NewsBreaking NewsD5 specialIndia

ਅੱਠ ਸਾਲਾ ਬੱਚੀ ਦਾ ਬਲਾਤਕਾਰ ਕਰਨ ਤੋਂ ਬਾਅਦ ਕੀਤਾ ਸੀ ਕਤਲ, ਦੋਸ਼ੀ ਨੂੰ ਅਦਾਲਤ ਨੇ ਦਿੱਤੀ ਸਜ਼ਾ-ਏ-ਮੌਤ

Raping killing eight year old  ਰੋਹਤਕ : ਜ਼ਿਲ੍ਹੇ ‘ਚ ਪੈਂਦੀ ਰਿਵਾੜੀ ਸੈਸ਼ਨ ਅਦਾਲਤ ਨੇ 19 ਸਾਲਾ ਇੱਕ ਨਾਬਾਲਗ ਲੜਕੇ ਨੂੰ ਅੱਠ ਸਾਲਾ ਬੱਚੀ ਦਾ ਬਲਾਤਕਾਰ ਤੋਂ ਬਾਅਦ ਕਤਲ ਕਰ ਦੇਣ ਦੇ ਦੋਸ਼ ਵਿਚ ਸਜ਼ਾ-ਏ-ਮੌਤ ਦੀ ਸਜ਼ਾ ਸੁਣਾਈ ਹੈ। ਇਹ ਘਟਨਾ ਇਸੇ ਸਾਲ ਜੂਨ ਮਹੀਨੇ ਵਿੱਚ ਵਾਪਰੀ ਸੀ ਤੇ ਅਦਾਲਤ ਨੇ 6 ਮਹੀਨੇ ਵਿਚ ਹੀ ਇਸਦਾ ਟਰਾਇਲ ਮੁਕੰਮਲ ਕਰਕੇ ਸਜ਼ਾ ਸੁਣਾਉਂਦੇ ਵਕਤ ਇਹ ਟਿੱਪਣੀ ਕੀਤੀ ਹੈ ਕਿ ਇਹ ਕੇਸ ਵੀ ਸਾਲ 2012 ਦੌਰਾਨ ਦਿੱਲੀ ਅੰਦਰ ਵਾਪਰੇ ਨਿਰਭਿਆ ਕੇਸ ਤੋਂ ਘੱਟ ਨਹੀਂ ਹੈ, ਲਿਹਾਜ਼ਾ ਦੋਸ਼ੀ ਨੂੰ ਫਾਂਸੀ ਤੋਂ ਘੱਟ ਸਜ਼ਾ ਨਹੀਂ ਦਿੱਤੀ ਜਾ ਸਕਦੀ। ਸਜ਼ਾ ਸੁਣਾਉਂਦੇ ਵਕਤ ਵਧੀਕ ਸੈਸ਼ਨ ਜੱਜ ਨਰੇਸ਼ ਕੁਮਾਰ ਨੇ ਕਿਹਾ ਕਿ ਅਦਾਲਤ ਇਸ ਕੇਸ ਨੂੰ ਵੀ ਦੁਰਲੱਭ ‘ਚੋਂ ਦੁਰਲੱਭ ਸ਼੍ਰੇਣੀ ਵਾਲਾ ਮੰਨਦੀ ਹੈ ਲਿਹਾਜ਼ਾ ਇਸ ਵਿੱਚ ਮੌਤ ਤੋਂ ਘੱਟ ਸਜ਼ਾ ਨਹੀਂ ਦਿੱਤੀ ਜਾ ਸਕਦੀ। ਅਦਾਲਤ ਨੇ ਕਿਹਾ ਕਿ ਘਟਨਾ ਦੌਰਾਨ ਜੋ ਦਰਦ ਉਸ ਮਾਸੂਮ ਨੇ ਝੱਲਿਆ ਹੋਵੇਗਾ ਉਸਨੂੰ ਬਿਆਨ ਨਹੀਂ ਕੀਤਾ ਜਾ ਸਕਦਾ।

ਇਸਨੂੰ ਅਦਾਲਤ ਅੱਖੋਂ ਪਰੋਖਾ ਨਹੀਂ ਕਰ ਸਕਦੀ। ਇੱਕ ਸੁਨਹਿਰੇ ਭਵਿੱਖ ਨੂੰ ਸਰੀਰਕ ਸੰਬੰਧ ਬਣਾਉਣ ਦੇ ਮਕਸਦ ਨਾਲ ਪਿੰਡ ਦੇ ਨੇੜੇ ਦਿਨ ਦਿਹਾੜੇ ਮਾਰ ਦਿੱਤਾ ਗਿਆ। ਦੱਸ ਦੇਈਏ ਕਿ ਇਹ ਘਟਨਾ 9 ਜੂਨ 2018 ਨੂੰ ਉਸ ਵੇਲੇ ਵਾਪਰੀ ਸੀ ਜਦੋਂ ਪੀੜਤ ਲੜਕੀ ਬਵਾਲ ਕਸਬੇ ਵਿੱਚ ਸਥਿਤ ਆਪਣੇ ਕਿਰਾਏ ਦੇ ਘਰ ਵਿੱਚ ਇਕੱਲੀ ਸੀ, ਉਸ ਵੇਲੇ ਲੜਕੀ ਦੇ ਮਾਤਾ ਪਿਤਾ ਉਸਦੇ ਭਰਾ ਨੂੰ ਇਲਾਜ ਲਈ ਹਸਪਤਾਲ ਲੈ ਕੇ ਗਏ ਹੋਏ ਸਨ। ਦੋਸ਼ੀ ਲੜਕਾ ਜੋ ਕਿ ਉਸੇ ਫੈਕਟਰੀ ਵਿੱਚ ਕੰਮ ਕਰਦਾ ਸੀ ਜਿੱਥੇ ਮ੍ਰਿਤਕ ਲੜਕੀ ਦਾ ਪਿਤਾ ਲੱਗਿਆ ਹੋਇਆ ਸੀ ਤੇ ਉਸੇ ਮਕਾਨ ਵਿਚ ਕਿਰਾਏ ਦੇ ਕਮਰੇ ਵਿੱਚ ਰਹਿ ਰਿਹਾ ਸੀ ਜਿੱਥੇ ਮ੍ਰਿਤਕ ਲੜਕੀ ਦਾ ਪਰਿਵਾਰ ਰਹਿੰਦਾ ਸੀ। ਘਟਨਾ ਵਾਲੇ ਦੋਸ਼ੀ ਨੇ ਪੀੜਤ ਲੜਕੀ ਨੂੰ ਬਹਾਨੇ ਨਾਲ ਆਪਣੇ ਕਮਰੇ ਵਿੱਚ ਬੁਲਾਇਆ ਤੇ ਉਸਨੂੰ ਅਸ਼ਲੀਲ ਵੀਡੀਓ ਦਿਖਾਉਣੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਸਨੇ ਲੜਕੀ ਨਾਲ ਜਬਰਦਸਤੀ ਕੀਤੀ।

Read Also 8 ਸਾਲ ਦੀ ਮਾਸੂਮ ਬੱਚੀ ਨਾਲ ਬਲਾਤਕਾਰ ਦੀ ਕੋਸ਼ਿਸ਼

ਕੇਸ ਫਾਈਲ ਅਨੁਸਾਰ ਜਦੋਂ ਲੜਕੀ ਨੇ ਰੋਂਦੇ ਹੋਏ ਦੋਸ਼ੀ ਦਾ ਵਿਰੋਧ ਕੀਤਾ ਤਾਂ ਦੋਸ਼ੀ ਨੇ ਉਸਦਾ ਗਲਾ ਘੋਟ ਦਿੱਤਾ ਤੇ ਉਸਦੇ ਹੱਥ ਪੈਰ ਸਕਾਰਫ਼ ਨਾਲ ਬੰਨ੍ਹ ਕੇ ਫਿਰ ਉਸ ਨਾਲ ਬਲਾਤਕਾਰ ਕੀਤਾ। ਲੜਕੀ ਨਾਲ ਮੂੰਹ ਕਾਲਾ ਕਰਨ ਤੋਂ ਬਾਅਦ ਜਦੋਂ ਉਸਨੂੰ ਲੱਗਾ ਕਿ ਉਹ ਆਪਣੇ ਪਰਿਵਾਰ ਨੂੰ ਦੱਸ ਦੇਵੇਗੀ ਤਾਂ ਉਸਨੇ ਗਲਾ ਘੋਟ ਕੇ ਪੀੜਤ ਨੂੰ ਮਾਰ ਦਿੱਤਾ ਤੇ ਉਸਦੀ ਲਾਸ਼ ਨੂੰ ਆਪਣੇ ਘਰ ਅੰਦਰ ਪਈ ਇੱਕ ਅਲਮਾਰੀ ਵਿੱਚ ਬੰਦ ਕਰ ਦਿੱਤਾ। ਜਦੋਂ ਪੀੜਤ ਦੇ ਮਾਪੇ ਵਾਪਸ ਘਰ ਪਹੁੰਚੇ ਤੇ ਉਨ੍ਹਾਂ ਨੂੰ ਲੜਕੀ ਘਰ ਵਿੱਚ ਨਾ ਮਿਲੀ ਤਾਂ ਲੜਕੇ ਨੇ ਉਨ੍ਹਾਂ ਨੂੰ ਭਟਕਾਉਣ ਲਈ ਇਹ ਕਹਿ ਦਿੱਤਾ ਕਿ ਉਸਨੇ ਪੀੜਤਾ ਨੂੰ ਆਪਣੀ ਇੱਕ ਸਹੇਲੀ ਦੇ ਘਰ ਜਾਂਦਿਆਂ ਦੇਖਿਆ ਸੀ। ਮਾਮਲਾ ਜਦੋਂ ਪੁਲਿਸ ਕੋਲ ਪਹੁੰਚਿਆ ਤਾਂ ਪੁਛਗਿਛ ਦੌਰਾਨ ਲੜਕੇ ਵਲੋਂ ਦਿੱਤੇ ਗਏ ਬਿਆਨ ਆਪਾ ਵਿਰੋਧੀ ਪਾਏ ਜਾਣ ਤੇ ਪੁਲਿਸ ਨੂੰ ਉਸ ਤੇ ਸ਼ੱਕ ਹੋਇਆ।

ਫਿਰ ਜਦੋਂ ਲੜਕੇ ਨੂੰ ਨਾਲ ਲਿਜਾ ਕੇ ਉਸਦੇ ਕਮਰੇ ਦੀ ਤਲਾਸ਼ੀ ਲਈ ਗਈ ਤਾਂ ਅੱਠ ਸਾਲਾ ਪੀੜਤਾ ਦੀ ਲਾਸ਼ ਪੁਲਿਸ ਨੇ ਅਲਮਾਰੀ ਵਿੱਚੋਂ ਬਰਾਮਦ ਕਰ ਲਈ। ਇਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਵਿਰੁੱਧ ਬਲਾਤਕਾਰ, ਸਬੂਤ ਮਿਟਾਉਣ ਅਤੇ ਪੋਕਸੋ ਐਕਟ ਦੀ ਧਾਰਾ 6 ਤੋਂ ਇਲਾਵਾ ਨਾਬਾਲਗ ਲੜਕੀ ਨੂੰ ਨਾਜਾਇਜ਼ ਧੰਦਾ ਕਰਾਉਣ ਲਈ ਵੇਚਣ ਵਿਰੁੱਧ ਬਣਾਈ ਗਈ ਧਾਰਾ 372 ਤਹਿਤ ਪਰਚਾ ਦਰਜ ਕਰਕੇ ਇਸਦਾ ਚਲਾਨ ਅਦਾਲਤ ਵਿੱਚ ਪੇਸ਼ ਕਰ ਦਿੱਤਾ। ਜਿੱਥੇ ਦੋਵਾਂ ਧਿਰਾਂ ਦੀ ਬਹਿਸ, ਪੇਸ਼ ਕੀਤੇ ਗਏ ਸਬੂਤ ਅਤੇ ਗਵਾਹਾਂ ਤੇ ਗੌਰ ਕਰਨ ਤੋਂ ਬਾਅਦ ਅਦਾਲਤ ਨੇ ਦੋਸ਼ੀ ਨੂੰ ਉਕਤ ਸਾਰੀਆਂ ਧਾਰਾਵਾਂ ਤਹਿਤ ਦੋਸ਼ੀ ਪਾਉਂਦਿਆਂ ਸਜ਼ਾ-ਏ-ਮੌਤ ਦਿੱਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button