PunjabTop News

ਕੋਈ ਵੀ ਕੈਦੀ ਹੁਣ ਹਸਪਤਾਲ ਤੋਂ ਨਹੀਂ ਹੋ ਸਕੇਗਾ ਫਰਾਰ: ਗੁਰੂ ਨਾਨਕ ਦੇਵ ਹਸਪਤਾਲ ‘ਚ ਬਣੀ ਵਿਸ਼ੇਸ਼ ਜੇਲ੍ਹ ਵਾਰਡ

ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ (GNDH) ਵਿੱਚ ਇਲਾਜ ਲਈ ਆਉਣ ਵਾਲੇ ਕੈਦੀਆਂ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵੱਡਾ ਪੁਖ਼ਤਾ ਇੰਤਜ਼ਾਮ ਕੀਤਾ ਗਿਆ ਹੈ। ਹੁਣ ਕੋਈ ਵੀ ਕੈਦੀ ਇਲਾਜ ਦੌਰਾਨ ਹਸਪਤਾਲ ਤੋਂ ਫਰਾਰ ਨਹੀਂ ਹੋ ਸਕੇਗਾ। ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਹਸਪਤਾਲ ਵਿੱਚ ਕੈਦੀਆਂ ਲਈ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀ ਗਈ “ਜੇਲ੍ਹ ਵਾਰਡ” ਦਾ ਉਦਘਾਟਨ ਕੀਤਾ।ਇਸ ਨਵੀਂ ਵਾਰਡ ਵਿੱਚ ਪੂਰੀ ਤਰ੍ਹਾਂ ਨਾਲ ਜੇਲ੍ਹ ਵਰਗਾ ਸੁਰੱਖਿਆ ਸਿਸਟਮ ਤਿਆਰ ਕੀਤਾ ਗਿਆ ਹੈ, ਤਾਂ ਜੋ ਇਲਾਜ ਅਧੀਨ ਕੈਦੀਆਂ ‘ਤੇ ਚੌਕਸੀ ਰੱਖੀ ਜਾ ਸਕੇ ਅਤੇ ਪੁਲਿਸ ਪ੍ਰਸ਼ਾਸਨ ਲਈ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਯਕੀਨੀ ਬਣਾਏ ਜਾ ਸਕਣ।
ਉੱਚ ਪੱਧਰੀ ਸੁਰੱਖਿਆ: ਵਾਰਡ ਦੇ ਆਲੇ-ਦੁਆਲੇ ਮਜ਼ਬੂਤ ਗ੍ਰਿਲਾਂ, ਸੀਸੀਟੀਵੀ (CCTV) ਕੈਮਰੇ ਅਤੇ ਵਿਸ਼ੇਸ਼ ਲਾਕ-ਅੱਪ ਸਿਸਟਮ ਲਗਾਇਆ ਗਿਆ ਹੈ।
ਹਸਪਤਾਲ ਅੰਦਰ ਹੀ ਜੇਲ੍ਹ ਵਰਗਾ ਮਾਹੌਲ: ਕੈਦੀਆਂ ਨੂੰ ਆਮ ਮਰੀਜ਼ਾਂ ਤੋਂ ਵੱਖਰਾ ਰੱਖਿਆ ਜਾਵੇਗਾ, ਆਮ ਲੋਕਾਂ ਦੀ ਸੁਰੱਖਿਆ ਨੂੰ ਵੀ ਕੋਈ ਖ਼ਤਰਾ ਨਹੀਂ ਹੋਵੇਗਾ।ਮੰਤਰੀ ਡਾ. ਰਵਜੋਤ ਸਿੰਘ ਨੇ ਦੱਸਿਆ ਕਿ ਪਿਛਲੇ ਸਮੇਂ ਵਿੱਚ ਹਸਪਤਾਲਾਂ ਤੋਂ ਕੈਦੀਆਂ ਦੇ ਭੱਜਣ ਦੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਇਹ ਕਦਮ ਚੁੱਕਿਆ ਗਿਆ ਹੈ। ਇਸ ਸਿਸਟਮ ਨਾਲ ਜਿੱਥੇ ਕੈਦੀਆਂ ਨੂੰ ਬਿਹਤਰ ਇਲਾਜ ਮਿਲੇਗਾ, ਉੱਥੇ ਹੀ ਸੁਰੱਖਿਆ ਵਿੱਚ ਵੀ ਕੋਈ ਢਿੱਲ ਨਹੀਂ ਵਰਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button