ਪਿੰਡ ਢਿੱਲਵਾਂ ‘ਚ ਅਕਾਲੀ ਆਗੂ ਦਾ ਕਤਲ ,ਗੋਲੀਆਂ ਨਾਲ ਭੁੰਨਿਆ ਦਲਬੀਰ ਸਿੰਘ
ਪੰਜਾਬ ‘ਚ ਕਾਨੂੰਨ ਵਿਵਸਥਾ ਲਗਾਤਾਰ ਵਿਗੜਦੀ ਜਾ ਰਹੀ ਹੈ | ਬੀਤੀ ਰਾਤ ਬਟਾਲਾ ਦੇ ਪਿੰਡ ਢਿੱਲਵਾਂ ‘ਚ ਸਾਬਕਾ ਅਕਾਲੀ ਸਰਪੰਚ ਦਾ ਕਤਲ ਕਰ ਦਿੱਤਾ ਗਿਆ |ਅਕਾਲੀ ਆਗੂ ਦਲਬੀਰ ਸਿੰਘ ਘਰੋਂ ਬਾਹਰ ਸੈਰ ਕਰਨ ਲਈ ਨਿਕਲਿਆ ਸੀ | ਜਦੋਂ ਕੁਝ ਵਿਅਕਤੀਆਂ ਨੇ ਜਾਨਲੇਵਾ ਹਮਲਾ ਕਰਦਿਆਂ ਗੋਲੀਆਂ ਨਾਲ ਭੁੰਨ ਦਿੱਤਾ | ਇਸ ਦੌਰਾਨ ਤੇਜ਼ਧਾਰ ਹਥਿਆਰਾਂ ਨਾਲ ਵੀ ਹਮਲਾ ਕੀਤਾ ਗਿਆ |
ਇਸਨੂੰ ਵੀ ਦੇਖੋ….. ਇਕ ਹੋਰ Sikh ਕੈਦੀ ਰਿਹਾਅ, ਬਾਹਰ ਨਿਕਲਦਿਆਂ ਹੀ ਕੀਤੇ ਖ਼ੁਲਾਸੇ
ਪੁਲਿਸ ਨੇ ਸੱਤ ਲੋਕਾਂ ਖਿਲਾਫ ਧਾਰਾ 320 ਆਈਪੀਸੀ (ਕਤਲ) ਤੇ ਆਰਮਜ਼ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਵਿੱਚ ਬਲਵਿੰਦਰ ਸਿੰਘ, ਮੇਜਰ ਸਿੰਘ ਤੇ ਮਨਦੀਪ ਸਿੰਘ ਤੋਂ ਇਲਾਵਾ ਚਾਰ ਅਣਪਛਾਤੇ ਵਿਅਕਤੀ ਸ਼ਾਮਲ ਹਨ। ਪਰ ਸਵਾਲਾਂ ਦਾ ਸਵਾਲ ਇਹ ਹੈ ਕਿ ਪੰਜਾਬ ‘ਚ ਗੁੰਡਾਤੰਤਰ ਹਾਵੀ ਹੋ ਰਿਹਾ ਹੈ | ਆਏ ਦਿਨ ਕਤਲੋਗਾਰਤ ਦੀਆਂ ਘਟਨਾਵਾਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਕਟਹਿਰੇ ‘ਚ ਖੜ੍ਹਾ ਕਰ ਰਹੀਆਂ ਹਨ | ਕੋਈ ਵੀ ਕਿਤੇ ਵੀ ਕਿਸੇ ਨੂੰ ਵੀ ਕਤਲ ਕਰ ਦਿੰਦੇ ਅਤੇ ਮੁੜ ਰਹਿ ਜਾਂਦੀ ਹੈ ਸਿਰਫ਼ ਜਾਂਚ, ਜਿਸ ਦਾ ਨਤੀਜਾ ਲੰਮੇ ਸਮੇਂ ਬਾਅਦ ਸਾਹਮਣੇ ਆਉਂਦਾ ਹੈ |
Published by : Lovepreet kaur
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.