Breaking NewsD5 specialIndiaNewsPoliticsPunjab

Captain ਨੂੰ ਪ੍ਰਤਾਪ ਸਿੰਘ ਬਾਜਵਾ ਦਾ ਵੱਡਾ ਝਟਕਾ !, Navjot Sidhu ਨੂੰ ਵੱਡਾ ਫਾਇਦਾ!

ਚੰਡੀਗੜ੍ਹ : ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਵਾਰ ਫਿਰ ਸਲਾਹ ਦਿੱਤੀ ਹੈ ਕਿ ਅਜੇ ਉਨ੍ਹਾਂ ਦੇ ਕੋਲ 2 ਸਾਲ ਦਾ ਸਮਾਂ ਬਾਕੀ ਹੈ ਅਤੇ ਸਮਾਂ ਰਹਿੰਦੇ ਉਹ ਹਾਲਾਤ ਸੰਭਾਲ ਲੈਣ ਨਹੀਂ ਤਾਂ ਪੰਜਾਬ ਦੇ ਹਾਲਾਤ ਵੀ ਮੱਧ ਪ੍ਰਦੇਸ਼ ਜਿਹੇ ਹੋ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ‘ਚ ਕਾਂਗਰਸੀ ਵਿਧਾਇਕ ਆਪਣੀ ਸਰਕਾਰ ਤੋਂ ਸੰਤੁਸ਼ਟ ਨਹੀਂ ਹਨ ਅਤੇ ਅਫਸਰਸ਼ਾਹੀ ਵਿਧਾਇਕਾਂ ‘ਤੇ ਭਾਰੀ ਹੈ।

Captain ਨੂੰ ਵੱਡਾ ਝਟਕਾ!, Partap Bajwa ਨੇ ਸੁੱਟਿਆ ਸਿਆਸੀ ਬੰਬ, Navjot Sidhu ਨੂੰ ਵੱਡਾ ਫਾਇਦਾ!

ਬਾਜਵਾ ਨੇ ਕਿਹਾ ਹੈ ਕਿ ਉਹ ਮੁੱਖ ਮੰਤਰੀ ਤੋਂ ਉਂਮੀਦ ਕਰਦੇ ਹਨ ਕਿ ਉਹ ਵਿਧਾਇਕਾਂ ਨੂੰ ਸਤੁੰਸ਼ਟ ਜ਼ਰੂਰ ਕਰਨਗੇ ਅਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਫਿਰ ਸਾਲ 2022 ‘ਚ ਪੰਜਾਬ ਦੇ ਹਾਲਾਤ ਕਿਵੇਂ ਹੋਣਗੇ, ਇਹ ਆਪਣੇ ਆਪ ਕੈਪਟਨ ਹੀ ਸੋਚ ਸਕਦੇ ਹਨ। ਜੇਕਰ ਸਾਰਿਆਂ ਨੂੰ ਬਣਦਾ ਮਾਨ – ਸਨਮਾਨ ਦਿੱਤਾ ਜਾਵੇ ਤਾਂ ਕੋਈ ਵੀ ਪਾਰਟੀ ਨਹੀਂ ਛੱਡਦਾ ਅਤੇ ਅਜੇ ਤੱਕ ਵਿਧਾਇਕਾਂ ਨੂੰ ਮਾਨ – ਸਨਮਾਨ ਘੱਟ ਮਿਲਦਾ ਦਿਖਾਈ ਦੇ ਰਿਹਾ ਹੈ।

ਢੀਂਡਸਾ ਪਰਿਵਾਰ ਦੀ ਵਾਪਸੀ ‘ਤੇ ਸੁਖਬੀਰ ਦਾ ਵੱਡਾ ਖੁਲਾਸਾ, ਲੰਗਾਹ ਨੂੰ ਮਿਲੇਗੀ ਰਾਹਤ

ਉਨ੍ਹਾਂ ਨੇ ਕਿਹਾ ਹੈ ਕਿ ਕੈਪਟਨ ਨੂੰ ਮੱਧ ਪ੍ਰਦੇਸ਼ ਤੋਂ ਸਬਕ ਲੈਂਦੇ ਹੋਏ 2 ਸਾਲਾਂ ‘ਚ ਪੰਜਾਬ ਦੀ ਜਨਤਾ ਦੇ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨਾ ਚਾਹੀਦਾ ਹੈ। ਇਸਦੇ ਨਾਲ ਹੀ ਬਾਜਵਾ ਨੇ ਹਾਈਕਮਾਨ ਨੂੰ ਵੀ ਸਲਾਹ ਦਿੰਦੇ ਹੋਏ ਕਿਹਾ ਹੈ ਕਿ ਮੁੱਖਮੰਤਰੀ ਦੇ ਹਿਸਾਬ ਨਾਲ ਕੁਝ ਨਹੀਂ ਹੋ ਸਕਦਾ ਹੈ।

DSP SEKHON ਦੇ ਹੱਕ ‘ਚ ਡਟਿਆ ਇੱਕ ਹੋਰ ਆਗੂ, ਆਸ਼ੂ ਦੀ ਖੋਲ੍ਹ ਲਈ ਪੁਰਾਣੀ FILE , ਹੁਣ ਹੋਊ ਆਸ਼ੂ ‘ਤੇ ਕਾਰਵਾਈ!

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਬਾਜਵਾ ਨੇ ਆਪਣੀ ਪਾਰਟੀ ਦੀ ਹੀ ਕਾਂਗਰਸ ਸਰਕਾਰ ‘ਤੇ ਨਿਸ਼ਾਨਾ ਸਾਧਦੇ ਕਿਹਾ ਸੀ ਕਿ ਜੇਕਰ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 365 ਦਿਨ ਕੰਮ ਨਾ ਕੀਤਾ ਤਾਂ ਪੰਜਾਬ ‘ਚ ਕਾਂਗਰਸ ਦਾ ਨਾਮ ਡੁੱਬ ਜਾਵੇਗਾ। ਪੰਜਾਬ ਦੇ ਮੌਜੂਦਾ ਹਾਲਾਤ ਬੇਹੱਦ ਤਰਸਯੋਗ ਹਨ ਅਤੇ ਜੇਕਰ ਮੁੱਖਮੰਤਰੀ ਨੇ 24 ਘੰਟੇ ਲੋਕਾਂ ਦੇ ਕੰਮ ਨਾ ਕੀਤੇ ਤਾਂ ਪੰਜਾਬ ਅਤੇ ਕਾਂਗਰਸ ਪਾਰਟੀ ਨੂੰ ਇਸਦਾ ਖਾਮਿਆਜ਼ਾ ਭੁਗਤਣਾ ਪਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button