Breaking NewsD5 specialIndiaNewsPoliticsPunjab

ਰਾਜਾ ਵੜਿੰਗ ਦੇ ਸਿਰ ‘ਤੇ ਨਵਜੋਤ ਸਿੱਧੂ ਦਾ ਹੱਥ, ਬਠਿੰਡੇ ਪਹੁੰਚ ਕੇ ਖੋਲ੍ਹੀਆਂ ਬਾਦਲਾਂ ਦੀਆਂ ਪੋਲ੍ਹਾਂ ? (ਵੀਡੀਓ)

ਅੰਮ੍ਰਿਤਸਰ : ਅਕਾਲੀ ਦਲ ਦੀ ਬਠਿੰਡਾ ਤੋਂ ਸੰਭਾਵੀ ਉਮੀਦਵਾਰ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਹਰ ਪਾਸੇ ਤੋਂ ਘੇਰਾ ਪੈਂਦਾ ਨਜ਼ਰ ਆ ਰਿਹਾ ਹੈ। ਕਾਂਗਰਸ ਵਲੋਂ ਰਾਜਾ ਵੜਿੰਗ ਨੂੰ ਟਿਕਟ ਮਿਲੀ ਤਾਂ ਨਵਜੋਤ ਕੌਰ ਸਿੱਧੂ ਨੂੰ ਉਨ੍ਹਾਂ ਦੇ ਹੱਕ ‘ਚ ਨਿਤਰ ਕੇ ਬਾਦਲਾਂ ਖਿਲਾਫ ਲੜਾਈ ਲੜਣ ਲਈ ਮੈਦਾਨ ‘ਚ ਉਤਰ ਆਏ ਹਨ। ਨਵਜੋਤ ਕੌਰ ਸਿੱਧੂ ਜੋ ਕਾਂਗਰਸ ਵਲੋਂ ਚੰਡੀਗੜ ਤੋਂ ਟਿਕਟ ਦੀ ਦਾਅਵੇਦਾਰੀ ਰੱਖ ਰਹੇ ਸੀ ਪਰ ਉਹ ਸੁਪਨਾ ਸਿੱਧੂ ਦਾ ਟੁਟਿਆ ਤਾਂ ਹੁਣ ਨਵਜੋਤ ਕੌਰ ਬਾਦਲ ਪਰਿਵਾਰ ਖਿਲਾਫ ਆਪਣੀ ਜੰਗ ਜਾਰੀ ਰੱਖਣਗੇ।

Read Also ਰਾਜਾ ਵੜਿੰਗ ਨੇ ਛੇੜਿਆ ਨਵਾਂ ਰੱਫੜ, ਮਜੀਠੀਆ ਵੀ ਹਸ ਹਸ ਕਰ ਰਿਹਾ ਜਲੀਲ ? (ਵੀਡੀਓ)

ਬੀਬੀ ਸਿੱਧੂ ਦਾ ਕਹਿਣਾ ਹੈ ਕਿ ਬਾਦਲ ਪਰਿਵਾਰ ਖਿਲਾਫ ਜਿਥੇ ਵੀ ਉਨ੍ਹਾਂ ਨੂੰ ਜਾਣਾ ਪਾਊਗਾ ਉਹ ਜਾਣਗੇ ਤੇ ਲੋਕਾਂ ਨੂੰ ਬਾਦਲਾਂ ਦੇ ਕਾਰਨਾਮਿਆਂ ਬਾਰੇ ਦੱਸਣਗੇ। ਉਥੇ ਹੀ ਸਿੱਧੂ ਨੇ ਮਜੀਠੀਆ ਦੇ ਦਿੱਤੇ ਬਿਆਨ ਤੇ ਵੀ ਪਲਟਵਾਰ ਕੀਤਾ। ਭਾਜਪਾ ਵਲੋਂ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨੂੰ ਪੰਜਾਬ ਦੀ ਸਿਆਸਤ ‘ਚ ਉਤਾਰਨ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ। ਇਸ ਤੇ ਨਵਜੋਤ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਸੰਨੀ ਦਿਓਲ ਨੂੰ ਖਾਸ ਨਸੀਹਤ ਦੇ ਦਿਤੀ। ਬਠਿੰਡਾ ਦੀ ਸੀਟ ਤੋਂ ਸਿਆਸੀ ਘਮਾਸਾਨ ਮੰਗਣ ਜਾ ਰਿਹਾ ਹੈ। ਆਉਣ ਵਾਲੇ ਸਮੇਂ ‘ਚ ਸਿਆਸੀ ਲੋਕਾਂ ਵਲੋਂ ਕੀਤੀਆਂ ਇਕ ਦੂਜੇ ਤੇ ਟਿਪਣੀਆਂ ਕੀ ਰੰਗ ਲਿਆਉਣਗੀਆਂ ਦੇਖਣਾ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button