
ਇਸ ਸਮੇਂ ਦੌਰਾਨ, ਪੰਜਾਬ ਸਰਕਾਰ ਨੇ ਅਪ੍ਰੈਲ ਮਹੀਨੇ ਵਿਚ ਕਈ ਮਹੱਤਵਪੂਰਨ ਤਿਉਹਾਰਾਂ ਲਈ ਛੁੱਟੀਆਂ ਦਾ ਐਲਾਨ ਕੀਤਾ ਹੈ।
ਸਕੂਲ-ਕਾਲਜ ਦੇ ਵਿਦਿਆਰਥੀਆਂ, ਸਰਕਾਰੀ ਮੁਲਾਜ਼ਮਾਂ ਅਤੇ ਆਮ ਲੋਕਾਂ ਲਈ ਅਪ੍ਰੈਲ ਦਾ ਮਹੀਨਾ ਛੁੱਟੀਆਂ ਸੰਬੰਧੀ ਖੁਸ਼ਖਬਰੀ ਲੈਕੇ ਆਇਆ ਹੈ। ਜਿਥੇ ਇਸ ਮਹੀਨੇ ਦੀ ਸ਼ੁਰੂਆਤ ਹੀ 3 ਅਪ੍ਰੈਲ ਨੂੰ ਸਰਕਾਰੀ ਛੁੱਟੀ ਨਾਲ ਹੋਈ, ਅੱਗੇ ਹੋਰ ਵੀ ਛੁੱਟੀਆਂ ਆਉਣ ਲਈ ਤਿਆਰ ਹਨ। ਜਿਸ ਨਾਲ ਬੱਚਿਆਂ ਸਣੇ ਆਮ ਲੋਕਾਂ ਨੂੰ ਵੱਖ-ਵੱਖ ਮੌਕਿਆਂ ‘ਤੇ ਛੁੱਟੀਆਂ ਦਾ ਆਨੰਦ ਲੈਣ ਦਾ ਮੌਕਾ ਮਿਲੇਗਾ।
ਇਸ ਸਮੇਂ ਦੌਰਾਨ, ਪੰਜਾਬ ਸਰਕਾਰ ਨੇ ਅਪ੍ਰੈਲ ਮਹੀਨੇ ਵਿਚ ਕਈ ਮਹੱਤਵਪੂਰਨ ਤਿਉਹਾਰਾਂ ਲਈ ਛੁੱਟੀਆਂ ਦਾ ਐਲਾਨ ਕੀਤਾ ਹੈ। ਆਉਣ ਵਾਲੀ 14 ਅਪ੍ਰੈਲ ਦਿਨ ਮੰਗਲਵਾਰ ਨੂੰ ਵਿਸਾਖੀ ‘ਤੇ ਛੁੱਟੀ ਹੋਵੇਗੀ, ਇਸੇ ਦਿਨ ਸਵਿਧਾਨ ਨਿਰਮਾਤਾ ਡਾ. ਬੀ ਆਰ ਅੰਬੇਡਕਰ ਦਾ ਜਨਮ ਦਿਵਸ ਵੀ ਹੈ।
19 ਅਪ੍ਰੈਲ ਨੂੰ ਵੀ ਛੁੱਟੀ
ਇਸ ਤੋਂ ਬਾਅਦ, 19 ਅਪ੍ਰੈਲ ਨੂੰ ਵੀ ਭਗਵਾਨ ਪਰਸ਼ੂ ਰਾਮ ਜਨਮ ਉਤਸਵ ਮੌਕੇ ਪੰਜਾਬ ਵਿਚ ਸਰਕਾਰੀ ਛੁੱਟੀ ਰਹਿਣ ਵਾਲੀ ਹੈ। ਹਾਲਾਂਕਿ 19 ਅਪ੍ਰੈਲ ਐਤਵਾਰ ਨੂੰ ਪੈ ਰਿਹਾ ਹੈ ਅਤੇ ਸਕੂਲ-ਕਾਲਜਾਂ ਸਣੇ ਜ਼ਿਆਦਾਤਰ ਮਹਿਕਮੇ ਪਹਿਲਾਂ ਹੀ ਬੰਦ ਰਹਿੰਦੇ ਹਨ ਤਾਂ ਇਸ ਛੁੱਟੀ ਦਾ ਆਮ ਜਨ-ਮਾਨਸ ‘ਤੇ ਜ਼ਿਆਦਾ ਪ੍ਰਭਾਵ ਪੈਣ ਵਾਲਾ ਨਹੀਂ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




