Breaking NewsPunjabTop News

ਵੱਡੀ ਖ਼ਬਰ : ਪੰਜਾਬ ਸਰਕਾਰ ਨੇ ਠੇਕਾ ਅਧਾਰਿਤ ਭਰਤੀ ਪਟਵਾਰੀਆਂ ਦੀ ਉਮਰ ਹੱਦ ਤੇ ਤਨਖ਼ਾਹ ’ਚ ਕੀਤਾ ਵਾਧਾ

ਚੰਡੀਗੜ੍ਹ : ਪੰਜਾਬ ਸਰਕਾਰ ਦੇ ਮਾਲ ਤੇ ਪੁਨਰਵਾਸ ਵਿਭਾਗ ਵਲੋਂ ਰਾਜ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਭੇਜੇ ਪੱਤਰ ਰਾਹੀਂ ਠੇਕਾ ਆਧਾਰਿਤ ਭਰਤੀ ਪਟਵਾਰੀਆਂ ਦੀ ਉਮਰ ਹੱਦ ਤੇ ਤਨਖ਼ਾਹ ’ਚ ਵਾਧਾ ਕੀਤਾ ਹੈ । ਜਾਰੀ ਹੁਕਮਾਂ ’ਚ ਕਿਹਾ ਹੈ ਕਿ ਮਾਲ ਵਿਭਾਗ ’ਚ ਪਟਵਾਰੀਆਂ ਦੀਆਂ 1766 ਖਾਲੀ ਅਸਾਮੀਆਂ ਰਿਟਾਇਰ ਪਟਵਾਰੀਆਂ/ ਕਾਨੂੰਗੋਆਂ ਵਿਚੋਂ ਭਰਨ ਸਬੰਧੀ ਸਰਕਾਰ ਵਲੋਂ ਲਏ ਗਏ ਫ਼ੈਸਲੇ ਦੇ ਸਨਮੁੱਖ ਹਵਾਲਾ ਅਧੀਨ ਪੱਤਰਾਂ ’ਚ ਸੋਧ ਕਰਦਿਆਂ ਠੇਕੇ ਦੇ ਆਧਾਰ ’ਤੇ ਭਰਤੀ ਲਈ ਪਟਵਾਰੀ ਦੀ ਉਮਰ ਹੱਦ 64 ਸਾਲ ਤੋਂ ਵਧਾ ਕੇ 67 ਸਾਲ ਅਤੇ ਤਨਖ਼ਾਹ 25 ਹਜ਼ਾਰ ਰੁਪਏ ਤੋਂ ਵਧਾ ਕੇ 35 ਹਜ਼ਾਰ ਰੁਪਏ ਕੀਤੀ ਜਾਂਦੀ ਹੈ । ਉਪਰੋਕਤ ਸ਼ਰਤਾਂ ਤੋਂ ਬਿਨਾਂ ਪਹਿਲਾਂ ਲਗਾਈਆਂ ਗਈਆਂ ਹੋਰ ਸ਼ਰਤਾਂ ਲਾਗੂ ਰਹਿਣਗੀਆ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button