PunjabTop News

ਪੁਲਿਸ ਸਟੇਟ’ ਦਾ ਇਸਤੇਮਾਲ ਕਰਕੇ ਜੋ ਕਾਰਵਾਈ ਕਰ ਸਕਦੇ ਹਨ, ਕਰ ਲੈਣ :- ਖਹਿਰਾ

ਮਜੀਠੀਆ ਦਾ ਦਾਅਵਾ ਸੀ ਕਿ ਇਸ ਟੇਪ ‘ਚ ਵਿਚੋਲਿਆਂ ਅਤੇ ਡਾ. ਗੁਰਪ੍ਰੀਤ ਕੌਰ ਦੇ ਰਿਸ਼ਤੇਦਾਰ ਵਿਚਕਾਰ ਪੈਸਿਆਂ ਦੇ ਲੈਣ-ਦੇਣ, ਪਟਿਆਲਾ ਜੇਲ੍ਹ ‘ਚ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਸੀ.ਐਮ. ਹਾਊਸ ‘ਚ ਮੁਲਾਕਾਤਾਂ ਨਾਲ ਜੁੜੀਆਂ ਗੱਲਾਂ ਦਰਜ ਹਨ। ਇਸੇ ਵੀਡੀਓ ਨੂੰ ਸ਼ੇਅਰ ਕਰਦਿਆਂ ਕਾਂਗਰਸੀ ਨੇਤਾ ਸੁਖਪਾਲ ਖਹਿਰਾ ਨੇ ਪੰਜਾਬ ਪੁਲਿਸ ਦੇ ਡੀ.ਜੀ.ਪੀ. ਤੋਂ ਕਾਰਵਾਈ ਦੀ ਮੰਗ ਕੀਤੀ ਸੀ।
ਲੀਗਲ ਨੋਟਿਸ ਮਿਲਣ ਤੋਂ ਤੁਰੰਤ ਬਾਅਦ ਸੁਖਪਾਲ ਸਿੰਘ ਖਹਿਰਾ ਦੇ ਤੇਵਰ ਹੋਰ ਤਿੱਖੇ ਹੋ ਗਏ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਆਪਣਾ ਰੁੱਖ ਸਾਫ਼ ਕਰਦਿਆਂ ਕਿਹਾ, “ਮੈਨੂੰ ਸੀ.ਐਮ. ਦੀ ਪਤਨੀ ਦਾ ਨੋਟਿਸ ਮਿਲ ਚੁੱਕਾ ਹੈ ਪਰ ਮੈਂ ਇਸ ਦਾ ਕੋਈ ਜਵਾਬ ਨਹੀਂ ਦੇਵਾਂਗਾ। ਮੈਂ ਉਨ੍ਹਾਂ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਮੇਰੇ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ ਕਰਵਾਉਣ ਜਾਂ ਆਪਣੀ ‘ਪੁਲਿਸ ਸਟੇਟ’ ਦਾ ਇਸਤੇਮਾਲ ਕਰਕੇ ਜੋ ਕਾਰਵਾਈ ਕਰ ਸਕਦੇ ਹਨ, ਕਰ ਲੈਣ। ਇਸ ਦੇ ਨਾਲ ਹੀ ਉਨ੍ਹਾਂ ਨੇ ਲੀਗਲ ਨੋਟਿਸ ਪਾੜ ਦਿੱਤਾ।”
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button