
ਪੰਜਾਬ ਵਾਸੀਆਂ ਲਈ ਚਿੰਤਾ ਭਰੀ ਖ਼ਬਰ ਸਾਹਮਣੇ ਆਈ ਹੈ। ਇਸ ਵਾਰ ਪਿਛਲੇ ਸਾਲਾਂ ਦੇ ਮੁਕਾਬਲੇ ਸੂਬੇ ‘ਚ ਹੋਈ ਭਾਰੀ ਬਾਰਸ਼ ਦੇ ਉਲਟ ਮਾਨਸੂਨ ਕਮਜ਼ੋਰ ਰਿਹਾ, ਜਿਸ ਕਾਰਨ ਭਾਖੜਾ ਡੈਮ ਦੇ ਪਾਣੀ ਦਾ ਪੱਧਰ ਕਾਫੀ ਘੱਟ ਗਿਆ ਹੈ। ਇਸ ਸਥਿਤੀ ਨੂੰ ਦੇਖਦਿਆਂ ਭਾਖੜਾ ਬਿਆਸ ਮੈਨਜਮੈਂਟ ਬੋਰਡ (ਬੀ. ਬੀ. ਐੱਮ. ਬੀ.) ਨੇ ਭਾਈਵਾਰ ਸੂਬਿਆਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਨੂੰ ਪੀਣ ਵਾਲੇ ਪਾਣੀ ਅਤੇ ਸਿੰਚਾਈ ਦੀ ਸਾਲ ਭਰੀ ਦੀ ਮੰਗ ਨੂੰ ਪੂਰਾ ਕਰਨ ਲਈ ਪਾਣੀ ਦੀ ਵਰਤੋਂ ਬਹੁਰ ਸੰਜਮ ਅਤੇ ਸਮਝਦਾਰੀ ਨਾਲ ਕਰਨ ਦੀ ਚਿਤਾਵਨੀ ਦਿੱਤੀ ਹੈ। ਅਧਿਕਾਰੀਆਂ ਦੇ ਮੁਤਾਬਕ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਦੇ ਪਾਣੀ ਦਾ ਪੱਧਰ 1634 ਫੁੱਟ ਦਰਜ ਕੀਤਾ ਗਿਆ, ਜੋ ਕਿ ਔਸਤ ਨਾਲੋਂ ਘੱਟੋ-ਘੱਟ 25 ਫੁੱਟ ਘੱਟ ਹੈ ਅਤੇ ਡੈਮ ਦੀ ਕੁੱਲ ਭਰਨ ਦੀ ਸਮਰੱਥਾ 1680 ਫੁੱਟ ਤੋਂ 46 ਫੁੱਟ ਪਿੱਛੇ ਹੈ।
ਬੀ. ਬੀ. ਐੱਮ. ਬੀ. ਦੇ ਚੇਅਰਮੈਨ ਮਨੋਜ ਤ੍ਰਿਪਾਠੀ ਨੇ ਕਿਹਾ ਕਿ ਆਮ ਤੌਰ ‘ਤੇ ਮਾਨਸੂਨ ਦੇ ਇਸ ਪੜਾਅ ‘ਤੇ ਪਾਣੀ ਦਾ ਪੱਧਰ 1660 ਫੁੱਟ ਦੇ ਨੇੜੇ ਹੋਣਾ ਚਾਹੀਦਾ ਹੈ ਪਰ ਇਸ ਵਾਰ ਅਸੀਂ ਬਹੁਤ ਪਿੱਛੇ ਚੱਲ ਰਹੇ ਹਾਂ। ਇਸ ਲਈ 21 ਅਗਸਤ ਨੂੰ ਅਸੀਂ ਸੂਬਿਆਂ ਨੂੰ ਚਿਤਾਵਨੀ ਜਾਰੀ ਕਰਕੇ ਸਿਰਫ ਲੋੜ ਮੁਤਾਬਕ ਹੀ ਪਾਣੀ ਲੈਣ ਅਤੇ ਵਾਧੂ ਪਾਣੀ ਨਾ ਖਿੱਚਣ ਦੀ ਅਪੀਲ ਕੀਤੀ ਹੈ ਤਾਂ ਜੋ ਸੁੱਕੇ ਮੌਸਮ ਲਈ ਪਾਣੀ ਬਚਾਇਆ ਜਾ ਸਕੇ। ਦੱਸਣਯੋਗ ਹੈ ਕਿ ਪਿਛਲੇ ਸਾਲ ਇਸ ਸਮੇਂ ਭਾਖੜਾ ਡੈਮ ‘ਚ ਪਾਣੀ ਦੀ ਆਮਦ 1 ਲੱਖ ਕਿਊਸਿਕ ਤੋਂ ਵੱਧ ਸੀ। ਉਸ ਵੇਲੇ ਭਾਰੀ ਬਾਰਸ਼ ਕਾਰਨ ਫਲੱਡ ਗੇਟ ਖੋਲ੍ਹਣੇ ਪਏ ਸਨ, ਜਿਸ ਕਾਰਨ ਪੰਜਾਬ ਦੇ ਹੇਠਲੇ ਇਲਾਕਿਆਂ ‘ਚ ਪਾਣੀ ਭਾਰੀ ਹੜ੍ਹ ਆ ਗਏ ਸਨ ਪਰ ਇਸ ਸਾਲ ਕਮਜ਼ੋਰ ਮਾਨਸੂਨ ਕਾਰਨ 24 ਅਗਸਤ ਤੱਕ ਪਾਣੀ ਦੀ ਵੱਧ ਤੋਂ ਵੱਧ ਆਮਦਨ ਸਿਰਫ 42,000 ਕਿਊਸਿਕ ਦੇ ਆਲੇ-ਦੁਆਲੇ ਦੀ ਸਿਮਟ ਕੇ ਰਹਿ ਗਈ ਹੈ।ਇਸੇ ਤਰ੍ਹਾਂ ਪੌਂਗ ਡੈਮ ਦੀ ਹਾਲਤ ਵੀ ਚਿੰਤਾਜਨਕ ਬਣੀ ਹੋਈ ਹੈ, ਜਿੱਥੇ ਪਾਣੀ ਦਾ ਮੌਜੂਦਾ ਪੱਧਰ 1365 ਫੁੱਟ ਹੈ, ਜੋ ਕਿ ਇਸ ਦੀ ਕੁੱਲ ਸਮਰੱਥਾ ਤੋਂ 25 ਫੁੱਟ ਘੱਟ ਹੈ। ਡੈਮਾਂ ‘ਚ ਪਾਣੀ ਭਰਨ ਦਾ ਸਮਾਂ 20 ਸਤੰਬਰ ਨੂੰ ਖ਼ਤਮ ਹੋ ਜਾਵੇਗਾ। ਇਸ ਤੋਂ ਬਾਅਦ 21 ਸਤੰਬਰ ਤੋਂ ਲੋੜ ਅਨੁਸਾਰ ਪਾਣੀ ਛੱਡਣ ਦਾ ਦੌਰ ਸ਼ੁਰੂ ਹੋਵੇਗਾ। ਬੀ. ਬੀ. ਐੱਮ. ਬੀ. ਦੇ ਚੇਅਰਮੈਨ ਮੁਤਾਬਕ ਆਉਣ ਵਾਲੇ ਦਿਨਾਂ ‘ਚ ਮੀਂਹ ਦੀਆਂ ਭਵਿੱਖਬਾਣੀਆਂ ਬਹੁਤ ਘੱਟ ਹਨ, ਜਿਸ ਕਾਰਨ ਪਾਣੀ ਦੇ ਪੱਧਰ ‘ਚ ਕਿਸੇ ਵੱਡੇ ਸੁਧਾਰ ਦੀ ਉਮੀਦ ਬਹੁਤ ਮੱਧਮ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




