PunjabTop News

RPG Attack: ਪੰਜਾਬ ਪੁਲਿਸ ਨੇ ਸੁਲਝਾਇਆ ਮਾਮਲਾ, 1 ਦਸੰਬਰ ਨੂੰ RPG ਪਹੁੰਚਿਆਂ ਸੀ ਭਾਰਤ

ਤਰਨਤਾਰਨ ਦੇ ਸਰਹਾਲੀ ਥਾਣੇ ਦੀ ਪੁਲਿਸ ਨੇ ਆਰਪੀਜੀ ਹਮਲੇ ਦਾ ਮਾਮਲਾ ਸੁਲਝਾ ਲਿਆ ਹੈ। ਕੈਨੇਡਾ ਸਥਿਤ ਅੱਤਵਾਦੀ ਲਖਬੀਰ ਸਿੰਘ ਲੰਡਾ ਅਤੇ ਹੋਰ ਗੈਂਗਸਟਰ ਇਸ ਹਮਲੇ ਦੇ ਮਾਸਟਰਮਾਈਂਡ ਸਨ। ਹਮਲਾ ਦੋ ਨਾਬਾਲਗਾਂ ਨੇ ਕੀਤਾ। ਮੁਲਜ਼ਮਾਂ ਨੇ ਇਸ ਦੇ ਬਦਲੇ ਸਾਢੇ ਅੱਠ ਲੱਖ ਰੁਪਏ ਲਏ ਸਨ।ਡੀਜੀਪੀ ਗੌਰਵ ਯਾਦਵ ਨੇ ਚੰਡੀਗੜ੍ਹ ਵਿੱਚ ਦੱਸਿਆ ਕਿ 1 ਦਸੰਬਰ ਨੂੰ ਪਿੰਡ ਬਰਹਾਲਾ ਪੁੱਜੀ ਆਰ.ਪੀ.ਜੀ. ਅੱਤਵਾਦੀ ਲਾਂਡਾ ਨੇ ਵੀਡੀਓ ਕਾਲ ਕਰਕੇ ਨਿਸ਼ਾਨੇ ਬਾਰੇ ਜਾਣਕਾਰੀ ਦਿੱਤੀ ਸੀ। ਇਸ ਉਪਰੰਤ ਸੱਤਾ ਤੇ ਗੁਰਦੇਵ ਜੱਸਲ ਵੱਲੋਂ ਅਗਲੇਰੀ ਵਿਉਂਤਬੰਦੀ ਕੀਤੀ ਗਈ। ਮੁਲਜ਼ਮਾਂ ਵਿੱਚੋਂ ਇੱਕ ਤਰਨਤਾਰਨ ਦਾ ਰਹਿਣ ਵਾਲਾ ਨਾਬਾਲਗ ਹੈ। ਇਸ ਮਾਮਲੇ ਵਿੱਚ ਹੁਣ ਤੱਕ ਕੁੱਲ ਸੱਤ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਸ ਆਰਪੀਜੀ ਦੀ ਵਰਤੋਂ ਮੁਜਾਹਿਦੀਨ ਵੱਲੋਂ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਮੁਲਜ਼ਮਾਂ ਕੋਲੋਂ ਹਥਿਆਰ ਤੇ ਮੋਟਰਸਾਈਕਲ ਬਰਾਮਦ ਹੋਇਆ ਹੈ। ਇਹ ਹਮਲੇ ਦੀ ਵਿਊਤਬੰਦੀ ਜੇਲ੍ਹ ਚੋਂ ਹੀ ਰਚੀ ਗਈ  ਸੀ ਅਤੇ ਸਿਰਫ਼ ਦਹਿਸ਼ਤ ਫੈਲਾਉਣ ਦਾ ਇਰਾਦਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button