IndiaTop News

Telegram ਹੋਇਆ ਡਾਊਨ

ਟੈਲੀਗ੍ਰਾਮ ਯੂਜ਼ਰਸ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟੈਲੀਗ੍ਰਾਮ ਦੇ ਭਾਰਤੀ ਯੂਜ਼ਰਸ ਦੇ ਨਾਲ-ਨਾਲ ਕਈ ਹੋਰ ਦੇਸ਼ਾਂ ਦੇ ਯੂਜ਼ਰਸ ਵੀ ਇਸ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਟੈਲੀਗ੍ਰਾਮ ਡਾਊਨ ਹੋਣ ਕਰਕੇ ਭਾਰਤ, ਅਮਰੀਕਾ ਅਤੇ ਸਿੰਗਾਪੁਰ ਵਿੱਚ ਲੋਕਾਂ ਨੂੰ ਐਪ ਖੋਲ੍ਹਣ, ਮੈਸੇਜ ਦੇਖਣ ਅਤੇ ਲੌਗਇਨ ਕਰਨ ਵਿੱਚ ਸਮੱਸਿਆ ਆ ਰਹੀ ਸੀ
ਐਪ ਦੇ ਸਟੇਟਸ ਦੱਸਣ ਵਾਲੀ ਵੈੱਬਸਾਈਟ ਡਾਊਨਡਿਟੈਕਟਰ ‘ਤੇ ਵੀ ਸਵੇਰ ਤੋਂ ਸ਼ਿਕਾਇਤਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ ਅਤੇ 8 ਤੋਂ 9 ਵਜੇ ਵਿਚਕਾਰ ਸ਼ਿਕਾਇਤਾਂ ਕਾਫ਼ੀ ਵੱਧ ਗਈਆਂ ਸੀ ਪਰ ਫਿਰ ਘੱਟ ਹੋਣੀਆਂ ਸ਼ੁਰੂ ਹੋ ਗਈਆਂ। ਭਾਰਤ ਵਿੱਚ ਸਵੇਰੇ 8:13 ਵਜੇ ਡਾਊਨਡਿਟੈਕਟਰ ‘ਤੇ ਟੈਲੀਗ੍ਰਾਮ ਦੀਆਂ ਸ਼ਿਕਾਇਤਾਂ 784 ਤੱਕ ਪਹੁੰਚ ਗਈਆਂ। ਲੋਕ ਦੱਸ ਰਹੇ ਸੀ ਕਿ ਐਪ ਖੁੱਲ੍ਹ ਹੀ ਨਹੀਂ ਰਿਹਾ ਜਾਂ ਮੈਸੇਜ ਨਹੀਂ ਜਾ ਰਹੇ। ਅਮਰੀਕਾ ਵਿੱਚ ਸਮੱਸਿਆ ਸੋਮਵਾਰ ਰਾਤ 10:46 ਵਜੇ ਸ਼ੁਰੂ ਹੋ ਗਈ ਸੀ। ਉੱਥੇ ਵੀ ਯੂਜ਼ਰਸ ਨੇ ਟੈਲੀਗ੍ਰਾਮ ਡਾਊਨ ਹੋਣ ਦੀ ਸ਼ਿਕਾਇਤ ਕੀਤੀ।
ਸਿੰਗਾਪੁਰ ਵਿੱਚ ਟੈਲੀਗ੍ਰਾਮ ਡਾਊਨ ਦਾ ਸਭ ਤੋਂ ਜ਼ਿਆਦਾ ਅਸਰ ਦੇਖਣ ਨੂੰ ਮਿਲਿਆ ਹੈ। ਸਥਾਨਕ ਸਮੇਂ ਅਨੁਸਾਰ 10:30 ਵਜੇ ਤੋਂ ਬਾਅਦ ਸ਼ਿਕਾਇਤਾਂ ਲਗਭਗ 4000 ਦੇ ਪਾਰ ਪਹੁੰਚ ਗਈਆਂ। ਡਾਊਨਡਿਟੈਕਟਰ ਦੇ ਅੰਕੜੇ ਅੱਧੇ ਤੋਂ ਜ਼ਿਆਦਾ ਐਪ ਦੀ ਸਮੱਸਿਆ ਦੱਸ ਰਹੇ ਸੀ ਜਦਕਿ ਕਰੀਬ 40 ਫੀਸਦੀ ਯੂਜ਼ਰਸ ਨੂੰ ਮੈਸੇਜਿੰਗ ਵਿੱਚ ਸਮੱਸਿਆ ਸੀ ਅਤੇ ਕੁਝ ਨੂੰ ਲੌਗਇਨ ਕਰਨ ਵਿੱਚ ਸਮੱਸਿਆ ਆ ਰਹੀ ਸੀ।
ਡਾਊਨਡਿਟੈਕਟਰ ਦੀ ਵੈੱਬਸਾਈਟ ‘ਤੇ ਅਜੇ ਵੀ ਟੈਲੀਗ੍ਰਾਮ ਨੂੰ ਲੈ ਕੇ ਯੂਜ਼ਰਸ ਦੀਆਂ ਸ਼ਿਕਾਇਤਾਂ ਦਿਖ ਰਹੀਆਂ ਹਨ। ਸਭ ਤੋਂ ਜ਼ਿਆਦਾ ਸ਼ਿਕਾਇਤਾਂ ਐਪ 57 ਫੀਸਦੀ, ਮੈਸੇਜਿੰਗ 31 ਫੀਸਦੀ ਅਤੇ ਲੌਗਇਨ 10 ਫੀਸਦੀ ਹੈ ਅਤੇ ਕੁਝ ਨੂੰ ਲੌਗਇਨ ਕਰਨ ਵਿੱਚ ਵੀ ਸਮੱਸਿਆ ਆ ਰਹੀ ਸੀ।
ਟੈਲੀਗ੍ਰਾਮ ਵੱਲੋ ਅਜੇ ਤੱਕ ਕੋਈ ਅਧਿਕਾਰਿਤ ਬਿਆਨ ਨਹੀਂ ਆਇਆ ਹੈ ਕਿ ਸਮੱਸਿਆ ਕਿਉਂ ਹੋਈ ਹੈ ਅਤੇ ਕਦੋਂ ਠੀਕ ਹੋਵੇਗੀ। ਕਈ ਯੂਜ਼ਰਸ ਨੇ ਕਿਹਾ ਕਿ ਐਪ ਅਪਡੇਟਿੰਗ ‘ਤੇ ਅਟਕਿਆ ਹੋਇਆ ਦਿਖ ਰਿਹਾ ਸੀ ਜਾਂ ਮੈਸੇਜ ਭੇਜਣ ਵਿੱਚ ਦੇਰੀ ਹੋ ਰਹੀ ਸੀ। ਹਾਲਾਂਕਿ, ਅਸੀਂ ਇਸ ਖਬਰ ਨੂੰ ਲਿਖਣ ਤੱਕ ਆਪਣੇ ਟੈਲੀਗ੍ਰਾਮ ਅਕਾਊਂਟ ਨੂੰ ਇਸਤੇਮਾਲ ਕੀਤਾ, ਤਾਂ ਉਹ ਠੀਕ ਤਰ੍ਹਾਂ ਚੱਲ ਰਿਹਾ ਸੀ ਅਤੇ ਉਸ ਵਿੱਚ ਕੋਈ ਸਮੱਸਿਆ ਨਹੀਂ ਆ ਰਹੀ ਸੀ ਪਰ ਅਜੇ ਵੀ ਕੁਝ ਲੋਕ ਐਪ ਚਲਾਉਣ ਵਿੱਚ ਸਮੱਸਿਆ ਹੋਣ ਦੀ ਸ਼ਿਕਾਇਤ ਕਰ ਰਹੇ ਸੀ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button