InternationalTop News

UK ’ਚ ਪ੍ਰਵਾਸੀਆਂ ਵਿਰੁੱਧ ਮੁੜ ਸ਼ੁਰੂ ਹੋਏ ਦੰਗੇ

ਯੂ.ਕੇ. ਵਿਚ ਪ੍ਰਵਾਸੀਆਂ ਵਿਰੁੱਧ ਦੰਗੇ ਮੁੜ ਸ਼ੁਰੂ ਹੁੰਦੇ ਨਜ਼ਰ ਆਏ ਜਦੋਂ ਪੌਰਟਸਮਥ ਦੇ ਸਮੁੰਦਰੀ ਕੰਢੇ ’ਤੇ ਲਗਾਤਾਰ ਆ ਰਹੀਆਂ ਕਿਸ਼ਤੀਆਂ ਦਾ ਵਿਰੋਧ ਕਰ ਰਹੇ ਸੈਂਕੜੇ ਲੋਕ ਪੁਲਿਸ ਨਾਲ ਭਿੜ ਗਏ। ਐਤਵਾਰ ਦੇਰ ਸ਼ਾਮ ਪ੍ਰਵਾਸੀਆਂ ਨਾਲ ਭਰੀ ਇਕ ਕਿਸ਼ਤੀ ਡੁੱਬਣ ਅਤੇ ਕੋਸਟ ਗਾਰਡਜ਼ ਵੱਲੋਂ 140 ਪ੍ਰਵਾਸੀਆਂ ਨੂੰ ਬਚਾਉਣ ਦੀ ਖ਼ਬਰ ਸੋਸ਼ਲ ਮੀਡੀਆ ’ਤੇ ਜੰਗਲ ਦੀ ਅੱਗ ਵਾਂਗ ਫੈਲ ਗਈ ਜਿਸ ਮਗਰੋਂ ਵੱਡੀ ਗਿਣਤੀ ਵਿਚ ਸਥਾਨਕ ਲੋਕ ਇਕੱਤਰ ਹੋਣ ਲੱਗੇ। ਹਾਲਾਤ ਦੀ ਨਜ਼ਾਕਤ ਨੂੰ ਸਮਝਦਿਆਂ ਦੰਗੇ ਕੰਟਰੋਲ ਕਰਨ ਵਾਲੀ ਪੁਲਿਸ ਤੈਨਾਤ ਕਰ ਦਿਤੀ ਗਈ ਅਤੇ ਸਮੁੰਦਰ ਵਿਚੋਂ ਕੱਢ ਕੇ ਲਿਆਂਦੇ ਪ੍ਰਵਾਸੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਪ੍ਰਬੰਧ ਕੀਤੇ ਗਏ। ਅੱਧੀ ਰਾਤ ਤੱਕ ਹਾਲਾਤ ਤਣਾਅਪੂਰਨ ਬਣੇ ਰਹੇ ਅਤੇ ਰਾਇਟ ਕੰਟਰੋਲ ਪੁਲਿਸ ਵੱਲੋਂ ਮੁਜ਼ਾਹਰਾਕਾਰੀਆਂ ਨੂੰ ਖਿੰਡਾਉਣ ਦੇ ਯਤਨ ਜਾਰੀ ਰਹੇ।ਪੁਲਿਸ ਦੀ ਮੁਸਤੈਦੀ ਨਾਲ ਬਚੀ 140 ਪ੍ਰਵਾਸੀਆਂ ਦੀ ਜਾਨਦੂਜੇ ਪਾਸੇ ਵਿਖਾਵਾਕਾਰੀ ਪੁਲਿਸ ਮੁਲਾਜ਼ਮਾਂ ਨੂੰ ‘ਸ਼ਰਮ ਕਰੋ’ ਦੇ ਮਿਹਣੇ ਦਿੰਦੇ ਸੁਣੇ ਗਏ। ਕਈ ਪੜਾਵਾਂ ਵਿਚ ਵਾਪਰੀ ਘਟਨਾਕ੍ਰਮ ਨਾਲ ਸਬੰਧਤ ਵੀਡੀਓਜ਼ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਵਿਚ ਪ੍ਰਵਾਸੀਆਂ ਨੂੰ ਸਮੁੰਦਰ ਵਿਚੋਂ ਬਾਹਰ ਕੱਢ ਕੇ ਲਿਆਉਂਦੇ ਕੋਸਟ ਗਾਰਡਜ਼ ਦੇਖੇ ਜਾ ਸਕਦੇ ਹਨ ਜਦਕਿ ਦੂਜੇ ਪਾਸੇ ਪ੍ਰਵਾਸੀਆਂ ਦਾ ਵਿਰੋਧ ਕਰਨ ਵਾਲੇ ਨਫ਼ਰਤ ਭਰੇ ਨਾਹਰੇ ਲਾਉਂਦੇ ਸੁਣੇ ਜਾ ਸਕਦੇ ਹਨ। ਦੱਸਿਆ ਜਾ ਰਿਹਾ ਹੈ 140 ਪ੍ਰਵਾਸੀਆਂ ਨੂੰ ਲੈ ਕੇ ਫਰਾਂਸ ਦੇ ਸਮੁੰਦਰੀ ਕੰਢੇ ਨੇੜਿਉਂ ਲੰਘ ਰਹੀ ਕਿਸ਼ਤੀ ਦੇ ਹਾਲਾਤ ਡਾਵਾਂਡੋਲ ਨਜ਼ਰ ਆਏ। ਫ਼ਰਾਂਸ ਦੇ ਕੋਸਟਗਾਰਡਜ਼ ਨੇ ਕਿਸ਼ਤੀ ਨੂੰ ਰੋਕਣ ਵਾਜਬ ਨਾ ਸਮਝਿਆ ਅਤੇ ਬ੍ਰਿਟਿਸ਼ ਕੋਸਟ ਗਾਰਡਜ਼ ਨੂੰ ਇਤਲਾਹ ਦੇ ਦਿਤੀ ਗਈ। ਤਕਰੀਬਨ 170 ਮੀਲ ਦਾ ਸਫ਼ਰ ਸੁਖਾਲਾ ਨਹੀਂ ਸੀ ਜਿਸ ਦੇ ਮੱਦੇਨਜ਼ਰ ਮਦਦ ਵਾਸਤੇ ਲਾਈਫ਼ ਬੋਟਸ ਭੇਜੀਆਂ ਗਈਆਂ ਅਤੇ ਨਿਗਰਾਨੀ ਵਾਸਤੇ ਇਕ ਹੈਲੀਕਾਪਟਰ ਤੈਨਾਤ ਕੀਤਾ ਗਿਆ। ਕੋਸਟ ਗਾਰਡਜ਼ ਦੇ ਇਕ ਬੁਲਾਰੇ ਨੇ ਦੱਸਿਆ ਕਿ ਬਾਰਡਰ ਫ਼ੋਰਸ, ਹੈਂਪਸ਼ਾਇਰ ਪੁਲਿਸ ਅਤੇ ਸਾਊਥ ਸੈਂਟਰਲ ਐਂਬੁਲੈਂਸ ਸਰਵਿਸਿਜ਼ ਨੂੰ ਸਮੁੰਦਰੀ ਕੰਢੇ ’ਤੇ ਤੈਨਾਤ ਕੀਤਾ ਗਿਆ। ਪਰ ਮੁਸੀਬਤ ਤਾਂ ਉਸ ਵੇਲੇ ਸ਼ੁਰੂ ਹੋਈ ਜਦੋਂ ਪ੍ਰਵਾਸੀਆਂ ਨੂੰ ਬਚਾਏ ਜਾਣ ਵਿਰੁੱਧ ਸੈਂਕੜਿਆਂ ਦੇ ਗਿਣਤੀ ਵਿਚ ਲੋਕ ਪੁੱਜਣ ਲੱਗੇ। ਪ੍ਰਵਾਸੀਆਂ ਦੀ ਕਿਸ਼ਤੀ ਡੁੱਬਣ ਬਾਰੇ ਜੰਗਲ ਦੀ ਅੱਗ ਵਾਂਗ ਫ਼ੈਲੀ ਖ਼ਬਰਰਾਇਟ ਕੰਟਰੋਲ ਪੁਲਿਸ ਵੱਲੋਂ ਰਾਹਤ ਕਾਰਜਾਂ ਵਿਚ ਲੱਗੀਆਂ ਟੀਮਾਂ ਦੀ ਘੇਰਾਬੰਦੀ ਕੀਤ ਗਈ ਅਤੇ ਲੋਕਾਂ ਨੂੰ ਸਮੁੰਦਰੀ ਕੰਢੇ ਦੇ ਨੇੜੇ ਜਾਣ ਤੋਂ ਰੋਕ ਦਿਤਾ। ‘ਕਿਸ਼ਤੀਆਂ ਨੂੰ ਰੋਕੋ, ਯੂ.ਕੇ. ਵਾਸੀਆਂ ਦਾ ਭਵਿੱਖ ਬਚਾਓ’ ਵਰਗੇ ਨਾਹਰੇ ਲਾਉਂਦੇ ਲੋਕ ਇਕ ਪਾਸੇ ਅਤੇ ਦੂਜੇ ਪਾਸੇ ਬੱਸਾਂ ਰਾਹੀਂ ਸੁਰੱਖਿਅਤ ਟਿਕਾਣਿਆਂ ਵੱਲ ਲਿਜਾਏ ਜਾ ਰਹੇ ਪ੍ਰਵਾਸੀਆਂ ਦੀਆਂ ਵੀਡੀਓ ਸਾਹਮਣੇ ਆਈਆਂ। ਪੁਲਿਸ ਵੱਲੋਂ ਸਮਾਂ ਰਹਿੰਦੇ ਕਾਰਵਾਈ ਕੀਤੇ ਜਾਣ ਸਦਕਾ ਕਿਸੇ ਬੱਸ ’ਤੇ ਹਮਲਾ ਨਾ ਹੋਇਆ ਅਤੇ ਆਖਰੀ ਬੱਸ ਨਿਕਲ ਜਾਣ ਮਗਰੋਂ ਸੁਰੱਖਿਆ ਮੁਲਾਜ਼ਮਾਂ ਨੇ ਸੁੱਖ ਦਾ ਸਾਹ ਲਿਆ। ਪੁਲਿਸ ਵੱਲੋਂ ਕਿਸੇ ਮੁਜ਼ਾਹਰਾਕਾਰੀ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਰਿਪੋਰਟ ਨਹੀਂ ਜੋ ਰਾਤ ਲੰਘਣ ਮਗਰੋਂ ਖੁਦ ਬ ਖੁਦ ਖਿੰਡਣ ਲੱਗੇ। ਤਕਰੀਬਨ 100 ਵਿਖਾਵਾਕਾਰੀ ਟ੍ਰੇਨ ਰਾਹੀਂ ਆਪੋ ਆਪਣੇ ਘਰਾਂ ਵੱਲ ਰਵਾਨਾ ਹੋ ਗਏ ਜਦਕਿ ਕੁਝ ਆਪਣੀਆਂ ਗੱਡੀਆਂ ਵਿਚ ਬੈਠ ਕੇ ਜਾਂਦੇ ਦੇਖੇ ਗਏ। ਇਹ ਪਹਿਲੀ ਵਾਰ ਨਹੀਂ ਜਦੋਂ ਯੂ.ਕੇ. ਵਿਚ ਪ੍ਰਵਾਸੀਆਂ ਵਿਰੁੱਧ ਵੱਡਾ ਇਕੱਠ ਹੋਇਆ ਹੈ। ਬੀਤੇ ਜੂਨ ਮਹੀਨੇ ਦੌਰਾਨ ਪ੍ਰਵਾਸੀਆਂ ਵਿਰੁੱਧ ਨਫ਼ਰਤ ਦੀ ਅੱਗ ਐਨੀ ਭੜਕੀ ਕਿ ਭੀੜ ਨੇ ਪ੍ਰਵਾਸੀਆਂ ਘਰ ਅਤੇ ਕਾਰੋਬਾਰੀ ਟਿਕਾਣੇ ਫ਼ੂਕ ਦਿਤੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button