InternationalTop News

ਗਲੇਸ਼ੀਅਰ ਪਿਘਲਣ ਕਾਰਨ ਸਵਿਸ ਆਲਪਸ ‘ਚ 33 ਸਾਲ ਤੋਂ ਲਾਪਤਾ ਬੈਲਜੀਅਮ ਦੇ ਦੋ ਪਰਬਤਾਰੋਹੀਆਂ ਦੀਆਂ ਮਿਲੀਆਂ ਲਾਸ਼ਾਂ

 ਤਿੰਨ ਦਹਾਕਿਆਂ ਤੋਂ ਵੀ ਵੱਧ ਸਮਾਂ ਪਹਿਲਾਂ ਸਵਿਸ ਆਲਪਸ ’ਚ ਲਾਪਤਾ ਹੋਏ ਬੈਲਜੀਅਮ ਦੇ ਦੋ ਪਰਬਤਾਰੋਹੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਗਲੇਸ਼ੀਅਰਾਂ ਦੇ ਪਿਘਲਣ ਨਾਲ ਦਹਾਕਿਆਂ ਪਹਿਲਾਂ ਲਾਪਤਾ ਹੋਏ ਲੋਕਾਂ ਦੇ ਅਵਸ਼ੇਸ਼ ਸਾਹਮਣੇ ਆ ਰਹੇ ਹਨ। ਸਰਕਾਰ ਨੇ ਦੱਸਿਆ ਕਿ ਮਹੀਨੇ ਦੇ ਅਖੀਰ ’ਚ ਲਿਊਸਰਨ ਸ਼ਹਿਰ ਦੇ ਦੱਖਣ ’ਚ ਟ੍ਰਿਫਟ ਗਲੇਸ਼ੀਅਰ ਦੇ ਪਿਘਲਣ ਤੋਂ ਬਾਅਦ ਇਨਸਾਨੀ ਅਵਸ਼ੇਸ਼ ਮਿਲੇ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕੱਢਣ ਦਾ ਕੰਮ ਸ਼ੁਰੂ ਕੀਤਾ ਗਿਆ।
ਵੈਲੇਸ ਦੇ ਇਕ ਹਸਪਤਾਲ ’ਚ ਹੋਏ ਡੀਐੱਨਏ ਟੈਸਟ ਤੋਂ ਪਤਾ ਲੱਗਾ ਕਿ ਇਹ ਅਵਸ਼ੇਸ਼ ਬੈਲਜੀਅਮ ਦੇ ਦੋ ਪਰਬਤਾਰੋਹੀ ਸੀ, ਜਿਨ੍ਹਾਂ ਦੀ ਉਮਰ ਉਸ ਸਮੇਂ 39 ਤੇ 41 ਸਾਲ ਸੀ। ਉਹ 1992 ’ਚ ਦੱਖਣ ’ਚ ਕਈ ਕਿਲੋਮੀਟਰ ਦੂਰ ਵੇਈਸਮੀਸ ਪਹਾੜ ਕੋਲ ਲਾਪਤਾ ਹੋ ਗਏ ਸੀ। ਅਜਿਹੀਆਂ ਖੋਜਾਂ ਕੋਈ ਨਵੀਂ ਗੱਲ ਨਹੀਂ ਹੈ ਪਰ ਸਵਿਟਜ਼ਰਲੈਂਡ ਦੇ ਗਲੇਸ਼ੀਅਰਾਂ ਦੇ ਤੇਜ਼ੀ ਨਾਲ ਪਿਘਲਣ ਕਾਰਨ ਇਹ ਜ਼ਿਆਦਾ ਆਮ ਹੋ ਗਈਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button