
ਪੰਜਾਬ ਸਰਕਾਰ ਦੀ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਨੇ ਸੂਬੇ ਭਰ ਦੀਆਂ ਮਹਿਲਾਵਾਂ ਵਿੱਚ ਖੁਸ਼ੀ ਅਤੇ ਉਮੀਦ ਦੀ ਨਵੀਂ ਲਹਿਰ ਪੈਦਾ ਕਰ ਦਿੱਤੀ ਹੈ। ਯੋਜਨਾ ਤਹਿਤ ਕਈ ਮਹਿਲਾਵਾਂ ਦੇ ਬੈਂਕ ਖਾਤਿਆਂ ਵਿੱਚ ਪਹਿਲੀ ਕਿਸ਼ਤ ਦੀ ਰਕਮ ਪਹੁੰਚ ਚੁੱਕੀ ਹੈ, ਜਦਕਿ ਹਜ਼ਾਰਾਂ ਹੋਰ ਲਾਭਪਾਤਰੀ ਵੀ ਆਪਣੀ ਰਕਮ ਦੀ ਉਡੀਕ ਕਰ ਰਹੀਆਂ ਹਨ।ਇਹ ਯੋਜਨਾ ਸਿਰਫ਼ ਆਰਥਿਕ ਮਦਦ ਤੱਕ ਸੀਮਿਤ ਨਹੀਂ, ਸਗੋਂ ਮਹਿਲਾਵਾਂ ਨੂੰ ਆਤਮਨਿਰਭਰ ਬਣਾਉਣ ਅਤੇ ਉਨ੍ਹਾਂ ਦੇ ਸਨਮਾਨ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਮੰਨੀ ਜਾ ਰਹੀ ਹੈ।
ਪਿੰਡ ਅਦਾਲਤਪੁਰ ਦੀ ਗਗਨਦੀਪ ਕੌਰ ਦੇ ਖਾਤੇ ਵਿੱਚ ₹3,000 ਆਉਣ ਤੋਂ ਬਾਅਦ ਉਹ ਬੇਹੱਦ ਖੁਸ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਹ ਰਕਮ ਆਪਣੇ ਪੁੱਤਰ ਦੀਆਂ ਲੋੜਾਂ ‘ਤੇ ਹੀ ਖਰਚ ਕਰਨਗੀਆਂ। ਉਨ੍ਹਾਂ ਮੁਤਾਬਕ, ਆਪਣੇ ਬੱਚੇ ਦੀਆਂ ਖੁਸ਼ੀਆਂ ਲਈ ਆਪਣੇ ਹੀ ਪੈਸਿਆਂ ਨਾਲ ਖਰੀਦਦਾਰੀ ਕਰਨ ਦਾ ਅਹਿਸਾਸ ਬਹੁਤ ਖਾਸ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




