InternationalTop News

Trump ਦੇ ਅਰਬਾਂ ਡਾਲਰ ਬਰਬਾਦ, Hormuz ਲਾਂਘੇ ’ਚ ਈਰਾਨ ਦਾ ਦਬਦਬਾ

ਈਰਾਨ ਜੰਗ ਵਿਚ ਅਰਬਾਂ ਡਾਲਰ ਖ਼ਰਚ ਕਰਨ ਦੇ ਬਾਵਜੂਦ ਅਮਰੀਕਾ ਹੋਰਮੁਜ਼ ਸਟੇ੍ਰਟ ਵਿਚ ਆਪਣਾ ਦਬਦਬਾ ਕਾਇਮ ਨਹੀਂ ਕਰ ਸਕਿਆ ਅਤੇ ਜ਼ਿਆਦਾਤਰ ਜਹਾਜ਼ ਈਰਾਨੀ ਰੂਟ ਤੋਂ ਲੰਘ ਰਹੇ ਹਨ। ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ 1 ਅਗਸਤ ਤੋਂ 19 ਅਗਸਤ ਦਰਮਿਆਨ 236 ਸਮੁੰਦਰੀ ਜਹਾਜ਼ ਈਰਾਨੀ ਰੂਟ ਰਾਹੀਂ ਲੰਘੇ ਜਦਕਿ ਓਮਾਨ ਦੇ ਰਸਤੇ ਸਿਰਫ਼ 3 ਜਹਾਜ਼ਾਂ ਨੇ ਲੰਘਣਾ ਬਿਹਤਰ ਸਮਝਿਆ। ਮੀਡੀਆ ਰਿਪੋਰਟ ਕਹਿੰਦੀ ਹੈ ਕਿ ਟਰੰਪ ਦੀਆਂ ਧਮਕੀਆਂ ਤੋਂ ਬੇਖੌਫ਼ ਜ਼ਿਆਦਾਤਰ ਮੁਲਕਾਂ ਨਾਲ ਸਬੰਧਤ ਕਾਰਗੋ ਜਹਾਜ਼ ਈਰਾਨ ਵੱਲੋਂ ਬਣਾਏ ਰਾਹ ਦੀ ਵਰਤੋਂ ਕਰ ਰਹੇ ਹਨ ਅਤੇ ਸਮੁੰਦਰੀ ਜਹਾਜ਼ਾਂ ਦੇ ਕੈਪਟਨ ਆਪਣੀ ਮੌਜੂਦਗੀ ਦੇ ਸੰਕੇਤ ਲੁਕਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡਦੇ।ਈਰਾਨੀ ਰੂਟ ਰਾਹੀਂ ਲੰਘੇ 236 ਸਮੁੰਦਰੀ ਜਹਾਜ਼ 148 ਜਹਾਜ਼ ਲੰਘਣ ਦੇ ਅਸਲ ਰਾਹ ਬਾਰੇ ਪਤਾ ਨਹੀਂ ਲੱਗ ਸਕਿਆ। ਦੱਸ ਦੇਈਏ ਕਿ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦਾਅਵਾ ਕਰਦੇ ਆ ਰਹੇ ਹਨ ਕਿ ਹੋਰਮੁਜ਼ ਲਾਂਘੇ ਉਤੇ ਉਨ੍ਹਾਂ ਦੀ ਫ਼ੌਜ ਦਾ ਮੁਕੰਮਲ ਕੰਟਰੋਲ ਹੈ ਅਤੇ ਜਲਦ ਹੀ ਈਰਾਨ ਵਿਰੁੱਧ ਸਖ਼ਤ ਆਰਥਿਕ ਬੰਦਿਸ਼ਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਦੂਜੇ ਪਾਸੇ ਈਰਾਨ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਤਹਿਰਾਨ ਦੀ ਪ੍ਰਵਾਨਗੀ ਤੋਂ ਬਗੈਰ ਕੋਈ  ਜਹਾਜ਼ ਹੋਰਮੁਜ਼ ਲਾਂਘਾ ਪਾਰ ਨਹੀਂ ਕਰ ਸਕਦਾ। ਇਸੇ ਦੌਰਾਨ ਰੱਖਿਆ ਮਾਹਰਾਂ ਨੇ ਕਿਹਾ ਕਿ ਈਰਾਨ ਦਾ ਦਾਅਵਾ ਜ਼ਿਆਦਾ ਮਜ਼ਬੂਤ ਨਜ਼ਰ ਆ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button