Deprecated: Creation of dynamic property Stionic_Admin::$option_onesignal is deprecated in /home/admin1/public_html/punjabi/wp-content/plugins/hostingcrow-core/admin/class-stionic-admin.php on line 30
Deprecated: Creation of dynamic property TieLabs_Instagram_Feed::$helper is deprecated in /home/admin1/public_html/punjabi/wp-content/plugins/tielabs-instagram/tielabs-instagram.php on line 69
Deprecated: Creation of dynamic property TieLabs_Instagram_Feed::$account is deprecated in /home/admin1/public_html/punjabi/wp-content/plugins/tielabs-instagram/tielabs-instagram.php on line 70
Deprecated: Creation of dynamic property TieLabs_Instagram_Feed::$api is deprecated in /home/admin1/public_html/punjabi/wp-content/plugins/tielabs-instagram/tielabs-instagram.php on line 71
Notice: Function _load_textdomain_just_in_time was called incorrectly. Translation loading for the rocket domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/admin1/public_html/punjabi/wp-includes/functions.php on line 6260
Deprecated: Creation of dynamic property WP_Rocket\Engine\Preload\SitemapPreloadSubscriber::$options is deprecated in /home/admin1/public_html/punjabi/wp-content/plugins/wp-rocket/inc/Engine/Preload/SitemapPreloadSubscriber.php on line 26
Deprecated: Creation of dynamic property WP_Rocket\Engine\Preload\SitemapPreloadSubscriber::$sitemap_preload is deprecated in /home/admin1/public_html/punjabi/wp-content/plugins/wp-rocket/inc/Engine/Preload/SitemapPreloadSubscriber.php on line 27
Warning: Cannot modify header information - headers already sent by (output started at /home/admin1/public_html/punjabi/wp-content/plugins/free-comments-for-wordpress-vuukle/free-comments-for-wordpress-vuukle.php:1) in /home/admin1/public_html/punjabi/wp-includes/feed-rss2.php on line 8
(94178-01988)
ਸੋਸ਼ਲ ਮੀਡੀਆ (ਸੋਮੀ) ਸਾਡੀ ਜ਼ਿੰਦਗੀ ਵਿੱਚ ਰੋਜ਼ਾਨਾ ਦੇ ਸਾਰਥੀ ਵਾਂਗ ਸ਼ਾਮਿਲ ਹੋਇਆ ਸੀ ਪਰ ਹੁਣ ਇਹ ਬਹੁਤਿਆਂ ਦੀ ਜ਼ਿੰਦਗੀ ਵਿੱਚ ਸੌਂਕਣ ਅਤੇ ਸਮੈਕ ਬਣ ਗਿਆ ਹੈ। ਦੁਨੀਆਂ ਦੇ ਹਰ ਕੋਨੇ ਵਿੱਚ ਇਸ ਪਲੇਟਫਾਰਮ ਭਾਵ ਸੋਮੀ ਨੇ ਆਪਣੀ ਹਾਜ਼ਰੀ ਲਗਾ ਦਿਤੀ ਹੈ। ਵਿਗਿਆਨ ਦੀ ਹਰ ਨਵੀਂ ਖੋਜ ਮਨੁੱਖ ਲਈ ਅਚੰਭਾ ਅਤੇ ਖਿਚ ਦਾ ਕਾਰਨ ਬਣਦੀ ਹੈ ,ਸੋਮੀ ਵੀ ਉਸੇ ਕਤਾਰ ਵਿੱਚ ਹੈ ਬਲਕਿ ਸਭ ਤੋਂ ਅੱਗੇ ਹੈ ।
ਅੱਜ ਦੁਨੀਆਂ ਦੀ ਸਾਢੇ ਚਾਰ ਅਰਬ ਤੋਂ ਵੱਧ ਭਾਵ 58.4 ਫ਼ੀਸਦ ਆਬਾਦੀ ਸੋਮੀ ਦੀ ਵਰਤੋਂ ਕਰ ਰਹੀ ਹੈ। ਮਰਦ 53.9 ਅਤੇ 46.1 ਫ਼ੀਸਦ ਔਰਤਾਂ ਸੋਮੀ ‘ਤੇ ਜੁੜੇ ਹਨ; ਇਨ੍ਹਾਂ ਵਿੱਚ ਯੂ ਟਿਊਬ, ਫੇਸਬੁੱਕ ਇੰਸਟਾਗਰਾਮ, ਫੇਸਬੁੱਕ ਮਸੈਂਜਰ, ਟਿਕਟਾੱਕ ਅਤੇ LinkedIn ਸਭ ਤੋਂ ਵੱਧ ਵਰਤੋਂ ‘ਚ ਆ ਰਹੇ ਹਨ। ਇਨ੍ਹਾਂ ਤੋਂ ਇਲਾਵਾ ਪਿਨਟਰਸਟ, ਸਕਾਇਪ, ਟੈਲੀਗਰਾਮ, ਹੈਲੋ, ਵੀਚੈਟ, ਰੈਡਇਟ ਅਤੇ ਹਾਇਕ ਸੋਮੀ ਵੀ ਵਰਤੇ ਜਾ ਰਹੇ ਹਨ ।
ਇੱਕ ਤਾਜ਼ਾ ਸਰਵੇਖਣ ਅਨੁਸਾਰ ਹਰ ਇੱਕ ਵਿਅਕਤੀ ਔਸਤਨ ਢਾਈ ਘੰਟੇ (2.27 ਘੰਟੇ) ਹਰ ਰੋਜ਼ ਸੋਮੀ ‘ਤੇ ਬਿਤਾਉਂਦਾ ਹੈ । ਇਹ ਗੱਲ ਤਾਂ ਠੀਕ ਹੈ ਕਿ ਮਨੁੱਖ ਨਵੀਂ ਤਕਨੀਕ ਵੱਲ ਵੱਧ ਖਿਿਚਆ ਜਾਂਦਾ ਹੈ ਅਤੇ ਇਸ ਵੱਲ ਵੀ ਲੋਕ ਖਾਸ ਕਰ ਨੌਜਵਾਨ ਵਰਗ ਖਿਚੇ ਗਏ ਹਨ। ਇਥੇ ਚਿੰਤਾ ਇਸ ਗੱਲ ਦੀ ਹੈ ਕਿ ਲੋਕ ਸੋਮੀ ਦੀ ਵਰਤੋਂ ਘੱਟ ਅਤੇ ਦੁਰਵਰਤੋਂ ਵੱਧ ਕਰ ਰਹੇ ਹਨ।
ਇਹ ਵੀ ਨਤੀਜਾ ਕੱਢਿਆ ਗਿਆ ਹੈ ਕਿ ਸੋਮੀ ‘ਤੇ ਲੋਕਾਂ ਦਾ ਸਮਾਂ ਜਿਆਦਾ ਨਸ਼ਟ ਹੋ ਰਿਹਾ ਹੈ; ਜਦੋਂ ਕੋਈ ਫੇਸਬੁੱਕ ਖੋਲਦਾ ਹੈ ਤਾਂ ਉਹ ਫਿਰ ਸਾਰੀਆਂ ਪੋਸਟਾਂ ਹੀ ਵੇਖਦਾ ਹੈ ਜਿਸ ਨਾਲ ਉਸ ਦਾ ਸਮਾਂ ਬਰਬਾਦ ਹੁੰਦਾ ਹੈ ਅਤੇ ਇੰਝ ਲੋਕਾਂ ਵਿੱਚ ਜ਼ਬਰਦਸਤ ਬਦਲਾਅ ਆ ਰਹੇ ਹਨ । ਸੋਮੀ ਦੇ ਬਹੁਤ ਫ਼ਾਇਦੇ ਹਨ; ਨਵੇਂ ਦੋਸਤ ਅਤੇ ਰਿਸ਼ਤੇ ਬਣਦੇ ਹਨ, ਸੰਚਾਰ ਦੀ ਗਤੀ ਤੇਜ਼ ਹੋ ਗਈ ਹੈ, ਖ਼ਬਰਾਂ ਤੇਜ਼ੀ ਨਾਲ ਲੋਕਾਂ ਤੱਕ ਪਹੁੰਚ ਰਹੀਆਂ ਨੇ, ਨਵੀਂ ਪ੍ਰਤਿਭਾ ਨੂੰ ਮੌਕਾ ਮਿਲਦਾ ਹੈ, ਲੋਕਾਂ ਨੇ ਰੋਜ਼ਗਾਰ ਦੇ ਸਾਧਨ ਬਣਾ ਲਏ ਹਨ, ਟਿਕਟਾਂ ਦੀ ਬੁਕਿੰਗ, ਬਿਲ ਭੁਗਤਾਨ ਹੋਣ ਲੱਗ ਪਏ ਹਨ, ਮਾਰਕੀਟਿੰਗ ਅਤੇ ਖਰੀਦਾਰੀ ਹੋਣ ਲੱਗੀ ਹੈ, ਲੋੜਵੰਦ ਲੋਕਾਂ ਦੀ ਮਦਦ ਹੋਣ ਲੱਗੀ ਹੈ, ਯੁਵਾ ਪੀੜ੍ਹੀ ਲਈ ਪ੍ਰੇਰਨਾ ਦਾ ਸਰੋਤ ਬਣ ਰਿਹਾ ਹੈ, ਪੜ੍ਹਾਈ ਹੋਣ ਲੱਗੀ ਹੈ ਆਦਿ ।
ਸੋਮੀ ਨੂੰ ਸ਼ਰਾਰਤੀ ਲੋਕ ਦੂਸਰਿਆਂ ਨੂੰ ਬਲੈਕਮੇਲ ਕਰਨ ਲਈ ਵਰਤ ਰਹੇ ਹਨ, ਛੋਟੀ ਉਮਰ ਦੇ ਬੱਚਿਆਂ ਨੂੰ ਗ਼ਲਤ ਪ੍ਰੋਗਰਾਮ, ਤਸਵੀਰਾਂ, ਫਿਲਮਾਂ ਧੱਕੇ ਨਾਲ ਪਰੋਸੇ ਜਾ ਰਹੇ ਹਨ। ਤੁਹਾਡੇ ਸੈੱਟ ‘ਤੇ ਬੇਲੋੜੇ ਸੁਨੇਹੇ ਆ ਰਹੇ ਨੇ, ਇੱਕ-ਦੂਜੇ ਵਿਰੁੱਧ ਨਫ਼ਰਤ ਫੈਲਾਈ ਜਾ ਰਹੀ ਹੈ। ਰਾਜਨੀਤਿਕ ਲੋਕ ਇਸ ਦੀ ਬੜੀ ਬੂਰੀ ਤਰ੍ਹਾਂ ਨਾਲ ਦੁਰਵਰਤੋਂ ਕਰ ਰਹੇ ਹਨ। ਕਿਸੇ ਵਿਅਕਤੀ ਨੂੰ ਬਦਨਾਮ ਕਰਨ ਲਈ ਇਸਦੀ ਦੁਰਵਰਤੋਂ ਹੋ ਰਹੀ ਹੈ।
ਇਸ ‘ਤੇ ਮਿਲਦੀ ਬਹੁਤੀ ਜਾਣਕਾਰੀ ਖ਼ਾਸਕਰ ਸਿਹਤ ਸਬੰਧੀ ਭਰੋਸੇਯੋਗ ਨਹੀਂ ਹੁੰਦੀ। ਸੋਮੀ ਕਾਰਨ ਬਹੁਤ ਸਾਰੇ ਲੋਕ ਨਿਰਾਸ਼ਾ ਵਿੱਚ ਡੁੱਬ ਜਾਂਦੇ ਹਨ, ਸਿਹਤ ਖਰਾਬ ਰਹਿਣ ਲਗਦੀ ਹੈ, ਲੋਕਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਵਤੀਰਾ ਬਦਲ ਜਾਂਦਾ ਹੈ, ਰਿਸ਼ਤੇ ਚਰਮਰਾ ਰਹੇ ਹਨ ਅਤੇ ਪਰਿਵਾਰ ਟੁੱਟ ਰਹੇ ਹਨ। ਸੋਮੀ ਕਾਰਨ ਜੋ ਲੋਕਾਂ ਦਾ ਬੇਸ਼ਕੀਮਤੀ ਸਮਾਂ ਬਰਬਾਦ ਹੋ ਰਿਹਾ ਉਸ ਦਾ ਕੋਈ ਮੁੱਲ ਨਹੀਂ ।
ਇੰਟਰਨੈਟ ਅਡਿਕਸ਼ਨ ਡਿਸਔਰਡਰ (IAD) ਇੱਕ ਨਵੀਂ ਬਿਮਾਰੀ ਸਾਡੀ ਜ਼ਿੰਦਗੀ ‘ਚ ਆ ਚੁੱਕੀ ਹੈ। ਇਸਦੇ ਲੱਛਣਾਂ ਵਿੱਚ ਸਰੀਰ ‘ਚ ਪੀੜਾ, ਨੀਂਦ ਨਾ ਆਉਣਾ, ਨਿਗ੍ਹਾ ‘ਤੇ ਅਸਰ, ਭਾਰ ਘਟਣਾ/ਵੱਧਣਾ, ਇਕੱਲੇ ਰਹਿਣਾ ,ਗੁੱਸਾ, ਹੱਥ ਦੇ ਵਿੱਚ ਪੀੜ, ਹੱਥ ਦਾ ਸੌਣਾ, ਕਮਜ਼ੋਰ ਹੋਣਾ ਅਤੇ ਹੱਥ ਦੀ ਪਕੜ ਢਿੱਲੀ ਕਮਜ਼ੋਰ ਪੈਣਾ ਸ਼ਾਮਿਲ ਹੈ ।
ਜੇ ਤੁਸੀਂ ਇਹ ਪਤਾ ਕਰਨਾ ਚਾਹੁੰਦੇ ਹੋ ਕਿ ਕਿਸ ਵਿਅਕਤੀ ਨੂੰ ਇਹ ਬਿਮਾਰੀ ਜਾਂ ਅਡਿਕਸ਼ਨ ਲੱਗ ਚੁੱਕੀ ਹੈ ਤਾਂ ਇਹ ਪਤਾ ਕਰੋ ਕਿ ਉਹ ਵਿਅਕਤੀ ਕਿੰਨੀ ਛੇਤੀ-ਛੇਤੀ ਮੋਬਾਇਲ ਖੋਲਦਾ ਹੈ ਅਤੇ ਕਿੰਨਾ-ਕਿੰਨਾ ਸਮਾਂ ਲਗਾਉਂਦਾ ਹੈ ਇਹ ਸਥਿਤੀ ਬੜੀ ਭਿਆਨਕ ਬਣਨ ਜਾ ਰਹੀ ਹੈ । ਭਾਰਤ ਵਿੱਚ 50 ਕਰੋੜ ਤੋਂ ਵੱਧ ਲੋਕ ਸੋਮੀ ਦੀ ਵਰਤੋਂ ਕਰ ਰਹੇ ਹਨ ਅਤੇ 2040 ਤੱਕ ਇਹ ਸੰਖਿਆ ਇੱਕ ਅਰਬ ਨੁੰ ਪਾਰ ਕਰ ਜਾਵੇਗੀ । ਪ੍ਰਧਾਨ ਮੰਤਰੀ ਮੋਦੀ ਨੇ ਐਲਾਨ ਕਰ ਦਿੱਤਾ ਹੈ ਕਿ 2030 ਤੱਕ ਭਾਰਤ ਮਹਾਂਗਤੀ ਵਾਲਾ ਇੰਟਰਨੈੱਟ 6ਜੀ ਵੀ ਲਾਗੂ ਕਰ ਦੇਵੇਗਾ।
ਕਈ ਕੰਪਨੀਆਂ ਬੜੀ ਜਲਦੀ 5ਜੀ ਵੀ ਦੇਣ ਦੀ ਤਿਆਰੀ ਕਰ ਚੁੱਕੀਆਂ ਹਨ। ਸਾਨੂੰ ਬਹੁਤ ਛੇਤੀ ਸਮਾਜਿਕ, ਪਰਿਵਾਰਿਕ, ਸਰਕਾਰੀ ਅਤੇ ਵਿਿਦਅਕ ਪੱਧਰ ‘ਤੇ ਕਾਰਜਸ਼ੀਲ ਅਤੇ ਸੁਚੇਤ ਹੋਣ ਦੀ ਲੋੜ ਹੈ ਤਾਂਕਿ ਅਸੀਂ ਆਪਣੀਆਂ ਆਉਂਦੀਆਂ ਪੀੜ੍ਹੀਆਂ ਨੂੰ ਅਤੇ ਮੌਜੂਦਾ ਨਸਲਾਂ ਨੂੰ ਕਿਸੇ ਵੱਡੇ ਸੰਕਟ ਤੋਂ ਬਚਾ ਸਕੀਏ। ਜੇਕਰ ਅਸੀਂ ਨਾ ਸੰਭਲੇ ਤਾਂ ਫਿਰ ਬਹੁਤ ਦੇਰ ਹੋ ਜਾਵੇਗੀ ।
]]>ਮੋਟੇ ਪੰਜਾਬੀ ਨੂੰ ਕਹਿੰਦੇ ਨੇ ਕਿ ਇਹ ਤਾਂ ‘ਖਾਂਦੇ-ਪੀਂਦੇ’ ਘਰ ਦਾ ਹੈ। ਜਿਹੜੇ ਪੰਜਾਬੀ ਭਰਾ ਮੋਟੇ ਨੇ ਉਨ੍ਹਾਂ ਲਈ ਇਹ ਬੜੀ ਮਾੜੀ ਖ਼ਬਰ ਹੈ ਕਿ ਭਾਰਤ ਵਿੱਚ ਸਭ ਤੋਂ ਵੱਧ ਮੁਟਾਪੇ ਦੀ ਬਿਮਾਰੀ ‘ਮੇਰੇ ਰੰਗਲੇ ਪੰਜਾਬ’ ਦੇ ਪੰਜਾਬੀਆਂ ਨੂੰ ਹੈ। ਪੰਜਾਬ ਦੇ ਤਕਰੀਬਨ 35 ਫ਼ੀਸਦ ਲੋਕ ਮੁਟਾਪੇ ਦੇ ਸ਼ਿਕਾਰ ਹਨ। ਮੋਟਾਪਾ ਹਰ ਬਿਮਾਰੀ ਅਤੇ ਖਾਸ ਕਰਕੇ ਹਾਈ ਬਲੱਡ ਪ੍ਰੈਸ਼ਰ (ਬੀਪੀ) ਲਈ ਵੱਡਾ ਕਾਰਨ ਬਣਦਾ ਹੈ। ਭਾਰਤ ਵਿੱਚ ਮਰਦਾਂ ਵਿੱਚ ਮੋਟਾਪਾ ਦਰ 24 ਅਤੇ ਔਰਤਾਂ ਵਿੱਚ 22 ਫ਼ੀਸਦ ਹੈ। ਪੰਜਾਬੀ ਬੀਬੀਆਂ ਵਿੱਚ ਮੋਟਾਪਾ ਦਰ 31.2.ਫ਼ੀਸਦ ਅਤੇ ਭਰਾਵਾਂ ਵਿੱਚ 37.7 ਫ਼ੀਸਦ ਹੈ। (ਹਰਿਆਣਾ ਮਰਦ 26.2 ਅਤੇ ਔਰਤਾਂ 22.9 ਫ਼ੀਸਦ, ਔਸਤ 25 ਫ਼ੀਸਦ)।
ਗੁਰਬਾਣੀ ਵਿੱਚ ਗੁਰੂ ਨਾਨਕ ਦੇਵ ਜੀ ਦਾ ਫ਼ੁਰਮਾਨ ਹੈ;
ਬਾਬਾ ਹੋਰੁ ਖਾਣਾ ਖੁਸੀ ਖੁਆਰ ।।
ਜਿਤੁ ਖਾਧੈ ਤਨ ਪੀੜੀਐ ਮਨ ਮਹਿ ਚਲਹਿ ਵਿਕਾਰ। (ਅੰਗ 16)
ਤਾਜ਼ਾ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਹਰ ਪੰਜਵਾਂ ਪੰਜਾਬੀ ਹਾਈਪਰਟੈਂਸ਼ਨ ਭਾਵ ਬੀਪੀ ਦਾ ਸ਼ਿਕਾਰ ਹੈ। ਇਸ ਹਿਸਾਬ ਨਾਲ 60 ਲੱਖ ਪੰਜਾਬੀ ਬੀਪੀ ਦੇ ਸ਼ਿਕਾਰ ਹਨ। ਇਨ੍ਹਾਂ ਵਿੱਚ ਬਹੁਤ ਸਾਰਿਆਂ ਨੂੰ ਹਾਲੇ ਪਤਾ ਵੀ ਨਹੀਂ ਹੋਣਾ ਕਿ ਉਹ ਬੀਪੀ ਦਾ ਸ਼ਿਕਾਰ ਹਨ। ਰਾਸ਼ਟਰੀ ਸਿਹਤ ਅਤੇ ਪਰਿਵਾਰ ਸਰਵੇਖਣ-5 ਅਨੁਸਾਰ ਪੰਜਾਬ ਵਿੱਚ ਕੁੱਲ ਬੀਪੀ ਵਾਲੇ ਲੋਕਾਂ ਵਿੱਚ 8.6 ਔਰਤਾਂ ਅਤੇ 11 ਫ਼ੀਸਦ ਮਰਦਾਂ ਵਿੱਚ ਬੀਪੀ ਦੀ ਸਮੱਸਿਆ ਖ਼ਤਰੇ ਦੇ ਨਿਸ਼ਾਨ ਨੂੰ ਲੱਗ ਚੁੱਕੀ ਹੈ ਭਾਵ ਗੰਭੀਰ ਹੋ ਚੁੱਕੀ ਹੈ। ਇਸ ਬਿਮਾਰੀ ਨੂੰ ਇੰਨਾ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। ਅਸੀਂ ਘਰਾਂ ਦੇ ਓੜ੍ਹ-ਪੋੜ੍ਹ ਕਰਕੇ ਹੀ ਕੰਮ ਚਲਾਉਣਾ ਚਾਹੁੰਦੇ ਹਾਂ ਪਰ ਉਦੋਂ ਤਕ ਦੇਰ ਹੋ ਜਾਂਦੀ ਹੈ।
ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਨ੍ਹਾਂ ਨੂੰ ਬੀਪੀ ਹੈ। ਜਿਨ੍ਹਾਂ ਲੋਕਾਂ ਨੂੰ ਮੋਟਾਪਾ ਹੈ ਉਨ੍ਹਾਂ ਨੂੰ ਲੱਛਣ ਆ ਜਾਂਦੇ ਹਨ ਅਤੇ ਕੁਝ ਨੂੰ ਪਤਾ ਹੀ ਨਹੀਂ ਲੱਗਦਾ। ਜਿਨ੍ਹਾਂ ਨੂੰ ਪਤਾ ਹੀ ਨਹੀਂ ਲਗਦਾ ਉਨ੍ਹਾਂ ਨੂੰ ਇਸ ਦਾ ਜ਼ਿਆਦਾ ਨੁਕਸਾਨ ਹੋ ਸਕਦਾ ਹੈ। ਬੀਪੀ ਨਾਲ ਦਿਲ ਦਾ ਦੌਰਾ, ਦਿਮਾਗ ਵਿੱਚ ਕਲੌਟ, ਲਕਵਾ ਅੱਖਾਂ ‘ਤੇ ਅਸਰ, ਦਿਮਾਗ ‘ਤੇ ਅਸਰ ਆਦਿ ਹੋ ਸਕਦਾ ਹੈ।
ਲਗਾਤਾਰ ਸਿਰ ਦੁਖਣਾ, ਦਿਲ ਦਾ ਕੱਚਾ ਹੋਣਾ, ਦਿਲ ਘਬਰਾਉਣਾ, ਉਲਟੀ ਆਉਣਾ, ਥਕਾਵਟ, ਥੋੜਾ ਚੱਲਣ ‘ਤੇ ਸਾਹ ਚੜਨਾ, ਨਿਗ੍ਹਾ ਦਾ ਘਟਣਾ, ਕੰਮ ਵਿੱਚ ਇਕਾਗਰਤਾ ਘਟਣੀ, ਉਦਾਸੀ, ਗੁੱਸਾ ਚੜ੍ਹਨਾ ਆਦਿ ਕੁਝ ਅਜਿਹੇ ਲੱਛਣ ਹਨ ਜੋ ਬੀਪੀ ਦਾ ਸ਼ੱਕ ਪ੍ਰਗਟ ਕਰਨ ਲਈ ਬਹੁਤ ਹਨ। ਇਨ੍ਹਾਂ ਚੋਂ ਕਿਸੇ ਇਕ ਦਾ ਹੋਣਾ ਹੀ ਕਾਫੀ ਹੈ। ਇਹ ਸ਼ੱਕ ਸਿਰਫ਼ ਡਾਕਟਰ ਕੋਲ ਜਾਕੇ ਹੀ ਕੱਢਿਆ ਜਾ ਸਕਦਾ ਹੈ।
ਇਕ ਗੱਲ ਬਹੁਤ ਮਹੱਤਵ ਪੂਰਣ ਹੈ ਕਿ ਬੀਪੀ ਕਿਸੇ ਚੰਗੇ ਜਾਂ ਸਪੈਸ਼ਲਿਸਟ ਡਾਕਟਰ ਨੂੰ ਹੀ ਚੈੱਕ ਕਰਵਾਉਣਾ ਚਾਹੀਦਾ ਹੈ। ਘਰ ਵਿੱਚ ਰੱਖੇ ਬੀਪੀ ਚੈੱਕ ਕਰਨ ਵਾਲੀਆਂ ਮਸ਼ੀਨਾਂ ਸਿਰਫ਼ ਆਮ ਦਿਨਾਂ ਵਾਸਤੇ ਹੁੰਦੀਆਂ ਹਨ ਪਰ ਸਹੀ ਚੈਕਿੰਗ ਲਈ ਡਾਕਟਰ ਕੋਲ ਹੀ ਜਾਣਾ ਚਾਹੀਦਾ ਹੈ। ਸਿਰ ਪੀੜ ਦੀ ਗੋਲੀ ਲੈਕੇ ਹੀ ਕੰਮ ਨਹੀਂ ਸਰਦਾ ਡਾਕਟਰ ਦੀ ਸਲਾਹ ਵੀ ਬਹੁਤ ਜ਼ਰੂਰੀ ਹੈ। ਨੀਮ ਹਕੀਮਾਂ ਕੋਲੋਂ ਪੁੜੀਆਂ ਨਹੀਂ ਖਾਣੀਆਂ ਚਾਹੀਦੀਆਂ।
ਸ਼ਰਾਬ, ਤੰਬਾਕੂ, ਬੀੜੀ, ਸਿਗਰਟ, ਵੱਧ ਘਿਓ ਵੱਧ, ਰੋਜ਼ ਪਰਾਉਂਠੇ ਖਾਣੇ,ਮੀਟ, ਫ਼ਾਸਟ ਫ਼ੂਡ, ਮਾਨਸਿਕ ਤਣਾਓ ਆਦਿ ਬੀਪੀ ਦੇ ਕਾਰਨ ਬਣ ਸਕਦੇ ਹਨ। ਸਾਧਾਰਣ ਖਾਣਾ, ਸਰੀਰਕ ਕਸਰਤ ਅਤੇ ਤਣਾਓ ਮੁਕਤ ਆਦਤਾਂ ਬੀਪੀ ਤੋਂ ਬਚਾ ਕਰ ਸਕਦੇ ਹਨ।
ਸੋ ਸੋਚਦੇ ਕੀ ਓ ..ਕੀ ਜੇਕਰ ਤੁਸੀ ਸਮਝਦੇ ਓ ਕਿ ਤੁਸੀਂ ਮੋਟੇ ਓ ਤਾਂ ਫਿਰ ਜਾਓ ਕਿਸੇ ਚੰਗੇ ਡਾਕਟਰ ਕੋਲ। ਹਾਂ ! ਇਕ ਗੱਲ ਹੋਰ ਜੇਕਰ ਤੁਸੀਂ ਮੋਟੇ ਤਾਂ ਨਹੀਂ ਪਰ ਤੁਹਾਨੂੰ ਉਪਰ ਦੱਸੇ ਲੱਛਣਾ ਵਿੱਚੋਂ ਕੋਈ ਹੈ ਤਾਂ ਫਿਰ ਤੁਹਾਨੂੰ ਵੀ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਕਦੇ ਵੀ ਬੀਪੀ ਦੀ ਦਵਾਈ ਲੈ ਰਹੇ ਵਿਅਕਤੀ ਦੀ ਗੋਲੀ ਦੂਸਰੇ ਵਿਅਕਤੀ ਨੂੰ ਨਹੀਂ ਲੈਣੀ ਚਾਹੀਦੀ।
]]>ਭਾਰਤੀ ਹਰੀ ਕ੍ਰਾਂਤੀ ਦੇ ਪਿਤਾਮਾ ਐੱਮ.ਐੱਸ ਸਵਾਮੀਨਾਥਨ ਨੇ ਇਕ ਵਾਰ ਅਮਰੀਕਾ ‘ਚ ਆਪਣੇ ਸੰਬੋਧਨ ‘ਚ ਕਿਹਾ ਸੀ ਕਿ ਭਾਰਤ ਨੂੰ ਸਭ ਤੋਂ ਵੱਧ ਧਿਆਨ ਆਪਣੇ ਅਨਾਜ (ਕਣਕ, ਚਾਵਲ, ਮੱਕੀ, ਦਾਲਾਂ ਆਦਿ) ਨੀਤੀ ‘ਤੇ ਦੇਣਾ ਚਾਹੀਦਾ ਹੈ ਕਿਉਂਕਿ ਭਾਰਤ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੀ ਭਾਰਤ ਦੀ ਖੁਰਾਕ ਪੈਦਾ ਕਰਨ ਦੀ ਸਮਰੱਥਾ ਹੈ। ਉਨ੍ਹਾਂ ਕਿਹਾ ਸੀ ਭਾਰਤ ਨੂੰ ਖੇਤੀ ਸੈਕਟਰ ਵਿੱਚ ਵੱਧ ਪੈਸਾ ਲਾਉਣ ਦੀ ਲੋੜ ਹੈ। ਭਾਰਤ ਖੁਰਾਕ ਉਤਪਾਦਨ ਦੇ ਮਾਮਲੇ ‘ਚ ਦੁਨੀਆਂ ‘ਤੇ ਰਾਜ ਕਰ ਸਕਦਾ ਹੈ।
ਸਚਾਈ ਇਹ ਹੈ ਕਿ ਸਾਡੇ ਮੁਲਕ ਵਿੱਚ ਕੁਲ ਖੁਰਾਕ ਉਤਪਾਦਨ ਦਾ 40 ਫ਼ੀਸਦ ਹਿੱਸਾ ਤਾਂ ਨਸ਼ਟ ਹੋ ਜਾਂਦਾ ਹੈ। ਇਕ ਅਨੁਮਾਨ ਅਨੁਸਾਰ ਹਰ ਇਕ ਭਾਰਤੀ ਹਰ ਸਾਲ ਘੱਟੋ-ਘੱਟ 50 ਕਿਲੋ ਖਾਣਾ ਖਰਾਬ ਕਰ ਦਿੰਦਾ ਹੈ। 50 ਕਿਲੋ ਖਾਣੇ ਨਾਲ 125 ਵਿਅਕਤੀ ਇਕ ਦਿਨ ਪੇਟ ਭਰ ਕਿ ਖਾਣਾ ਖਾ ਸਕਦੇ ਹਨ। 50 ਕਿਲੋ ਨੂੰ 140 ਕਰੋੜ ਨਾਲ ਗੁਣਾ ਕਰ ਲਓ! ਵਿਸ਼ਵ ਸਿਹਤ ਸੰਸਥਾ ਅਨੁਸਾਰ ਇਕ ਵਿਅਕਤੀ ਨੂੰ ਇਕ ਦਿਨ ਵਿੱਚ ਫਲ ਅਤੇ ਸਬਜ਼ੀਆਂ ਦੀ 400 ਗਰਾਮ ਖੁਰਾਕ ਦੀ ਲੋੜ ਹੁੰਦੀ ਹੈ। ਇਸ ਵਿੱਚ ਬਾਕੀ ਊਲ-ਜਲੂਲ ਚੀਜ਼ਾਂ -ਮਿਟਾਈ ਵਗੈਰਾ ਸ਼ਾਮਿਲ ਨਹੀਂ। ਭਾਰਤ ‘ਚ ਅੱਜ ਵੀ ਪ੍ਰਤੀ ਵਿਅਕਤੀ 507 ਗਰਾਮ ਚੰਗੀ ਖੁਰਾਕ ਉਪਲਬਧ ਹੈ ਪਰ ਭਾਰਤ ਵਿੱਚ ਹਰ ਰੋਜ਼ 19 ਕਰੋੜ ਲੋਕ ਰਾਤ ਦਾ ਖਾਣਾ ਖਾਧੇ ਬਿਨ੍ਹਾਂ ਹੀ ਸੜਕਾਂ ਦੇ ਫੁੱਟਪਾਥਾਂ ਤੇ ਸੌਂਦੇ ਹਨ।
ਵਿਸ਼ਵ ਦੇ ਖੇਤੀ ਅਤੇ ਖੁਰਾਕ ਮਾਹਿਰ ਇਹ ਕਹਿੰਦੇ ਹਨ ਕਿ ਭਵਿੱਖ ਵਿੱਚ ਦੁਨੀਆਂ ਨੂੰ ਬੰਬ-ਬੰਦੂਕਾ ਦੀ ਨਹੀਂ ਸਗੋਂ ਚੰਗੇ ਭੋਜਨ ਦੀ ਲੋੜ ਪਏਗੀ। ਜਿਹੜਾ ਮੁਲਕ ਖੁਰਾਕ ਉਤਪਾਦਨ ਵਿੱਚ ਮੁਹਾਰਤ ਹਾਸਿਲ ਕਰ ਲਵੇਗਾ ਉਹ ਹੀ ਦੁਨੀਆਂ ‘ਤੇ ਰਾਜ ਕਰੇਗਾ। ਜਿਸ ਹਿਸਾਬ ਨਾਲ ਆਬਾਦੀ ਵਧ ਰਹੀ ਹੈ ਉਸ ਤੋਂ ਇਹ ਡਰ ਪੈਦਾ ਹੋ ਰਿਹਾ ਹੈ ਕਿ 2050 ਵਿੱਚ ਦੁਨੀਆ ਦੀ ਵੱਡੀ ਗਿਣਤੀ ਵਿੱਚ ਲੋਕ ਭੁੱਖ ਨਾਲ ਮਰਨਗੇ। ਸੰਨ 2050 ਤੱਕ ਦੁਨੀਆਂ ਦੀ ਅਬਾਦੀ 10 ਅਰਬ ਦੇ ਨੇੜੇ ਲੱਗ ਜਾਏਗੀ। ਮੌਜੂਦਾ ਸਮੇਂ ਵਿੱਚ ਵਿਸ਼ਵ ਵਿੱਚ 10 ਹਜ਼ਾਰ ਬੱਚਿਆਂ ਸਮੇਤ 25 ਹਜ਼ਾਰ ਲੋਕ ਰੋਜ਼ ਭੁੱਖ ਜਾਂ ਭੁੱਖ ਕਾਰਨ ਹੋਈਆਂ ਬਿਮਾਰੀਆਂ ਕਾਰਨ ਮਰ ਰਹੇ ਹਨ। ਭਾਰਤ ਵਿੱਚ ਹਰ ਸਾਲ ਤਿੰਨ ਲੱਖ ਲੋਕ ਭੁੱਖ ਕਾਰਨ ਦਮ ਤੋੜ ਜਾਂਦੇ ਹਨ। 45 ਸੌ ਬੱਚੇ ਮਾੜੀ ਅਤੇ ਅਧੂਰੀ ਖੁਰਾਕ ਕਰਕੇ ਭਾਰਤ ਵਿੱਚ ਰੋਜ਼ ਮਰ ਜਾਂਦੇ ਹਨ।
ਅਸੀਂ ਹਰ ਰੋਜ਼ ਘਰਾਂ, ਹੋਟਲਾਂ, ਢਾਬਿਆਂ, ਧਾਰਮਕਿ ਸਥਾਨਾਂ, ਵਿਆਹਾਂ, ਮਰਗਾਂ ਆਦਿ ਤੇ ਬਹੁਤ ਖਾਣਾ ਖਰਾਬ ਕਰਦੇ ਹਾਂ। ਇਸ ਤੋਂ ਇਲਾਵਾ ਖੇਤਾਂ, ਆਵਾਜਾਈ, ਮੰਡੀਆਂ, ਸਟੋਰਾਂ, ਦੁਕਾਨਾਂ ਆਦਿ ਵਿੱਚ ਵੱਡੀ ਮਾਤਰਾ ‘ਚ ਆਨਾਜ ਖਰਾਬ ਹੁੰਦਾ ਹੈ। ਸਾਨੂੰ ਹਰ ਪੱਧਰ ‘ਤੇ ਖੁਰਾਕ ਨੂੰ ਜ਼ਾਇਆ ਹੋਣ ਤੋਂ ਰੋਕਣ ਦੀ ਲੋੜ ਹੈ। ਹੁਣ ਤਾਂ ਭਾਰਤ ਸਰਕਾਰ ਨੇ ਵੀ ਸੰਯੁਕਤ ਰਾਸ਼ਟਰ ਦੇ ਖੁਰਾਕ ਪ੍ਰੋਗਰਾਮ ਦੇ ਤਹਿਤ ਹਰ ਰਾਜ ਸਰਕਾਰ ਨੂੰ ਕਹਿ ਦਿੱਤਾ ਹੈ ਕਿ ਸਕੂਲੀ ਬੱਚਿਆਂ ਦੇ ਸਿਲੇਬਸ ਵਿੱਚ ਖਾਣਾ ਬਚਾਉਣ ਅਤੇ ਨਸ਼ਟ ਹੋਣ ਤੋਂ ਰੋਕਣ ਬਾਰੇ ਦੱਸਣ ਲਈ ਇਕ-ਇਕ ਚੈਪਟਰ ਸ਼ਾਮਿਲ ਕੀਤਾ ਜਾਵੇ ।
ਖਾਣਾ ਬਚਾਉਣ ਦੀ ਸ਼ੁਰੂਆਤ ਸਾਨੂੰ ਅੱਜ ਤੋਂ ਆਪਣੇ-ਆਪਣੇ ਘਰ ਤੋਂ ਹੀ ਕਰ ਦੇਣੀ ਚਾਹੀਦੀ ਹੈ : ਖਾਣੇ ਦੀ ਇਜ਼ਤ ਕਰੋ, ਲੋੜ ਮੁਤਾਬਿਕ ਖਾਣਾ ਪਕਾਓ, ਪਲੇਟ ਵਿੱਚ ਲੋੜ ਜਿੰਨਾ ਹੀ ਖਾਣਾ ਪਾਓ, ਵਧ ਗਿਆ ਖਾਣਾ ਜ਼ਰੂਰਤ ਮੰਦਾ ਨੂੰ ਖਵਾਓ ਇਸ ਲਈ ਸਾਂਝੇ ਯਤਨ ਕੀਤੇ ਜਾਣ, ਖੁਰਾਕ ਨੂੰ ਲੋੜ ਅਨੁਸਾਰ ਅਤੇ ਠੀਕ ਢੰਗ ਨਾਲ ਸਟੋਰ ਕਰੋ, ਸਥਾਨਕ ਖੁਰਾਕ ਦੀ ਵੱਧ ਵਰਤੋਂ ਕਰੋ, ਹੋਟਲ ਵਿੱਚ ਖਾਣ ਸਮੇਂ ਜੇ ਤੁਹਾਡਾ ਖਾਣਾ ਵਧ ਜਾਵੇ ਤਾਂ ਪੈਕ ਕਰਵਾ ਕੇ ਘਰ ਲੈ ਜਾਓ, ਐਕਸਪਾਇਰੀ ਡੇਟ ਤੋਂ ਪਹਿਲਾਂ ਪੈਕਡ ਖਾਣਾ ਵਰਤੋਂ, ਵਿਗੜੈ ਆਕਾਰ ਵਾਲੀਆਂ ਸਬਜ਼ੀਆਂ ਅਤੇ ਫਲਾਂ ਨੂੰ ਨਾ ਸੁੱਟੋ ਬਲਕਿ ਜੂਸ, ਚਾਟ, ਸਲਾਦ ਆਦਿ ਲਈ ਵਰਤੋਂ ਅਤੇ ਜੇਕਰ ਖਾਣਾ ਖਰਾਬ ਹੋ ਜਾਵੇ ਤਾਂ ਉਸ ਦੀ ਖਾਦ ਬਣਾਉਣ ਲਈ ਵਰਤੋਂ ਕਰੋ।
]]>
ਦੁਨੀਆਂ ਵਿੱਚ 4300 ਸੌ ਤੋਂ ਵੱਧ ਧਰਮ ਅਤੇ ਧਾਰਮਿਕ ਸੰਪਰਦਾਵਾਂ ਹਨ। ਇਸ ਤੋਂ ਇਲਾਵਾ ਕਈ ਸਥਾਨਕ ਧਰਮ ਵੀ ਹਨ। ਇਨ੍ਹਾਂ ਦੀ ਗਿਣਤੀ ਅਸੰਭਵ ਹੈ। ਧਰਮਾਂ ਦੀ ਗਿਣਤੀ ਦਿਨੋਂ-ਦਿਨ ਵੱਧ ਰਹੀ ਹੈ। ਮੁੱਖ ਧਰਮਾਂ ਵਿਚੋਂ ਅੱਗੇ ਗਰੁੱਪ ਬਣ ਰਹੇ ਹਨ ਅਤੇ ਫਿਰ ਕੁਝ ਸਮੇਂ ਮਗਰੋਂ ਉਹ ਗਰੁੱਪ ਇਕ ਵੱਖਰਾ ਧਰਮ ਹੋਣ ਦਾ ਐਲਾਨ ਕਰ ਦਿੰਦਾ ਹੈ। ਇਕ ਦਿਨ ਅਜਿਹਾ ਆਵੇਗਾ ਕਿ ਇਨ੍ਹਾਂ ਦਾ ਹਿਸਾਬ ਕਿਤਾਬ ਰੱਖਣਾ ਵੀ ਮੁਸ਼ਕਿਲ ਹੋ ਜਾਵੇਗਾ।
ਧਰਮਾਂ ਕਾਰਨ ਦੁਨੀਆਂ ਵਿੱਚ ਹਮੇਸ਼ਾ ਮਾਰ-ਮਰਾਈ ਹੁੰਦੀ ਰਹਿੰਦੀ ਹੈ। ਪਿਊ ਰਿਸਰਚ ਸੈਂਟਰ (PEW RESEARCH CENTRE) ਅਨੁਸਾਰ ਵਿਸ਼ਵ ਵਿੱਚ ਫਿਰਕੂ ਦੰਗਿਆਂ ਲਈ ਸੀਰੀਆ, ਨਾਈਜ਼ੀਰੀਆ ਅਤੇ ਈਰਾਕ ਤੋਂ ਮਗਰੋਂ ਚੌਥੇ ਨੰਬਰ ਤੇ ਭਾਰਤ ਦਾ ਨਾਮ ਆਉਂਦਾ ਹੈ। 1947 ਵਿੱਚ ਹਿੰਦੁਸਤਾਨ ਦੀ ਭਾਰਤ ਅਤੇ ਪਾਕਿਸਤਾਨ ਵੰਡ ਦੁਨੀਆਂ ਦੇ ਵੱਡੇ ਫਿਰਕੂ ਦੰਗਿਆਂ ਦੀ ਇਕ ਸ਼ਰਮਨਾਕ ਮਿਸਾਲ ਹੈ। ਇਸ ਵੰਡ ਸਮੇਂ ਤਕਰੀਬਨ 20 ਲੱਖ ਲੋਕ ਮਾਰ ਗਏ ਅਤੇ ਇਸ ਤੋਂ ਵੱਡੀ ਗਿਣਤੀ ‘ਚ ਲੋਕ ਘਰੋਂ-ਬੇਘਰ ਹੋਏ ਸਨ। ਇਹ ਵੰਡ ਦੁਨੀਆ ਦੇ ਵੱਡੇ ਆਬਾਦੀ ਦੇ ਤਬਾਦਲੇ ਦੀ ਵੀ ਕੋਝੀ ਉਦਾਹਰਣ ਹੈ ਕਿਉਂਕਿ ਉਸ ਸਮੇਂ ਲੱਖਾਂ ਦੀ ਗਿਣਤੀ ਵਿੱਚ ਬੇਘਰ ਹੋ ਕੇ ਹਿੰਦੂ ਅਤੇ ਸਿੱਖ ਭਾਰਤ ਆਏ ਸਨ ਅਤੇ ਲੱਖਾਂ ਦੀ ਗਿਣਤੀ ਵਿੱਚ ਬੇਘਰ ਹੋ ਕੇ ਮੁਸਲਮਾਨ ਇਧਰੋਂ ਪਾਕਿਸਤਾਨ ਗਏ ਸਨ।
ਸਭ ਧਰਮਾਂ ਵਾਲੇ ਇੱਕ ਰੱਬ ਦੀ ਗੱਲ ਕਰਦੇ ਹਨ। ਇਕ ਦੂਜੇ ਨਾਲ ਪਿਆਰ ਨਾਲ ਜੀਣ ਦੀ ਗੱਲ ਕਰਦੇ ਹਨ ਤਾਂ ਫਿਰ ਧਰਮ ਦੇ ਨਾਂ ‘ਤੇ ਦੁਨੀਆ ਵਿੱਚ ਕਤਲੋਗਾਰਤ ਕਿਉਂ ਹੁੰਦੀ ਹੈ? ਦਰਅਸਲ ਮਨੁੱਖੀ ਸੱਭਿਅਤਾ ਵਿੱਚ ਧਰਮ ਦੀ ਆਮਦ ਹੀ ਉਦੋਂ ਹੋਈ ਹੋਵੇਗੀ ਜਦੋਂ ਮਨੁੱਖ ਦੇ ਸੁਭਾਅ ਅਤੇ ਕਰਮ ਵਿੱਚ ਗਿਰਾਵਟ ਆਈ ਹੋਵੇਗੀ। ਤੁਸੀਂ ਦੇਖੋ ਧਰਮਾਂ ‘ਚ ਇਹ ਕਿਹਾ ਜਾਂਦਾ ਹੈ ਕਿ ਕਿਸੇ ਵੀ ਮਜ਼ਲੂਮ ‘ਤੇ ਅੱਤਿਆਚਾਰ ਨਹੀਂ ਕਰਨਾ ਚਾਹੀਦਾ : ਇਸ ਦਾ ਮਤਲਬ ਸਾਫ਼ ਹੈ ਕਿ ਧਰਮਾਂ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਮਨੁੱਖ ਜ਼ਾਲਿਮ ਪ੍ਰਵਿਰਤੀ ਦਾ ਹੋਵੇਗਾ। ਜੇਕਰ ਕੋਈ ਇਨਸਾਨ ਜਾਂ ਜਾਨਵਰ ‘ਤੇ ਜ਼ੁਲਮ ਕਰਦਾ ਹੈ ਤਾਂ ਕਿਹਾ ਜਾਂਦਾ ਹੈ ਕਿ ਇਸ ਦਾ ਲੇਖਾ ਅਗਲੀ ਦਰਗਾਹ ਵਿੱਚ ਦੇਣਾ ਪਵੇਗਾ। ਧਰਮਾਂ ਦੀਆਂ ਬਹੁਤ ਹੀ ਪਵਿੱਤਰ ਅਤੇ ਸ਼ਕਤੀਸ਼ਾਲੀ ਰਵਾਇਤਾਂ ਹੁੰਦੀਆਂ ਹਨ।
ਹੁਣ ਸਵਾਲ ਇਹ ਉੱਠਦਾ ਹੈ ਕਿ ਫਿਰ ਹੁਣ ਕਿਉਂ ਮਨੁੱਖ ਕੁਰਾਹੇ ਪੈ ਗਿਆ ਹੈ? ਕੀ ਮਨੁੱਖ ਦੇ ਅੰਦਰੋਂ ਅਗਲੀ ਦਰਗਾਹ ਭਾਵ ਰੱਬ ਦਾ ਡਰ ਖਤਮ ਹੋ ਗਿਆ ਹੈ ? ਅੱਜ ਕੱਲ੍ਹ ਦੇ ਸਮਾਜਿਕ ਵਰਤਾਰੇ ਤੋਂ ਲਗਦਾ ਹੈ ਕਿ ਕੁਝ ਲੋਕ ਜਿਨ੍ਹਾਂ ਨੂੰ ਧਾਰਮਿਕ, ਸਮਾਜਿਕ ਅਤੇ ਰਾਜਸੀ ਆਗੂ (ਅਖੌਤੀ)ਕਿਹਾ ਜਾਂਦਾ ਹੈ ਉਹ ਇਹ ਸਮਝ ਬੈਠੇ ਹਨ ਕਿ ਰੱਬ ਨਾਂ ਦੀ ਕੋਈ ਬਲਾ ਹੈ ਹੀ ਨਹੀਂ। ਸਿਰਫ ਸਰਮਾਇਆ ਅਤੇ ਸਿਆਸੀ ਸ਼ਕਤੀ ਹੀ ਰੱਬ ਹੈ।
ਆਮ ਨਾਗਰਿਕ ਰੱਬ ਵਿੱਚ ਅਥਾਹ ਵਿਸ਼ਵਾਸ ਰੱਖਦਾ ਹੈ। ਵਿਸ਼ਵਾਸ ਹੀ ਮਨੁੱਖ ਨੂੰ ਬੁਲੰਦੀਆਂ ਵੱਲ ਲੈ ਜਾਂਦਾ ਹੈ। ਇਸ ਅਥਾਹ ਵਿਸ਼ਵਾਸ ਦਾ, ਧਰਮਾਂ ਦੇ ਅਖੌਤੀ ਆਗੂ ਜੋ ਭ੍ਰਿਸ਼ਟ ਰਾਜਸੀ ਲੀਡਰਾਂ ਦੇ ਵਗਾਰੀ ਹੁੰਦੇ ਹਨ, ਨਜਾਇਜ਼ ਲਾਭ ਉਠਾਉਂਦੇ ਹਨ। ਧਾਰਮਿਕ ਦੰਗੇ ਆਮ ਲੋਕ ਨਹੀਂ ਵਿਓੁਤਦੇ ਇਹ ਚਾਲਾਂ ਅਖੌਤੀ ਆਗੂ ਚਲਦੇ ਹਨ ਜਿਨ੍ਹਾਂ ਨੇ ਸਿਆਸੀ ਲਾਭ ਲੈਣੇ ਹੁੰਦੇ ਹਨ। ਕੀ ਤੁਹਾਨੂੰ ਯਾਦ ਹੈ ਕਿ ਕਦੇ ਇਨ੍ਹਾਂ ਦੰਗਿਆਂ ਵਿੱਚ ਕਿਸੇ ਵੀ ਪਾਸਿਓ ਕੋਈ ਵੱਡਾ ਰਾਜਸੀ/ਧਾਰਮਿਕ ਆਗੂ ਵੀ ਸੜਕਾਂ ‘ਤੇ ਲੜਦਿਆਂ ਮਰਿਆ/ਸੜਿਆ ਹੋਵੇ ? ਭਾਰਤ ਵਿੱਚ 2016 ਮਗਰੋਂ ਫ਼ਿਰਕੂ ਦੰਗਿਆਂ ਵਿੱਚ ਕਮੀ ਆਈ ਸੀ ; 2016-869, 2017-723, 2018-512, 2019 -438 ਪਰ 2020 ਵਿੱਚ ਫਿਰ ਸਿਟੀਜ਼ਨ ਅਮੈਂਡਮੈਂਟ ਐਕਟ ਕਾਰਨ ਇਹ ਗਿਣਤੀ 2016 ਵਾਲੇ ਅੰਕੜੇ ਦੇ ਕੋਲ ਪਹੁੰਚ 857 ਹੋ ਗਈ।
ਹਾਲ ਹੀ 29 ਅਪ੍ਰੈਲ ਨੂੰ ਪਟਿਆਲੇ ਵਿੱਚ ਹੋਏ ਝਗੜੇ ਨੂੰ ਸੋਸ਼ਲ ਮੀਡੀਆ ਰਾਹੀਂ ਹਿੰਦੂ-ਸਿੱਖ ਫ਼ਸਾਦ ਬਣਾਉਣ ਦੀ ਪੂਰੀ ਚਾਲ ਚੱਲੀ ਗਈ ਪਰ ਸਾਜ਼ਿਸ਼ੀ ਲੋਕ ਸਫ਼ਲ ਨਹੀਂ ਹੋ ਸਕੇ। ਸ਼ਰਾਰਤੀ ਲੋਕਾਂ ਦੀਆਂ ਚਾਲਾਂ ਨੂੰ ਲੋਕਾਂ ਵੱਲੋਂ ਸਮਝਣ ਅਤੇ ਫੇਲ੍ਹ ਕਰਨ ਦੀ ਇਹ ਬਹੁਤ ਹੀ ਵੱਡੀ ਉਦਾਹਰਣ ਹੈ। ਰਿਕਾਰਡ ਸਮੇਂ ‘ਚ ਦੋਸ਼ੀ ਫੜਨ ਦੀ ਵੀ ਇਹ ਉਦਾਹਰਣ ਹੈ। ਕਮਾਲ ਹੈ 2015 ਦੇ ਬੇਅਦਬੀ ਵਾਲੇ ਦੋਸ਼ੀ ਹਾਲੇ ਵੀ ਆਜ਼ਾਦ ਫਿਰ ਰਹੇ ਹਨ ; ਪੁਲਿਸ ਪੱਕੀ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ।
ਪੰਜਾਬ 1978 ਤੋਂ 1992 ਤੱਕ ਫ਼ਿਰਕੂ ਚਾਲਾਂ ‘ਚ ਬਹੁਤ ਕੁਝ ਗਵਾ ਚੁੱਕਿਆ ਹੈ। ਹੁਣ ਆਮ ਲੋਕ, ਦੁਕਾਨਦਾਰ, ਵਪਾਰੀ, ਮਜ਼ਦੂਰ, ਕਿਸਾਨ ਆਦਿ ਇਨ੍ਹਾਂ ਲੋਕਾਂ ਦੀਆਂ ਚਾਲਾਂ ਵਿੱਚ ਨਹੀਂ ਆਉਣਗੇ। ਭਵਿੱਖ ਵਿੱਚ ਵੀ ਇਹੋ ਜਿਹੀਆਂ ਚਾਲਾਂ ਨੂੰ ਮੂਧੈ-ਮੂੰਹ ਸੁੱਟਣ ਲਈ ਜ਼ਰੂਰੀ ਹੈ ਕਿ ਲੋਕ ਇਕੱਠੇ ਹੋ ਕੇ ਕਮੇਟੀਆਂ ਬਣਾਉਣ ਅਤੇ ਬਿਨ੍ਹਾਂ ਕਿਸੇ ਵੱਡੇ ਕਾਰਨ ਤੋਂ ਪੰਜਾਬ ਬੰਦ ਵਰਗੇ ਸੱਦਿਆ ਦਾ ਵਿਰੋਧ ਕਰਨ ਅਤੇ ਆਪਣੇ ਪਰਿਵਾਰਿਕ ਮੈਂਬਰਾ ਖਾਸ ਕਰ ਨੌਜਵਾਨਾਂ ਨੂੰ ਪਿਆਰ ਨਾਲ ਸਮਝਾ ਕੇ ਘਰੇ ਰੱਖਣ। ਪਟਿਆਲੇ ਦੀਆਂ ਘਟਨਾਵਾਂ ਤੋਂ ਸਮਾਜ ਨੇ ਲੀਡਰਾਂ ਨੂੰ ਕਿਹਾ ਹੈ ਕਿ ਲੀਡਰ ਆਪ ਹੀ ਸੜਕਾਂ ‘ਤੇ ਆਹਮੋ-ਸਾਹਮਣੇ ਹੋ ਕੇ ਫੈਸਲਾ ਕਰ ਲਿਆ ਕਰਨ, ਲੋਕ ਹੁਣ ਸੜਕਾਂ ‘ਤੇ ਨਹੀਂ ਲੜਨਗੇ ਨਾ ਹੀ ਮਰਨਗੇ, ਹੁਣ ਸਿਰਫ਼ ਧਰਮ ਅਤੇ ਸਿਆਸਤ ਦੇ ਅਖੌਤੀ ਲੀਡਰ ਸੜਕਾਂ ਤੇ ਲੜਨਗੇ ਅਤੇ ਮਰਨਗੇ।
]]>
ਤੇਤੀ ਕਰੋੜ ਦੇਵੀ -ਦੇਵਤਿਆਂ, ਗੁਰੂਆਂ, ਪੀਰਾਂ, ਫ਼ਕੀਰਾਂ, ਸਾਧਾਂ-ਸੰਤਾਂ ਅਤੇ ਇਨ੍ਹਾਂ ਦੇ ਅਰਬਾਂ ਸੇਵਕਾਂ ਦੇ ਦੇਸ਼ ਵਿੱਚ ਵੀ ਜੇਕਰ ਨਾਰੀ ਸੁਰੱਖਿਅਤ ਨਹੀਂ ਹੈ ਤਾਂ ਫਿਰ ਉਹ ਦੁਨੀਆਂ ਦੇ ਕਿਸੇ ਹਿੱਸੇ ਵਿੱਚ ਵੀ ਮਹਿਫ਼ੂਜ਼ ਨਹੀਂ : ਭਾਰਤ ਵਿੱਚ ਹਰ 20 ਮਿੰਟ ਮਗਰੋਂ ਇਕ ਭਾਰਤੀ ਨਾਰੀ ਦੀ ਆਬਰੂ ਤਾਰ-ਤਾਰ ਕਰ ਦਿੱਤੀ ਜਾਂਦੀ ਹੈ। ਅਮਰੀਕਾ ਦੇ ਵਪਾਰਿਕ ਰਸਾਲੇ ਫ਼ੌਰਬਜ਼ Forbes ਦੇ ਜੁਲਾਈ 2019 ਦੇ ਅੰਕ ਵਿੱਚ Women’s Danger Index , ਦੇ ਅੰਕੜਿਆਂ ਤੇ ਝਾਤ ਮਾਰਿਆ ਪਤਾ ਲੱਗਾ ਕਿ ਦੱਖਣੀ ਅਫਰੀਕਾ, ਬਰਾਜ਼ੀਲ, ਰੂਸ, ਮੈਕਸੀਕੋ, ਈਰਾਨ, ਡੌਮੀਨਿਕਾ ਲੋਕਰਾਜ, ਮਿਸਰ ਮੌਰੱਕੋ, ਭਾਰਤ ਅਤੇ ਥਾਈਲੈਂਡ ਦੇਸ਼ ਇਕੱਲੀਆਂ ਔਰਤਾਂ ਲਈ ਸੈਰ-ਸਪਾਟੇ ਲਈ ਬਹੁਤ ਹੀ ਖਤਰਨਾਕ ਦੇਸ਼ ਹਨ।
ਭਾਰਤ ਸਰਕਾਰ ਦੇ ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਦੇ 2020 ਦੇ ਅੰਕੜੇ ਸੁੰਨ ਕਰਨ ਵਾਲੇ ਹਨ। ਜੇ ਇਨ੍ਹਾਂ ਅੰਕੜਿਆਂ ਦਾ ਵਿਸ਼ਲੇਸ਼ਣ ਕਰੀਏ ਤਾਂ ਇਹ ਪਤਾ ਲੱਗਦਾ ਹੈ ਕਿ ਹਰ ਤਿੰਨ ਘੰਟਿਆਂ ਮਗਰੋਂ ਤਿੰਨ ਅਤੇ ਹਰ ਰੋਜ਼ 77 ਬਲਾਤਕਾਰ ਹੁੰਦੇ ਹਨ। ਇਨ੍ਹਾਂ ਦੀ ਮਹੀਨੇ ਦੀ ਗਿਣਤੀ 2337 ਅਤੇ ਇਸ ਅਨੁਸਾਰ 2020 ਵਿੱਚ 28046 ਔਰਤਾਂ ਦੀ ਜ਼ਿੰਦਗੀ ਬਰਬਾਦ ਕਰਨ ਦੇ ਪੁਲਿਸ ਕੇਸ ਰਜਿਸਟਰਡ ਹੋਏ ਹਨ। ਜੇਕਰ ਇਨ੍ਹਾਂ ਅੰਕੜਿਆਂ ਦੀ ਜ਼ਮੀਨੀ ਹਕੀਕਤ ਵੇਖੀ ਜਾਵੇ ਤਾਂ ਇਹ ਅੰਕੜਾ ਘੱਟੋ-ਘੱਟ 50 ਹਜ਼ਾਰ ਤਾਂ ਟੱਪ ਹੀ ਜਾਵੇਗਾ ਕਿਉਂਕਿ ਬਹੁਤ ਸਾਰੇ ਕੇਸ ਕਈ ਕਾਰਨਾਂ ਕਰਕੇ ਪੁਲਿਸ ਦੇ ਕੋਲ ਤਾਂ ਪਹੁੰਚਦੇ ਹੀ ਨਹੀਂ।
ਸਾਲ 2020 ਦੇ ਅੰਕੜਿਆਂ ਅਨੁਸਾਰ ਬਲਾਤਕਾਰ ਦੇ ਮਾਮਲਿਆਂ ਵਿੱਚ ਪਹਿਲੇ ਨੰਬਰ ‘ਤੇ ਰਾਜਸਥਾਨ (5310), ਦੋ ਨੰਬਰ ‘ਤੇ ਯੂਪੀ (2769), ਐੱਮ ਪੀ (2339)ਤੀਜੇ ਨੰਬਰ ‘ਤੇ, 2061 ਨੰਬਰਾਂ ਨਾਲ ਮਹਾਂਰਾਸ਼ਟਰ ਚੌਥੇ ਨੰਬਰ ‘ਤੇ ਆਂਉਂਦਾ ਹੈ। ਯੂਟੀ ਵਿੱਚੋਂ ਦਿੱਲੀ ਵਿੱਚ ਸਭ ਤੋਂ ਵੱਧ (997) ਅਤੇ ਦੂਜੇ ਨੰਬਰ ‘ਤੇ ਜੇ ਐਂਡ ਕੇ (243) ਆਉਂਦਾ ਹੈ।
ਬਿਊਰੋ ਦੇ ਵਿਸ਼ਲੇਸ਼ਕਾਂ ਨੇ ਇਹ ਸਿੱਟਾ ਕੱਢਿਆ ਹੈ ਕਿ ਬਲਾਤਕਾਰ ਦੇ ਕੇਸਾਂ ਵਿੱਚੋਂ 96 ਫ਼ੀਸਦੀ ਬਲਾਤਕਾਰ ਤਾਂ ਜਾਣ ਪਹਿਚਾਣ ਵਾਲੇ ਹੀ ਕਰਦੇ ਹਨ : ਇਨ੍ਹਾਂ ਦਰਿੰਦਿਆਂ ਵਿੱਚ ਘਰ ਦਾ ਕੋਈ ਮੈਂਬਰ, ਰਿਸ਼ਤੇਦਾਰ, ਗੁਆਂਢੀ, ਦੋਸਤ, ਔਨਲਾਈਨ ਦੋਸਤ, ਸਹੇਲੀ ਦੇ ਰਿਸ਼ਤੇਦਾਰ ,ਦਫ਼ਤਰ ਵਿੱਚ ਕੰਮ ਕਰਨ ਵਾਲਾ ਕੋਈ ਸਾਥੀ, ਬੌਸ ਆਦਿ ਹੁੰਦੇ ਹਨ।
ਇਹ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਔਰਤਾਂ ਵਿਰੁਧ ਹੋਣ ਵਾਲ਼ੇ ਜ਼ੁਲਮਾਂ ਦੀ ਲਿਸਟ ਬਹੁਤ ਵੱਡੀ ਹੈ, ਇਨ੍ਹਾਂ ਜੁਰਮਾਂ ‘ਚ ਬਲਾਤਕਾਰ, ਘਰੇਲੂ ਹਿੰਸਾ, ਇਜ਼ਤ ‘ਤੇ ਹਮਲਾ, ਅਗਵਾ, ਪਤੀ/ਦੋਸਤ/ਪ੍ਰੇਮੀ ਵੱਲੋਂ ਮਾਰ ਪਿਟ, ਸਮੱਗਲਿੰਗ, ਵੇਸਵਾਵਰਿਤੀ, ਅਣਖ ਲਈ ਕਤਲ, ਭਰੂਣ ਹੱਤਿਆ, ਦਹੇਜ ਕਾਰਨ ਕੁੱਟ-ਮਾਰ, ਦਹੇਜ ਕਾਰਨ ਕਤਲ, ਦਫ਼ਤਰ/ਬੱਸ/ਟਰੇਨ/ਬੱਸ ਅੱਡਾ/ਰੇਲਵੇ ਸਟੇਸ਼ਨ/ਸ਼ੌਪਿੰਗਮਾਲ/ਸਿਨੇਮਾਹਾਲ/ਸਕੂਲ/ਟਰੇਨਿੰਗ ਸੈਂਟਰ/ਕਾਲਿਜ/ਯੂਨੀਵਰਸਿਟੀ/ਖੇਤਾਂ/ਸਟੋਰ ਆਦਿ ਵਿਚ ਛੇੜਛਾੜ, ਧੱਕੇ ਨਾਲ਼ ਵਿਆਹ,ਛੋਟੀ ਉਮਰੇ ਵਿਆਹ, ਵੱਡੀ ਉਮਰ ਦੇ ਬੰਦੇ ਨਾਲ ਵਿਆਹ, ਸੋਸ਼ਲ ਮੀਡੀਆ ਤੇ ਬਦਨਾਮ ਕਰਨ ਆਦਿ ਵਰਗੇ ਜ਼ੁਲਮ ਅੱਜ ਦੀ ਭਾਰਤੀ ਨਾਰੀ ਨੂੰ ਸਹਿਣੇ ਪੈ ਰਹੇ ਹਨ।
ਔਰਤਾਂ ਦੀ ਸਮਾਜਿਕ ਸੁਰੱਖਿਆ ਦਾ ਸਾਡੇ ਮੁਲਕ ਵਿੱਚ ਬਹੁਤ ਹੀ ਮਾੜਾ ਹਾਲ ਹੈ। The Georgetown University’s Institute for Women, Peace and Security (GIWPS) ਦੇ 2019 ਦੇ ਵਿਸ਼ਲੇਸ਼ਣ ਦੀ ਲਿਸਟ ਔਰਤਾਂ ਦੀ ਸੁਰੱਖਿਆ ਦੇ ਇੰਡੈਕਸ ਦੇ 167 ਦੇਸ਼ਾਂ ਵਿੱਚੋਂ ਭਾਰਤ ਦਾ ਨੰਬਰ 133 ਹੈ। ਵਰਲਡ ਪਾਪੂਲੇਸ਼ਨ ਰਿਵਿਊ 2022 ਦੀ ਰਿਪੋਰਟ ਅਨੁਸਾਰ ਏਸ਼ੀਆ ਦੇ ਭਾਰਤ ਸਮੇਤ ਕਈ ਮੁਲਕ ਹਨ ਜਿਨ੍ਹਾਂ ਵਿੱਚ ਇਕੱਲੀ ਵਿਦੇਸ਼ੀ ਔਰਤ ਦਾ ਸੈਰ-ਸਪਾਟੇ ਤੇ ਜਾਣਾ ਅਤਿ ਖ਼ਤਰਨਾਕ ਹੈ। ਸਪੇਨ, ਸਿੰਘਾਪੁਰ, ਆਇਰਲੈਂਡ, ਆਸਟਰੀਆ ਅਤੇ ਸਵਿਟਜ਼ਰਲੈਂਡ ਔਰਤਾਂ ਲਈ ਸੁਰੱਖਿਅਤ ਦੇਸ਼ ਮੰਨੇ ਗਏ ਹਨ।
ਸਮਾਜਿਕ, ਸਰਕਾਰੀ, ਧਾਰਮਿਕ, ਵਿੱਦਿਅਕ, ਰਾਜਨੀਤਿਕ ਆਦਿ ਸੰਸਥਾਵਾਂ ਵੱਲੋਂ ਪਹਿਲ ਦੇ ਆਧਾਰ ਤੇ ਇਸ ਖਤਰਨਾਕ ਸਥਿਤੀ ‘ਚ ਸੁਧਾਰ ਲਿਆਉਣ ਲਈ ਬਹੁਤ ਤੇਜ਼ੀ ਨਾਲ ਕੰਮ ਕਰਨ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਸਮਝਾਉਣ ਦੀ ਲੋੜ ਹੈ ਕਿ ਔਰਤ ਦੀ ਇਜ਼ਤ ਕਿਵੇਂ ਕਰਨੀ ਹੈ।
]]>
ਪੰਜਾਬ ਦੇ ਦੋ ਗੱਭਰੂ ਸੰਦੀਪ ਸੈਣੀ ਅਤੇ ਵਿਜੇ ਸੈਣੀ ,1996 ‘ਚ ਕਥਿਤ ਪੁਲਿਸ ਦੀ ਕਾਰਵਾਈ ਤੋਂ ਬਚਣ ਲਈ ਜਹਾਜ਼ਾਂ ਦੇ ਟਾਇਰਾਂ ਵਾਲ਼ੀ ਥਾਂ (Landing gear) ‘ਚ ਲੁੱਕ ਕੇ ਯੂਕੇ ਪਹੁੰਚਣ ਦਾ ਕਾਰਨਾਮਾ ਕਰ ਬੈਠੇ ; ਵਿਜੇ ਕਿਤੇ ਰਾਹ ‘ਚ ਹੀ ਡਿੱਗ ਗਿਆ ਅਤੇ ਸੰਦੀਪ ਸਿਰੇ ਪਹੁੰਚਿਆ ਅਤੇ ਉਹ ਮਨਫ਼ੀ 60 ਡਿਗਰੀ ਤਾਪਮਾਨ ‘ਚ ਜੰਮ ਗਿਆ ਅਤੇ ਲੰਮਾ ਸਮਾਂ ਡਾਕਟਰੀ ਦੇਖਭਾਲ ਤੋਂ ਮਗਰੋਂ ਠੀਕ ਹੋਇਆ ਜਿਸ ‘ਤੇ ਯੂਕੇ ਦੀ ਪੁਲਿਸ ਨੇ ਕੇਸ ਦਰਜ ਕਰ ਦਿਤਾ ।
ਉਸ ਨੇ ਦੱਸਿਆ ਕਿ ਉਸ ਦਾ ਦੂਜਾ ਭਰਾ ਵੀ ਨਾਲ ਸੀ । ਉਸ ਦੀ ਲਾਸ਼ ਪੰਜ ਦਿਨਾਂ ਮਗਰੋਂ ਲੰਡਨ ਦੇ ਦੱਖਣੀ ਪੂਰਬੀ ਇਲਾਕੇ ਦੇ ਰਿਚਮੌਂਡ ਚੋਂ ਲੱਭੀ । ਉਹ 2000 ਫੁੱਟ ਦੀ ਉਚਾਈ ਤੋਂ ਡਿਗ ਪਿਆ ਸੀ। ਡਾਕਟਰਾਂ ਸਮੇਤ ਹਰ ਇਕ ਦੇ ਪੈਰਾਂ ਥੱਲਿਓਂ ਜ਼ਮੀਨ ਹਿਲ ਗਈ ਸੀ ਕਿ ਪਰਦੀਪ 40 ਹਜ਼ਾਰ ਫੁੱਟ ਦੀ ਉਚਾਈ ‘ਤੇ ਮਨਫ਼ੀ 60 ਡਿਗਰੀ ਸੈਲਸੀਅਸ ਦੀ ਠੰਡ ਅਤੇ ਕੰਨ ਪਾੜਵੀ ਇੰਜਣ ਦੀ ਆਵਾਜ਼ ਵਿੱਚ ਕਿਦਾਂ 10 ਘੰਟੇ ਜਿਊਂਦਾ ਰਿਹਾ ? ਬਾਅਦ ਵਿੱਚ ਯੂਕੇ ਸਰਕਾਰ ਨੇ ਪਰਦੀਪ ਨੂੰ ਨਾਗਰਿਕਤਾ ਦੇ ਦਿਤੀ । ਹੁਣ ਪਰਦੀਪ ਇੰਗਲੈਂਡ ‘ਚ ਹੀ ਰਹਿ ਰਿਹਾ ਹੈ ।
ਉਪਰੋਕਤ ਕਹਾਣੀ ਕਿਸੇ ਮਜਬੂਰੀ ਦੀ ਕਹਾਣੀ ਹੈ । ਰੋਟੀ ਦੀਆਂ ਮਜਬੂਰੀਆਂ ਹਾਲੇ ਵੀ ਪੰਜਾਬੀਆਂ ਦਾ ਖਹਿੜਾ ਨਹੀਂ ਛੱਡ ਰਹੀਆਂ ; ਅੱਜ ਕੱਲ੍ਹ ਵੀ ਪੰਜਾਬੀ ਨੌਜਵਾਨ ਬਾਹਰ ਜਾਣ ਲਈ ਅੱਕੀਂ ਪਲ਼ਾਹੀਂ ਹੱਥ ਪੈਰ ਮਾਰ ਰਹੇ ਹਨ । ਇਨ੍ਹਾਂ ਚੋਂ ਇਕ ਢੰਗ ਹੈ ਠੇਕੇ ਦਾ ਵਿਆਹ ; ਜਿਸ ਲੜਕੀ ਨੇ IELTS ਕੀਤੀ ਹੁੰਦੀ ਹੈ ਉਸ ਨੂੰ ਬਾਹਰ ਭੇਜਣ ਦਾ ਸਾਰਾ ਖਰਚਾ ਲੜਕਾ ਪਰਵਾਰ ਦਿੰਦਾ ਹੈ ਅਤੇ ਸ਼ਰਤ ਇਹ ਹੁੰਦੀ ਹੈ ਕਿ ਲੜਕੀ ਬਾਹਰ ਜਾ ਕੇ ਲੜਕੇ ਨੂੰ ਬੁਲਾ ਲਵੇਗੀ ਅਤੇ ਬਾਅਦ ਵਿੱਚ ਦੋਵਾਂ ਦਾ ਤਲਾਕ ਹੋ ਜਾਵੇਗਾ ।
ਇਸ ਤਰ੍ਹਾਂ ਦੇ ਕਈ ਠੇਕੇ ਸਫਲ ਵੀ ਹੋਏ ਹੋਣਗੇ ਪਰ ਹੁਣ ਇਸ ਢੰਗ ਨੂੰ ਕੁਝ ਲੋਕਾਂ ਨੇ ਠੱਗੀ ਦਾ ਸਾਧਨ ਬਣਾ ਲਿਆ ਹੈ । ਇਸ ਤਰ੍ਹਾਂ ਦੀਆਂ ਆਏ ਦਿਨ ਖ਼ਬਰਾਂ ਪੜਨ ਨੂੰ ਮਿਲ ਰਹੀਆਂ ਹਨ। 2016 ਤੋਂ 2021 ਤੱਕ ਇਸ ਤਰਾਂ ਦੇ 3600 ਵਿਆਹ ਹੋਏ ਹਨ ਜਿਨ੍ਹਾਂ ਵਿੱਚ ਲੋਕ 150 ਕਰੋੜ ਤੋਂ ਵੱਧ ਦਾ ਪੈਸਾ ਗੁਆ ਚੁੱਕੇ ਹਨ ਅਤੇ ਪੁਲਿਸ ਕੇਸ ਚੱਲ ਰਹੇ ਹਨ। ਇਸ ਤਰ੍ਹਾਂ ਦੀਆਂ 3300 ਸੌ ਤੋਂ ਵੱਧ ਦੀਆਂ ਸ਼ਿਕਾਇਤਾਂ ਵਿਦੇਸ਼ ਮੰਤਰਾਕੇ ਕੋਲ ਪਈਆਂ ਹਨ ਜਿਨ੍ਹਾਂ ‘ਚੋਂ 3000 ਤੋਂ ਵੱਧ ਇਕੱਲੇ ਪੰਜਾਬ ਦੀਆਂ ਹਨ ।
ਇਕ ਸਮਾਂ ਸੀ ਜਦੋਂ ਵਿਦੇਸ਼ੀ ਗਏ ਲੜਕੇ ਇਥੇ ਵਿਆਹ ਕਰਕੇ ਦੁਲਹਨਾ ਨੂੰ ਛੱਡ ਜਾਂਦੇ ਸੀ ਕਿ ਕਾਗਜ਼ ਤਿਆਰ ਹੁੰਦਿਆਂ ਹੀ ਲੜਕੀ ਨੂੰ ਬਾਹਰ ਬੁਲਾ ਲਿਆ ਜੲਵੇਗਾ , ਪਰ ਲੜਕੀਆਂ ਦੀ ਸਾਰੀ ਉਮਰ ਉਡੀਕਾ ‘ਚ ਹੀ ਲੰਘ ਜਾਂਦੀ ਸੀ ।ਹੁਣ ਕੰਮ ਉਲਟਾ ਚੱਲ ਪਿਆ ਹੈ । ਲੜਕੀਆਂ ਠੇਕੇ ‘ਤੇ ਵਿਆਹ ਕਰਵਾਕੇ ਬਾਹਰ ਜਾ ਬੈਠਦੀਆਂ ਹਨ ਅਤੇ ਲੜਕੇ ਇਧਰ ਬੈਠੇ ਇੰਤਜ਼ਾਰ ਕਰਦੇ ਰਹਿੰਦੇ ਹਨ । ਬਾਅਦ ਵਿੱਚ ਲੜਕੀਆਂ ਮੁਕਰ ਜਾਂਦੀਆਂ ਹਨ ਅਤੇ ਫਿਰ ਪੈਸੇ ਵੀ ਵਾਪਸ ਨਹੀਂ ਦਿੰਦੀਆਂ ।
ਪਰੇਸ਼ਾਨ ਹੋਕੇ ਕਈ ਲੜਕੇ ਆਤਮ-ਹੱਥਿਆਵਾਂ ਕਰਨ ਲਈ ਮਜਬੂਰ ਹੋ ਰਹੇ ਹਨ । ਦਰਅਸਲ ਇਸ ਕੰਮ ਲਈ ਹੁਣ ਗੈਂਗ ਬਣ ਗਏ ਹਨ ਜੋ ਇਕ ਸੋਚੀ ਸਮਝੀ ਸਕੀਮ ਤਹਿਤ ਕੰਮ ਕਰਦੇ ਹਨ । ਇਸੇ ਇਲਾਕੇ ਵਿੱਚ ਕਰਾਏ ‘ਤੇ ਚੰਗੀ ਕੋਠੀ ਲੈਂਦੇ ਹਨ । ਫਿਰ ਉੱਥੇ ਚੰਗੀ ਭਲ਼ ਬਣਾਕੇ ਰਿਸ਼ਤਾ ਕਰ ਲੈਂਦੇ ਹਨ।ਇੰਜ ਲੋਕ ਫਸ ਜਾਂਦੇ ਹਨ ਅਤੇ ਫਿਰ ਅਸਲੀ ਕਹਾਣੀ ਸ਼ੁਰੁ ਹੁੰਦੀ ਹੈ । ਇਸ ਸਬੰਧ ਵਿੱਚ ਪਟਿਆਲਾ ਦੇ ਸੰਸਦ ਮੈਂਬਰ ਪਰਨੀਤ ਕੋਰ ਨੇ ਕੇਂਦਰ ਦੇ ਵਿਦੇਸ ਮੰਤਰਾਕੇ ਨੂੰ ਇਕ ਵਿਸਤਾਰ ‘ਚ ਚਿੱਸਠੀ ਵੀ ਲਿਖੀ ਸੀ ।
ਇਸਦੇ ਨਾਲ਼ ਹੀ ਵਿਦੇਸ਼ਾਂ ਵਿੱਚ ਭੇਜਣ ਵਾਲ਼ੇ ਏਜੰਟ ਅਤੇ ਕੰਪਨੀਆਂ ਵੀ ਲੋਕਾਂ ਨਾਲ਼ ਠੱਗੀਆਂ ਮਾਰਦੀਆਂ ਹਨ । ਇਹ ਲੋਕ ਇਹ ਕਹਿ ਕੇ ਤੁਹਾਨੂੰ ਫਸਾ ਲੈਂਦੇ ਹਨ ਕਿ ਫੀਸ ਵੀਜਾ ਲੱਗਣ ਤੋਂ ਮਗਰੋਂ ਲਈ ਜਾਵੇਗੀ । ਦਰਅਸਲ ਬਹੁਤੇ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਤੁਸੀਂ ਕੰਪਨੀ/ਏਜੰਟ ( Immigration agent/company)ਦੀ ਫੀਸ ਰੱਖ ਹੀ ਨਹੀਂ ਸਕਦੇ ਕਿਉਂਕਿ ਤੁਹਾਡਾ ਪਾਸਪੋਰਟ ਅਤੇ ਦੂਜੇ ਸਾਰੇ ਕਾਗ਼ਜ਼ਾਤ ਤਾਂ ਕੰਪਨੀ/ਏਜੰਟ ਕੋਲ਼ ਪਏ ਹੁੰਦੇ ਹਨ । ਫਿਰ ਤੁਸੀਂ ਕਿਵੇਂ ਫ਼ੀਸ ਰੋਕ ਸਕੋਗੇ ।
ਬਹੁਤ ਸਾਰੇ ਫਰਾਡੀ ਲੋਕ ਭੋਲ਼ੇ ਭਾਲ਼ੇ ਲੋਕਾਂ ਨੂੰ ਇੰਜ ਹੀ ਠੱਗ ਰਹੇ ਹਨ । ਪਰ ਸਾਡੀਆਂ ਸਰਕਾਰਾਂ ਚੁੱਪ ਹਨ ਅਤੇ ਠੱਗ ਸਰਗਰਮ ਹਨ । ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਨੂੰ ਬਰਬਾਦ ਹੋਣ ਤੋਂ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ । ਬਚਾਉਣ ਲਈ ਇਕ ਦਮ ਸਖ਼ਤ ਕਦਮ ਚੁੱਕੇ ਜਾਣ ਤਾਂ ਕੇ
]]>ਪੰਜ ਪਾਣੀਆਂ ਦੀ ਧਰਤੀ ਪੰਜਾਬ ਹੁਣ ਇਸ ਫਿਕਰ ਵਿੱਚ ਹੈ ਕਿ ਅਗਲੇ ਦਸ ਸਾਲਾਂ ਵਿੱਚ ਕੀ ਫਸਲਾਂ, ਜਾਨਵਰਾਂ, ਇਮਾਰਤਸਾਜ਼ੀ, ਮਨੁੱਖ ਆਦਿ ਲਈ ਪਾਣੀ ਬਚੇਗਾ ਵੀ ਕਿ ਨਹੀਂ ? ਪੰਜਾਬ ਦੇ ਕੁਲ ਰਕਬੇ ‘ਚੋਂ ਧਰਤੀ ਹੇਠਲਾ 80-85 ਫ਼ੀਸਦੀ ਇਲਾਕੇ ਦਾ ਪਾਣੀ ਲੋੜ ਤੋਂ ਵੱਧ ਵਰਤਿਆ ਜਾ ਚੁੱਕਾ ਹੈ। 138 ਬਲਾਕਾਂ ਵਿੱਚੋਂ 109 ਬਲਾਕਾਂ ਦਾ ਪਾਣੀ 90 ਫ਼ੀਸਦੀ ਤੋਂ ਵੱਧ ਕੱਢਿਆ ਜਾ ਚੁੱਕਾ ਹੈ ਅਤੇ ਦੋ ਬਲਾਕਾਂ ਦਾ ਪਾਣੀ 100 ਫ਼ੀਸਦੀ ਖ਼ਤਮ ਕਰ ਦਿੱਤਾ ਗਿਆ ਹੈ। ਜਿਨ੍ਹਾਂ ਨੂੰ ਕਾਲੇ ਬਲਾਕ ਕਿਹਾ ਜਾਂਦਾ ਹੈ। ਪੰਜ ਬਲਾਕਾਂ ਦਾ ਪਾਣੀ 70 ਪ੍ਰਤੀਸ਼ਤ ਤੋਂ ਉਪਰ ਵਰਤ ਲਿਆ ਗਿਆ ਹੈ। ਉਹ ਵੀ ਹੁਣ ਕਾਲੇ ਬਲਾਕ ਬਣਨ ਦੀ ਤਿਆਰੀ ਵਿੱਚ ਹਨ। ਸਿਰਫ਼ 22 ਬਲਾਕਾਂ ਦਾ ਪਾਣੀ ਹੀ ਸੁਰੱਖਿਅਤ ਕਿਹਾ ਜਾ ਸਕਦਾ ਹੈ ਉਹ ਵੀ ਡੂੰਘਾ ਜਾ ਰਿਹਾ ਹੈ। ਇਨ੍ਹਾਂ 22 ਬਲਾਕਾਂ ਵਿੱਚੋਂ ਬਹੁਤਿਆਂ ਦਾ ਪਾਣੀ ਵੀ ਖੇਤੀ ਅਤੇ ਮਨੁੱਖਾਂ ਦੀ ਵਰਤੋਂ ਦੇ ਕਾਬਿਲ ਨਹੀਂ। ਇਹ ਬਲਾਕ ਦੱਖਣੀ ਪੰਜਾਬ ਅਤੇ ਕੰਡੀ ਦੇ ਖੇਤਰ ਵਿੱਚ ਪੈਂਦੇ ਹਨ।
ਡਾ: ਰਾਜਨ ਅਗਰਵਾਲ, ਪੀਏਯੂ, ਲੋਧਿਆਣਾ ਦਾ ਕਹਿਣਾ ਹੈ ਕਿ 2017-18 ਦੇ ਆਰੰਭ ਵਿੱਚ ਪੰਜਾਬ ਦੀ ਇਕ ਕਮੇਟੀ ਦੀ ਰਿਪੋਰਟ ਆਈ ਸੀ ਕਿ ਜੇਕਰ ਧਰਤੀ ਹੇਠਲਾ ਪਾਣੀ ਇੰਜ ਹੀ ਵਰਤਿਆ ਜਾਂਦਾ ਰਿਹਾ ਤਾਂ 25 ਸਾਲਾਂ ਤੱਕ ਪੰਜਾਬ ਰੇਗਿਸਤਾਨ ਬਣ ਜਾਵੇਗਾ। ਹਰ ਸਾਲ ਪਾਣੀ ਦੀ ਵਰਤੋਂ ਅਤੇ ਦੁਰਵਰਤੋਂ ਨਾਲ ਇਕ ਤੋਂ ਡੇਢ ਮੀਟਰ ਪਾਣੀ ਹੇਠਾਂ ਚਲਿਆ ਜਾਂਦਾ ਹੈ ਪਰ ਬਾਰਸ਼ਾਂ ਦਾ ਪਾਣੀ ਜਿਸ ਨੇ ਧਰਤੀ ਹੇਠਲੇ ਪਾਣੀ ਨੂੰ ਉਪਰ ਚੁੱਕਣਾ ਹੁੰਦਾ ਹੈ ਉਹ ਹਰ ਸਾਲ ਨਦੀਆਂ-ਨਾਲਿਆਂ ਰਾਹੀਂ ਬਰਬਾਦ ਹੋ ਜਾਂਦਾ ਹੈ।
ਪਾਣੀ ਦੀ ਸਭ ਤੋਂ ਵੱਧ ਵਰਤੋਂ ਝੋਨੇ ਲਈ ਹੁੰਦੀ ਹੈ ਪਰ ਚਾਵਲ ਦੀ ਵਰਤੋਂ ਪੰਜਾਬ ਕਰਦਾ ਹੀ ਨਹੀਂ, ਸਾਰਾ ਚਾਵਲ ਪੰਜਾਬ ਤੋਂ ਬਾਹਰ ਚਲਾ ਜਾਂਦਾ ਹੈ ਅਤੇ ਪਾਣੀ ਖ਼ਤਮ ਪੰਜਾਬ ਦਾ ਹੋ ਰਿਹਾ ਹੈ। ਇਕ ਕਿਲੋ ਚੌਲ ਪੈਦਾ ਕਰਨ ਲਈ ਚਾਰ ਤੋਂ ਪੰਜ ਹਜ਼ਾਰ ਲੀਟਰ ਪਾਣੀ ਦੀ ਵਰਤੋਂ ਹੁੰਦੀ ਹੈ। ਖੇਤੀ ਤੋਂ ਇਲਾਵਾ ਘਰੇਲੂ ਵਰਤੋਂ, ਇਮਾਰਤ ਉਸਾਰੀ, ਉਦਯੋਗ, ਸਰਕਾਰੀ ਅਤੇ ਗ਼ੈਰ ਸਰਕਾਰੀ ਦਫ਼ਤਰਾਂ, ਕਾਰਾਂ-ਗੱਡੀਆਂ ਧੋਣ, ਘਰੇਲੂ ਫੁਲਵਾੜੀ, ਸੜਕਾਂ ਦੀ ਉਸਾਰੀ, ਦੁਕਾਨਾਂ, ਧਾਰਮਿਕ ਸਥਾਨ, ਹੋਟਲ, ਢਾਬਿਆਂ, ਰੇਹੜੀਆਂ, ਮਨੋਰੰਜਨ ਪਾਰਕ ਆਦਿ ਵਿੱਚ ਪਾਣੀ ਦੀ ਬਹੁਤ ਦੁਰਵਰਤੋਂ ਹੋ ਰਹੀ ਹੈ। ਸਾਫ਼ ਪਾਣੀ ਪੀਣ ਦੇ ਨਾਮ ਹੇਠ ਆਰਓ (RO-Reverse Osmosis) ਸਭ ਤੋਂ ਵੱਧ ਪਾਣੀ ਬਰਬਾਦ ਕਰ ਰਹੇ ਹਨ। ਬਹੁਤੇ ਆਰਓਜ਼ ਤਾਂ ਇੱਕ ਗਲਾਸ ਪਾਣੀ ਦੇ ਨਾਲ 2 ਤੋਂ ਤਿੰਨ ਗਲਾਸ ਬਰਬਾਦ ਕਰ ਦਿੰਦੇ ਹਨ ਜੋ ਸੀਵਰੇਜ਼ ਵਿੱਚ ਰੁੜ੍ਹ ਜਾਂਦਾ ਹੈ।
ਪੰਜਾਬ ਬਹੁਤ ਜਲਦੀ ਪਾਣੀ ਦੀ ਗੰਭੀਰ ਸਥਿਤੀ ਵਿੱਚ ਫਸਣ ਵਾਲਾ ਹੈ। ਕਿਸਾਨਾਂ ਨੂੰ ਆਪਣੇ ਬੋਰਾਂ ‘ਚੋਂ ਪਾਣੀ ਕੱਢਣ ਲਈ ਹਰ ਵਰ੍ਹੇ ਦਸ ਫੁੱਟ ਤੱਕ ਦੀ ਡਿਲੀਵਰੀ ਪਾਇਪ ਵਧਾਉਣੀ ਪੈਂਦੀ ਹੈ। ਗੁਰਬਾਣੀ ਵਿੱਚ ਗੁਰੂ ਨਾਨਕ ਸਾਹਿਬ ਦਾ ਫ਼ੁਰਮਾਨ ਹੈ ‘ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭੁ ਕੋਇ, ( ਅੰਗ 472) ਭਾਵ ਇਸ ਧਰਤੀ ‘ਤੇ ਪਹਿਲਾ ਜੀਵਨ ਪਾਣੀ ਹੀ ਹੈ ਜਿਸ ਤੋਂ ਬਾਅਦ ਬਾਕੀ ਜੀਵਨ ਸੰਭਵ ਹੋ ਸਕਿਆ ਹੈ। ਪਾਣੀ ਤੋਂ ਬਿਨ੍ਹਾਂ ਜੀਵਨ ਸੰਭਵ ਹੀ ਨਹੀਂ ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਬਾਬੇ ਨਾਨਕ ਦੀ ਧਰਤੀ ਦੇ ਲੋਕ ਹੀ ਨਾਨਕ ਦੇ ਸੰਦੇਸ਼ ਤੋਂ ਬੇਮੁਖ ਹੋ ਗਏ ਹਨ ਅਤੇ ਅੰਮ੍ਰਿਤ ਵਰਗੇ ਪਾਣੀ ਨੂੰ ਬਰਬਾਦ ਕਰ ਰਹੇ ਹਨ। ਭਾਵੇ ਅਸੀਂ ਬਹੁਤ ਕੁਝ ਗਵਾ ਲਿਆ ਹੈ ਤਾਂ ਵੀ ਜੇਕਰ ਹਾਲੇ ਵੀ ਸੰਭਲ ਜਾਈਏ ਤਾਂ ਇਸ ਧਰਤੀ ਨੂੰ ਮਾਰੂਥਲ ਬਣਨ ਤੋਂ ਰੋਕ ਸਕਦੇ ਹਾਂ। ਇਸ ਲਈ ਸਰਕਾਰੀ, ਗ਼ੈਰ ਸਰਕਾਰੀ, ਸਮਾਜਿਕ ਅਤੇ ਧਾਰਮਿਕ ਪੱਧਰ ‘ਤੇ ਬਿਨ੍ਹਾਂ ਦੇਰੀ ਕੀਤਿਆਂ ਹੁਣ ਤੋਂ ਹੀ ਬਹੁਤ ਤੇਜ਼ੀ ਨਾਲ ਕਾਰਜਸ਼ੀਲ ਹੋਣ ਦੀ ਲੋੜ ਹੈ।
]]>ਅੱਜ ਅਸੀਂ ਇੰਟਰਨੈੱਟ ‘ਤੇ ਇਸ ਕਦਰ ਨਿਰਭਰ ਹੋਣ ਲੱਗ ਪਏ ਹਾਂ ਕਿ ਹਰ ਕੰਮ ਇੰਟਰਨੈੱਟ ‘ਤੇ ਹੀ ਕਰਨਾ ਚਾਹੁੰਦੇ ਹਾਂ, ਔਨ-ਲਾਈਨ ਕਲਾਸਾਂ, ਔਨ-ਲਾਈਨ ਖਰੀਦਾਰੀ, ਔਨ-ਲਾਈਨ ਡਾਕਟਰੀ ਸਲਾਹ, ਔਨ-ਲਾਈਨ ਨੌਕਰੀ, ਔਨ-ਲਾਈਨ ਸੈਮੀਨਾਰ, ਔਨ-ਲਾਈਨ ਗੱਲਬਾਤ, ਔਨ-ਲਾਈਨ ਸੁਨੇਹੇ ਭਾਵ ਕਿ ਅਸੀਂ ਘਰ ਬੈਠਕੇ ਹੀ ਸਭ ਕੰਮ ਕਰਨਾ ਚਾਹੁੰਦੇ ਹਾਂ।ਵਿਗਿਆਨਿਕ ਖੋਜਾਂ ਹੁੰਦੀਆਂ ਤਾਂ ਮਨੁੱਖ ਦੀ ਸਹੂਲਤ ਅਤੇ ਵਿਕਾਸ ਲਈ ਹਨ ਪਰ ਸਮਾਜ ਵਿੱਚ ਕੁਝ ਸ਼ਰਾਰਤੀ ਲੋਕ ਇਨ੍ਹਾਂ ਦਾ ਗ਼ਲਤ ਇਸਤੇਮਾਲ ਵੀ ਕਰਨ ਲੱਗ ਪੈਂਦੇ ਹਨ। ਇਹੀ ਹਾਲ ਔਨ-ਲਾਈਨ ਤਕਨੀਕ ਦਾ ਹੈ। ਇਸ ਜੁਰਮ ਦਾ ਵੱਡਾ ਨੁਕਸਾਨ ਇਹ ਹੈ ਕਿ ਇਹ ਜੁਰਮ ਕਰਨ ਵਾਲੇ ਦਾ ਪਤਾ ਲਗਾਉਣਾ ‘ਖਾਲਾ ਜੀ ਦਾ ਵਾੜਾ’ ਨਹੀਂ। ਇਹ ਜੁਰਮ ਕਿਸੇ ਵੀ ਮੁਲਕ ਵਿੱਚ ਬੈਠਕੇ ਕਿਸੇ ਵੀ ਦੂਜੇ ਮੁਲਕ ਵਿੱਚ ਅੰਜ਼ਾਮ ਦਿੱਤਾ ਜਾ ਸਕਦਾ ਹੈ।
ਔਨ-ਲਾਈਨ ਜੁਰਮ ਜਿਵੇਂ ਅਸ਼ਲੀਲ ਲਿਖਤੀ ਸੁਨੇਹੇ, ਤਸਵੀਰਾਂ,ਆਡੀਓ, ਕਾਰਟੂਨ ਆਦਿ ਕਿਸੇ ਦੀ ਈਮੇਲ,ਵਟਸਐਪ,ਫੇਸਬੁੱਕ ਆਦਿ ‘ਤੇ ਭੇਜਣੇ, ਕੰਪਿਊਟਰ ਵਿੱਚੋਂ ਔਨ-ਲਾਈਨ ਜਾਣਕਾਰੀ ਚੋਰੀ ਕਰਨੀ, ਟੈਲੀਫੋਨ ਕਰਕੇ ਔਨ-ਲਾਈਨ ਬੈਂਕ ਖਾਤਿਆਂ ਤੱਕ ਦੇ ਪਾਸਵਰਡ ਚੁਰਾਉਣੇ, ਔਨ-ਲਾਈਨ ਧਮਕੀਆਂ ਦੇਣੀਆਂ, ਪੈਸੈ ਲੈਣ ਲਈ ਕਹਿਣਾ, ਜਾਣਕਾਰੀ ਦੱਸਣ ਲਈ ਧਮਕੀ ਦੇਣਾ, ਸਰਕਾਰੀ ਜਾਣਕਾਰੀ ਹਾਸਿਲ ਕਰਨ ਲਈ ਸਰਕਾਰੀ ਨੈੱਟਵਰਕ ਨੂੰ ਔਨ-ਲਾਈਨ ਹੈਕ (ਸੰਨ੍ਹ ਲਾਉਣੀ) ਕਰਨਾ, ਔਨ-ਲਾਈਨ ਏਟੀਐੱਮ ਕਾਰਡ ਚੋਰੀ ਕਰਨੇ, ਬੱਚਿਆਂ ਨੂੰ ਕਾਮ ਸੁਨੇਹੇ/ਵੀਡੀਓ/ਕਾਰਟੂਨ ਆਦਿ ਰਾਹੀਂ ਉਕਸਾਉਣਾ, ਈਮੇਲ/ਐੱਸਐੱਮਐੱਸ ਰਾਹੀਂ ਕੋਈ ਨੈੱਟ ਵਰਕ ਦਾ ਲਿੰਕ ਖੋਲਣ ਲਈ ਕਹਿਣਾ, ਮੁਬਾਇਲ ਫੋਨ ‘ਤੇ ਐੱਸਐੱਮਐੱਸ ਜਾਂ ਕਾਲ ਕਰਕੇ ਪਾਸਵਰਡ ਪੁਛਣਾ, ਕਾਲ ਕਰਕੇ ਏਟੀਐੱਮ/ਬੀਮਾ ਪਾਲਿਸੀ,ਬੈਂਕ ਅਕਾਊਂਟ ਬਾਰੇ ਸੁਨੇਹੇ ਦੇਣੇ, ਕਿਸੇ ਰਿਸ਼ਤੇਦਾਰ ਬਾਰੇ ਮਾੜੀ ਖ਼ਬਰ ਦੇਣੀ, ਤਸਵੀਰਾਂ ਨੂੰ ਐਡਿਟ ਕਰਕੇ ਕਿਸੇ ਨੂੰ ਬਦਨਾਮ ਕਰਨਾ, ਅੱਤਵਾਦ ਅਤੇ ਨਫ਼ਰਤ ਫੈਲਾਉਣਾ, ਕਿਸੇ ਦੇ ਇੰਟਰਨੈੱਟ ਨੂੰ ਹੈਕ ਕਰਕੇ ਉਸ ਦਾ ਵਕਤ ਚੋਰੀ ਕਰਨਾ,ਉਸ ਦੇ ਕੰਪਿਊਟਰ ਵਿੱਚ ਕੋਈ ਜਾਣਕਾਰੀ ਪਾ ਦੇਣੀ, ਕਿਸੇ ਦਾ ਟੈਲੀਫ਼ੋਨ ਸੁਣਨਾ ਆਦਿ ਕਈ ਕਿਸਮ ਦੇ ਢੰਗ ਵਰਤ ਕੇ ਇਹ ‘ਔਨ ਲਾਈਨ ਠੱਗ’ ਭੋਲੇ ਭਾਲੇ ਹੀ ਨਹੀਂ ਬਲਕਿ ਪੜ੍ਹੇ ਲਿਖੇ ਲੋਕਾਂ ਨੂੰ ਵੀ ਮੂਰਖ ਬਣਾ ਜਾਂਦੇ ਹਨ।
ਪਟਿਆਲਾ ਲੋਕ ਸਭਾ ਦੇ ਮੈਂਬਰ ਪ੍ਰਨੀਤ ਕੌਰ ਦੇ ਅਕਾਊਂਟ ਵਿੱਚੋਂ ਧੋਖੇਬਾਜ਼ਾਂ ਨੇ ਫੋਨ ‘ਤੇ ਹੀ ਪਾਸਵਰਡ ਲੈਕੇ ਵੱਡੀ ਰਕਮ ਦੂਸਰੇ ਖਾਤੇ ਵਿੱਚ ਪਾ ਲਈ ਸੀ। ਪੰਜਾਬ ਦੀ ਸਿਆਸਤ ਵਿੱਚ ਚਰਚਿਤ ਟੌਹੜਾ ਪਰਿਵਾਰ ਦੀ ਧੀ ਤੋਂ ਧੋਖੇਬਾਜ਼ਾ ਨੇ ਔਨ ਲਾਈਨ ਪੈਸੇ ਲੁੱਟ ਲਏ। ਰਾਜਪੁਰੇ ਦੇ ਕੁਲਦੀਪ ਸਿੰਘ ਉਗਾਣੀ, ਸਾਬਕਾ ਪ੍ਰਿੰਸੀਪਲ ਤੋਂ ਧੋਖੇਬਾਜ਼ਾਂ ਨੇ ਬੈਂਕ-ਅਕਾਉਂਟ ਬੰਦ ਹੋਣ ਦੀ ਜਾਣਕਾਰੀ ਦੇ ਕੇ ਪੈਸੇ ਕਢਵਾ ਲਏ। ਭਾਰਤ ਵਿੱਚ 2014 ਦੇ ਮੁਕਾਬਲੇ 2018 ਦੇ ਅੰਕੜਿਆਂ ਅਨੁਸਾਰ ਤਿੰਨ ਗੁਣਾ ਔਨ-ਲਾਈਨ ਧੋਖਾਧੜੀ ਦੇ ਕੇਸ ਵਧ ਗਏ ਹਨ। ਜੋ ਕੇਸ 2014 ਵਿੱਚ 9622 ਸਨ ਓਹ 2018 ਵਿੱਚ 27248 ਤੱਕ ਪਹੁੰਚ ਗਏ ਸਨ। ਅੱਜ ਲੋੜ ਇਸ ਗੱਲ ਦੀ ਹੈ ਕਿ ਸਰਕਾਰ, ਵਿੱਦਿਅਕ ਸੰਸਥਾਵਾਂ, ਸਮਾਜਿਕ ਸੰਸਥਾਵਾਂ ਅਤੇ ਨਿੱਜੀ ਪੱਧਰ ‘ਤੇ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾਵੇ। ਖਾਸ ਕਰ ਅਨਪੜ੍ਹ ਅਤੇ ਪਿੰਡਾਂ ਆਦਿ ਵਿੱਚ ਵਿਸ਼ੇਸ ਕੈਂਪ ਲਾ ਕੇ ਸਾਈਬਰ ਜੁਰਮ ਪ੍ਰਤੀ ਜਾਗਰੂਕਤਾ ਫੈਲਾਈ ਜਾਵੇ ਤਾਂ ਕਿ ਆਮ ਲੋਕਾਂ ਅਤੇ ਵਿਸ਼ੇਸ਼ ਕਰ ਬੱਚਿਆਂ ਨੂੰ ਸੰਭਾਵਿਤ ਖਤਰਿਆਂ ਤੋਂ ਬਚਾਇਆ ਜਾ ਸਕੇ।
]]>