IndiaTop News

ਬਾਲਗ ਜੋੜੇ ਨੂੰ ਜ਼ਿੰਦਗੀ ਦੇ ਫ਼ੈਸਲੇ ਕਰਨ ਦਾ ਹੱਕ’, ਅਦਾਲਤ ਨੇ ਲਿਵ ਇਨ ’ਚ ਰਹਿੰਦੇ ਬਾਲਿਗ ਜੋੜੇ ਨੂੰ ਇਕੱਠੇ ਰਹਿਣ ਦੀ ਦਿੱਤੀ ਪ੍ਰਵਾਨਗੀ

ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੇ ਲਿਵ ਇਨ ਸਬੰਧਾਂ ਤਹਿਤ ਇਕੱਠੇ ਰਹਿੰਦੇ ਬਾਲਗ ਜੋੜੇ ਨੂੰ ਮਰਜ਼ੀ ਨਾਲ ਰਹਿਣ ਦੀ ਆਗਿਆ ਦੇ ਦਿੱਤੀ ਹੈ। ਕੋਰਟ ਨੇ ਸਪੱਸ਼ਟ ਕੀਤਾ ਕਿ ਜਦੋਂ ਨੌਜਵਾਨ ਅਤੇ ਔਰਤ ਦੋਵੇਂ ਬਾਲਗ ਹਨ, ਤਾਂ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦੇ ਫ਼ੈਸਲੇ ਕਰਨ ਦਾ ਹੱਕ ਹੈ। ਇਹ ਹੁਕਮ ਮੁੱਖ ਜੱਜ ਜੀਐੱਸ ਸੰਧਾਵਾਲੀਆ ਅਤੇ ਜੱਜ ਬਿਪਿਨ ਸੀ ਨੇਗੀ ਦੇ ਬੈਂਚ ਨੇ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਕੀਤਾ ਹੈ।ਪਟੀਸ਼ਨ ਮੁਤਾਬਕ ਇਹ ਜੋੜਾ ਜਨਵਰੀ 2026 ਤੋਂ ਲਿਵ ਇਨ ਰਿਲੇਸ਼ਨਸ਼ਿਪ ਵਿਚ ਹਨ ਤੇ ਵੱਖ-ਵੱਖ ਕੰਪਨੀਆਂ ਵਿਚ ਕੰਮ ਕਰਦੇ ਸਨ। ਨੌਜਵਾਨ ਦੇ ਮਾਪੇ ਇਸ ਰਿਸ਼ਤੇ ਦੇ ਖ਼ਿਲਾਫ਼ ਸਨ। ਉਹ ਪੁੱਤਰ ਨੂੰ ਜਬਰਦਸਤੀ ਕਾਂਗੜਾ ਸਥਿਤ ਆਪਣੇ ਘਰ ਲੈ ਗਏ, ਜਿੱਥੇ ਉਸ ਨੂੰ ਖ਼ਿਲਾਫ਼ ਬੰਧਕ ਬਣਾ ਕੇ ਰੱਖਿਆ ਗਿਆ ਅਤੇ ਕੁੱਟਮਾਰ ਕੀਤੀ ਗਈ।
ਮਾਮਲੇ ਦਾ ਨੋਟਿਸ ਲੈਂਦੇ ਹੋਏ ਅਦਾਲਤ ਨੇ ਪੁਲਿਸ ਨੂੰ ਹੁਕਮ ਕੀਤਾ ਕਿ ਨੌਜਵਾਨ ਨੂੰ ਅਦਾਲਤ ਵਿਚ ਨਿੱਜੀ ਤੌਰ ’ਤੇ ਪੇਸ਼ ਕੀਤਾ ਜਾਵੇ। ਅਦਾਲਤ ਨੇ ਨੌਜਵਾਨ ਦੇ ਮਾਤਾ-ਪਿਤਾ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਨੌਜਵਾਨ ਤੇ ਔਰਤ ਨੂੰ ਆਪਸ ਵਿਚ ਗੱਲਬਾਤ ਕਰ ਕੇ ਭਵਿੱਖ ਦਾ ਫੈਸਲਾ ਕਰਨ ਲਈ ਕਾਫੀ ਸਮਾਂ ਦਿੱਤਾ ਗਿਆ। ਬੈਂਚ ਨੇ ਨੌਜਵਾਨ ਜੋੜੇ ਦੀ ਕੌਂਸਲਿੰਗ ਕੀਤੀ ਅਤੇ ਖ਼ਾਸਕਰ ਨੌਜਵਾਨ ਨੂੰ ਪੜ੍ਹਾਈ ਅਤੇ ਭਵਿੱਖ ਨੂੰ ਲੈ ਕੇ ਗੰਭੀਰ ਰਹਿਣ ਦੀ ਸਲਾਹ ਦਿੱਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button