ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨੂੰ ਕੈਨੇਡਾ ਵਿੱਚ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਮੰਨਿਆ ਗਿਆ

ਅਮਰੀਕਾ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਉਸ ਦੇ ਸਾਥੀ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ‘ਤੇ ਨਵੰਬਰ 2023 ‘ਚ ਕੈਨੇਡਾ ‘ਚ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਹੁਕਮ ਦੇਣ ਦਾ ਇਲਜ਼ਾਮ ਲਗਾਇਆ ਹੈ। ਮੰਗਲਵਾਰ ਨੂੰ ਲਾਸ ਏਂਜਲਸ ‘ਚ ਇੱਕ ਫੈਡਰਲ ਆਰੋਪ ਪੱਤਰ ਦੇ ਅਨੁਸਾਰ, ਬਿਸ਼ਨੋਈ ਨੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ‘ਚ ਇੱਕ ਸਿੱਖ ਗੁਰਦੁਆਰੇ ਦੇ ਬਾਹਰ ਨਿੱਝਰ ਦੇ ਕਤਲ ਦਾ ਹੁਕਮ ਦਿੱਤਾ ਸੀ।
ਅਦਾਲਤੀ ਦਸਤਾਵੇਜ਼ਾਂ ‘ਚ ਹਰਦੀਪ ਸਿੰਘ ਨਿੱਝਰ ਨੂੰ H.S.N ਕਿਹਾ ਗਿਆ ਹੈ। “ਆਪ੍ਰੇਸ਼ਨ ਹਾਰਡਬਾਲ” ਨਾਮਕ ਇੱਕ ਸਾਂਝੇ ਆਪ੍ਰੇਸ਼ਨ ‘ਚ ਅਮਰੀਕਾ, ਕੈਨੇਡਾ ਤੇ ਯੂਰਪ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ 24 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਇਨ੍ਹਾਂ ‘ਚੋਂ 11 ਵਿਅਕਤੀ ਇਕੱਲੇ ਕੈਲੀਫੋਰਨੀਆ ਤੋਂ ਸਨ। ਇਹ ਵਿਅਕਤੀ ਭਾਰਤ ਤੋਂ ਬਾਹਰ ਕੰਮ ਕਰ ਰਹੇ ਤਿੰਨ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਸਿੰਡੀਕੇਟ ਨਾਲ ਜੁੜੇ ਹੋਏ ਸਨ ਤੇ ਨਿੱਝਰ ਦੀ ਹੱਤਿਆ ਸਮੇਤ ਵੱਖ-ਵੱਖ ਅਪਰਾਧਿਕ ਗਤੀਵਿਧੀਆਂ ਨਾਲ ਸਬੰਧਤ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਹਨ।
ਲਾਸ ਏਂਜਲਸ ‘ਚ ਇੱਕ ਪ੍ਰੈਸ ਕਾਨਫਰੰਸ ਵਿੱਚ ਬੋਲਦੇ ਹੋਏ, ਫਸਟ ਅਸਿਸਟੈਂਟ ਯੂਨਾਈਟਿਡ ਸਟੇਟਸ ਅਟਾਰਨੀ ਬਿਲ ਐਸੇਲੀ ਨੇ ਕਿਹਾ ਕਿ ਅਮਰੀਕਾ, ਕੈਨੇਡਾ, ਯੂਰਪ ਤੇ ਏਸ਼ੀਆ ਭਰ ‘ਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਇਨ੍ਹਾਂ ਸੰਗਠਿਤ ਅਪਰਾਧਿਕ ਸਮੂਹਾਂ ਨੂੰ ਨਿਸ਼ਾਨਾ ਬਣਾਉਣ ਤੇ ਉਨ੍ਹਾਂ ਨੂੰ ਖ਼ਤਮ ਕਰਨ ਲਈ ਵਚਨਬੱਧ ਹਨ। ਇਨ੍ਹਾਂ ਅਪਰਾਧੀਆਂ ਲਈ ਕੋਈ ਸੁਰੱਖਿਅਤ ਪਨਾਹ ਨਹੀਂ ਹੈ।ਇਸ ਤੋਂ ਇਲਾਵਾ, ਕੈਨੇਡਾ ‘ਚ ਤਿੰਨ ਮੁਲਜ਼ਮਾਂ ਨੂੰ ਤੇ ਸਪੇਨ ‘ਚ ਇੱਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦੋਂ ਕਿ ਸੱਤ ਹੋਰ ਪਹਿਲਾਂ ਹੀ ਹਿਰਾਸਤ ‘ਚ ਹਨ। ਜਾਂਚ ਏਜੰਸੀਆਂ 10 ਭਗੌੜਿਆਂ ਦੀ ਵੀ ਭਾਲ ਕਰ ਰਹੀਆਂ ਹਨ, ਇਨ੍ਹਾਂ ‘ਚੋਂ 7 ਅਮਰੀਕਾ ‘ਚ, ਦੋ ਭਾਰਤ ‘ਚ ਤੇ 1 ਯੂਰਪ ‘ਚ ਹੈ। ਜਦੋਂ ਕਿ ਕੁਲਦੀਪ ਬਿਸ਼ਨੋਈ ਪਹਿਲਾਂ ਹੀ ਭਾਰਤ ‘ਚ ਕੈਦ ਹੈ। ਅਮਰੀਕੀ ਜਾਂਚ ਏਜੰਸੀ, ਐਫਬੀਆਈ ਨੇ ਗੋਲਡੀ ਬਰਾੜ ਤੱਕ ਪਹੁੰਚਾਉਣ ਵਾਲੀ ਜਾਣਕਾਰੀ ਲਈ 50,000 ਡਾਲਰ ਦੇ ਇਨਾਮ ਦਾ ਐਲਾਨ ਵੀ ਕੀਤਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




