D5 special – D5 News https://punjabi.newsd5.in Truth Seeking News Network. Fri, 26 Jun 2026 12:34:07 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png D5 special – D5 News https://punjabi.newsd5.in 32 32 ਜੁਲਾਈ ਨੂੰ ਕਿਸਾਨਾਂ ਦਾ ਚੰਡੀਗੜ੍ਹ ‘ਚ ਵੱਡਾ ਮੋਰਚਾ, https://punjabi.newsd5.in/%e0%a8%9c%e0%a9%81%e0%a8%b2%e0%a8%be%e0%a8%88-%e0%a8%a8%e0%a9%82%e0%a9%b0-%e0%a8%95%e0%a8%bf%e0%a8%b8%e0%a8%be%e0%a8%a8%e0%a8%be%e0%a8%82-%e0%a8%a6%e0%a8%be-%e0%a8%9a%e0%a9%b0%e0%a8%a1%e0%a9%80/ Fri, 26 Jun 2026 12:33:31 +0000 https://punjabi.newsd5.in/?p=293124 4  ਭਾਰਤ-ਯੂਐਸ ਡੀਲ ਨੂੰ ਦੱਸਿਆ ‘ਮੌਤ ਦਾ ਵਾਰੰਟ’

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ 4 ਜੁਲਾਈ ਨੂੰ ਚੰਡੀਗੜ੍ਹ ਵਿਖੇ ਲਾਏ ਜਾਣ ਵਾਲੇ ਵੱਡੇ ਮੋਰਚੇ ਨੂੰ ਲੈ ਕੇ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਕਿਸਾਨ ਆਗੂ ਪਰਮਿੰਦਰ ਸਿੰਘ ਪੰਡੋਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਵੱਖ-ਵੱਖ ਪਿੰਡਾਂ ‘ਚ ਮੀਟਿੰਗਾਂ ਅਤੇ ਝੰਡਾ ਮਾਰਚ ਕਰਕੇ ਕਿਸਾਨਾਂ, ਮਜ਼ਦੂਰਾਂ ਤੇ ਆਮ ਲੋਕਾਂ ਨੂੰ ਮੋਰਚੇ ‘ਚ ਸ਼ਾਮਲ ਹੋਣ ਲਈ ਲਾਮਬੰਦ ਕੀਤਾ ਜਾ ਰਿਹਾ ਹੈ।

]]>
ਪੰਜਾਬ ਇਤਿਹਾਸ ਦੇ ਸਭ ਤੋਂ ਗੰਭੀਰ ਨੈਤਿਕ ਅਤੇ ਸੰਵਿਧਾਨਕ ਸੰਕਟ ਵਿੱਚੋਂ ਲੰਘ ਰਿਹਾ ਹੈ : ਕੇਵਲ ਸਿੰਘ ਢਿੱਲੋਂ https://punjabi.newsd5.in/%e0%a8%aa%e0%a9%b0%e0%a8%9c%e0%a8%be%e0%a8%ac-%e0%a8%87%e0%a8%a4%e0%a8%bf%e0%a8%b9%e0%a8%be%e0%a8%b8-%e0%a8%a6%e0%a9%87-%e0%a8%b8%e0%a8%ad-%e0%a8%a4%e0%a9%8b%e0%a8%82-%e0%a8%97%e0%a9%b0%e0%a8%ad/ Thu, 25 Jun 2026 06:35:46 +0000 https://punjabi.newsd5.in/?p=293044 ➖

➖ ਭਗਵੰਤ ਮਾਨ ਤੁਰੰਤ ਅਸਤੀਫਾ ਦੇਣ, ਅਰਵਿੰਦ ਕੇਜਰੀਵਾਲ ਜਵਾਬ ਦੇਣ : ਭਾਜਪਾ ਪੰਜਾਬ

ਚੰਡੀਗੜ੍ਹ, 25ਜੂਨ :
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਅੱਜ ਆਪਣੇ ਇਤਿਹਾਸ ਦੇ ਸਭ ਤੋਂ ਗੰਭੀਰ ਨੈਤਿਕ ਅਤੇ ਸੰਵਿਧਾਨਕ ਸੰਕਟ ਵਿੱਚੋਂ ਲੰਘ ਰਿਹਾ ਹੈ। ਉਨ੍ਹਾਂ ਕਿਹਾ ਕਿ ਤਾਜ਼ਾ ਘਟਨਾਕ੍ਰਮ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਪੂਰੀ ਤਰ੍ਹਾਂ ਬੇਨਕਾਬ ਕਰ ਦਿੱਤਾ ਹੈ।

ਢਿੱਲੋਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ “ਗੁਰੂ ਦੋਖੀ” ਅਤੇ “ਪੰਥ ਵਿਰੋਧੀ” ਐਲਾਨੇ ਜਾਣ ਤੋਂ ਬਾਅਦ ਵੀ ਮੁੱਖ ਮੰਤਰੀ ਭਗਵੰਤ ਮਾਨ ਕੁਰਸੀ ਨਾਲ ਚਿੰਬੜੇ ਹੋਏ ਹਨ, ਜੋ ਪੰਜਾਬ ਦੀਆਂ ਧਾਰਮਿਕ ਭਾਵਨਾਵਾਂ ਅਤੇ ਮਰਿਆਦਾ ਪ੍ਰਤੀ ਗੰਭੀਰ ਬੇਅਦਬੀ ਹੈ।

ਗੁਰੂਗ੍ਰਾਮ ਵਿੱਚ ਦਰਜ ਹੋਈ ਐੱਫ.ਆਈ.ਆਰ. ਦਾ ਹਵਾਲਾ ਦਿੰਦਿਆਂ ਢਿੱਲੋਂ ਨੇ ਦੋਸ਼ ਲਗਾਇਆ ਕਿ ਸਰਕਾਰੀ ਅਧਿਕਾਰੀਆਂ ਨੇ 10 ਲੱਖ ਰੁਪਏ ਦੇ ਕੇ ਇੱਕ ਝੂਠੀ ਫੋਰੈਂਸਿਕ ਰਿਪੋਰਟ ਤਿਆਰ ਕਰਵਾਈ, ਤਾਂ ਜੋ ਸੱਚ ਨੂੰ ਲੁਕਾਇਆ ਜਾ ਸਕੇ ਅਤੇ ਸਿੱਖ ਪੰਥ ਨੂੰ ਗੁੰਮਰਾਹ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਧੋਖਾ ਦੇਣ ਦੀ ਕੋਸ਼ਿਸ਼ ਸੀ।

ਢਿੱਲੋਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇੱਜ਼ਤ, ਮਰਿਆਦਾ ਅਤੇ ਹੁਕਮ ਕਿਸੇ ਵੀ ਸਿਆਸੀ ਕੁਰਸੀ ਤੋਂ ਵੱਡੇ ਹਨ। ਉਨ੍ਹਾਂ ਕਿਹਾ, “ਅਕਾਲ ਤਖ਼ਤ ਸਾਹਿਬ ਦੀ ਇੱਜ਼ਤ ਕਿਸੇ ਵੀ ਸਿਆਸੀ ਅਹੁਦੇ ਜਾਂ ਕੁਰਸੀ ਤੋਂ ਉੱਪਰ ਹੈ।”

ਢਿੱਲੋਂ ਨੇ ਅਰਵਿੰਦ ਕੇਜਰੀਵਾਲ ਨੂੰ ਵੀ ਘੇਰਦਿਆਂ ਕਿਹਾ ਕਿ ਜੋ ਪਹਿਲਾਂ ਭਗਵੰਤ ਮਾਨ ਦੇ ਬਚਾਅ ਲਈ ਅੱਗੇ ਆਏ ਸਨ, ਉਹ ਅੱਜ ਚੁੱਪ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਚੁੱਪੀ ਉਨ੍ਹਾਂ ਦੀ ਮਿਲੀਭੁਗਤ ਨੂੰ ਦਰਸਾਉਂਦੀ ਹੈ।

ਢਿੱਲੋਂ ਨੇ ਕਿਹਾ ਕਿ ਹੁਣ ਹਰ ਮੰਤਰੀ, ਹਰ ਵਿਧਾਇਕ ਅਤੇ ਹਰ ਸਰਕਾਰੀ ਅਧਿਕਾਰੀ ਨੂੰ ਫੈਸਲਾ ਕਰਨਾ ਪਵੇਗਾ ਕਿ ਉਹ ਪੰਜਾਬ ਦੀ ਇੱਜ਼ਤ ਅਤੇ ਸੱਚ ਦੇ ਨਾਲ ਖੜ੍ਹਾ ਹੈ ਜਾਂ “ਗੁਰੂ ਦੋਖੀ” ਦੀ ਕੁਰਸੀ ਦੇ ਨਾਲ।

ਢਿੱਲੋਂ ਨੇ ਮੰਗ ਕੀਤੀ ਕਿ ਭਗਵੰਤ ਮਾਨ ਤੁਰੰਤ ਅਸਤੀਫਾ ਦੇਣ ਅਤੇ ਅਰਵਿੰਦ ਕੇਜਰੀਵਾਲ ਪੰਜਾਬ ਦੀ ਜਨਤਾ ਅੱਗੇ ਜਵਾਬ ਦੇਣ।

ਉਨ੍ਹਾਂ ਦੁਹਰਾਇਆ ਕਿ ਭਾਜਪਾ ਪੰਜਾਬ ਸੱਚ, ਨਿਆਂ ਅਤੇ ਪੰਜਾਬ ਦੀਆਂ ਪਵਿੱਤਰ ਸੰਸਥਾਵਾਂ ਦੀ ਮਰਿਆਦਾ ਦੀ ਰੱਖਿਆ ਲਈ ਹਰ ਪੱਧਰ ’ਤੇ ਆਵਾਜ਼ ਉਠਾਉਂਦੀ ਰਹੇਗੀ।

]]>
ਪੰਜਾਬ ‘ਚ ਅੱਜ ਤੋਂ SIR ਸ਼ੁਰੂ, ਘਰ-ਘਰ ਜਾਣਗੇ BLO; ਭਰਵਾਉਣਗੇ ਫਾਰਮ https://punjabi.newsd5.in/%e0%a8%aa%e0%a9%b0%e0%a8%9c%e0%a8%be%e0%a8%ac-%e0%a8%9a-%e0%a8%85%e0%a9%b1%e0%a8%9c-%e0%a8%a4%e0%a9%8b%e0%a8%82-sir-%e0%a8%b8%e0%a8%bc%e0%a9%81%e0%a8%b0%e0%a9%82-%e0%a8%98%e0%a8%b0-%e0%a8%98/ Thu, 25 Jun 2026 04:52:19 +0000 https://punjabi.newsd5.in/?p=293041 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਰ ਸੂਚੀ ਨੂੰ ਅਪਡੇਟ ਕਰਨ ਲਈ ਸਪੈਸ਼ਲ ਇੰਟੈਂਸਿਵ ਰਿਵਿਜ਼ਨ (ਐਸਆਈਆਰ) ਮੁਹਿੰਮ ਅੱਜ ਤੋਂ ਸ਼ੁਰੂ ਹੋ ਗਈ ਹੈ। ਇਸ ਪ੍ਰਕਿਰਿਆ ਤਹਿਤ, ਸੂਬੇ ਭਰ ‘ਚ ਵੋਟਰ ਰਿਕਾਰਡਾਂ ਦੀ ਤਸਦੀਕ ਤੇ ਡਾਟਾ ਅਪਡੇਟ ਕੀਤਾ ਜਾਵੇਗਾ। ਮੁੱਖ ਚੋਣ ਅਧਿਕਾਰੀ, ਪੰਜਾਬ ਦਫ਼ਤਰ ਮੁਤਾਬਕ ਲਗਭਗ 25 ਹਜ਼ਾਰ ਬੂਥ ਲੈਵਲ ਅਫਸਰ (ਬੀਐਲਓ) ਵੋਟਰ ਵੇਰਵਿਆਂ ਦੀ ਤਸਦੀਕ ਕਰਨ ਲਈ ਘਰ-ਘਰ ਜਾ ਕੇ ਜਾਂਚ ਕਰਨਗੇ। ਇਹ ਪ੍ਰਕਿਰਿਆ 24 ਜੁਲਾਈ ਤੱਕ ਜਾਰੀ ਰਹੇਗੀ।

]]>
ਹੁਕਮਨਾਮਾ ਸ਼੍ਰੀ ਦਰਬਾਰ ਸਾਹਿਬ https://punjabi.newsd5.in/%e0%a8%b9%e0%a9%81%e0%a8%95%e0%a8%ae%e0%a8%a8%e0%a8%be%e0%a8%ae%e0%a8%be-%e0%a8%b8%e0%a8%bc%e0%a9%8d%e0%a8%b0%e0%a9%80-%e0%a8%a6%e0%a8%b0%e0%a8%ac%e0%a8%be%e0%a8%b0-%e0%a8%b8%e0%a8%be%e0%a8%b9-2/ Thu, 25 Jun 2026 02:05:25 +0000 https://punjabi.newsd5.in/?p=293038 ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ
ਧਨਾਸਰੀ ਮਹਲਾ ੫ ॥ ਜਤਨ ਕਰੈ ਮਾਨੁਖ ਡਹਕਾਵੈ ਓਹੁ ਅੰਤਰਜਾਮੀ ਜਾਨੈ ॥ ਪਾਪ ਕਰੇ ਕਰਿ ਮੂਕਰਿ ਪਾਵੈ ਭੇਖ ਕਰੈ ਨਿਰਬਾਨੈ ॥੧॥ ਜਾਨਤ ਦੂਰਿ ਤੁਮਹਿ ਪ੍ਰਭ ਨੇਰਿ ॥ ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰਿ ॥ ਰਹਾਉ ॥ ਜਬ ਲਗੁ ਤੁਟੈ ਨਾਹੀ ਮਨ ਭਰਮਾ ਤਬ ਲਗੁ ਮੁਕਤੁ ਨ ਕੋਈ ॥ ਕਹੁ ਨਾਨਕ ਦਇਆਲ ਸੁਆਮੀ ਸੰਤੁ ਭਗਤੁ ਜਨੁ ਸੋਈ ॥੨॥੫॥੩੬॥ ਪਦ ਅਰਥ:ਜਤਨ= (ਬਹੁ-ਵਚਨ)।ਡਹਕਾਵੈ = ਧੋਖਾ ਦੇਂਦਾ ਹੈ, ਠੱਗਦਾ ਹੈ। ਅੰਤਰਜਾਮੀ = ਸਭ ਦੇ ਦਿਲ ਦੀ ਜਾਣਨ ਵਾਲਾ। ਜਾਨੈ = ਜਾਣਦਾ ਹੈ। ਕਰਿ = ਕਰ ਕੇ। ਭੇਖ = ਪਹਿਰਾਵੇ। ਨਿਰਬਾਨੈ = ਵਾਸਨਾ = ਰਹਿਤ, ਵਿਰਕਤ।੧।

]]>
ਪੰਚਕੂਲਾ ਦੇ ਤਿੰਨ ਕਲੱਬ ਮਾਲਕਾਂ ਨੂੰ ਧਮਕੀ ਭਰਿਆ ਵੌਇਸ ਨੋਟ https://punjabi.newsd5.in/%e0%a8%aa%e0%a9%b0%e0%a8%9a%e0%a8%95%e0%a9%82%e0%a8%b2%e0%a8%be-%e0%a8%a6%e0%a9%87-%e0%a8%a4%e0%a8%bf%e0%a9%b0%e0%a8%a8-%e0%a8%95%e0%a8%b2%e0%a9%b1%e0%a8%ac-%e0%a8%ae%e0%a8%be%e0%a8%b2%e0%a8%95/ Thu, 18 Jun 2026 03:41:09 +0000 https://punjabi.newsd5.in/?p=292784 ਪੰਚਕੂਲਾ ਦੇ ਤਿੰਨ ਕਲੱਬ ਮਾਲਕਾਂ ਨੂੰ ਧਮਕੀ ਭਰਿਆ ਵੌਇਸ ਨੋਟ ਮਿਲਿਆ ਹੈ। ਵੌਇਸ ਨੋਟ ਵਿਚ ਕਿਹਾ ਗਿਆ ਹੈ ਕਿ ਅਗਲੀ ਵਾਰ ਗੋਲੀ ਤੇਰੇ ਨਾਮ ਦੀ ਹੋਵੇਗੀ। ਧਮਕੀ ਮਿਲਣ ਤੋਂ ਬਾਅਦ ਹਰਿਆਣਾ ਪੁਲਿਸ ਵਲੋਂ ਪੰਚਕੂਲਾ ਦੇ ਤਿੰਨਾਂ ਕਲੱਬ ਮਾਲਕਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ।

ਪੁਲਿਸ ਨੇ ਤਿੰਨਾਂ ਕਲੱਬ ਮਾਲਕਾਂ ਨੂੰ ਨਿੱਜੀ ਸੁਰੱਖਿਆ ਅਧਿਕਾਰੀ ਦਿੱਤੇ ਹਨ। ਇਸ ਦੇ ਨਾਲ ਹੀ ਪੰਚਕੂਲਾ ਦੇ ਇਕ ਸਾਬਕਾ ਭਾਜਪਾ ਪਾਰਸ਼ਦ ਨੂੰ ਵੀ ਸੁਰੱਖਿਆ ਦੇ ਮੱਦੇਨਜ਼ਰ ਇਕ ਨਿੱਜੀ ਸੁਰੱਖਿਆ ਅਧਿਕਾਰੀ ਮੁਹੱਈਆ ਕਰਵਾਇਆ ਗਿਆ ਹੈ।

]]>
ਕੈਪਟਨ ਤੇ ਨਵਜੋਤ ਸਿੱਧੂ ਬਾਰੇ ਰਾਜਾ ਵੜਿੰਗ ਦੀਆਂ ਬੇਬਾਕ ਟਿੱਪਣੀਆਂ https://punjabi.newsd5.in/raja-warring-exclusive-interview_d-5-channel-punjabi/ Tue, 23 Dec 2025 12:05:31 +0000 https://punjabi.newsd5.in/?p=273553 ‘ਡੀ-5 ਚੈਨਲ ਪੰਜਾਬੀ’ ਨੂੰ ਦਿੱਤਾ EXCLUSIVE ਇੰਟਰਵਿਊ

NRIs ਦੇ ਮਸਲੇ ਹੱਲ ਕਰਨ ਦਾ ਕੀਤਾ ਦਾਅਵਾ

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (AMRINDER SINGH RAJA WARRING, PRESIDENT, PUNJAB PARDESH CONGRESS COMMITTEE) ਨੇ ਪਹਿਲੀ ਵਾਰ ਕੈਪਟਨ ਅਮਰਿੰਦਰ ਸਿੰਘ ਤੇ ਡਾ. ਨਵਜੋਤ ਕੌਰ ਸਿੱਧੂ ਦੇ ਬਿਆਨਾਂ ਉਤੇ ਖੁੱਲ੍ਹ ਕੇ ਆਪਣੇ ਪ੍ਰਤੀਕਰਮ ਪ੍ਰਗਟ ਕੀਤੇ ਹਨ। ਉਨ੍ਹਾਂ ਹਾਲੀਆ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿੱਚ ਹੋਈਆਂ ਕਥਿਤ ਗੜਬੜੀਆਂ ਦਾ ਮਾਮਲਾ ਵੀ ਚੁੱਕਿਆ ਹੈ। ਇਸ ਦੇ ਨਾਲ਼ ਹੀ ਉਨ੍ਹਾਂ ਐਨਆਰਆਈਜ਼ ਦੇ ਪ੍ਰਮੁੱਖ ਮਸਲੇ ਵੀ ਚੁੱਕਣ ਦੀ ਗੱਲ ਆਖੀ ਹੈ।

 

‘ਡੀ–5 ਚੈਨਲ ਪੰਜਾਬੀ’ ਦੇ CEO ਇਰਵਿੰਦਰ ਸਿੰਘ ਆਹਲੂਵਾਲੀਆ ਨਾਲ਼ ਇੱਕ ਖ਼ਾਸ (EXCLUSIVE) ਗੱਲਬਾਤ ਦੌਰਾਨ ਰਾਜਾ ਵੜਿੰਗ ਨੇ ਬਚਪਨ ਦੀਆਂ ਗੱਲਾਂ ਤੋਂ ਲੈ ਕੇ ਆਪਣੀ ਹੁਣ ਤੱਕ ਦੀ ਜ਼ਿੰਦਗੀ ਦੇ ਵੱਖੋ–ਵੱਖਰੇ ਤਜਰਬੇ ਸਾਂਝੇ ਕੀਤੇ। ਰਾਜਾ ਵੜਿੰਗ ਨੇ ਇਸ ਤੋਂ ਪਹਿਲਾਂ ਕਦੇ ਵੀ ਪੰਜਾਬੀ ਮੀਡੀਆ ਨਾਲ਼ ਇੰਨੀ ਲੰਮੀ ਤੇ ਬੇਬਾਕ ਗੱਲਬਾਤ ਨਹੀਂ ਕੀਤੀ।

 

ਇਸ ਇੰਟਰਵਿਊ ਤੋਂ ਦਰਸ਼ਕਾਂ ਨੂੰ ਪਹਿਲੀ ਵਾਰ ਪਤਾ ਲੱਗਾ ਕਿ ਰਾਜਾ ਵੜਿੰਗ ਦਾ ਨਾਮ ਪਹਿਲਾਂ ਰਾਜਾ ਸੋਥਾ ਵੀ ਹੁੰਦਾ ਸੀ। ਗ਼ੈਰ–ਰਸਮੀ ਗੱਲਬਾਤ ਦੌਰਾਨ ਜਦੋਂ ਇਰਵਿੰਦਰ ਸਿੰਘ ਆਹਲੂਵਾਲੀਆ ਨੇ ਸੁਝਾਅ ਦਿੱਤਾ ਕਿ NRIs ਨੂੰ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਦੀ ਛੋਟ ਮਿਲਣੀ ਚਾਹੀਦੀ ਹੈ, ਤਾਂ ਰਾਜਾ ਵੜਿੰਗ ਨੇ ਤੁਰੰਤ ਕਿਹਾ ਕਿ ਇਹ ਬਹੁਤ ਵਧੀਆ ਸੁਝਾਅ ਹੈ ਤੇ ਉਹ ਇਹ ਸੁਝਾਅ ਅੱਗੇ ਤੱਕ ਲਿਜਾ ਕੇ ਇਸ ਨੂੰ ਲਾਗੂ ਕਰਵਾਉਣ ਦੇ ਵੀ ਜਥੇਬੰਦਕ ਜਤਨ ਕਰਨਗੇ।

 

ਰਾਜਾ ਵੜਿੰਗ ਨੇ ਅੰਕੜਿਆਂ ਦੀ ਪੂਰੀ ਗਿਣਤੀ–ਮਿਣਤੀ ਕਰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਕਾਂਗਰਸ ਪਾਰਟੀ ਸਾਲ 2027 ਦੀਆਂ ਚੋਣਾਂ ਜ਼ਰੂਰ ਜਿੱਤੇਗੀ। ਉਨ੍ਹਾਂ ਦੋਸ਼ ਲਾਇਆ ਕਿ ਹਾਲੀਆ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿੱਚ ਸੱਤਾਧਾਰੀ ਧਿਰ ਨੇ ਕਈ ਤਰ੍ਹਾਂ ਦੀਆਂ ਵਧੀਕੀਆਂ ਤੇ ਗੜਬੜੀਆਂ ਕੀਤੀਆਂ ਹਨ; ਜਿਨ੍ਹਾਂ ਬਾਰੇ ਪਿਛਲੇ ਕੁਝ ਸਮੇਂ ਦੌਰਾਨ ਆਵਾਜ਼ ਬੁਲੰਦ ਕੀਤੀ ਗਈ ਹੈ।

 

ਡੀ–5 ਚੈਨਲ ਪੰਜਾਬੀ ਵੱਲੋਂ ਪੁੱਛੇ ਗਏ ਸੁਆਲਾਂ ਦੇ ਜੁਆਬ ਦਿੰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਪਤਾ ਨਹੀਂ ਕਿ ਭਾਜਪਾ ਆਗੂ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਇੱਕ ਹਾਲੀਆ ਇੰਟਰਵਿਊ ਦੌਰਾਨ ਕਾਂਗਰਸ ‘ਚ ਪਰਤਣ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਨਾਲ਼ ਹੀ ਇਹ ਵੀ ਕਿਹਾ ਕਿ ਹੁਣ ਪੁਰਾਣੇ ਤੇ ਟਕਸਾਲੀ ਕਾਂਗਰਸੀ ਆਗੂਆਂ ਦੇ ਨਾਲ਼–ਨਾਲ਼ ਨੌਜਵਾਨਾਂ ਨੂੰ ਅੱਗੇ ਲਿਆਉਣ ਦੀ ਵਧੇਰੇ ਜ਼ਰੂਰਤ ਹੈ।

 

ਇੱਕ ਹੋਰ ਸੁਆਲ ਦਾ ਜੁਆਬ ਦਿੰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਡਾ. ਨਵਜੋਤ ਕੌਰ ਸਿੱਧੂ ਦਾ ਉਹ ਦਿਲੋਂ ਸਤਿਕਾਰ ਕਰਦੇ ਹਨ ਪਰ ਅਨੁਸ਼ਾਸਨਹੀਣਤਾ ਨੂੰ ਉਹ ਕਿਸੇ ਵੀ ਹਾਲਤ ‘ਚ ਬਰਦਾਸ਼ਤ ਨਹੀਂ ਕਰ ਸਕਦੇ।

 

ਉਨ੍ਹਾਂ ਸ੍ਰੀ ਮੁਕਤਸਰ ਸਾਹਿਬ ਇਲਾਕੇ ਦੀ ਮਿਸਾਲ ਦਿੰਦਿਆਂ ਇਹ ਵੀ ਕਿਹਾ ਕਿ ਉਸ ਇਲਾਕੇ ਦੇ ਨਾਲ਼ ਰਾਜਸਥਾਨ ਦਾ ਬਾਰਡਰ ਲੱਗਦਾ ਹੈ, ਜਿੱਥੋਂ ਭੁੱਕੀ ਬਹੁਤ ਆਸਾਨੀ ਨਾਲ਼ ਤੇ ਸਸਤੀ ਮਿਲ਼ ਜਾਂਦੀ ਹੈ। ਉਨ੍ਹਾਂ ਕਿਹਾ ਕਿ ਤੁਸੀਂ ਪਿਛਲੇ ਕੁਝ ਸਮੇਂ ਦੌਰਾਨ ਬਹੁਤ ਸਾਰੇ ਨੌਜਵਾਨਾਂ ਨੂੰ ਸਿੰਥੈਟਿਕ ਨਸ਼ਿਆਂ ਦੀ ਦੁਰਵਰਤੋਂ ਕਾਰਣ ਇਸ ਫ਼ਾਨੀ ਜਹਾਨ ਤੋਂ ਕੂਚ ਕਰਦਿਆਂ ਵੇਖ ਚੁੱਕੇ ਹੋ। ‘ਪਰ ਕੀ ਤੁਸੀਂ ਕਦੇ ਕਿਸੇ ਵਿਅਕਤੀ ਨੂੰ ਅਫ਼ੀਮ ਜਾਂ ਭੁੱਕੀ ਦਾ ਨਸ਼ਾ ਕਰ ਕੇ ਮਰਦੇ ਤੱਕਿਆ ਹੈ?’ ਰਾਜਾ ਵੜਿੰਗ ਨੇ ਅਜਿਹਾ ਸੁਆਲ ਕੀਤਾ ਹੈ, ਜਿਸ ਦਾ ਜੁਆਬ ਹੁਣ ਆਮ ਜਨਤਾ ਤੋਂ ਹੀ ਨਹੀਂ, ਮਾਹਿਰਾਂ ਤੋਂ ਲੈਣ ਦੀ ਜ਼ਰੂਰਤ ਹੈ।

 

ਰਾਜਾ ਵੜਿੰਗ ਨੇ ਇਹ ਵੀ ਇੰਕਸ਼ਾਫ਼ ਕੀਤਾ ਕਿ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਮੁੱਖ ਮੰਤਰੀ ਦਾ ਕੋਈ ਚਿਹਰਾ ਨਹੀਂ ਐਲਾਨੇਗੀ। ਉਨ੍ਹਾਂ ਦੱਸਿਆ ਕਿ ਕਾਂਗਰਸ ਪਾਰਟੀ ਹੁਣ ਕਦੇ ਵੀ ਪਹਿਲਾਂ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨੇਗੀ। ਉਨ੍ਹਾਂ ਇਸ ਲਈ ਹਿਮਾਚਲ ਪ੍ਰਦੇਸ਼ ਅਤੇ ਤੇਲੰਗਾਨਾ ਦੀਆਂ ਮਿਸਾਲਾਂ ਦਿੱਤੀਆਂ, ਜਿੱਥੇ ਕਾਂਗਰਸ ਪਾਰਟੀ ਨੇ ਆਪਣੀਆਂ ਸਰਕਾਰਾਂ ਬਣਾਈਆਂ ਹਨ ਪਰ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਪਹਿਲਾਂ ਨਹੀਂ ਕੀਤਾ ਸੀ।

 

ਰਾਜਾ ਵੜਿੰਗ ਨੇ ਆਖਿਆ ਕਿ ਪਾਰਟੀ ‘ਚ ਸਭ ਨੂੰ ਨਾਲ਼ ਲੈ ਕੇ ਚੱਲਣਾ ਬਹੁਤ ਔਖਾ ਕੰਮ ਹੈ। ਗੁੱਸੇ ਤੇ ਹੰਕਾਰ ਨਾਲ਼ ਕਦੇ ਵੀ ਪਾਰਟੀਆਂ ਨਹੀਂ ਚੱਲਿਆ ਕਰਦੀਆਂ। ਉਨ੍ਹਾਂ ਕਿਹਾ ਕਿ ਬੋਲਣ ਦੀ ਆਜ਼ਾਦੀ ਸਿਰਫ਼ ਤੇ ਸਿਰਫ਼ ਕਾਂਗਰਸ ਪਾਰਟੀ ‘ਚ ਹੀ ਹੈ। ‘ਕੀ ਤੁਸੀਂ ਕਦੇ ਸੋਚ ਸਕਦੇ ਹੋ ਕਿ ਭਾਜਪਾ ਵਿੱਚ PM ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਤੋਂ ਇਲਾਵਾ ਕਿਸੇ ਨੂੰ ਬੋਲਣ ਦੀ ਕੋਈ ਆਜ਼ਾਦੀ ਹੈ? ਕੀ ਆਮ ਆਦਮੀ ਪਾਰਟੀ ਵਿੱਚ ਅਰਵਿੰਦ ਕੇਜਰੀਵਾਲ਼ ਅਤੇ ਭਗਵੰਤ ਮਾਨ ਤੋਂ ਹੋਰ ਕੋਈ ਕੁਝ ਬੋਲ ਸਕਦਾ ਹੈ?’

 

ਇੱਕ ਹੋਰ ਸੁਆਲ ਦਾ ਜੁਆਬ ਦਿੰਦਿਆਂ ਰਾਜਾ ਵੜਿੰਗ ਨੇ ਦੱਸਿਆ ਕਿ ਬੱਸਾਂ ਦੀਆਂ ਬਾਡੀਆਂ ਸਿਰਫ਼ ਤਸਦੀਕਸ਼ੁਦਾ ਨਿਰਮਾਤਾਵਾਂ ਤੋਂ ਹੀ ਬਣਵਾਈਆਂ ਜਾ ਸਕਦੀਆਂ ਹਨ। ‘ਮੌਜੂਦਾ ਸਰਕਾਰ ਨੇ ਕਿਲੋਮੀਟਰ ਸਕੀਮ ਅਧੀਨ ਜਿਹੜੇ ਪ੍ਰਾਈਵੇਟ ਟ੍ਰਾਂਸਪੋਰਟਰਾਂ ਨੂੰ ਪਰਮਿਟ ਦਿੱਤੇ ਹਨ, ਉਨ੍ਹਾਂ ਨੇ ਵੀ ਤਾਂ ਰਾਜਸਥਾਨ ਤੋਂ ਹੀ ਆਪਣੀਆਂ ਬੱਸਾਂ ਤਿਆਰ ਕਰਵਾਈਆਂ ਹਨ। ਅਸੀਂ ਕਦੇ ਵੀ ਕਿਸੇ ਗ਼ੈਰ–ਤਸਦੀਕਸ਼ੁਦਾ ਬਾਡੀ ਬਿਲਡਰ ਤੋਂ ਬੱਸਾਂ ਤਿਆਰ ਨਹੀਂ ਕਰਵਾ ਸਕਦੇ ਕਿਉਂਕਿ ਕਦੋਂ ਯਾਤਰੀਆਂ ਨੂੰ ਖ਼ਤਰਾ ਖੜ੍ਹਾ ਹੋ ਜਾਵੇ, ਇਸ ਬਾਰੇ ਕੋਈ ਵੀ ਗਰੰਟੀ ਨਹੀਂ ਦੇ ਸਕਦਾ।’

ਇੱਕ ਸੁਆਲ ਦਾ ਜੁਆਬ ਦਿੰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਵਿੱਚ ਖ਼ਾਲਿਸਤਾਨ ਦਾ ਸੱਚਮੁਚ ਉੱਕਾ ਕੋਈ ਸਮਰਥਕ ਨਹੀਂ ਹੈ।

ਇਸ ਪੂਰੇ ਇੰਟਰਵਿਊ ਦਾ ਪੂਰੀ ਤਰ੍ਹਾਂ ਆਨੰਦ ਮਾਣਨ ਲਈ ਇੱਥੇ ਹੇਠਾਂ ਦਿੱਤੇ ਲਿੰਕ ਉਤੇ ਕਲਿੱਕ ਕਰੋ।

]]>
ਬਠਿੰਡੇ ਅਦਾਲਤ ਦੀਆਂ ਪਹਿਲੀ ਵਾਰ ਪੌੜੀਆਂ ਚੜ੍ਹਾ ਹੰਭਾਈ ਕੰਗਨਾਂ ਬਠਿੰਡੇ ਦੀ ਬੇਬੇ ਮਹਿੰਦਰ ਕੌਰ ਨੇ https://punjabi.newsd5.in/%e0%a8%ac%e0%a8%a0%e0%a8%bf%e0%a9%b0%e0%a8%a1%e0%a9%87-%e0%a8%85%e0%a8%a6%e0%a8%be%e0%a8%b2%e0%a8%a4-%e0%a8%a6%e0%a9%80%e0%a8%86%e0%a8%82-%e0%a8%aa%e0%a8%b9%e0%a8%bf%e0%a8%b2%e0%a9%80-%e0%a8%b5/ Wed, 29 Oct 2025 13:02:16 +0000 https://punjabi.newsd5.in/?p=269327 ਮਾਲਵੇ ਦੀ ਧਰਤੀ ਗੁਰੂਆਂ ਪੀਰਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਤੇ ਜਦ ਵੀ ਕੋਈ ਸੰਘਰਸ਼ ਦਾ ਮੁੱਢ ਵੱਜਿਆ ਗਿਆ ਇਸ ਧਰਤੀ ਤੋਂ ਹੀਪਿੜ ਬੰਨ੍ਹਿਆ ਗਿਆ ਤੇ ਹਰ ਸੰਘਰਸ਼ ਚ ਮਾਲਵਾ ਖ਼ੇਤਰ ਚ ਮੋਹਰੀ ਰਿਹਾ। ਅੱਜ ਵੀ ਚਾਹੇ ਸਿਆਸਤ ਤੇ ਚਾਹੇ ਹੋਰ ਖ਼ੇਤਰ ਜਿਸ ਵਿੱਚ ਮਾਲਵਾ ਅਹਿਮ ਸਥਾਨ ਰਖ਼ਦਾ ਹੈ। ਜਿਸ ਨੇ ਮਾਲਵੇ ਨਾਲ ਮੱਥਾ ਲਾਇਆ ਮੂੰਹ ਦੀ ਖਾਧੀ ਹੈ।
ਤਾਜੀ ਗੱਲ ਕਰੀਏ ਤਾਂ ਗੱਲ ਕੰਗਨਾ ਤੇ ਬੀਬੀ ਮਹਿੰਦਰ ਕੌਰ ਦੀ। ਜਿਸ ਨੇ ਆਪਣੀ ਦਿੜ੍ਹਤਾ ਨਾਲ ਕਾਨੂੰਨੀ ਲੜ੍ਹਾਈ ਲੜ੍ਹਦੇ ਪਹਾੜਾਂ ਤੋਂ ਲਾਹ ਅਦਾਕਾਰਾ ਤੇ ਭਜਾਪਾ ਦੀ ਮੈਂਬਰ ਪਾਰਲੀਮੈਂਟ ਕੰਗਨਾਂ ਰਣੋਤ ਨੂੰ ਬਠਿੰਡੇ ਦੇ ਟਿੱਬੇ ਦਿਖ਼ਾ ਦਿੱਤੇ ਤੇ ਪਹਿਲੀ ਫੇਰੀ ਅਦਾਲਤ ਦੀਆਂ ਪੌੜੀਆਂ ਚੜ੍ਹਦੀ ਹੀ ਕੰਗਨਾਂ ਹੰਭ ਗਈ ਤੇ ਜੋ ਲਗਾਤਾਰ ਬੇਤੁਕੇ ਬਿਆਨ ਦੇ ਸੁਰਖ਼ੀਆਂ ਚ ਰਹਿਣ ਦੀ ਆਦੀ ਸੀ ਆ਼ਖਰਕਾਰ ਨੂੰ ਮਾਤਾ ਮਹਿੰਦਰ ਕੌਰ ਕੋਲੋਂ ਮੁਆਫ਼ੀਆਂ ਤੇ ਮੁਆਫ਼ੀਆਂ ਮੰਗ ਰਹੀ ਕਿ ਕਿਵੇਂ ਨਾ ਕਿਵੇਂ ਬਠਿੰਡੇ ਤੋਂ ਖਹਿੜਾ ਛੁੱਟੇ
ਬਾਕੀ ਗੱਲਬਾਤ ਡੀ5 ਦੀ ਬੇਬੇ ਮਹਿੰਦਰ ਕੌਰ ਨਾਲ, ਜਰੂਰ ਸੁਣੋਂ ਤੇ ਸਾਂਝਾ ਕਰੋ

]]>
ਬਜ਼ੁਰਗਾਂ ਲਈ ਹਰਿਮੰਦਿਰ ਸਾਹਿਬ ਦੀ ਮੁਫ਼ਤ ਯਾਤਰਾ 15 ਅਕਤੂਬਰ ਨੂੰ https://punjabi.newsd5.in/harmandir-sahib-yatra-free-to-veterns/ Sun, 12 Oct 2025 05:41:35 +0000 https://punjabi.newsd5.in/?p=268154 ਬਜ਼ੁਰਗਾਂ ਨੂੰ ਲੈ ਕੇ ਖਰੜ ਤੋਂ ਰਵਾਨਾ ਹੋਣਗੀਆਂ ਬੱਸਾਂ

ਖਰੜ ਹਲਕੇ ਦੇ ਬਜ਼ੁਰਗਾਂ ਨੂੰ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੇ ਦਰਸ਼ਨ ਕਰਵਾਉਣ ਲਈ ਮੁਫ਼ਤ ਯਾਤਰਾ ਦਾ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਇੱਕ ਦਿਨ ਦੀ ਯਾਤਰਾ 15 ਅਕਤੂਬਰ ਨੂੰ ਸਵੇਰੇ 6 ਵਜੇ ਸੰਨੀ ਇਨਕਲੇਵ ਖਰੜ ਤੋਂ ਰਵਾਨਾ ਹੋਵੇਗੀ । ਇਹ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਤੇ ਸਮਾਜਸੇਵੀ ਹਰਜਿੰਦਰ ਸਿੰਘ ਬਲੌਂਗੀ ਨੇ ਕੀਤਾ। ਉਹ ਇੱਥੇ ਸੀਨੀਅਰ ਸਿਟੀਜਨ ਐਸੋਸੀਏਸ਼ਨ ਖਰੜ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਤੋਂ ਬਾਅਦ ਬਜ਼ੁਰਗਾਂ ਨਾਲ ਗੱਲਬਾਤ ਕਰ ਰਹੇ ਸਨ। 

 
ਬਜ਼ੁਰਗਾਂ ਨੂੰ ਸੱਦਾ ਦਿੰਦਿਆਂ ਉਨ੍ਹਾਂ ਕਿਹਾ ਕਿ ਸਾਰੀ ਸੰਗਤ ਵੱਖ-ਵੱਖ ਬੱਸਾਂ ਵਿੱਚ ਜਥੇ ਦੇ ਰੂਪ ਵਜੋਂ ਯਾਤਰਾ ਵਿਚ ਸ਼ਾਮਿਲ ਹੋਵੇਗੀ।  ਇਸ ਪ੍ਰੋਗਰਾਮ ਲਈ ਸਾਰੀਆਂ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਹਨ। ਬਲੌਂਗੀ ਨੇ ਕਿਹਾ ਕਿ ਪੰਜਾਬ ਦਾ ਹਰੇਕ ਵਰਗ ਪਿਛਲੇ ਦਿਨੀ ਆਏ ਹੜ੍ਹਾਂ ਕਰਕੇ ਮੰਦੀ ਦੇ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਇਸ ਲਈ ਖ਼ਾਸ ਕਰਕੇ ਹਲਕਾ ਖਰੜ ਨੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਦਾ  ਇਹ ਵਿਸ਼ੇਸ਼ ਉਪਰਾਲਾ ਕੀਤਾ ਹੈ। 
 
ਉਨ੍ਹਾਂ ਕਿਹਾ ਕਿ ਸਹੂਲਤਾਂ ਵਾਸਤੇ ਲਗਜ਼ਰੀ ਬੱਸਾਂ ਰਵਾਨਾ ਹੋਣਗੀਆਂ।ਯਾਤਰਾ ਦੌਰਾਨ ਪਾਣੀ, ਭੋਜਨ ਅਤੇ ਹੋਰ ਸਾਰੀਆਂ ਜ਼ਰੂਰੀ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਬਲੌਂਗੀ ਨੇ ਕਿਹਾ ਕਿ ਯਾਤਰਾ ਦੀ ਵਾਪਸੀ  ਉਸੇ ਦਿਨ 15 ਅਕਤੂਬਰ ਨੂੰ ਹੀ ਦੇਰ ਸ਼ਾਮ 8 ਵਜੇ ਹੋਵੇਗੀ।

ਬਲੌਂਗੀ ਨੇ ਕਿਹਾ, “ਇਸ ਪ੍ਰੋਗਰਾਮ ਦਾ ਮੁੱਖ ਮੰਤਵ ਬਜ਼ੁਰਗਾਂ ਦੀ ਸੇਵਾ ਕਰਨ ਅਤੇ ਸਮਾਜ ਦੇ ਧਾਰਮਿਕ ਮਾਹੌਲ ਨੂੰ ਹੋਰ ਮਜ਼ਬੂਤ ​​ਕਰਨਾ ਵੀ ਹੈ।  ਉਨ੍ਹਾਂ  ਸਾਰੇ ਨਾਗਰਿਕਾਂ ਨੂੰ ਅੱਗੇ ਆਉਣ ਅਤੇ ਪ੍ਰੋਗਰਾਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਅਰਦਾਸ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ। “ਹਿੱਸਾ ਲੈਣ ਵਾਲੇ ਸੀਨੀਅਰ ਨਾਗਰਿਕ ਜਾਂ ਉਨ੍ਹਾਂ ਦੇ ਪਰਿਵਾਰ 98144 01122 ‘ਤੇ ਸੰਪਰਕ ਕਰਕੇ ਸਮਾਗਮ ਤੋਂ ਪਹਿਲਾਂ ਰਜਿਸਟਰ ਕਰ ਸਕਦੇ ਹਨ।
]]>
ਤਿੰਨ ਰੋਜ਼ਾ 13ਵੀਂ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ ਛੱਤੀਸਗੜ੍ਹ ਵਿਖੇ 10 ਅਕਤੂਬਰ ਤੋਂ https://punjabi.newsd5.in/13th-gatka-federation-asiaan-gatka-federation/ Sun, 05 Oct 2025 11:42:13 +0000 https://punjabi.newsd5.in/?p=267748 ਚੰਡੀਗੜ੍ਹ, 5 ਅਕਤੂਬਰ: ਵਿਸ਼ਵ ਗੱਤਕਾ ਫੈਡਰੇਸ਼ਨ ਤੇ ਏਸ਼ੀਅਨ ਗੱਤਕਾ ਫੈਡਰੇਸ਼ਨ ਨਾਲ ਸੰਬੰਧਿਤ ਦੇਸ਼ ਦੀ ਸਭ ਤੋਂ ਪੁਰਾਣੀ ਰਜਿਸਟਰਡ ਗੱਤਕਾ ਸੰਸਥਾ, ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ (ਐਨ.ਜੀ.ਏ.ਆਈ.) ਵਲੋਂ 10 ਤੋਂ 12 ਅਕਤੂਬਰ, 2025 ਤੱਕ ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ ਦੇ ਭਿਲਾਈ ਸ਼ਹਿਰ ਵਿੱਚ ਸਥਿਤ ਗੁਰੂ ਨਾਨਕ ਇੰਗਲਿਸ਼ ਸੀਨੀਅਰ ਸੈਕੰਡਰੀ ਸਕੂਲ ਵਿਖੇ 13ਵੀਂ ਨੈਸ਼ਨਲ ਗੱਤਕਾ (ਪੁਰਸ਼ ਤੇ ਮਹਿਲਾ) ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਕੌਮੀ ਪੱਧਰ ਦਾ ਇਹ ਟੂਰਨਾਮੈਂਟ ਨਿਊ ਗੱਤਕਾ ਸਪੋਰਟਸ ਐਸੋਸੀਏਸ਼ਨ ਛੱਤੀਸਗੜ੍ਹ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਵੱਖ-ਵੱਖ ਰਾਜਾਂ ਦੀਆਂ ਗੱਤਕਾ ਟੀਮਾਂ ਤਿੰਨ ਦਿਨਾਂ ਤੱਕ ਗੱਤਕਾ-ਸੋਟੀ ਅਤੇ ਫੱਰੀ-ਸੋਟੀ ਵਿੱਚ ਗਹਿ-ਗੱਚਵੇਂ ਵਿਅਕਤੀਗਤ ਅਤੇ ਟੀਮ ਮੁਕਾਬਲਿਆਂ ਦੀ ਲੜੀ ਵਿੱਚ ਹਿੱਸਾ ਲੈਣਗੀਆਂ।

 

ਅਮਰੀਕਾ ਨੇ ਫੌਜ ‘ਚ ਦਾੜ੍ਹੀ ਰੱਖਣ ‘ਤੇ ਲਗਾਈ ਪਾਬੰਦੀ, ਸਿੱਖ ਭਾਈਚਾਰੇ ਵਿੱਚ ਨਾਰਾਜ਼ਗੀ

ਇਸ ਸਮਾਗਮ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਐਨ.ਜੀ.ਏ.ਆਈ. ਦੇ ਪ੍ਰਧਾਨ ਤੇ ਰਾਜ ਪੁਰਸਕਾਰ ਜੇਤੂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਅਜਿਹੇ ਸਲਾਨਾ ਮੁਕਾਬਲੇ ਰਵਾਇਤੀ ਸਿੱਖ ਮਾਰਸ਼ਲ ਆਰਟ ਗੱਤਕੇ ਨੂੰ ਸੰਭਾਲਣ, ਉਤਸ਼ਾਹਿਤ ਕਰਨ ਅਤੇ ਪੇਸ਼ੇਵਰ ਖੇਡ ਬਣਾਉਣ ਤੋਂ ਇਲਾਵਾ ਉੱਭਰਦੇ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਇੱਕ ਰਾਸ਼ਟਰੀ ਪਲੇਟਫਾਰਮ ਪ੍ਰਦਾਨ ਕਰਨ ਦੇ ਉਦੇਸ਼ ਨਾਲ ਕਰਵਾਏ ਜਾਂਦੇ ਹਨ।
ਉਨ੍ਹਾਂ ਕਿਹਾ, “ਇਹ ਚੈਂਪੀਅਨਸ਼ਿਪਾਂ ਵਿਸ਼ਵ ਗੱਤਕਾ ਫੈਡਰੇਸ਼ਨ ਵੱਲੋਂ ਤਿਆਰ ਕੀਤੇ ਲੰਬੇ ਸਮੇਂ ਦੇ ‘ਵਿਜ਼ਨ ਦਸਤਾਵੇਜ਼-2030’ ਦਾ ਹਿੱਸਾ ਹਨ ਤਾਂ ਜੋ ਗੱਤਕਾ ਖੇਡ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਪ੍ਰਾਪਤ ਖੇਡ ਬਣਾਇਆ ਜਾ ਸਕੇ। ਸਾਡਾ ਉਦੇਸ਼ ਬਿਹਤਰ ਤਕਨੀਕੀ ਮਿਆਰਾਂ ਨੂੰ ਲਾਗੂ ਕਰਨ, ਮਿਸ਼ਰਤ ਮੁਕਾਬਲਿਆਂ ਰਾਹੀਂ ਲਿੰਗ ਸਮਾਨਤਾ ਨੂੰ ਯਕੀਨੀ ਬਣਾਉਣਾ ਅਤੇ ਸੂਚਨਾ ਤਕਨੀਕ ਅਧਾਰਤ ਟੂਰਨਾਮੈਂਟ ਪ੍ਰਬੰਧਨ ਪ੍ਰਣਾਲੀਆਂ ਨੂੰ ਅਪਣਾ ਕੇ ਇਸਨੂੰ ਓਲੰਪਿਕ ਪੱਧਰ ਲਈ ਤਿਆਰ ਕਰਨਾ ਹੈ।”

 

ਸਾਬਕਾ ਸਰਪੰਚ ਤੇ ਸਮਾਜਸੇਵੀ ਸੁਖਵਿੰਦਰ ਸਿੰਘ ਕਲਕੱਤਾ ਦਾ ਗੋਲੀਆਂ ਮਾਰ ਕਤਲ

ਐਨ.ਜੀ.ਏ.ਆਈ. ਦੇ ਕਾਰਜਕਾਰੀ ਪ੍ਰਧਾਨ ਸੁਖਚੈਨ ਸਿੰਘ ਕਲਸਾਨੀ, ਜਨਰਲ ਸਕੱਤਰ ਹਰਜਿੰਦਰ ਕੁਮਾਰ ਅਤੇ ਵਿੱਤ ਸਕੱਤਰ ਬਲਜੀਤ ਸਿੰਘ ਸੈਣੀ ਨੇ ਅੱਗੇ ਕਿਹਾ, “ਅਸੀਂ ਆਪਣੇ ਨੌਜਵਾਨਾਂ ਨੂੰ ਆਪਣੀ ਵਿਰਾਸਤੀ ਖੇਡ ਦੇ ਮੁਕਾਬਲੇ ਕਰਵਾਉਣ ਲਈ ਸੁਰੱਖਿਅਤ ਅਤੇ ਪ੍ਰਤੀਯੋਗੀ ਪਲੇਟਫਾਰਮ ਪ੍ਰਦਾਨ ਕਰਨ ਲਈ ਵਚਨਬੱਧ ਹਾਂ। ਇਹ ਚੈਂਪੀਅਨਸ਼ਿਪ ਗੱਤਕੇ ਦੀ ਦਿਨੋ-ਦਿਨ ਵਧਦੀ ਪ੍ਰਸਿੱਧੀ ਸਮੇਤ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਇਸਨੂੰ ਪ੍ਰਫੁੱਲਿਤ ਕਰਨ ਲਈ ਐਨ.ਜੀ.ਏ.ਆਈ. ਦੇ ਯਤਨਾਂ ਦਾ ਪ੍ਰਮਾਣ ਹੈ।”

ਗੱਤਕਾ ਪ੍ਰਮੋਟਰ ਗਰੇਵਾਲ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਦਾ ਉਦਘਾਟਨੀ ਸਮਾਰੋਹ 10 ਅਕਤੂਬਰ ਨੂੰ ਹੋਵੇਗਾ ਜਦੋਂ ਕਿ ਸਮਾਪਤੀ ਸਮਾਰੋਹ ਦੌਰਾਨ 12 ਅਕਤੂਬਰ ਨੂੰ ਚੋਟੀ ਦਾ ਪ੍ਰਦਰਸ਼ਨ ਕਰਨ ਵਾਲੇ ਐਥਲੀਟਾਂ ਨੂੰ ਮੈਡਲ, ਟਰਾਫੀਆਂ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਜਾਵੇਗਾ। ਐਨ.ਜੀ.ਏ.ਆਈ. ਨੇ ਖੇਡ ਪ੍ਰੇਮੀਆਂ, ਸਮਾਜਿਕ ਸੰਸਥਾਵਾਂ ਅਤੇ ਆਮ ਜਨਤਾ ਨੂੰ ਇਸ ਇਤਿਹਾਸਕ ਸਮਾਗਮ ਮੌਕੇ ਜੰਗਜੂ ਕਲਾ ਗੱਤਕਾ ਦੇ ਯੋਧਿਆਂ ਦੇ ਫਸਵੇਂ ਮੁਕਾਬਲੇ ਦੇਖਣ ਅਤੇ ਹੌਸਲਾ ਵਧਾਉਣ ਲਈ ਖੁੱਲ੍ਹਾ ਸੱਦਾ ਦਿੱਤਾ ਹੈ।

]]>
ਦਿੱਲੀ ‘ਚ ਦੋ ਵਿਦੇਸ਼ੀ ਕੋਚਾਂ ਨੂੰ ਅਵਾਰਾ ਕੁੱਤਿਆਂ ਨੇ ਵੱਢਿਆ https://punjabi.newsd5.in/stray-dogs-bite-kenya-coaches-in-delhi/ Sat, 04 Oct 2025 07:57:28 +0000 https://punjabi.newsd5.in/?p=267706 ਕੀਨੀਆ ਦੇ ਡਾਕਟਰਾਂ ਨੇ ਕਿਹਾ ‘ਵੱਡੀ ਚਿੰਤਾ’ ਦਾ ਵਿਸ਼ਾ
 
 
ਨਵੀਂ ਦਿੱਲੀ: ਦਿੱਲੀ ‘ਚ ਚੱਲ ਰਹੀ ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਦੋ ਵਿਦੇਸ਼ੀ ਕੋਚਾਂ ਨੂੰ ਆਵਾਰਾ ਕੁੱਤਿਆਂ ਨੇ ਵੱਢ ਲਿਐ। ਇੰਝ ਹੁਣ ਭਾਰਤ ‘ਚ ਅਵਾਰਾ ਕੁੱਤਿਆਂ ਦੀ ਸਮੱਸਿਆ ਦਾ ਮੁੱਦਾ ਕੌਮਾਂਤਰੀ ਪੱਧਰ ‘ਤੇ ਭਖ ਗਿਐ। ਇਸ ਦੌਰਾਨ ਕੀਨੀਆ ਦੀ ਟੀਮ ਦੇ ਡਾਕਟਰਾਂ ਨੇ ਇਸ ਨੂੰ ਵੱਡੀ ਚਿੰਤਾ ਦਾ ਵਿਸ਼ਾ ਕਰਾਰ ਦਿੱਤੈ।
ਬੀਤੇ ਦਿਨੀਂ ਕੀਨੀਆ ਦੇ ਸਪ੍ਰਿੰਟ ਕੋਚ ਡੈਨਿਸ ਮਵਾਂਜ਼ੋ ਅਤੇ ਇੱਕ ਜਾਪਾਨੀ ਸਹਾਇਕ ਕੋਚ ਮੀਕੋ ਓਕੁਮਾਤਸੂ ਨੂੰ ਦਿੱਲੀ ‘ਚ ਅਵਾਰਾ ਕੁੱਤਿਆਂ ਨੇ ਵੱਢ ਲਿਆ ਸੀ। ਇਹ ਘਟਨਾ ਜਵਾਹਰਲਾਲ ਨਹਿਰੂ ਸਟੇਡੀਅਮ ਦੇ ਵਾਰਮ–ਅੱਪ ਟ੍ਰੈਕ ਉਤੇ ਵਾਪਰੀ ਸੀ। ਇਹ ਦੋਵੇਂ ਕੋਚ ਕੀਨੀਆ ਦੀ ਟੀਮ ਨਾਲ਼ ਇਸ ਵੇਲੇ 12ਵੀਂ ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ‘ਚ ਭਾਗ ਲੈਣ ਲਈ ਭਾਰਤ ਪੁੱਜੇ ਹੋਏ ਨੇ।
ਦੇਸ਼ ‘ਚ ਅਵਾਰਾ ਕੁੱਤਿਆਂ ਨੂੰ ਲੈ ਕੇ ਹਾਲ਼ੇ ਕੁਝ ਚਿਰ ਪਹਿਲਾਂ ਵੀ ਵੱਡਾ ਵਿਵਾਦ ਖੜ੍ਹਾ ਹੋ ਗਿਆ ਸੀ। ਬੀਤੇ ਅਗਸਤ ਮਹੀਨੇ ਸੁਪਰੀਮ ਕੋਰਟ ਨੇ ਰਾਸ਼ਟਰੀ ਰਾਜਧਾਨੀ ਵਿੱਚ ਆਵਾਰਾ ਕੁੱਤਿਆਂ ਦੀ ਆਬਾਦੀ ‘ਤੇ ਦੋ ਵੱਖ-ਵੱਖ ਹੁਕਮ ਦਿੱਤੇ ਸਨ।

ਕੀਨੀਆ ਦੇ ਕੋਚਾਂ ਨੂੰ ਕੁੱਤਿਆਂ ਵੱਲੋਂ ਵੱਢੇ ਜਾਣ ਦੀ ਘਟਨਾ ਤੋਂ ਬਾਅਦ ਡੈਨਿਸ ਨੂੰ ਸਫਦਰਜੰਗ ਹਸਪਤਾਲ ਲਿਜਾਂਦਾ ਗਿਆ। ਉਨ੍ਹਾਂ ਨੂੰ ਰੇਬੀਜ਼ ਦਾ ਟੀਕਾ ਲਾਇਆ ਗਿਆ।

ਕੀਨੀਆਈ ਟੀਮ ਦੇ ਡਾਕਟਰ ਮਾਈਕਲ ਓਕਾਰੋ ਅਨੁਸਾਰ, ਮਵਾਂਜ਼ੋ ਸਵੇਰ ਦੇ ਸੈਸ਼ਨ ਵਿੱਚ 200 ਮੀਟਰ ਦੌੜਾਕ ਸਟੇਸੀ ਓਬੋਨਿਓ ਨੂੰ ਸਿਖਲਾਈ ਦੇ ਰਿਹਾ ਸੀ। ਤਦ ਹੀ ਇੱਕ ਅਵਾਰਾ ਕੁੱਤੇ ਨੇ ਉਸ ਨੂੰ ਸੱਜੀ ਲੱਤ ਦੀ ਪਿੰਡਲ਼ੀ ‘ਤੇ ਵੱਢ ਲਿਆ।

ਭਾਰਤ ‘ਚ ਖੰਘ ਦੀ ਦਵਾਈ ਨਿੱਕੇ ਬੱਚਿਆਂ ਨੂੰ ਦੇਣ ‘ਤੇ ਪਾਬੰਦੀ

ਪਿਛਲੇ ਵਰ੍ਹੇ 2024 ਦੌਰਾਨ ਦਿੱਲੀ ਵਿੱਚ ਕੁੱਤਿਆਂ ਦੇ ਵੱਢਣ ਦੇ 25,210 ਮਾਮਲੇ ਦਰਜ ਕੀਤੇ ਗਏ ਸਨ। ਜੋ ਸਾਲ 2023 ਦੇ ਮੁਕਾਬਲੇ 17847 ਤੋਂ ਕਿਤੇ ਜ਼ਿਆਦਾ ਸਨ। ਇਸ ਸਾਲ ਜਨਵਰੀ ਮਹੀਨੇ ਦਿੱਲੀ ਵਿੱਚ ਲਗਭਗ 3,200 ਕੁੱਤਿਆਂ ਦੇ ਕੱਟਣ ਦੇ ਮਾਮਲੇ ਸਾਹਮਣੇ ਆਏ ਸਨ। ਦਿੱਲੀ ਵਿੱਚ ਅਵਾਰਾ ਕੁੱਤਿਆਂ ਦੀ ਆਬਾਦੀ 8 ਲੱਖ ਹੋਣ ਦਾ ਅਨੁਮਾਨ ਹੈ।


ਇੰਡੀਅਨ ਆਇਲ ਵਰਲਡ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ 2025 ਦੀ ਪ੍ਰਬੰਧਕ ਕਮੇਟੀ ਨੇ ਇਸ ਘਟਨਾ ਬਾਰੇ ਬਿਆਨ ਵੀ ਜਾਰੀ ਕੀਤੈ। ਕਮੇਟੀ ਦਾ ਕਹਿਣੈ ਕਿ ਲੋਕ ਅਕਸਰ ਅਵਾਰਾ ਕੁੱਤਿਆਂ ਨੂੰ ਵਾਰ–ਵਾਰ ਖਾਣ ਨੂੰ ਕੁਝ ਨਾ ਕੁਝ ਦਿੰਦੇ ਰਹਿੰਦੇ ਨੇ। ਅਜਿਹੀਆਂ ਘਟਨਾਵਾਂ ਇਸੇ ਕਾਰਣ ਵਾਪਰਦੀਆਂ ਨੇ।
ਪੰਜਾਬ ਵਿਧਾਨ ਸਭਾ ਦਾ ਖ਼ਾਸ ਇਜਲਾਸ ਹੋਵੇਗਾ 24 ਨਵੰਬਰ ਨੂੰ 

ਜਾਪਾਨ ਦੀ ਬੌਧਿਕ ਤੌਰ ‘ਤੇ ਕਮਜ਼ੋਰ ਟੀਮ ਦੇ ਸਹਾਇਕ ਕੋਚ ਓਕੁਮਾਤਸੂ ਨੂੰ ਵੀ ਸਵੇਰੇ ਇੱਕ ਸਿਖਲਾਈ ਸੈਸ਼ਨ ਦੌਰਾਨ ਇੱਕ ਕੁੱਤੇ ਨੇ ਵੱਢ ਲਿਆ ਸੀ। ਪਰ ਉਨ੍ਹਾਂ ਦੇ ਜ਼ਖ਼ਮ ਕੋਈ ਬਹੁਤੇ ਖ਼ਤਰਨਾਕ ਨਹੀਂ ਸਨ।

ਸੁਪਰੀਮ ਕੋਰਟ ਨੇ 11 ਅਗਸਤ ਨੂੰ ਸਾਰੇ ਅਵਾਰਾ ਕੁੱਤਿਆਂ ਨੂੰ ਸੜਕਾਂ ਤੋਂ ਸਮਰਪਿਤ ਆਸਰਾ ਸਥਾਨਾਂ ਵਿੱਚ ਤਬਦੀਲ ਕਰਨ ਦਾ ਹੁਕਮ ਦਿੱਤਾ ਸੀ। ਜਿਸ ਵਿੱਚ ਇਹ ਦਰਸਾਇਆ ਗਿਆ ਸੀ ਕਿ ਕੁੱਤਿਆਂ ਨੂੰ ਸੜਕਾਂ ‘ਤੇ ਵਾਪਸ ਨਹੀਂ ਭੇਜਿਆ ਜਾਣਾ ਚਾਹੀਦਾ। ਇੱਕ ਪੰਦਰਵਾੜੇ ਤੋਂ ਵੀ ਘੱਟ ਸਮੇਂ ਬਾਅਦ, ਕੁੱਤਾ ਪ੍ਰੇਮੀਆਂ ਦੇ ਵਿਰੋਧ ਤੋਂ ਬਾਅਦ, ਸੁਪਰੀਮ ਕੋਰਟ ਨੇ ਆਪਣੇ ਪਿਛਲੇ ਆਦੇਸ਼ ਨੂੰ ‘ਬਹੁਤ ਸਖ਼ਤ’ ਕਰਾਰ ਦਿੱਤਾ। ਇਹ ਹਦਾਇਤ ਜਾਰੀ ਕੀਤੀ ਗਈ ਸੀ ਕਿ ਇਨ੍ਹਾਂ ਕੁੱਤਿਆਂ ਨੂੰ ਉੇਸ ਖੇਤਰ ਵਿੱਚ ਵਾਪਸ ਭੇਜ ਦਿੱਤਾ ਜਾਵੇ ਜਿੱਥੋਂ ਉਨ੍ਹਾਂ ਨੂੰ ਨਸਬੰਦੀ, ਕੀੜੇ ਮਾਰਨ ਅਤੇ ਟੀਕਾਕਰਨ ਤੋਂ ਪਹਿਲਾਂ ਚੁੱਕਿਆ ਗਿਆ ਸੀ।

]]>