Breaking NewsD5 specialNewsPunjabTop News

ਅਦਾਕਾਰ Deep Sidhu ਦਾ ਲੁਧਿਆਣਾ ਵਿਖੇ ਹੋਵੇਗਾ ਅੰਤਿਮ ਸਸਕਾਰ

ਲੁਧਿਆਣਾ : ਪੰਜਾਬੀ ਅਦਾਕਾਰ ਤੇ ਕਿਸਾਨ ਅੰਦੋਲਨ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਦੀਪ ਸਿੱਧੂ ਦਾ ਕੁੰਡਲੀ ਮਾਨੇਸਰ ਹਾਈਵੇਅ ‘ਤੇ ਬੀਤੀ ਰਾਤ ਸੜਕ ਹਾਦਸੇ ਵਿਚ ਦਿਹਾਂਤ ਹੋ ਗਿਆ ਸੀ। ਅਦਾਕਾਰ ਦੀਪ ਸਿੱਧੂ ਦਾ ਅੰਤਿਮ ਸੰਸਕਾਰ ਲੁਧਿਆਣਾ ਵਿਖੇ ਕੀਤਾ ਜਾਵੇਗਾ।  ਦੀਪ ਸਿੱਧੂ ਦਾ ਡਾਕਟਰਾਂ ਵਲੋਂ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਤਿੰਨ ਡਾਕਟਰਾਂ ਦੇ ਪੈਨਲ ਵਲੋਂ ਦੀਪ ਸਿੱਧੂ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ।

Deep Sidhu ਦੀ ਮੌ+ਤ ਬਾਰੇ Doctor ਨੇ ਕਹੀ ਆਹ ਗੱਲ ! Punjab ਆਵੇਗੀ Deep Sidhu ਦੀ ਮ੍ਰਿਤਕ ਦੇਹ

ਦੱਸ ਦਈਏ ਕਿ ਪੁਲਿਸ ਵੱਲੋਂ ਪੋਸਟਮਾਰਟਮ ਦੀ ਵੀਡੀਓ ਰਿਕਾਰਡਿੰਗ ਵੀ ਕਰਵਾ ਰਹੀ ਹੈ। ਪੁਲਿਸ ਨੇ ਟਰੱਕ ਡਰਾਈਵਰ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰ ਲਈ ਹੈ। ਪੁਲਿਸ ਦਾ ਕਹਿਣਾ ਹੈ ਕਿ ਦੀਪ ਸਿੱਧੂ ਦੀ ਗੱਡੀ ਖੜ੍ਹੇ ਟਰੱਕ ’ਚ ਵੱਜੀ ਹੈ। ਡਰਾਈਵਰ ਸਾਈਡ ਤੋਂ ਗੱਡੀ ਵੱਜਣ ਕਾਰਨ ਦੀਪ ਸਿੱਧੂ ਦੀ ਮੌਤ ਹੋਈ, ਜਦਕਿ ਉਸ ਦੀ ਮਹਿਲਾ ਮਿੱਤਰ ਰੀਨਾ ਰਾਏ ਠੀਕ ਹੈ।

Deep Sidhu ਨੂੰ ਯਾਦ ਕਰ ਰੋ ਪਿਆ Lakha Sidhana, ਕਹਿੰਦਾ ਰਹਿ ਗਈ ਰੀਝ ਅਧੂਰੀ | D5 Channel Punjabi

ਪੋਸਟਮਾਰਟਮ ਹੋਣ ਤੋਂ ਬਾਅਦ ਦੱਸਿਆ ਜਾਵੇਗਾ ਕਿ ਦੀਪ ਸਿੱਧੂ ਦਾ ਅੰਤਿਮ ਸਸਕਾਰ ਕਿੰਨੇ ਵਜੇ ਕੀਤਾ ਜਾਵੇਗਾ। ਇਹ ਵੀ ਪਤਾ ਲੱਗਾ ਹੈ ਕਿ ਦੀਪ ਸਿੱਧੂ ਦੇ ਅੰਤਿਮ ਸਸਕਾਰ ਮੌਕੇ ਸਾਰੀਆਂ ਰਸਮਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵਲੋਂ ਨਿਭਾਈਆਂ ਜਾਣਗੀਆਂ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button