Breaking NewsD5 specialIndiaNewsPoliticsPunjab

ਡੀਜੀਪੀ ਦੇ ਬਿਆਨ ‘ਤੇ ਭਖਿਆ ਵਿਵਾਦ, ਮਜੀਠੀਆ ਨੇ ਲਾਏ ਰਗੜੇ

ਅੰਮ੍ਰਿਤਸਰ : ਕਰਤਾਰਪੁਰ ਕਾਰੀਡੋਰ ਨੂੰ ਲੈ ਕੇ ਦਿੱਤੇ ਗਏ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੇ ਵਿਵਾਦਿਤ ਬਿਆਨ ‘ਤੇ ਰਾਜਨੀਤਿਕ ਬਵਾਲ ਸ਼ੁਰੂ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਦਿਨਕਰ ਦੇ ਬਿਆਨ ਨੂੰ ਇੱਕ ਸਾਜਿਸ਼ ਦੱਸਿਆ ਹੈ। ਬਿਕਰਮ ਮਜੀਠੀਆ ਨੇ ਕਿਹਾ ਦਿਨਕਰ ਗੁਪਤਾ ਦਾ ਬਿਆਨ ਪੂਰੀ ਤਰ੍ਹਾਂ ਨਾਲ ਅਸਵੀਕਾਰਿਆ ਹੈ। ਦਿਨਕਰ ਗੁਪਤਾ ਦਾ ਇਹ ਬਿਆਨ ਇੰਦਰਾ ਗਾਂਧੀ ਦੀ ਵਿਚਾਰਧਾਰਾ ਨੂੰ ਅੱਗੇ ਵਧਾ ਰਿਹਾ ਹੈ।

ਲਓ ਜੀ ਹੁਣ Punjab Police ਦੇ DGP Dinkar Gupta ਹੀ ਫਸ ਗਏ!

ਜਿਸ ਵਿੱਚ ਹਰ ਸਿੱਖ ਨੂੰ ਅੱਤਵਾਦੀ ਦੱਸਣ ਦੀ ਇਹ ਇੱਕ ਡੂੰਘੀ ਸਾਜਿਸ਼ ਹੈ। ਡੀਜੀਪੀ ਨੇ ਬਿਨ੍ਹਾਂ ਵੀਜ਼ੇ ਦੇ ਕਰਤਾਰਪੁਰ ‘ਚ ਐਂਟਰੀ ਨੂੰ ਲੈ ਕੇ ਸਵਾਲ ਚੁੱਕਦੇ ਹੋਏ ਕਿਹਾ ਸੀ ਕਿ ਸਵੇਰੇ ਕਰਤਾਰਪੁਰ ਜਾਣ ਵਾਲਾ ਸ਼ਾਮ ਤੱਕ ਅੱਤਵਾਦੀ ਬਣਕੇ ਆਉਂਦਾ ਹੈ। ਜ਼ਿਕਰਯੋਗ ਹੈ ਕਿ ਕਰਤਾਰਪੁਰ ਕਾਰੀਡੋਰ ਨੂੰ ਪਿਛਲੇ ਸਾਲ 9 ਨੰਵਬਰ ਨੂੰ ਖੋਲਿਆ ਗਿਆ ਸੀ। ਭਾਰਤ ਦੇ ਵੱਲ ਪੈਣ ਵਾਲੇ ਹਿੱਸੇ ਦਾ ਉਦਘਾਟਨ ਪੀਐਮ ਨਰਿੰਦਰ ਮੋਦੀ ਨੇ ਅਤੇ ਦੂਜੇ ਪਾਸੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਇਸਦਾ ਉਦਘਾਟਨ ਕੀਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button