BCCI ਨੇ ਕੁਝ ਇਸ ਤਰ੍ਹਾਂ ਨਾਲ ਕੀਤਾ ਵਿੰਗ ਕਮਾਂਡਰ ਅਭਿਨੰਦਨ ਨੂੰ ਸਲਾਮ

Girl in a jacket
Like
Like Love Haha Wow Sad Angry
Girl in a jacket

ਪੂਰਾ ਦੇਸ਼ ਵਿੰਗ ਕਮਾਂਡਰ ਅਭਿਨੰਦਨ ਦੀ ਵਾਪਸੀ ਦਾ ਜਸ਼ਨ ਮਨਾ ਰਿਹਾ ਹੈ। ਅਭਿਨੰਦਨ ਸ਼ੁੱਕਰਵਾਰ ਨੂੰ ਇਸਲਾਮਾਬਾਦ ਤੋਂ ਲਾਹੌਰ ਹੁੰਦੇ ਹੋਏ ਅਟਾਰੀ ਵਾਹਗਾ ਬਾਰਡਰ ‘ਤੇ ਪਹੁੰਚੇ ਸਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ। ਭਾਰਤੀ ਟੀਮ ਨੇ ਪਾਈਲਟ ਅਭਿਨੰਦਨ ਦਾ ਨਾਂਅ ਇੱਕ ਜਰਸੀ ‘ਤੇ ਲਿਖ ਕੇ ਉਸ ਨੂੰ ਨੰਬਰ ਇੱਕ ਦਾ ਸਥਾਨ ਵੀ ਦਿੱਤਾ ਹੈ। ਯਾਨੀ ਨੰਬਰ 1 ਦੀ ਜਰਸੀ ‘ਤੇ ਵਿੰਗ ਕਮਾਂਡਰ ਅਭਿਭਨੰਦਨ ਦਾ ਨਾਂਅ ਹੈ। ਸ਼ੁੱਕਰਵਾਰ ਨੂੰ ਭਾਰਤੀ ਕ੍ਰਿਕਟ ਟੀਮ ਦੀ ਨਵੀਂ ਜਰਸੀ ਲੌਂਚ ਹੋਈ ਹੈ। ਇਸ ਨੂੰ ਪਾ ਕੇ ਹੀ ਭਾਰਤੀ ਟੀਮ ਵਰਲਡ ਕੱਪ ਖੇਡੇਗੀ। ਇਸ ਦੇ ਨਾਲ ਹੀ ਅਭਿਨੰਦਨ ਦੇ ਨਾਂਅ ਦੀ ਜਰਸੀ ਵੀ ਰਿਲੀਜ਼ ਕੀਤੀ ਗਈ।

Read Also ਭਾਰਤ ਪਹੁੰਚਦੇ ਹੀ ਬੋਲੇ ਵਿੰਗ ਕਮਾਂਡਰ ਅਭਿਨੰਦਨ ‘ਬਹੁਤ ਚੰਗਾ ਲੱਗ ਰਿਹੈ’

ਹੁਣ ਜਰਸੀ ਨੰਬਰ 1 ਕਿਸੇ ਖਿਡਾਰੀ ਨੂੰ ਨਹੀਂ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵੀ ਵਿੰਗ ਕਮਾਂਡਰ ਅਭਿਨੰਦਨ ਦੀ ਵਾਪਸੀ ‘ਤੇ ਖੁਸ਼ੀ ਜ਼ਾਹਿਰ ਕੀਤੀ ਹੈ ਅਤੇ ਇੱਕ ਪੋਸਟ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਕੋਹਲੀ ਦੇ ਨਾਲ ਉਪਕਪਤਾਨ ਰੋਹਿਤ ਸ਼ਰਮਾ, ਅਜਿੰਕਿਆ ਰਹਾਣੇ ਅਤੇ ਸਾਬਕਾ ਕ੍ਰਿਕਟਰ ਵਿਰੇਂਦਰ ਸਹਿਵਾਗ ਨੇ ਵੀ ਸੋਸ਼ਲ ਮੀਡੀਆ ‘ਤੇ ਅਭਿਨੰਦਨ ਦੀ ਵਾਪਸੀ ‘ਤੇ ਖੁਸ਼ੀ ਜ਼ਾਹਿਰ ਕੀਤੀ ਹੈ।

https://twitter.com/BCCI/status/1101511525267697664

Like
Like Love Haha Wow Sad Angry
Girl in a jacket

LEAVE A REPLY