ਖੋਜੀ ਇਤਿਹਾਸਕਾਰ ਨਰਿੰਜਨ ਸਿੰਘ ਸਾਥੀ ਦੀ ਯਾਦ ਵਿੱਚ ਸਮਾਗਮ: ਕੇਂਦਰੀ ਸਿੰਘ ਸਭਾ

ਚੰਡੀਗੜ੍ਹ: ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਖੋਜੀ ਇਤਿਹਾਸਕਾਰ ਨਰਿੰਜਨ ਸਿੰਘ ਸਾਥੀ ਦੀ ਯਾਦ ਵਿੱਚ ਇੱਕ ਵਿਚਾਰ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਅਰੰਭਤਾ ਵੇਲੇ ਡਾ. ਖੁਸ਼ਹਾਲ ਸਿੰਘ ਨੇ ਸਮਾਗਮ ਵਿੱਚ ਸ਼ਾਮਿਲ ਵਿਦਵਾਨਾਂ ਨੂੰ ਸਭਾ ਵੱਲੋਂ ਸਵਾਗਤੀ ਭਾਸ਼ਣ ਦਿੱਤਾ। ਸ. ਚੇਤਨ ਸਿੰਘ ਸਾਬਕਾ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਨੇ ਸਾਥੀ ਸੰਖੇਪ ਜੀਵਨ ਅਤੇ ਰਚਨਾ ਬਾਰੇ ਜਾਣਕਾਰੀ ਦਿੱਤੀ। ਡਾ. ਪਰਮਵੀਰ ਸਿੰਘ ਮੁੱਖੀ ਇੰਨਸੈਕਲੋ ਪੀਡੀਆ ਆਫ ਸਿੱਖਈਜ਼ਮ ਵਿਭਾਗ
Beadbi Case : ਹੁਣ ਮਿਲੂ Beadbi ਦਾ ਇਨਸਾਫ਼! ਵੱਡੇ ਨਾਮਾਂ ਖ਼ਿਲਾਫ਼ ਜਾਰੀ ਹੋਏ ਵਰੰਟ, ਸਿੱਖਾਂ ’ਚ ਖੁਸ਼ੀ ਦੀ ਲਹਿਰ
ਪੰਜਾਬ ਯੂਨੀਵਰਸਿਟੀ ਪਟਿਆਲਾ ਨੇ ਨਰਿੰਜਨ ਸਿੰਘ ਸਾਥੀ ਦੀ ਰਚਨਾ ਚਰਨ ਚੱਲੋ ਮਾਰਗ ਗੋਬਿੰਦ ਬਾਰੇ ਵਿਚਾਰ ਪੇਸ਼ ਕੀਤੇ ਅਤੇ ਸਾਥੀ ਦੀ ਇਤਿਹਾਸਕ ਖੋਜ ਦ੍ਰਿਸ਼ਟੀ ਦੀ ਵਿਸ਼ੇਸ਼ਤਾ ਬਾਰੇ ਜਾਣਕਾਰੀ ਦਿੱਤੀ। ਗੁਰਬਚਨ ਸਿੰਘ ਜਲੰਧਰ ਸੰਪਾਦਕ ਦੇਸ਼ ਪੰਜਾਬ ਨੇ ਨਰਿੰਜਨ ਸਿੰਘ ਸਾਥੀ ਦੇ ਜੀਵਨ ਕਾਲ ਵਿੱਚ ਅਦਾਰਾ ਅਜੀਤ ਵਿੱਚ ਕਾਰਜ ਕਰਦੇ ਹੋਏ ਉਹਨਾਂ ਦੀ ਸਾਹਿਤਕ ਦ੍ਰਿਸ਼ਟੀ ਅਤੇ ਧਰਮ ਦਰਸ਼ਨ ਵਿੱਚ ਨਿਵੇਕਲੀ ਸ਼ੈਲੀ ਬਾਰੇ ਖੋਜ ਭਰਪੂਰ ਜਾਣਕਾਰੀ ਦਿੱਤੀ।
ਅਹੁਦਾ ਸੰਭਾਲਦੇ ਹੀ Warring ਦਾ ਧਮਾਕਾ Bains ਫਸਿਆ ਕਸੂਤਾ, Navjot Sidhu ਨੇ ਕਰਤਾ ਨਵਾਂ ਐਲਾਨ
ਰਾਜਵਿੰਦਰ ਸਿੰਘ ਰਾਹੀ ਨੇ ਨਰਿੰਜਨ ਸਿੰਘ ਸਾਥੀ ਦੇ ਖੱਬੇ ਪੱਖੀ ਵਿਚਾਰਧਾਰਾ ਅਤੇ ਸਿੱਖ ਪੰਥਕ ਸੋਚ ਦੇ ਸਮੇਲ ਬਾਰੇ ਵਿਸਥਾਰਤ ਵਿਚਾਰ ਸਾਂਝੇ ਕੀਤੇ। ਭਾਈ ਸੰਗਤ ਸਿੰਘ ਨਾਲ ਸਬੰਧਤ ਖੋਜ ਕਾਰਜਾਂ ਦਾ ਵਿਸ਼ਲੇਸ਼ਣ ਕੀਤਾ। ਡਾ. ਪਿਆਰੇ ਲਾਲ ਗਰਗ ਨੇ ਸਿੱਖ ਇਤਿਹਾਸ ਨਾਲ ਕੀਤੀ ਜਾ ਰਹੀ ਛੇੜ-ਛਾੜ ਬਾਰੇ ਜਾਣਕਾਰੀ ਦਿੱਤੀ ਅਤੇ ਸਿੱਖ ਵਿਰੋਧੀ ਸ਼ਕਤੀਆਂ ਵੱਲੋਂ ਇਤਿਹਾਸਕ ਤੱਥਾਂ ਨਾਲ ਕੀਤੀ ਜਾ ਰਹੀ ਦਖਲ ਅੰਦਾਜੀ ਬਾਰੇ ਸੁਚੇਤ ਕੀਤਾ।
ਜਥੇਦਾਰ ਨੇ PM ਮੋਦੀ ਨੂੰ ਜੋੜੇ ਹੱਥ, ਸੁਖਬੀਰ ਬਾਦਲ ਤੋਂ ਬਾਅਦ ਕੇਂਦਰ ਨੂੰ ਕੀਤੀ ਅਪੀਲ | D5 Channel Punjabi
ਪ੍ਰਿੰਸੀਪਲ ਸੁਰਿੰਦਰ ਸਿੰਘ ਜੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਨਰਿੰਜਰ ਸਿੰਘ ਸਾਥੀ ਦੇ ਸਾਹਿਤਕ ਜੀਵਨ ਬਾਰੇ ਜਾਣਕਾਰੀ ਦਿੱਤੀ ਅਤੇ ਸਾਥੀ ਦੀ ਲਾਇਬ੍ਰੇਰੀ ਦੀ ਸੇਵਾ ਸੰਭਾਲ ਬਾਰੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੂੰ ਅਪੀਲ ਕੀਤੀ। ਪੱਤਰਕਾਰ ਜਸਪਾਲ ਸਿੰਘ ਸਿੱਧੂ ਨੇ ਨਰਿੰਜਨ ਸਿੰਘ ਸਾਥੀ ਵੱਲੋਂ ਕੀਤੀ ਗਈ ਨਿਰਪੱਖ ਪੱਤਰਕਾਰੀ ਬਾਰੇ ਜਾਣੂ ਕਰਵਾਇਆ। ਨਸੀਬ ਸਿੰਘ ਸੇਵਕ ਮੁੱਖ ਸੰਪਾਦਕ ਭਾਈ ਦਿੱਤ ਸਿੰਘ ਪੱਤਰਿਕਾ ਨੇ ਨਰਿੰਜਨ ਸਿੰਘ ਸਾਥੀ ਦੀਆਂ ਸਾਹਿਤਕ ਸੇਵਾਵਾਂ ਨੂੰ ਯਾਦ ਕੀਤਾ।
Beadbi Case : ਹੁਣ ਮਿਲੂ Beadbi ਦਾ ਇਨਸਾਫ਼! ਵੱਡੇ ਨਾਮਾਂ ਖ਼ਿਲਾਫ਼ ਜਾਰੀ ਹੋਏ ਵਰੰਟ, ਸਿੱਖਾਂ ’ਚ ਖੁਸ਼ੀ ਦੀ ਲਹਿਰ
ਡਾ. ਬਲਵਿੰਦਰ ਕੌਰ ਸੰਧੂ ਨੇ ਯੂਨੀਵਰਸਿਟੀਆਂ ਵਿੱਚ ਕੀਤੀ ਜਾ ਰਹੀ ਇਤਿਹਾਸਕ ਖੋਜ ਬਾਰੇ ਜਾਣਕਾਰੀ ਦਿੱਤੀ। ਹਰਨਾਮ ਸਿੰਘ ਕਾਨੋਗੂ ਨੇ ਨਰਿੰਜਨ ਸਿੰਘ ਸਾਥੀ ਦੇ ਖੋਜ ਕਾਰਜਾਂ ਵਿੱਚ ਇਤਿਹਾਸਕ ਯਾਦਾਂ ਦੀ ਸਾਂਝ ਪਾਈ। ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਪ੍ਰੋਫੈਸਰ ਸ਼ਾਮ ਸਿੰਘ ਨੇ ਨਰਿੰਜਨ ਸਿੰਘ ਸਾਥੀ ਦੀ ਗੁਰੂ ਗੋਬਿੰਦ ਸਿੰਘ ਮਾਰਗ ਦੀ ਨਿਸ਼ਾਨਦੇਹੀ ਵਿੱਚ ਕੀਤੇ ਗਏ ਖੋਜਕਾਰਜਾਂ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਸਿੱਖ ਇਤਿਹਾਸਕਾਰੀ ਲਈ ਪ੍ਰੇਰਨਾ ਸਰੋਤ ਦੱਸਿਆ।
Beadbi : Ram Rahim ਖ਼ਿਲਾਫ਼ ਜਾਰੀ ਹੋਇਆ ਵਾਰੰਟ, ਹੁਣ ਆਉਣਾ ਪਊ ਪੰਜਾਬ! PM Modi ਨੇ ਕਰਤਾ ਵੱਡਾ ਐਲਾਨ
ਜਗੀਰ ਸਿੰਘ ਪ੍ਰੀਤ ਨੇ ਸਾਥੀ ਜੀ ਦੇ ਪਰਿਵਾਰਕ ਜੀਵਨ ਬਾਰੇ ਵਿਚਾਰ ਪੇਸ਼ ਕੀਤੇ। ਆਦਰਸ਼ ਕੌਰ ਨੇ ਨਰਿੰਜਰ ਸਿੰਘ ਸਾਥੀ ਦੀ ਯਾਦ ਵਿੱਚ ਸਮਾਗਮ ਕਰਨ ਬਾਰੇ ਕੇਂਦਰੀ ਸ੍ਰੀ ਗੁਰੂ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਡਾ. ਗੁਰਦੇਵ ਸਿੰਘ (ਪੰਜਾਬ ਸਕੂਲ ਸਿੱਖਿਆ ਬੋਰਡ), ਸੁਰਿੰਦਰ ਸਿੰਘ ਕਿਸ਼ਨਪੁਰਾ, ਪ੍ਰਫੈਸਰ ਮਨਜੀਤ ਸਿੰਘ, ਮੇਜਰ ਸਿੰਘ ਪੰਜਾਬੀ, ਸਮਸ਼ੇਰ ਸਿੰਘ ਡੂੰਮੇਵਾਲ, ਇੰਜਿਨਿਅਰ ਸੁਰਿੰਦਰ ਸਿੰਘ, ਬੀਬੀ ਵਰਿੰਦਰ ਕੌਰ, ਬੀਬੀ ਸਤਿੰਦਰ ਕੌਰ ਐਡਵੋਕੇਟ ਆਦਿ ਸ਼ਾਮਿਲ ਹੋਏ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.