Breaking NewsD5 specialNewsPoliticsPunjab

ਬਾਦਲਾਂ ‘ਤੇ ਮਿਹਰਬਾਨ ਕੈਪਟਨ ਸਰਕਾਰ, ਸਰਕਾਰੀ ਖ਼ਜ਼ਾਨੇ ‘ਤੇ ਕਰੋੜਾਂ ਦਾ ਬੋਝ | Badal | Captain Amarinder Singh

ਪਟਿਆਲਾ : ਪੰਜਾਬ ਤਾਂ ਪਹਿਲਾਂ ਹੀ ਆਰਥਿਕ ਸੰਕਟ ਦੀ ਮਾਰ ਝੱਲ ਰਿਹਾ ਹੈ। ਮੁੱਖ ਮੰਤਰੀ ਰਾਹਤ ਫੰਡ ‘ਚ ਲੋਕ ਪੈਸਾ ਭੇਜ ਰਹੇ ਹਨ ਤਾਂ ਜੋ ਲੋੜਵੰਦਾਂ ਦੀ ਮਦਦ ਹੋ ਸਕੇ ਪਰ ਇੱਥੇ ਇੰਝ ਲੱਗਦਾ ਹੈ ਕਿ ਵਾੜ ਹੀ ਖੇਤ ਨੂੰ ਖਾ ਰਹੀ ਹੈ। ਦਰਅਸਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅਮਰੀਕਾ ‘ਚ ਹੋਏ ਇਲਾਜ ਲਈ ਮੈਡੀਕਲ ਬਿੱਲ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਅਮਰੀਕਾ ਦੇ ਓਹਾਇਓ ‘ਚ 8 ਫਰਵਰੀ 2017 ਤੋਂ 20 ਫਰਵਰੀ 2017 ਤੱਕ ਪ੍ਰਕਾਸ਼ ਸਿੰਘ ਬਾਦਲ ਇਲਾਜ ਕਰਵਾਉਣ ਗਏ ਸਨ ਤੇ ਏਸ ਵਿਦੇਸ਼ੀ ਇਲਾਜ ‘ਤੇ ਕਰੀਬ ਇਕ ਕਰੋੜ ਰੁਪਏ ਦਾ ਖਰਚ ਆਇਆ।

ਪੰਜਾਬੀ ਨੌਜਵਾਨਾਂ ਦੀ ਵੀਡੀਓ ਵਾਇਰਲ, ਭਗਵੰਤ ਮਾਨ ਤੱਕ ਵੀ ਭੇਜੀ ਸੀ ਵੀਡੀਓ ਪਰ …

ਜਿਸ ‘ਚੋਂ 80 ਲੱਖ ਰੁਪਏ ਦੀ ਅਦਾਇਗੀ ਪਹਿਲਾਂ ਹੀ ਹੋ ਚੁੱਕੀ ਸੀ ਤੇ ਹੁਣ ਤਿੰਨ ਸਾਲਾਂ ਬਾਅਦ ਪੰਜਾਬ ਦੇ ਸਿਹਤ ਵਿਭਾਗ ਨੇ ਬਕਾਇਆ 18 ਲੱਖ 25 ਹਜ਼ਾਰ ਰੁਪਏ ਦੇ ਮੈਡੀਕਲ ਬਿੱਲ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਬਿੱਲ ਹੁਣ ਅਦਾਇਗੀ ਲਈ ਵਿੱਤ ਵਿਭਾਗ ਕੋਲ ਜਾਣਗੇ। ਇਹ ਕੋਈ ਪਹਿਲੀ ਵਾਰ ਨਹੀਂ, ਜਦੋਂ ਖ਼ਜ਼ਾਨੇ ‘ਤੇ ਬਾਦਲ ਪਰਿਵਾਰ ਨੇ ਬੋਝ ਪਾਇਆ ਹੋਵੇ। ਪਿਛਲੇ ਕਰੀਬ 13 ਸਾਲਾਂ ‘ਚ ਬਾਦਲ ਪਰਿਵਾਰ 4 ਕਰੋੜ ਰੁਪਏ ਤੋਂ ਵੱਧ ਦਾ ਇਲਾਜ ਖਰਚਾ ਸਰਕਾਰੀ ਖ਼ਜ਼ਾਨੇ ‘ਚੋਂ ਲੈ ਚੁੱਕਿਆ ਹੈ।

Weather News | Punjab vich kdo barish payegi

ਨਿਊਯਾਰਕ ਵਿੱਚ ਸਾਲ 1998 ਦੌਰਾਨ ਵੀ ਪ੍ਰਕਾਸ਼ ਸਿੰਘ ਬਾਦਲ ਦਾ ਇਲਾਜ ਹੋਇਆ ਤਾਂ 39 ਲੱਖ ਰੁਪਏ ਤੋਂ ਵਧੇਰੇ ਮੈਡੀਕਲ ਖਰਚਾ ਆਇਆ ਤੇ ਭਾਰ ਖ਼ਜ਼ਾਨੇ ‘ਤੇ ਪਾਇਆ। ਸਾਲ 2007 ਤੋਂ 2012 ਦੌਰਾਨ ਬਾਦਲ ਪਰਿਵਾਰ ਨੂੰ ਮੈਡੀਕਲ ਬਿੱਲਾਂ ਦੀ ਅਦਾਇਗੀ ਕਰੀਬ ਸਾਢੇ 3 ਕਰੋੜ ਰੁਪਏ ਦੀ ਹੋਈ। ਇਕੱਲੇ ਬਾਦਲ ਹੀ ਨਹੀਂ ਬਾਕੀ ਮੰਤਰੀ, ਵਿਧਾਇਕ ਤੇ ਸਪੀਕਰ ਵੀ ਏਸੇ ਤਰ੍ਹਾਂ ਸਰਕਾਰੀ ਖ਼ਜ਼ਾਨੇ ‘ਤੇ ਇਲਾਜ ਕਰਵਾ ਕੇ ਮੈਡੀਕਲ ਖਰਚਾ ਲੈ ਚੁੱਕੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button