਆਂ ਹੋਈਆਂ ਅਤੇ 28 ਲੋਕ ਗ੍ਰਿਫ਼ਤਾਰ ਹੋਏ।
ਮੁਕੱਦਮੇ ਵਿਚ ਕੈਲੀਫੋਰਨੀਆ ਦਾ ਦੋਸ਼ ਹੈ ਕਿ ਆਈਸ ਦੀ ਨੀਤੀ ਕਾਨੂੰਨ ਤੋਂ ਵੱਧ ਅਧਿਕਾਰ ਵਰਤਦੀ ਹੈ ਅਤੇ ਰਾਜ ਦੀ ਅਦਾਲਤੀ ਪ੍ਰਣਾਲੀ ਦੇ ਕੰਮ ਵਿਚ ਦਖ਼ਲ ਦਿੰਦੀ ਹੈ। ਰਾਜ ਨੇ ਅਦਾਲਤ ਤੋਂ ਇਹ ਕਾਰਵਾਈ ਰੋਕਣ ਦੀ ਮੰਗ ਕੀਤੀ ਹੈ। ਇਹ ਹਾਲੇ ਕੈਲੀਫੋਰਨੀਆ ਸਰਕਾਰ ਦੇ ਦਾਅਵੇ ਹਨ; ਅਦਾਲਤ ਨੇ ਮੁਕੱਦਮੇ ‘ਤੇ ਅੰਤਿਮ ਫ਼ੈਸਲਾ ਨਹੀਂ ਦਿੱਤਾ।

]]>
ਨਵਾਂ ਪਾਸਪੋਰਟ ਬਣਨ ‘ਤੇ ਤਿੰਨ ਮਹੀਨਿਆਂ ਅੰਦਰ ਓ.ਸੀ.ਆਈ. ਕਾਰਡ ਦੀ ਜਾਣਕਾਰੀ ਕਰੋ ਅਪਡੇਟ https://punjabi.newsd5.in/%e0%a8%a8%e0%a8%b5%e0%a8%be%e0%a8%82-%e0%a8%aa%e0%a8%be%e0%a8%b8%e0%a8%aa%e0%a9%8b%e0%a8%b0%e0%a8%9f-%e0%a8%ac%e0%a8%a3%e0%a8%a8-%e0%a8%a4%e0%a9%87-%e0%a8%a4%e0%a8%bf%e0%a9%b0%e0%a8%a8/ Tue, 20 Oct 2026 23:04:14 +0000 https://punjabi.newsd5.in/?p=306357  ਵੈਨਕੂਵਰ ਸਥਿਤ ਭਾਰਤੀ ਕੌਂਸਲੇਟ ਨੇ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ (ਓ.ਸੀ.ਆਈ.) ਕਾਰਡਧਾਰਕਾਂ ਲਈ ਪਾਸਪੋਰਟ ਦੀ ਜਾਣਕਾਰੀ ਅਪਡੇਟ ਕਰਨ ਬਾਰੇ ਸਪੱਸ਼ਟੀਕਰਨ ਜਾਰੀ ਕੀਤਾ ਹੈ। 14 ਅਕਤੂਬਰ 2026 ਨੂੰ ਜਾਰੀ ਕੀਤੇ ਜਨਤਕ ਨੋਟਿਸ ਮੁਤਾਬਕ, ਜਦੋਂ ਵੀ ਕਿਸੇ ਓ.ਸੀ.ਆਈ. ਕਾਰਡਧਾਰਕ ਦਾ ਨਵਾਂ ਪਾਸਪੋਰਟ ਬਣਦਾ ਹੈ, ਉਸ ਨੂੰ ਆਪਣੇ ਓ.ਸੀ.ਆਈ. ਕਾਰਡ ਨਾਲ ਜੁੜੀ ਪਾਸਪੋਰਟ ਦੀ ਜਾਣਕਾਰੀ ਅਪਡੇਟ ਕਰਵਾਉਣੀ ਚਾਹੀਦੀ ਹੈ।
ਇਹ ਨਿਯਮ ਹਰ ਉਮਰ ਦੇ ਕਾਰਡਧਾਰਕਾਂ ‘ਤੇ ਲਾਗੂ ਹੁੰਦਾ ਹੈ। ਨਵੇਂ ਪਾਸਪੋਰਟ ਦੇ ਜਾਰੀ ਹੋਣ ਤੋਂ ਤਿੰਨ ਮਹੀਨਿਆਂ ਦੇ ਅੰਦਰ ਜਾਣਕਾਰੀ ਅਪਡੇਟ ਕਰਨ ਲਈ ਅਰਜ਼ੀ ਦੇਣੀ ਹੋਵੇਗੀ। ਇਹ ਗੱਲ ਇਲੈਕਟ੍ਰਾਨਿਕ ਓ.ਸੀ.ਆਈ. ਕਾਰਡ ਦੀ ਰਜਿਸਟ੍ਰੇਸ਼ਨ ਲਈ ਵੀ ਲਾਗੂ ਹੈ।
ਕੌਂਸਲੇਟ ਨੇ ਇੱਕ ਹੋਰ ਅਹਿਮ ਗੱਲ ਸਪੱਸ਼ਟ ਕੀਤੀ ਹੈ। ਜਦੋਂ ਕੋਈ ਵਿਅਕਤੀ ਪਾਸਪੋਰਟ ਦੀ ਜਾਣਕਾਰੀ ਅਪਡੇਟ ਕਰਨ ਲਈ ਅਰਜ਼ੀ ਦੇ ਦਿੰਦਾ ਹੈ, ਤਾਂ ਅਰਜ਼ੀ ਦੇਣ ਦੀ ਮਿਤੀ ਤੋਂ ਲੈ ਕੇ ਆਨਲਾਈਨ ਪ੍ਰਣਾਲੀ ਵਿਚ ਦਸਤਾਵੇਜ਼ਾਂ ਦੀ ਅੰਤਿਮ ਪ੍ਰਾਪਤੀ ਦੀ ਪੁਸ਼ਟੀ ਹੋਣ ਤੱਕ ਭਾਰਤ ਆਉਣ ਜਾਂ ਭਾਰਤ ਤੋਂ ਬਾਹਰ ਜਾਣ ‘ਤੇ ਕੋਈ ਪਾਬੰਦੀ ਨਹੀਂ ਹੋਵੇਗੀ।ਇਸ ਦਾ ਮਤਲਬ ਹੈ ਕਿ ਅਪਡੇਟ ਦੀ ਅਰਜ਼ੀ ਦੀ ਕਾਰਵਾਈ ਚੱਲ ਰਹੀ ਹੋਣ ਦੇ ਬਾਵਜੂਦ ਓ.ਸੀ.ਆਈ. ਕਾਰਡਧਾਰਕ ਯਾਤਰਾ ਕਰ ਸਕਦੇ ਹਨ। ਹਾਲਾਂਕਿ, ਨਵਾਂ ਪਾਸਪੋਰਟ ਮਿਲਣ ਤੋਂ ਬਾਅਦ ਤਿੰਨ ਮਹੀਨਿਆਂ ਦੀ ਮਿਆਦ ਅੰਦਰ ਅਪਡੇਟ ਲਈ ਅਰਜ਼ੀ ਦੇਣਾ ਜ਼ਰੂਰੀ ਹੈ।
ਕੌਂਸਲੇਟ ਨੇ ਓ.ਸੀ.ਆਈ. ਕਾਰਡਧਾਰਕਾਂ ਨੂੰ ਯਾਤਰਾ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਆਪਣੇ ਦਸਤਾਵੇਜ਼ਾਂ ਦੀ ਜਾਣਕਾਰੀ ਜਾਂਚਣ ਅਤੇ ਅਪਡੇਟ ਦੀ ਅਰਜ਼ੀ ਨਾਲ ਸਬੰਧਤ ਪੁਸ਼ਟੀ ਸੰਭਾਲ ਕੇ ਰੱਖਣ ਦੀ ਸਲਾਹ ਦਿੱਤੀ ਹੈ। ਹੋਰ ਜਾਣਕਾਰੀ ਲਈ ਭਾਰਤੀ ਕੌਂਸਲੇਟ ਨਾਲ ਸੰਪਰਕ ਕਰੋ।

]]>
ਅਮਰੀਕੀ ਇਮੀਗ੍ਰੇਸ਼ਨ ਵਿਭਾਗ ਕੋਲ 1 ਕਰੋੜ 28 ਲੱਖ ਤੋਂ ਵੱਧ ਅਰਜ਼ੀਆਂ ਬਕਾਇਆ https://punjabi.newsd5.in/%e0%a8%85%e0%a8%ae%e0%a8%b0%e0%a9%80%e0%a8%95%e0%a9%80-%e0%a8%87%e0%a8%ae%e0%a9%80%e0%a8%97%e0%a9%8d%e0%a8%b0%e0%a9%87%e0%a8%b8%e0%a8%bc%e0%a8%a8-%e0%a8%b5%e0%a8%bf%e0%a8%ad%e0%a8%be%e0%a8%97/ Tue, 20 Oct 2026 23:02:23 +0000 https://punjabi.newsd5.in/?p=306366 ਅਮਰੀਕਾ ਵਿਚ ਇਮੀਗ੍ਰੇਸ਼ਨ ਨਾਲ ਸਬੰਧਤ ਕਿੰਨੇ ਕੇਸ ਬਕਾਇਆ ਹਨ, ਇਸ ਦਾ ਇੱਕੋ ਅੰਕੜਾ ਦੱਸਣਾ ਸੌਖਾ ਨਹੀਂ ਹੈ। ਨਾਗਰਿਕਤਾ, ਗ੍ਰੀਨ ਕਾਰਡ, ਪਰਿਵਾਰਕ ਪਟੀਸ਼ਨ ਅਤੇ ਵਰਕ ਪਰਮਿਟ ਵਰਗੀਆਂ ਅਰਜ਼ੀਆਂ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ, ਯੂ.ਐੱਸ.ਸੀ.ਆਈ.ਐੱਸ. ਕੋਲ ਹੁੰਦੀਆਂ ਹਨ। ਇਮੀਗ੍ਰੇਸ਼ਨ ਅਦਾਲਤਾਂ ਦੇ ਕੇਸ ਨਿਆਂ ਵਿਭਾਗ ਅਤੇ ਵਿਦੇਸ਼ਾਂ ਵਿਚ ਵੀਜ਼ੇ ਦੀ ਉਡੀਕ ਵਾਲੇ ਮਾਮਲੇ ਵਿਦੇਸ਼ ਵਿਭਾਗ ਕੋਲ ਹੁੰਦੇ ਹਨ।
15 ਅਕਤੂਬਰ 2026 ਤੱਕ ਉਪਲਬਧ ਯੂ.ਐੱਸ.ਸੀ.ਆਈ.ਐੱਸ. ਦੀ ਸਭ ਤੋਂ ਨਵੀਂ ਪੂਰੀ ਰਿਪੋਰਟ 30 ਜੂਨ 2026 ਤੱਕ ਦੇ ਅੰਕੜੇ ਦਿੰਦੀ ਹੈ। ਇਸ ਮੁਤਾਬਕ ਵਿਭਾਗ ਕੋਲ 1 ਕਰੋੜ 28 ਲੱਖ 7 ਹਜ਼ਾਰ 907 ਅਰਜ਼ੀਆਂ ਅਤੇ ਪਟੀਸ਼ਨਾਂ ਬਕਾਇਆ ਸਨ। 31 ਮਾਰਚ ਨੂੰ ਇਹ ਗਿਣਤੀ 1 ਕਰੋੜ 21 ਲੱਖ 29 ਹਜ਼ਾਰ 905 ਸੀ। ਇਸ ਤਰ੍ਹਾਂ ਤਿੰਨ ਮਹੀਨਿਆਂ ਵਿਚ ਬਕਾਇਆ ਕੰਮ ਲਗਭਗ 5.6 ਫ਼ੀਸਦੀ ਵਧਿਆ।
ਇਹ ਗਿਣਤੀ ਅਰਜ਼ੀਆਂ ਦੀ ਹੈ, ਲੋਕਾਂ ਦੀ ਨਹੀਂ। ਇੱਕੋ ਵਿਅਕਤੀ ਦੀ ਗ੍ਰੀਨ ਕਾਰਡ, ਵਰਕ ਪਰਮਿਟ ਅਤੇ ਯਾਤਰਾ ਦਸਤਾਵੇਜ਼ ਲਈ ਵੱਖ-ਵੱਖ ਅਰਜ਼ੀ ਹੋ ਸਕਦੀ ਹੈ। ਇਸ ਲਈ ਸਾਰੀਆਂ ਸ਼੍ਰੇਣੀਆਂ ਨੂੰ ਜੋੜ ਕੇ ਬਕਾਇਆ ਲੋਕਾਂ ਦੀ ਗਿਣਤੀ ਨਹੀਂ ਕੱਢੀ ਜਾ ਸਕਦੀ।
ਨਾਗਰਿਕਤਾ ਲਈ ਐੱਨ-400 ਦੀਆਂ 7 ਲੱਖ 42 ਹਜ਼ਾਰ 138 ਅਰਜ਼ੀਆਂ ਬਕਾਇਆ ਸਨ। ਨਾਗਰਿਕਤਾ ਸਰਟੀਫਿਕੇਟ ਲਈ ਐੱਨ-600 ਦੀਆਂ 58 ਹਜ਼ਾਰ 165 ਅਤੇ ਸਰਟੀਫਿਕੇਟ ਬਦਲਵਾਉਣ ਲਈ ਐੱਨ-565 ਦੀਆਂ 25 ਹਜ਼ਾਰ 286 ਅਰਜ਼ੀਆਂ ਪੈਂਡਿੰਗ ਸਨ।
ਅਮਰੀਕਾ ਅੰਦਰ ਰਹਿ ਕੇ ਗ੍ਰੀਨ ਕਾਰਡ ਲੈਣ ਲਈ ਆਈ-485 ਦੀਆਂ 15 ਲੱਖ 60 ਹਜ਼ਾਰ 290 ਅਰਜ਼ੀਆਂ ਫ਼ੈਸਲੇ ਦੀ ਉਡੀਕ ਵਿਚ ਸਨ। ਇਨ੍ਹਾਂ ਵਿਚ ਪਰਿਵਾਰ ਦੇ ਆਧਾਰ ਉੱਤੇ 6 ਲੱਖ 11 ਹਜ਼ਾਰ 67 ਅਤੇ ਰੁਜ਼ਗਾਰ ਦੇ ਆਧਾਰ ਉੱਤੇ 2 ਲੱਖ 68 ਹਜ਼ਾਰ 408 ਅਰਜ਼ੀਆਂ ਸ਼ਾਮਲ ਸਨ। ਗ੍ਰੀਨ ਕਾਰਡ ਨਵਾਂ ਕਰਵਾਉਣ ਜਾਂ ਬਦਲਵਾਉਣ ਲਈ ਆਈ-90 ਦੀਆਂ 5 ਲੱਖ 6 ਹਜ਼ਾਰ 891 ਅਰਜ਼ੀਆਂ ਬਕਾਇਆ ਸਨ।
ਰਿਸ਼ਤੇਦਾਰ ਨੂੰ ਅਮਰੀਕਾ ਲਿਆਉਣ ਲਈ ਆਈ-130 ਦੀਆਂ 24 ਲੱਖ 4 ਹਜ਼ਾਰ 546 ਪਰਿਵਾਰਕ ਪਟੀਸ਼ਨਾਂ ਪੈਂਡਿੰਗ ਸਨ। ਇਨ੍ਹਾਂ ਵਿਚ ਪਤੀ-ਪਤਨੀ, ਮਾਪਿਆਂ ਅਤੇ ਨਾਬਾਲਗ ਬੱਚਿਆਂ ਵਾਲੀਆਂ 7 ਲੱਖ 86 ਹਜ਼ਾਰ 723 ਪਟੀਸ਼ਨਾਂ ਸਨ। ਹੋਰ ਪਰਿਵਾਰਕ ਸ਼੍ਰੇਣੀਆਂ ਵਿਚ 16 ਲੱਖ 17 ਹਜ਼ਾਰ 823 ਪਟੀਸ਼ਨਾਂ ਬਕਾਇਆ ਸਨ। ਇਹ ਸਿਰਫ਼ ਯੂ.ਐੱਸ.ਸੀ.ਆਈ.ਐੱਸ. ਕੋਲ ਪਹਿਲੇ ਪੜਾਅ ਦੀ ਗਿਣਤੀ ਹੈ। ਵਿਦੇਸ਼ਾਂ ਵਿਚ ਵੀਜ਼ਾ ਮਿਲਣ ਦੀ ਉਡੀਕ ਕਰ ਰਹੇ ਲੋਕਾਂ ਦੀ ਕਤਾਰ ਇਸ ਤੋਂ ਵੱਖਰੀ ਹੈ।
ਅਸਾਇਲਮ ਲਈ ਯੂ.ਐੱਸ.ਸੀ.ਆਈ.ਐੱਸ. ਕੋਲ ਆਈ-589 ਦੀਆਂ 13 ਲੱਖ 92 ਹਜ਼ਾਰ 782 ਅਰਜ਼ੀਆਂ ਬਕਾਇਆ ਸਨ। ਇਮੀਗ੍ਰੇਸ਼ਨ ਅਦਾਲਤਾਂ ਵਿਚ ਵੱਖਰੇ ਤੌਰ ਉੱਤੇ 23 ਲੱਖ 24 ਹਜ਼ਾਰ 99 ਅਸਾਇਲਮ ਅਰਜ਼ੀਆਂ ਪੈਂਡਿੰਗ ਸਨ। ਦੋਵੇਂ ਪ੍ਰਣਾਲੀਆਂ ਨੂੰ ਮਿਲਾ ਕੇ ਲਗਭਗ 37 ਲੱਖ 17 ਹਜ਼ਾਰ ਅਸਾਇਲਮ ਅਰਜ਼ੀਆਂ ਫ਼ੈਸਲੇ ਦੀ ਉਡੀਕ ਵਿਚ ਸਨ। ਇਮੀਗ੍ਰੇਸ਼ਨ ਅਦਾਲਤਾਂ ਵਿਚ ਹਰ ਕਿਸਮ ਦੇ ਕੁੱਲ 34 ਲੱਖ 69 ਹਜ਼ਾਰ 569 ਕੇਸ ਬਕਾਇਆ ਸਨ।
ਹੋਰ ਪ੍ਰਮੁੱਖ ਸ਼੍ਰੇਣੀਆਂ ਵਿਚ 21 ਲੱਖ 10 ਹਜ਼ਾਰ 712 ਵਰਕ ਪਰਮਿਟ, 6 ਲੱਖ 7 ਹਜ਼ਾਰ 674 ਯਾਤਰਾ ਦਸਤਾਵੇਜ਼, 5 ਲੱਖ 75 ਹਜ਼ਾਰ 908 ਮਾਫ਼ੀ ਦੀਆਂ ਅਰਜ਼ੀਆਂ, 5 ਲੱਖ 67 ਹਜ਼ਾਰ 110 ਟੀ.ਪੀ.ਐੱਸ. ਅਤੇ 4 ਲੱਖ 80 ਹਜ਼ਾਰ 114 ਯੂ ਵੀਜ਼ਾ ਅਰਜ਼ੀਆਂ ਸ਼ਾਮਲ ਸਨ। ਇਹ ਅੰਕੜੇ ਦੱਸਦੇ ਹਨ ਕਿ ਅਮਰੀਕੀ ਇਮੀਗ੍ਰੇਸ਼ਨ ਪ੍ਰਣਾਲੀ ਉੱਤੇ ਕੰਮ ਦਾ ਦਬਾਅ ਬਹੁਤ ਵੱਡਾ ਹੈ ਅਤੇ ਲੱਖਾਂ ਪਰਿਵਾਰ ਆਪਣੇ ਕੇਸਾਂ ਦੇ ਫ਼ੈਸਲਿਆਂ ਦੀ ਉਡੀਕ ਕਰ ਰਹੇ ਹਨ। ]]>