
ਇਥੇ ਇਕ ਵਿਸ਼ੇਸ਼ ਐੱਨ.ਆਈ.ਏ. ਅਦਾਲਤ ਨੇ 2019 ਦੇ ਪੁਲਵਾਮਾ ਹਮਲੇ, ਜਿਸ ਵਿੱਚ 40 ਸੀ.ਆਰ.ਪੀ.ਐੱਫ. ਜਵਾਨ ਮਾਰੇ ਗਏ ਸਨ, ਦੀ ਦੋਸ਼ੀ ਇੰਸ਼ਾ ਜਾਨ ਉਰਫ਼ ਇੰਸ਼ਾ ਤਾਰਿਕ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਉਸ ਵਿਰੁੱਧ ਦੋਸ਼ਾਂ ਨੂੰ ਪਹਿਲੀ ਨਜ਼ਰ ਵਿਚ ਸੱਚ ਮੰਨਣ ਲਈ ਰਿਕਾਰਡ ’ਤੇ ਲੋੜੀਂਦੀ ਸਮੱਗਰੀ ਮੌਜੂਦ ਹੈ। ਵਿਸ਼ੇਸ਼ ਜੱਜ ਪ੍ਰੇਮ ਸਾਗਰ ਨੇ ਆਪਣੇ 15 ਸਫ਼ਿਆਂ ਦੇ ਆਦੇਸ਼ ਵਿਚ ਕਿਹਾ ਕਿ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂ.ਏ.ਪੀ.ਏ.) ਦੀ ਧਾਰਾ 43-ਡੀ (5) ਤਹਿਤ ਮੌਜੂਦ ਕਾਨੂੰਨੀ ਰੁਕਾਵਟ ਵੀ ਦੋਸ਼ੀ ‘ਤੇ ਲਾਗੂ ਹੁੰਦੀ ਹੈ ਅਤੇ ਇਸ ਪੜਾਅ ‘ਤੇ ਉਸਦੀ ਰਿਹਾਈ ਨੂੰ ਰੋਕਦੀ ਹੈ।ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਹਰਕਿਪੋਰਾ ਪਿੰਡ ਦੀ ਰਹਿਣ ਵਾਲੀ ਇੰਸ਼ਾ ਜਾਨ ਨੂੰ ਉਸ ਦੇ ਪਿਤਾ ਪੀਰ ਤਾਰਿਕ ਅਹਿਮਦ ਸ਼ਾਹ ਸਮੇਤ ਮਾਰਚ 2020 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਅਦਾਲਤ ਨੇ 10 ਦਸੰਬਰ, 2022 ਨੂੰ ਉਸ ਵਿਰੁੱਧ ਦੋਸ਼ ਤੈਅ ਕੀਤੇ ਸਨ।ਐੱਨ.ਆਈ.ਏ. ਦੇ ਦੋਸ਼ ਪੱਤਰ ਅਨੁਸਾਰ,ਇੰਸ਼ਾ ਜਾਨ ਕਥਿਤ ਤੌਰ ‘ਤੇ ਅੱਤਵਾਦੀ ਸਾਜ਼ਿਸ਼ ਵਿੱਚ ਸ਼ਾਮਲ ਸੀ ਅਤੇ ਪਾਕਿਸਤਾਨੀ ਅੱਤਵਾਦੀ ਮੁਹੰਮਦ ਉਮਰ ਫਾਰੂਕ ਨਾਲ ਲਗਾਤਾਰ ਸੰਪਰਕ ਵਿੱਚ ਸੀ। ਉਸ ‘ਤੇ ਦੋਸ਼ੀ ਅੱਤਵਾਦੀਆਂ ਨੂੰ ਭੋਜਨ, ਪਨਾਹ ਅਤੇ ਹੋਰ ਲੌਜਿਸਟਿਕਸ ਸਹਾਇਤਾ ਪ੍ਰਦਾਨ ਕਰਨ ਦਾ ਦੋਸ਼ ਹੈ। ਇਸ ਤੋਂ ਇਲਾਵਾ, ਹਮਲੇ ਤੋਂ ਬਾਅਦ ਵਾਇਰਲ ਹੋਈ ਖ਼ੁਦਕੁਸ਼ੀ ਹਮਲਾਵਰ ਆਦਿਲ ਅਹਿਮਦ ਡਾਰ ਦੀ ਵੀਡੀਓ ਕਥਿਤ ਤੌਰ ‘ਤੇ 28 ਅਤੇ 29 ਜਨਵਰੀ ਨੂੰ ਉਸ ਦੇ ਘਰ ਰਿਕਾਰਡ ਕੀਤੀ ਗਈ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




