InternationalTop News

ਮਿਸ਼ਨ ਨੇੜੇ ਸਿਖਲਾਈ plane ਅੱਗ ਦਾ ਗੋਲਾ ਬਣ ਕੇ ਡਿੱਗਿਆ

ਬੀਤੀ ਦੇਰ ਰਾਤ ਵੈਨਕੂਵਰ ਨੇੜੇ ਮਿਸ਼ਨ ਸ਼ਹਿਰ ਵਿੱਚ ਇੱਕ ਸਿਖਲਾਈ ਜਹਾਜ਼ ਹਾਦਸਾਗ੍ਰਸਤ ਹੋ ਕੇ ਤਬਾਹ ਹੋ ਗਿਆ। ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਪਾਇਲਟ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਮਿਸ਼ਨ ਪੁਲਿਸ ਅਨੁਸਾਰ ਹਾਦਸਾ ਰਾਤ ਕਰੀਬ ਸਾਢੇ 10 ਵਜੇ ਵਾਪਰਿਆ। ਸਥਾਨਕ ਲੋਕਾਂ ਨੇ ਅਚਾਨਕ ਬੰਬ ਵਰਗੀ ਬਹੁਤ ਤੇਜ਼ ਆਵਾਜ਼ ਸੁਣੀ ਅਤੇ ਕੁਝ ਹੀ ਪਲਾਂ ਬਾਅਦ ਅਸਮਾਨ ਵਿੱਚੋਂ ਅੱਗ ਦਾ ਗੋਲਾ ਹੇਠਾਂ ਡਿੱਗਦਾ ਦੇਖਿਆ। ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ’ਤੇ ਪੁਲਿਸ ਅਤੇ ਅੱਗ ਬੁਝਾਊ ਦਸਤੇ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ। Also Read – ਗੈਂਗਸਟਰਾਂ ’ਤੇ ਵਾਰ: ਪੰਜਾਬ ਪੁਲਿਸ ਵੱਲੋਂ 572 ਥਾਵਾਂ ’ਤੇ ਛਾਪੇ, 330 ਕਾਬੂ ਪੁਲਿਸ ਨੇ ਦੱਸਿਆ ਕਿ ਜਹਾਜ਼ ਵਿੱਚ ਪਾਇਲਟ ਤੋਂ ਇਲਾਵਾ ਕੋਈ ਹੋਰ ਵਿਅਕਤੀ ਸਵਾਰ ਨਹੀਂ ਸੀ। ਮੁੱਢਲੀ ਜਾਣਕਾਰੀ ਮੁਤਾਬਕ ਪਾਇਲਟ ਰਾਤ ਦੀ ਉਡਾਣ ਸਬੰਧੀ ਸਿਖਲਾਈ ਲਈ ਜਹਾਜ਼ ਲੈ ਕੇ ਨਿਕਲਿਆ ਸੀ। ਹਾਲਾਂਕਿ ਪੁਲਿਸ ਵੱਲੋਂ ਅਜੇ ਇਹ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਕਿ ਜਹਾਜ਼ ਕਿਸ ਸਿਖਲਾਈ ਕੇਂਦਰ ਤੋਂ ਉਡਾਣ ਭਰ ਕੇ ਗਿਆ ਸੀ ਅਤੇ ਉਸ ਦੀ ਮੰਜ਼ਿਲ ਕੀ ਸੀ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਟਰਾਂਸਪੋਰਟ ਸੇਫਟੀ ਬੋਰਡ ਦੀ ਜਾਂਚ ਵਿੱਚ ਸਹਿਯੋਗ ਕੀਤਾ ਜਾ ਰਿਹਾ ਹੈ। ਜਾਂਚ ਅਧਿਕਾਰੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਜਹਾਜ਼ ਹਾਦਸੇ ਦਾ ਸ਼ਿਕਾਰ ਕਿਹੜੇ ਹਾਲਾਤਾਂ ਵਿੱਚ ਹੋਇਆ ਅਤੇ ਪਾਇਲਟ ਨੂੰ ਉਡਾਣ ਦੌਰਾਨ ਕਿਹੜੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਅਧਿਕਾਰੀਆਂ ਮੁਤਾਬਕ ਹਾਦਸੇ ਨਾਲ ਸਬੰਧਤ ਹੋਰ ਤੱਥ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਾਹਮਣੇ ਆ ਸਕਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button