ਡਾ. ਗਾਂਧੀ ਨੇ ਦੱਬ ਕੇ ਮਾਂਜਿਆ ਕੇਜਰੀਵਾਲ!
ਪਟਿਆਲਾ : ਜਿਵੇਂ ਹੀ ਆਪ ਦੀ ਕੋਰ ਕਮੇਟੀ ਵਲੋਂ ਸੁਖਪਾਲ ਖਹਿਰਾ ਨੂੰ ਮੁਅੱਤਲ ਕਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਕਈ ਸਿਆਸਤਦਾਨ ਖਹਿਰਾ ਦੇ ਹੱਕ ਵਿੱਚ ਉਤਰਦੇ ਨਜਰ ਆਏ। ਇਕ ਪਾਸੇ ਜਿਥੇ ਸਿਮਰਜੀਤ ਸਿੰਘ ਬੈਂਸ ਵਲੋਂ ਕੇਜਰੀਵਾਲ ਦੇ ਇਸ ਫਰਮਾਨ ਨੂੰ ਤਾਨਾਸ਼ਾਹੀ ਕਰਾਰ ਦਿੱਤਾ ਉਥੇ ਹੀ ਆਪ ਪਾਰਟੀ ਚੋਂ ਬਰਖਾਸਤ ਕੀਤੇ ਸਾਂਸਦ ਧਰਮਵੀਰ ਗਾਂਧੀ ਨੇ ਵੀ ਪੱਤਰਕਾਰਾਂ ਨਾਲ ਗੱਲ਼ਬਾਤ ਕਰਦਿਆਂ ਖਹਿਰਾ ਦਾ ਸਾਥ ਦਿੱਤਾ।
Read Also ਪੰਜਾਬ ਆ ਕੇ ਕਿਸਾਨਾਂ ‘ਤੇ ਭੜਕੇ ਕੇਜਰੀਵਾਲ!
ਉਨ੍ਹਾਂ ਦਾ ਕਹਿਣਾ ਹੈ ਕਿ ਜੋ ਵੀ ਵਿਅਕਤੀ ਸੱਚ ਦੀ ਲੜਾਈ ਲਈ ਅੱਗੇ ਆਉਂਦਾ ਹੈ ਪਾਰਟੀ ਉਸ ਨੂੰ ਬਾਹਰ ਦਾ ਰਾਸਤਾ ਦਿਖਾ ਦਿੰਦੀ ਹੈ ਜਿਸ ਦੀਆਂ ਪਹਿਲਾਂ ਵੀ ਕਈ ਉਦਾਹਰਨਾਂ ਮਿਲ ਚੁੱਕੀਆਂ ਹਨ। ਹਰ ਵਾਰ ਦੀ ਤਰ੍ਹਾਂ ਖਹਿਰਾ ਨਾਲ ਵੀ ਉਹੀ ਰਵੱਈਆ ਵਰਤਿਆ ਗਿਆ ਜੋ ਹੋਰਨਾਂ ਪਾਰਟੀ ਲੀਡਰਾਂ ਜਾਂ ਵਰਕਰਾਂ ਨਾਲ ਵਰਤਿਆ ਗਿਆ ਸੀ। ਆਪ ਦੇ ਇਸ ਫੈਸਲੇ ਤੋਂ ਬਾਅਦ ਇਹ ਵੀ ਉਮੀਦ ਲਗਾਈ ਜਾ ਰਹੀ ਹੈ ਕਿ ਖਹਿਰਾ ਹੁਣ ਹੋਰਨਾ ਗਾਂਧੀ ਤੇ ਬੈਂਸ ਨਾਲ ਮਿਲ ਕੇ ਨਵਾ ਫਰੰਟ ਲੈ ਕੇ ਆ ਸਕਦੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.